Sri Bhaini Sahib

Official website of central religious place for Namdhari Sect
RiseSet
05:48am06:59pm

News updates

  • ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਨੂੰ ਘਰਾਂ ਵਿੱਚ ਚਰਨ ਪਾਏ

    Date: 09 Jun 2013

    ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਦਿਨ ਸੋਮਵਾਰ ਅਮ੍ਰਿੰਤ ਵੇਲੇ ਹਰੀ ਮੰਦਰ ਚ’ ਆਸਾ ਦੀ ਵਾਰ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦਿੱਤੇ ਭੋਗ ਉਪਰੰਤ ਪਾਠਾਂ ਵਾਲੇ ਅਸਥਾਨ ਤੇ ਇੱਕ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ੧੦:੧੫ ਵਜੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸ੍ਰੀ ਜੀਵਨ ਨਗਰ ਦੇ ਇਲਾਕੇ ਲਈ ਚਾਲੇ ਪਾਏ।  ਰਸਤੇ ਵਿੱਚ ਬਰਨਾਲਾ ਸ: ਮਹਿੰਦਰ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕਰ ਦੁਪਿਹਰ ੨ ਵਜੇ ਸਿਰਸਾ ਜ਼ਿਲੇ੍ਹ ਦੇ ਪਿੰਡ ਮਸੀਤਾਂ ਸੰਤ ਮੱਘਰ ਸਿੰਘ ਉਗਰਾਈਏ ਦੇ ਲੜਕੇ ਮੁਖਤਿਆਰ ਸਿੰਘ ਅਤੇ ਭੋਲਾ ਸਿੰਘ ਦੇ ਘਰ ਚਰਨ ਪਾਏ।  ਰਸਤੇ ਵਿੱਚ ਸੰਤਨਗਰ ਪਿੰਡ ਦੀ ਢਾਣੀ ਤੇ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ੪ ਵਜੇ ਪਹੁੰਚ ਕੇ ਆਰਾਮ ਕਰਨ ਉਪਰੰਤ ਪਿੰਡ ਮਿਰਜਾਪੁਰ ਥੇੜ੍ਹ ਵਿੱਚ ਸਾਰੇ ਨਗਰ ਦੇ ਘਰਾਂ ਵਿੱਚ ਚਰਨ ਪਾ ਰਾਤ ਮਸਤਾਨਗੜ੍ਹ ਆਣ ਬਿਰਾਜੇ।

  • ਪਿੰਡ ਸਿਆੜ੍ਹ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਵਿਚ ੧੫੦ ਬੀਬੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ

    Date: 08 Jun 2013

    ਪਿੰਡ ਸਿਆੜ੍ਹ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਦੇ ੧੫੦ਵੇਂ ਵਰੇ੍ਹ ਦਾ ਮੇਲਾ ਨਾਮਧਾਰੀ ਇਤਿਹਾਸ ਦਾ ਸੁਨਿਹਰੀ ਪੰਨਾ ੧ ਜੂਨ ੧੮੬੩ਈ: ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਪਿੰਡ ਸਿਆੜ੍ਹ (ਜਿਲਾ ਲੁਧਿਆਣਾ) ਵਿਖੇ ੧੫੦ ਸਾਲ ਪਹਿਲਾਂ ਬੀਬੀਆਂ ਤੇ ਕੀਤਾ ਪਰਉਪਕਾਰ ਭਾਵੇਂ ਅੰਮ੍ਰਿਤ ਦੀ ਦਾਤ ਬਖਸ਼ੀ। ਅੱਜ ਵਰਤਮਾਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਵੱਲੋਂ ਸ੍ਰੀ ਭੈਣੀ ਸਾਹਿਬ ਤੋਂ ਤਕਰੀਬਨ ਸਾਡੇ ਚਾਰ ਵਜੇ ਚੱਲ ਕੇ ਸਿਆੜ੍ਹ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਦਰਸ਼ਨ ਦਿੱਤੇ। ਨਗਰ ਨਿਵਾਸੀਆਂ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਭਰਭੂਰ ਸੁਆਗਤ ਕੀਤਾ ਗਿਆ। ਵਿਦਵਾਨਾਂ ਤੇ ਭਾਸ਼ਨਾਂ ਤੋਂ ਬਾਅਦ ਪਵਿੱਤਰ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ। ਅੱਜ ਦੇ ਇਤਿਹਾਸਿਕ ਦਿਨ ਤੇ ੧੫੦ਵਰ੍ਹੇ ਦਾ ਮੇਲਾ ਮਨਾਉਂਦੇ ਹੋਏ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਵਿਚ ੧੫੦ ਬੀਬੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਿਆੜ੍ਹ ਤੋਂ ਸ੍ਰੀ ਸਤਿਗੁਰੂ ਜੀ ਸਿੱਖਾਂ-ਸੇਵਕਾਂ ਸਹਿਤ ੧੦.੧੫ ਤੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਪਧਾਰੇ। ਸ੍ਰੀ ਭੈਣੀ ਸਾਹਿਬ ਦੁਪਹਿਰ ੧੨.੦੦ਤੋਂ ੧.੦੦ ਤੱਕ ਨਾਮ-ਸਿਮਰਨ ਉਪਰੰਤ ਵਿਦਵਾਨਾਂ ਦੇ ਭਾਸ਼ਨ, ਕਵੀਤਾਵਾਂ ਅਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਪਵਿੱਤਰ ੳਪਦੇਸ਼ ਉਪਰੰਤ ਕੀਰਤਨ ਤੋਂ ਬਾਅਦ ਮੇਲੇ ਦੀ ਸਮਾਪਤੀ ਹੋਈ। ਸਾਧ-ਸੰਗਤ ਨੇ ਸਵੇਰ ਤੋਂ ਠੰਡੀ-ਮਿੱਠੀ ਸ਼ਰਦਾਈ ਦੀ ਛਬੀਲ ਦਾ ਭਰਭੂਰ ਗਰਮੀ ਵਿਚ ਭਰਭੂਰ ਅਨੰਦ ਮਾਨਿਆ।

  • ਭੋਗ ਸਮੇਂ ਦਰਸ਼ਨ ਅਤੇ ਉਪਰੰਤ ਪਾਵਨ ਪਵਿਤੱਰ ਉੱਪਦੇਸ਼ ਦੀ ਕ੍ਰਿਪਾ

    Date: 07 Jun 2013

    ਅੱਜ ਮਿੱਤੀ ੦੮/੦੬/੨੦੧੩ ਦਿਨ ਸ਼ਨੀਵਾਰ ਮੁਤਾਬਿਕ ੨੬ ਜੇਠ ੨੦੭੦ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਹਵਾਈ ਸਫਰ ਕਰਕੇ ਬੰਗਲੋਰ ਤੋ ਚੰਡੀਗੜ ਉੱਤਰੇ ।ਚੰਡੀਗੜ ਸੰਤ ਹਰਜੀਤ ਸਿੰਘ ਧੂਅਰ ਕਲਾਥ ਹਾਉਸ ਦੇ ਘਰ ਚਰਨ ਪਾ ਕੇ ੦੧:੫੦ ਦੁਪਿਹਰ ਸ੍ਰੀ ਭੈਣੀ ਸਾਹਿਬ ਆਣ ਦਰਸ਼ਨ ਦਿੱਤੇ । ਹਰੀ ਮੰਦਿਰ ਵਿੱਚ ਨਾਮ ਸਿਮਰਨ ਸਮੇਂ ਸੰਤ ਲਛਮਣ ਸਿੰਘ ਫਗਵਾੜਾ ਨਮਿਤ ਪੈ ਰਹੇ ਭੋਗ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਭੋਗ ਉਪਰੰਤ ਪਾਵਨ ਪਵਿਤੱਰ ਉੱਪਦੇਸ਼ ਦੇਣ ਦੀ ਕ੍ਰਿਪਾ ਕੀਤੀ ।

  • ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੇ ਡੇਢ ਸੌ ਸਾਲ

    Date: 26 May 2013

    ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਛਤਰ ਛਾਇਆ ਹੇਠ ਮਿਤੀ 9 ਜੂਨ 2013 ਐਤਵਾਰ (27 ਜੇਠ 2070) ਨੂੰ ਮਹਾਨ ਸਮਾਗਮ

    ਅੰਮ੍ਰਿਤ ਵੇਲੇ ਆਸਾ ਦੀ ਵਾਰ
    ਸਥਾਨ : ਨਾਮਧਾਰੀ ਗੁਰਦੁਆਰਾ ਪਿੰਡ ਸਿਆੜ੍ਹ, ਜਿਲਾ ਲੁਧਿਆਣਾ ਪੰਜਾਬ

    ਬਾਕੀ ਸਾਰੇ ਦਿਨ ਦਾ ਪ੍ਰੋਗਰਾਮ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾੲੇਗਾ

    ਇਸ ਦਿਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬੀਬੀਆਂ ਨੂੰ ਪਹਿਲੀ ਵਾਰ ਅੰਮ੍ਰਿਤ ਛਕਾ ਕੇ ਪੰਜ ਕਕਾਰ ਦੇ ਧਾਰਨੀ, ਗੁਰਸਿੱਖੀ ਮਰਯਾਦਾ ਰੱਖਣ ਵਾਲੀਆਂ ਸਿੰਘਣੀਆਂ ਬਣਨ ਦਾ ਮਾਣ ਬਖਸ਼ਿਆ ਸੀ। ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਇਸ ਪਰਉਪਾਰ ਨੂੰ ਯਾਦ ਕਰਨ ਲਈ ਹੁੰਮਹੁਮਾ ਕੇ ਦਰਸ਼ਨ ਦੇਵੇ।

  • ਹਿਮਾਚਲ ਪ੍ਰਦੇਸ਼ ਦਾ ਪਲੇਠਾ ਦੌਰਾ

    Date: 12 May 2013

    ਮਿਤੀ ੧੨-੦੫-੨੦੧੩ ਮੁਤਾਬਿਕ ੨੭ਵੈਸਾਖ ੨੦੭੦, ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਵੇਰੇ ੪:੩੨ ਮਿੰਟ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਪਲੇਠੇ ਦੌਰੇ ਲਈ ਸ੍ਰੀ ਭੈਣੀ ਸਾਹਿਬ ਤੋਂ ਸਮੇਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕਾਂ ਸਹਿਤ ਰਵਾਨਾ ਹੋਏ। ਨਵਾਂ ਸ਼ਹਿਰ, ਗੜਸ਼ੰਕਰ, ਊਨਾ ਹੁੰਦੇ ਹੋਏ ੯:੨੫ ਤੇ ਸਲਾਪੜ ਪਹੁੰਚੇ ਜਿੱਥੇ ਨਾਮਧਾਰੀ ਸਾਧ ਸੰਗਤ ਨੇ ਬੜੀ ਗਰਮਜੋਸ਼ੀ ਨਾਲ ਸ੍ਰੀ ਸਤਿਗੁਰੂ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ। ਸੁੰਦਰਨਗਰ ਨਾਮਧਾਰੀ ਧਰਮਸ਼ਾਲਾ ਵਿਖੇ ੧:੩੦ ਮਿੰਟ ਤੇ ਪਹੁੰਚੇ ਜਿੱਥੇ ਇਲਾਕੇ ਦੀ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜੀ ਨੂੰ ਆਦਰ ਸਹਿਤ ਨਮਸਕਾਰ ਕਰਕੇ ਆਪਣੇ ਧੰਨ ਭਾਗ ਸਮਝੇ।

    ਸੁੰਦਰਨਗਰ ਤੋਂ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਕਾਫੀ ਵੱਡੀ ਤਦਾਦ ਵਿੱਚ ਸੀ। ਮੰਡੀ ਮੇਨ ਬਜ਼ਾਰ ਦੇ ਰਸਤੇ ਹੁੰਦੇ ਹੋਏ ਸ੍ਰੀ ਸਤਿਗੁਰੂ ਜੀ ਨੇ ੧੨ ਵੱਜ ਕੇ ੧੩ ਮਿੰਟ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਚਰਨਸ਼ੋਹ ਪ੍ਰਪਾਤ ਅਤੇ ਨਿਵਾਸ ਅਸਥਾਨ ਬਿਆਸ ਦਰਿਆ ਦੇ ਕੰਡੇ ਵਾਲੀ ਕੋਠੀ ਜਿਸ ਨੂੰ ਹੁਣ ਨਵੀਂ ਦਿਖ ਪ੍ਰਦਾਨ ਕੀਤੀ ਹੈ ਵਿਖੇ ਪਹੁੰਚੇ। ਸਾਧ ਸੰਗਤ ਕਾਫੀ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ ਅਤੇ ਨੌਜਵਾਨ ਸ੍ਰੀ ਸਤਿਗੁਰੂ ਜੀ ਦੇ ਸਵਾਗਤ ਲਈ ਹਾਜ਼ਰ ਸਨ। ਨੌਜਵਾਨਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਨੂੰ ਜੀ ਆਇਆਂ ਆਖਿਆ। ਇੱਥੇ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਰਾਮ ਹਰੀ ਮੋਟਰਜ਼ ਰਾਣੀ ਬਾਈ ਸੰਤ ਗੁਰਦੇਵ ਸਿੰਘ ਚੰਨ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪੰਡੋਹ ਵਿਖੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਮੰਡੀ ਵਿਖੇ ਡਾ: ਜੈਇੰਦਰ ਸਿੰਘ ਸਪੁੱਤਰ ਸੂਬਾ ਜੈਮਲ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਮੰਡੀ ਕੋਠੀ ਵਿਖੇ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਿਮਾਚਲ ਪ੍ਰਦੇਸ਼ ਠਾਕੁਰ ਕੌਲ ਸਿੰਘ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ।

    ਸ਼ਾਮ ਨਾਮ ਸਿਮਰਨ ਦਾ ਪ੍ਰੋਗਰਾਮ ਰਾਮ ਹਰੀ ਮੰਦਰ ਰਾਣੀ ਬਾਈ ਵਿਖੇ ਸੀ। ਨਾਮ ਮਿਰਨ ੩:੧੦ ਤੋਂ ੭:੧੦ ਤੱਕ ਹੋਇਆ , ਉਪਰੰਤ ਕੀਰਤਨ ਸਮਾਪਤੀ ਤੋਂ ਬਾਅਦ ਸਤਿੰਦਰ ਸਿੰਘ ਨੇ ਬੜੇ ਹੀ ਭਾਵ ਪੂਰਵਕ ਸ਼ਬਦਾਂ ਵਿੱਚ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਮੰਡੀ ਦਰਸ਼ਨ ਦੇਣ ਤੇ ਜੀ ਆਇਆ ਆਖਿਆਂ ਅਤੇ ਧੰਨਵਾਦ ਕੀਤਾ। ਸੰਤ ਮਨਜੀਤ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਸਤਿਗੁਰੂ ਸ਼ਬਦ ਦੀ ਮਹਾਨਤਾ ਬਾਰੇ ਦੱਸਿਆ। ਜ: ਸਾਧਾ ਸਿੰਘ ਦੇ ਪ੍ਰੋਗਰਾਮ ਅਨਾਊਸ ਕਰਨ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸਾਧ ਸੰਗਤ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ।

  • ਦਿੱਲੀ, ਚੰਡੀਗੜ੍ਹ ਅਤੇ ਰੋਪੜ ਵਿਖੇ ਚਰਨ ਪਾਏ

    Date: 10 May 2013

    ਮਿਤੀ ੧੧/੫/੨੦੧੩ ਮੁਤਾਬਿਕ ੨੯ਵੈਸਾਖ,੨੦੭੦ ਦਿਨ ਸ਼ਨੀਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਵੇਲੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਦਰਸ਼ਨ ਦੇਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਜੈਟ ਏਅਰਵੇਜ਼ ਦੀ ਹਵਾਈ ਉਡਾਣ ਰਾਹੀਂ ੭.੩੦ ਮਿੰਟ ਤੇ ਚੰਡੀਗੜ੍ਹ ਹਵਾਈ ਅੱਡੇ ਤੇੇ ਉੱਤਰੇ। ਸ੍ਰੀ ਭੈਣੀ ਸਾਹਿਬ ਤੋਂ ਸਮੇਤ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕ ਚੰਡੀਗੜ੍ਹ ਹਵਾਈ ਅੱਡੇ ਤੇ ਆਪ ਜੀ ਦੀ ਉਡੀਕ ਕਰ ਰਹੇ ਸਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਚੰਡੀਗੜ੍ਹ ੩-੪ ਘਰਾਂ ਵਿੱਚ ਚਰਨ ਪਾਉਣ ਤੋਂ ਬਾਅਦ ਗੱਡੀਆਂ ਦਾ ਕਾਫਲਾ ਰੋਪੜ ਵੱਲ ਹੋ ਤੁਰਿਆ।

    ਸੂਬਾ ਮਨੀ ਸਿੰਘ ਜੀ ਰੋਪੜ ਦੇ ਮੁਤਾਬਿਕ ਅੱਜ ਜਿਲ੍ਹਾ ਰੋਪੜ ਦੇ ਪਿੰਡਾਂ ਦਾ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ ਸੀ। ਕੁਰਾਲੀ ਦੇ ਕੋਲ ਜਿੱਥੇ ਸੂਬਾ ਮਨੀ ਸਿੰਘ ਜੀ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਦਾ ਇੰਤਜ਼ਾਰ ਕਰ ਰਹੇ ਸਨ ਪਿੰਡ ਭਾਗੋਮਾਜਰਾ ਵਿਖੇ ਸ: ਕੁਲਦੀਪ ਸਿੰਘ ਦੀ ਆਟਾ ਚੱਕੀ ਤੇ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਇੱਥੇ ਹੀ ਸ: ਹਰਜੀਤ ਸਿੰਘ ਦੇ ਘਰ ਚਰਨ ਪਾ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ: ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੋਪੜ ਵਿਖੇ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਕੂਲ ਦੇ ਸਟਾਫ ਅਤੇ ਪ੍ਰਬੰਧਕ ਵਰਗ ਨੇ ਚਰਨਾਂ ਤੇ ਸਿਰ ਝੁਕਾ ਕੇ ਮੱਥਾ ਟੇਕਣ ਉਪਰੰਤ ਸ੍ਰੀ ਸਤਿਗੁਰੂ ਜੀ ਤੋਂ ਬਖਸ਼ਿਸ ਮੰਗੀ। ਸਕੂਲ ਤੋਂ ਬਾਅਦ ਸ: ਦਰਸ਼ਨ ਸਿੰਘ ਦੀ ਪਲਾਈਵੁੱਡ ਦੀ ਫੈਕਟਰੀ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਜਗਜੀਤ ਹਾਰਡਵੇਅਰ ਸਟੋਰ ਤੇ ਦਰਸ਼ਨ ਦਿੱਤੇ।

    ਇਸ ਤੋਂ ਬਾਅਦ ਵਾਰੀ ਸੀ ਰੋਪੜ ਸ਼ਹਿਰ ਵਿੱਚ ਵਸਦੇ ਘਰਾਂ ਵਿੱਚ ਚਰਨ ਪਾਉਣ ਦੀ ਅਤੇ ਪ੍ਰਸ਼ਾਦਾ ਪਾਣੀ ਸੂਬਾ ਮਨੀ ਸਿੰਘ ਜੀ ਦੇ ਗ੍ਰਹਿ ਵਿਖੇ ਛਕਣ-ਛਕਾਉਣ ਦੀ। ਪ੍ਰਸ਼ਾਦਾ ਛਕਣ ਉਪਰੰਤ ਸੂਬਾ ਮਨੀ ਸਿੰਘ ਜੀ ਦੇ ਭਰਾ ਦਰਸ਼ਨ ਸਿੰਘ, ਹਰਭਜਨ ਸਿੰਘ , ਹਰਦਿਆਲ ਸਿੰਘ ਅਤੇ ਗੁਰਦੇਵ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸ: ਭਗਵੰਤ ਸਿੰਘ ਸੂਬਾ ਸੁਰਿੰਦਰ ਕੌਰ ਖਰਲ, ਸ਼ਿਗਾਰਾ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਤ੍ਰਿਲੋਚਨ ਸਿੰਘ, ਗੁਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਗੁਰਮੁਖ ਸਿੰਘ, ਕੇਸਰ ਸਿੰਘ, ਸੁਵਰਨ ਸਿੰਘ, ਭਾਗ ਸਿੰਘ, ਬਲਬੀਰ ਸਿੰਘ, ਬਹਾਦਰ ਸਿੰਘ ਅਤੇ ਹੋਰ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਪਿੰਡ ਮੌਜਲੀਪੁਰ ਸ: ਦਰਸ਼ਨ ਸਿੰਘ, ਇਕਬਾਲ ਸਿੰਘ ਦੇ ਘਰ ਚਰਨ ਪਾਉਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਆਂ ਗੱਡੀਆਂ ਦਾ ਕਾਫਲਾ ਵਾਇਆ ਬੇਲਾ ਹੁੰਦਾ ਹੋਇਆ ਸ੍ਰੀ ਭੈਣੀ ਸਾਹਿਬ ਤਕਰੀਬਨ ੪ ਵਜੇ ਬਾਅਦ ਦੁਪਿਹਰ ਪਹੁੰਚਿਆ।

  • ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ

    Date: 05 May 2013

    ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਬਾਅਦ ਦੁਪਿਹਰ ਸਤਿਗੁਰੂ ਜੀ ਨੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਸੰਤ ਨਿਸ਼ਾਨ ਸਿੰਘ ਕਥਾਵਾਚਕ ਜੀ ਦੇ ਮਾਤਾ ਸਵਿੰਦਰ ਕੌਰ ਨਮਿਤ ਭੋਗ ਸਮੇਂ ਦਰਸ਼ਨ ਦਿੱਤੇ। ਇਸ ਸਮੇਂ ਜਥੇਦਾਰ ਸੇਵਾ ਸਿੰਘ ਦਿੱਲੀ ਵਾਲਿਆਂ ਕਥਾ ਕੀਤੀ ਅਤੇ ਰਾਗੀ ਬਲਵੰਤ ਸਿੰਘ, ਮੋਹਨ ਸਿੰਘ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਉਪਰੰਤ ਸ਼ਾਮ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਬਿਰਧਸ਼ਾਲਾ ਜਾ ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ।

  • ਭਾਣਾ ਮੰਨਣ ਦਾ ਉਪਦੇਸ਼

    Date: 05 May 2013

    ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਅੰਮ੍ਰਿਤ ਵੇਲੇ ਹਰੀ ਮੰਦਰ ਵਿਖੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਸਵਾ ੬ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸਹਿਤ ਰਾਮਪੁਰਾ ਫੂਲ ( ਜਿਲ੍ਹਾ ਬਠਿੰਡਾ) ਵਿਖੇ ਸ: ਮੇਜਰ ਸਿੰਘ ਦੇ ਘਰ ਉਹਨ੍ਹਾਂ ਦੇ ਨੌਜਵਾਨ ਪੁੱਤਰ ਮਨਜੀਤ ਸਿੰਘ ਦੇ ਚੜ੍ਹਾਈ ਕਰ ਜਾਣ ਤੇ ਪਰਿਵਾਰ ਅਤੇ ਬੱਚਿਆਂ ਨੂੰ ਦਿਲਾਸਾ ਦੇਣ ਅਤੇ ਭਾਣਾ ਮੰਨਣ ਦਾ ਉਪਦੇਸ਼ ਦੇ ਕੇ ਨਿਵਾਜਿਆ। ਰਾਮਪੁਰਾ ਫੂਲ ਤੋਂ ਵਾਪਸੀ ਸਮੇਂ ਲੁਧਿਆਣਾ ਵਿਖੇ ਸ: ਸ਼ੇਰ ਸਿੰਘ ਦੇ ਪੁੱਤਰ ਕਾਕਾ ਹਰਪਾਲ ਸਿੰਘ ਦੇ ਅਚਾਨਕ ਵਿਛੋੜਾ ਦੇ ਜਾਣ ਤੇ ਪਰਿਵਾਰ ਨੂੰ ਧਰਵਾਸਾ ਦੇਣ ਉਪਰੰਤ ਵਾਪਸ ਸ੍ਰੀ ਭੈਣੀ ਸਾਹਿਬ ਪਧਾਰੇ।

  • ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ

    Date: 04 May 2013

    ਮਿਤੀ ੫/੫/੨੦੧੩ ਮੁਤਾਬਿਕ ੨੩ ਵੈਸਾਖ,੨੦੭੦ ਦਿਨ ਐਤਵਾਰ ਨੂੰ ਦਿੱਲੀ ਵਿਖੇ ਸਿੱਖਾਂ ਦੇ ਘਰੀਂ ਚਰਨ ਪਾਉਣ ਉਪਰੰਤ ਸ੍ਰੀ ਸਤਿਗੁਰੂੂ ਉਦੈ ਸਿੰਘ ਜੀ ਨੇ ਦੇਰ ਸ਼ਾਮ ਤਕਰੀਬਨ ਰਾਤ ੯ ਵਜੇ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ। ਸਾਧ ਸੰਗਤ ਕਾਫ਼ੀ ਸਮੇਂ ਤੋਂ ਸ੍ਰੀ ਸਤਿਗੁਰੂ ਜੀ ਦਾ ਇੰਤਜ਼ਾਰ ਕਰ ਰਹੀ ਸੀ। ਘਾਹ ਦੇ ਮੈਦਾਨ ਤੇ ਬੈਠ ਰਾਤ ਤੱਕ ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ।

  • Jagjit Mandir Foundation Stone

    Date: 13 Apr 2013

    The foundation stone of Jagjit Mandir was laid by Sri Mata Chand Kaur Ji and Sri Satguru Uday Singh Ji on Vaisakhi 13-April-2013 @ Sri Bhaini Sahib

Pages