Sri Bhaini Sahib

Official website of central religious place for Namdhari Sect
RiseSet
05:46am07:00pm

ਗੁਰਮੁਖੀ ਸਰੂਪ ਵਿਚ ਹੀ ਸਤਿਜੁਗ ਨੂੰ ਤਸਵੀਰਾਂ ਭੇਜੀਆਂ ਜਾਣ

Date: 
20 Sep 2010

ਸਤਿਜੁਗ ਨਾਮਧਾਰੀ ਪੰਥ ਦਾ ਪਰਚਾ ਹੈ ਇਹ ਅਖਬਾਰ ਪਿਛਲੇ ੯੦ ਕੁ ਸਾਲਾਂ ਤੋਂ ਗੁਰਮਤ ਗੁਰਸਿਖੀ ਰਹਿਤ ਮਰਯਾਦਾ, ਗੁਰਇਤਿਹਾਸ, ਸਿਖੀ ਸਰੂਪ, ਬਾਣੇ ਆਦਿ ਸੰਬੰਧੀ ਪਾਠਕਾਂ ਨੂੰ ਜਾਣਕਾਰੀ ਦਿੰਦਾ ਰਹਿੰਦਾ ਹੈ। ਸਿੱਖੀ ਰਹਿਤ ਮਰਯਾਦਾ ਦੇ ਪ੍ਰਚਾਰ ਪਸਾਰ ਵਿੱਚ ਇਸ ਦਾ ਠੋਸ ਯੋਗਦਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਤੇ ਉਪਦੇਸ਼ਾਂ ਨੂੰ ਇਸ ਵਿਚ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਇਸ ਵਿਚ ਤਸਵੀਰਾਂ ਛਪਦੀਆਂ ਹਨ। ਹਰ ਪਾਠਕ ਦਾ ਪਹਿਲਾ ਧਿਆਨ ਤਸਵੀਰ ਉਤੇ ਹੀ ਜਾਂਦਾ ਹੈ। ਸਤਿਗੁਰੂ ਸਾਹਿਬਾਨ ਦੀਆਂ ਤਸਵੀਰਾਂ ਉਹਨਾਂ ਅੰਦਰ ਸ਼ਰਧਾ ਸਤਿਕਾਰ ਪੈਦਾ ਕਰਦੀਆਂ ਹਨ ਅਤੇ ਗੁਰਸਿੱਖਾਂ ਦੀਆਂ ਸਿਖੀ ਪ੍ਰਤੀ ਪਿਆਰ। ਕਈ ਪਾਠਕਾਂ ਨਾਲ ਗੱਲ ਕਰਦਿਆਂ ਪਤਾ ਲਗਦਾ ਹੈ ਕਿ ਉਹ ਵਿਦੇਸ਼ਾਂ ਵਿਚ ਵਧ ਫੁੱਲ ਰਹੀ ਸਿੱਖੀ ਨੂੰ ਤਸਵੀਰਾਂ ਰਾਹੀਂ ਸਾਕਾਰ ਦੇਖਦੇ ਹਨ। ਸਾਬਤ ਸੂਰਤ ਸਿੱਖ ਦੀ ਤਸਵੀਰ ਗੁਰਮੁਖੀ ਬਾਣੇ ਵਿਚ ਗੁਰਸਿਖਾਂ ਦੀ ਤਸਵੀਰ ਉਹਨਾਂ ਨੂੰ ਉਤਸ਼ਾਹ ਦਿੰਦੀ ਹੈ। ਸਤਿਜੁਗ ਦਫਤਰ ਲਈ ਉਦੋਂ ਦੁਚਿਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਜਦੋਂ ਕੋਈ ਤਸਵੀਰ ਸਹੀ ਗੁਰਮੁਖੀ ਸਰੂਪ ਵਿਚ ਨਹੀਂ ਹੁੰਦੀ। ਇਹ ਕਮੀ ਗੁਰਸਿਖੀ ਬਾਣਾ ਨਾ ਹੋਣ ਦੀ ਹੋ ਸਕਦੀ ਹੈ ਜਾਂ ਕੇਸ ਦਾੜ੍ਹੀ ਤੇ ਦਸਤਾਰ ਸਹੀ ਨਾ ਹੋਣ ਦੀ। ਰਿਪੋਰਟਾਂ ਅਤੇ ਖਬਰਾਂ ਨਾਲ ਤਸਵੀਰਾਂ ਭੇਜਣ ਵਾਲੇ ਸੱਜਣ ਐਸੀ ਤਸਵੀਰ ਭੇਜਣ ਬਾਰੇ ਦੁਬਾਰਾ ਸੋਚਣ ਜਿਸ ਵਿਚ ਕਿਸੇ ਗੁਰਸਿੱਖ ਦੇ ਕੇਸ ਪੂਰੇ ਠੀਕ ਨਹੀਂ, ਦਾੜ੍ਹੀ ਨਾਲ ਛੇੜਛਾੜ ਕੀਤੀ ਹੈ ਜਾਂ ਦਾੜ੍ਹੀ ਬੱਧੀ ਹੋਈ ਹੈ। ਤਸਵੀਰ ਵਾਲੇ ਅੰਦਰ ਦੀ ਭਾਵਨਾ ਤਾਂ ਸ਼ਾਇਦ ਪੂਰੀ ਸਮਝ ਨਾ ਆਉਂਦੀ ਹੋਵੇ ਪਰ ਸਹੀ ਤਸਵੀਰ ਨਾ ਹੋਣਾ ਸਤਿਜੁਗ ਵਿਚ ਐਸੀ ਤਸਵੀਰ ਛਾਪਣ ਸਮੇਂ ਦਿਕਤ ਪੈਦਾ ਹੋ ਸਕਦੀ ਹੈ।