Sri Bhaini Sahib

Official website
RiseSet
06:39am05:38pm

ਆਸ਼ਕ ਨਹੀ ਹੋ ਸਕਦਾ - Sri Satguru Partap Singh Ji

ਆਸ਼ਕ ਨਹੀ ਹੋ ਸਕਦਾ ਜੇ ਲੇਖੇ ਵਿੱਚ, ਗਿਣਤੀ ਵਿੱਚ ਰਹੇ। ਗੁਰੂ ਨਾਨਕ ਦੇਵ ਜੀ ਕੌਤਕੀ ਸਨ, ਮੌਜੀ ਸਨ, ਕਰਨਾ ਤੇ ਜੋ ਕੁਛ ਉਹਨਾਂ ਦੀ ਰਜ਼ਾ ਸੀ, ਉਹੋ ਸੀ।ਪੁੱਤਰਾਂ ਨੂੰ ਆਖਿਆ - ਕੌਲ ਚਿੱਕੜ ਵਿੱਚ ਸੁੱਟ ਦਿੱਤਾ - " ਕੱਢੋ " । ਉਹ ਆਂਹਦੇ ਹਨ - "ਸਾਡੀਆਂ ਪੁਸ਼ਾਕਾਂ ਲਿੱਬੜ ਜਾਣਗੀਆਂ - ਅਸੀਂ ਕੌਲ ਕੱਢੀਏ?" ਇੱਧਰ ਨਿਗਾਹ ਹੀ ਕੀਤੀ - ਲਹਿਣੇ ਵੱਲ ਤੇ ਉਨਹਾਂ ਨੇ ਓਸੇ ਵੇਲੇ ਛਾਲ ਮਾਰ ਦਿੱਤੀ - ਕੌਲ ਕੱਢਿਆ।
Purify soul by reciting naam & making gurbani way of life.

Live video


Recent diary update

Update: 30 10 2014

ਬ੍ਰਹਿਮੰਡ ਦੇ ਸਿਰਤਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

http://www.beantpatshah.info/images/12-11-2011-2.jpg

ਪਵਿਤ੍ਰ ਉਪ੍ਦੇਸ਼

 

*******

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 465

******* 

ਕੱਲ ਸ਼ਾਮ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

****** 

Today Asa Di Vaar was sung by Harbans Singh Ghulla Ji, Harvinder Singh, Sarmukh Singh, Gian Singh  & others 

ਇਹ 04:48 ਤੇ ਸ਼ੁਰੂ ਹੋਇਆ ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ : 

"ਨਮਸਕਾਰ ਤਾ ਕਉ ਲਖ ਬਾਰ ॥ ਇਹੁ ਦੀਜੈ ਤਾ ਕਉ ਵਾਰਿ ॥
ਸਿਮਰਨਿ ਤਾ ਕੈ ਮਿਟਹਿ ਸੰਤਾਪ ॥ ਹੋਇ ਅਨੰਦੁ ਨ ਵਿਆਪਹਿ ਤਾਪ ॥੧॥
ਐਸੋ ਹੀਰਾ ਨਿਰਮਲ ਨਾਮ ॥ ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥
ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥ ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥
ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥ ਸਗਲ ਮਨੋਰਥ ਪੂਰਨਹਾਰੀ ॥੨॥
ਖਿਨ ਮਹਿ ਊਣੇ ਸੁਭਰ ਭਰਿਆ ॥ ਖਿਨ ਮਹਿ ਸੂਕੇ ਕੀਨੇ ਹਰਿਆ ॥
ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥ ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥
ਸਭ ਮਹਿ ਏਕੁ ਰਹਿਆ ਭਰਪੂਰਾ ॥ ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥
ਹਰਿ ਕੀਰਤਨੁ ਤਾ ਕੋ ਆਧਾਰੁ ॥ ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥"
(ਭੈਰਉ ਮਹਲਾ ੫ ॥)

 

ਤੇ

"ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥"
(ਸਲੋਕ ਮ ੫ ॥)ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ |  318

 

ਤੇ 

"ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥"
(ਬਿਲਾਵਲੁ ਮਹਲਾ ੫ ॥)

 

ਤੇ 

"ਹਮ ਘਰਿ ਸਾਜਨ ਆਏ ॥ ਸਾਚੈ ਮੇਲਿ ਮਿਲਾਏ ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥"
(ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨)

 

ਤੇ 

"ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥
ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥
ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥
ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥"
(ਆਸਾ ॥)(ਆਸਾ ਸ੍ਰੀ ਕਬੀਰ ਜੀਉ ਕੇ )

 

ਤੇ 

"ਢੋਲ ਮ੍ਰਿਦੰਗ ਵਜੈ ਸਭ ਹੀ ਘਰ ਇਸ ਹੀ ਪੁਰ ਆਜ ਕੁਲਾਹਲ ਭਾਰੀ॥
ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਨਾਰੀ॥
ਭੇਰ ਹਜਾਰ ਬਜੇ ਇਕ ਬਾਰ ਮਹਾ ਛਬ ਦੇਖ ਹਸੈ ਨਰ ਨਾਰੀ॥
ਦੇਹ ਅਸੀਸ ਕਹੈ ਜਗਦੀਸ ਏ ਜੋਡ਼ੀ ਜੀਐ ਜਗੁ ਚਾਰ ਤਿਹਾਰੀ॥"
(ਪਾ. ੧੦ ॥)

ਵਾਰ ਤੋ ਬਾਅਦ ਲਾਂਵਾਂ ਪੜ੍ਹ ਕੇ  ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੱਸੀ ਹੋਈ ਮ੍ਰਯਾਦਾ ਅਨੁਸਾਰ 1 ਲੜਕੇ-ਲੜਕੀ ਦੇ ਆਨੰਦ-ਕਾਰਜ ਕਰਵਾਏ ਗਏ | ਬਾਅਦ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਕੀਤੇ ਹੋਏ ਸਧਾਰਣ ਪਾਠਾਂ ਦੇ ਭੋਗ ਵੀ ਪਵਾਏ ਗਏ |