Sri Bhaini Sahib

Official website of central religious place for Namdhari Sect
RiseSet
05:26am07:33pm

News updates

  • ਪ੍ਰਕਾਸ਼ ਪੁਰਬ - ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ

    Date: 10 Jan 2011

    ‎"ਰਹਿਣੀ ਰਹੈ ਸੋਈ ਸਿਖ ਮੇਰਾ ॥ ਉਹ ਸਾਹਿਬ ਮੈ ਉਸ ਕਾ ਚੇਰਾ ॥"
    ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ 

    Read full article

  • ਚੌਪਈ ਪਾਤਸ਼ਾਹੀ ੧੦ ਵੀਂ ਦੇ ਸਵਾ ਲੱਖ ਪਾਠਾਂ ਦੇ ਮਹਾਨ ਕਾਰਜ ਦਾ ਛੇਵਾਂ ਦਿਨ ੧੩ ਪੋਹ ੨੦੬੭

    Date: 27 Dec 2010

    ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ ਦੁਆਰਾ ਆਰੰਭ ਚੌਪਈ ਪਾਤਸ਼ਾਹੀ ੧੦ ਵੀਂ ਦੇ ਸਵਾ ਲੱਖ ਪਾਠਾਂ ਦਾ ਮਹਾਨ ਕਾਰਜ ਅੱਜ ਛੇਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜਿਸ ਦਿਨ ਇਹ ਕਾਰਜ ਆਰੰਭ ਹੋਇਆ ਸੀ ਉਸ ਦਿਨ ਮੌਸਮ ਦੀ ਸਖਤੀ ਨੂੰ ਦੇਖਦੇ ਹੋਏ ਕੁੱਝ ਮੁਸ਼ਕਿਲ ਜਾਪਦਾ ਸੀ ਪਰ ਸ੍ਰੀ ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਪਾਠੀ ਸਿੰਘਾਂ ਦਾ ਉਤਸ਼ਾਹ ਅਤੇ ਮਨੋਬਲ ਹੋਰ ਮਜਬੂਤ ਹੋਇਆ। ਸਾਰੇ ਬੜੀ ਖੁਸ਼ੀ ਅਤੇ ਚਾਅ ਨਾਲ ਵੱਧ ਚੜ੍ਹ ਕੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ੨੭ ਦਸੰਬਰ ਦੇ ਪਿਛਲੇ ਜੋੜ ੧੬੪੦੦੬ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱਲੋਂ ੪੬੫੭ ਪਾਠ, ਦੂਸਰੀ ਰੌਲ ੭੩੮੭, ਤੀਸਰੀ ਰੌਲ ੪੦੮੩, ਚੌਥੀ ਰੌਲ ੯੯੦੬, ਪੰਜਵੀਂ ਰੌਲ ੭੫੮੫ ਅਤੇ ਫੁਟਕਲ ੩੭੬ ਪਾਠਾਂ ਦੇ ਯੋਗਦਾਨ ਨਾਲ ਕੁੱਲ ਜੋੜ ੩੩੯੯੪ ਪਾਠਾਂ ਨੂੰ ਜਮ੍ਹਾਂ ਕਰਦੇ ਹੋਏ ੨੮ ਦਸੰਬਰ...

    Read full article

  • ਸ੍ਰੀ ਭੈਣੀ ਸਾਹਿਬ ਵਿਖੇ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ 12 ਪੋਹ 2067

    Date: 26 Dec 2010

    ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦੁਆਰਾ 23 ਦਸੰਬਰ 2010 ਤੋਂ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਲਗਾਤਾਰ ਚੱਲਦੇ ਹੋਏ ਅੱਜ 27 ਦਸੰਬਰ 2010 ਦਿਨ ਸੋਮਵਾਰ ਨੂੰ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਪਾਠੀ ਸਿੰਘ ਪੂਰੇ ਤਨ ਅਤੇ ਮਨ ਨਾਲ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ, ਦੁਪਹਿਰੇ ਨਾਮ ਸਿਮਰਨ ਤੇ ਗੁਰ ਇਤਿਹਾਸ ਦੀ ਕਥਾ, ਜੋਟੀਆਂ ਦੇ ਸ਼ਬਦ ਸਾਰਾ ਵਾਤਾਵਰਨ ਹੀ ਸਤਿਜੁਗੀ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਪਿਛਲੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱੱਲੋਂ 5515 ਪਾਠ, ਦੂਸਰੀ ਰੌਲ 10417, ਤੀਸਰੀ ਰੌਲ 5176, ਚੌਥੀ ਰੌਲ 5721 ਅਤੇ ਪੰਜਵੀਂ ਰੌਲ 5849 ਪਾਠ ਅਤੇ ਫੁਟਕਲ 568 ਪਾਠਾਂ ਮੁਤਾਬਿਕ...

    Read full article

  • ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ

    Date: 25 Dec 2010

    ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਅੱਜ ਲਗਾਤਾਰ ਚਲਦਿਆਂ ਹੋਇਆਂ 26/12/2010 ਨੂੰ ਚੌਥੇ ਦਿਨ ਵੀ ਨਿਰੰਤਰ ਜਾਰੀ ਸੀ। ਪਾਠੀ ਸਿੰਘਾਂ ਦਾ ਜੋਸ਼ ਅਤੇ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਆਪੋ-ਆਪਣੀ ਵਾਰੀ ਅਨੁਸਾਰ ਬੜੇ ਉਤਸ਼ਾਹ ਨਾਲ ਆਪਣੀ ਰੌਲ ਦੀ ਉਡੀਕ ਵਿੱਚ ਹੁੰਦੇ ਹਨ। 97679 ਪਾਠਾਂ ਦੇ ਹੋ ਚੁੱਕੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਨੇ 26/12/2010 ਰਾਤ ਦੇ 12 ਵਜੇ ਤੱਕ 7429 ਪਾਠ, ਦੂਸਰੀ ਰੌਲ ਵੱਲੋਂ 6363 ਪਾਠ, ਤੀਸਰੀ ਰੌਲ 3992 ਪਾਠ, ਚੌਥੀ ਰੌਲ 6917 ਪਾਠ ਅਤੇ ਪੰਜਵੀਂ ਰੌਲ 7734 ਪਾਠ ਅਤੇ ਫੁਟਕਲ ਪਾਠ 546 ਨੂੰ ਮਿਲਾ ਕੇ ਅੱਜ ਕੁੱਲ ਪਾਠਾਂ 33081 ਦਾ ਯੋਗਦਾਨ ਪਾਇਆ ਗਿਆ। ਇਸ ਤਰ੍ਹਾਂ ਅੱਜ ਤੱਕ 130760 ਪਾਠ ਹੋ...

    Read full article

  • ਚੌਪਈ ਪਾਤਸ਼ਾਹੀ 10 ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦੀ ਪ੍ਰਵਾਹ ਮਿਤੀ 10 ਪੋਹ 2067

    Date: 24 Dec 2010

    ਸ੍ਰੀ ਭੈਣੀ ਸਾਹਿਬ ਦੀ ਤਪੋ-ਭੂਮੀ ਰਾਮਸਰ ਸਰੋਵਰ ਦੇ ਕੰਡੇ ਬਣੇ ਇਤਿਹਾਸਿਕ ਹਵਨ ਮੰਡਪ ਵਿੱਚ ਚੱਲ ਰਹੇ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦੇ ਪ੍ਰਵਾਹ ਦਾ ਨਜ਼ਾਰਾ ਇੱਕ ਪੁਰਾਤਨ ਰਿਸ਼ੀਆਂ ਦੇ ਆਸ਼ਰਮ ਵਰਗਾ ਨਜ਼ਾਰਾ ਪੇਸ਼ ਕਰਦਾ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਰਾਤ ਦਿਨ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਏ ਹੋਏ ਸਾਰੇ ਪਾਠੀ ਸਿੰਘ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਪ੍ਰਚਿੱਲਤ ਸੁੱਚ ਸੋਧ ਦੀ ਮਰਿਯਾਦਾ ਦੇ ਧਾਰਨੀ ਹੋ ਕੇ ਹਿੱਸਾ ਲੈ ਰਹੇ ਹਨ। ਪਾਠਾਂ ਦੇ ਪਿਛਲੇ ਕੁੱਲ ਜੋੜ 58869 ਪਾਠਾਂ ਤੋਂ ਅੱਗੇ ਚੱਲਦੇ ਹੋਏ 25 ਦਸੰਬਰ 2010 ਦਿਨ ਸ਼ਨੀਵਾਰ ਰਾਤ 12 ਵਜੇ ਤੱਕ ਪਹਿਲੀ ਰੌਲ ਵੱਲੋਂ ਆਪਣੀ ਵਾਰੀ ਅਨੁਸਾਰ 7281 ਪਾਠ, ਦੂਸਰੀ ਰੌਲ 6969, ਤੀਸਰੀ ਰੌਲ 5949, ਚੌਥੀ ਰੌਲ 11031, ਪੰਜਵੀਂ ਰੌਲ 7063 ਅਤੇ ਫੁਟਕਲ 519 ਪਾਠਾਂ ਦਾ...

    Read full article

  • ਚੌਪਈ ਪਾਤਸ਼ਾਹੀ ੧੦ ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦਾ ਦੂਸਰਾ ਦਿਨ ੯ ਪੋਹ ੨੦੬੭

    Date: 23 Dec 2010

    ਅੱਜ ਮਿਤੀ ੨੪/੧੨/੨੦੧੦ ਚੌਪਈ ਪਾਤਸ਼ਾਹੀ ੧੦ ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦੇ ਦੂਸਰੇ ਦਿਨ ਕਾਫੀ ਉਤਸ਼ਾਹ ਪੂਰਵਕ ਮਾਹੌਲ ਸੀ। ਸਾਰੇ ਪਾਠੀ ਸਿੰਘ ਨਿਯਮਤ ਦਾਇਰੇ ਦੇ ਅੰਦਰ ਰਹਿ ਕੇ ਆਪੋ-ਆਪਣੀ ਸੇਵਾ ਨਿਭਾ ਰਹੇ ਹਨ। ਸਭਨਾਂ ਦੇ ਮਨਾਂ ਅੰਦਰ ਆਪਣੇ ਮਹਿਬੂਬ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਚਾਅ ਸੀ। ਅੱਜ ਪਹਿਲੀ ਰੌਲ ਦੇ ਪਾਠੀਆਂ ਨੇ ੮੯੬੬ ਪਾਠ, ਦੂਸਰੀ ਰੌਲ ਦੇ ਪਾਠ ੮੮੫੫, ਤਸਿਰੀ ਰੌਲ ਦੇ ਪਾਠ ੩੮੨੮, ਚੌਥੀ ਰੌਲ ਦੇ ਪਾਠ ੬੪੪੪ ਅਤੇ ਪੰਜਵੀਂ ਰੌਲ ਦੇ ੬੬੧੦ ਪਾਠਾਂ ਦਾ ਯੋਗਦਾਨ ਸੀ। ਫੁਟਕਲ ੫੫੩ ਪਾਠ ਕੀਤੇ ਗਏ। ਪਿਛਲਾ ਜੋੜ ੨੩੬੧੩ ਅਤੇ ਅੱਜ ਦੇ ਕੁੱਲ ਪਾਠ ੩੫੨੫੬ ਸਨ। ੨੪ ਤਰੀਕ ਰਾਤ ੧੨ ਵਜੇ ਤੱਕ ਕੁੱਲ ਪਾਠ ੫੮੮੬੯ ਹੋ ਚੁੱਕੇ ਹਨ। ਪਾਠਾਂ ਦੇ ਕੰਪਲੈਕਸ ਵਿੱਚ ਪੂਰਾ ਮਾਹੌਲ ਸਤਿਜੁਗੀ ਅਤੇ ਰਿਸ਼ੀਆਂ ਦੇ ਆਸ਼ਰਮ...

    Read full article

  • ਸ੍ਰੀ ਭੈਣੀ ਸਾਹਿਬ ਵਿਖੇ ਚੌਪਈ ਦੇ ਸਵਾ ਲੱਖ ਪਾਠਾਂ ਦਾ ਮਹਾਨ ਕਾਰਜ ਆਰੰਭ

    Date: 22 Dec 2010

    ਅੱਜ ਮਿਤੀ ੨੩ ਦਸੰਬਰ ੨੦੧੦ ਮੁਤਾਬਿਕ ੯ ਪੋਹ ੨੦੬੭ ਨੂੰ ਸਵੇਰੇ ਅੰਮ੍ਰਿਤ ਵੇਲੇ ਸਾਰੀ ਤਿਆਰੀ ਮੁਕੰਮਲ ਕਰਕੇ ਸਵਾ ਪੰਜ ਵਜੇ ਸਾਰੇ ਪਾਠੀ ਸਿੰਘ ਸੁੱਚ ਸੋਧ ਦੇ ਧਾਰਨੀ ਹੋ ਕੇ ਹਵਨ ਮੰਡਪ ਵਾਲੀ ਜਗ੍ਹਾ ਤੇ ਹਾਜ਼ਰ ਸਨ। ੨੨ ਦਸੰਬਰ ਦੇਰ ਸ਼ਾਮ ਤੱਕ ਵੱਖ-ਵੱਖ ਇਲਾਕਿਆਂ ਤੋਂ ਤਕਰੀਬਨ ੩੪੦ ਪਾਠੀ ਪਹੁੰਚ ਚੁੱਕੇ ਸਨ। ਤਰਤੀਬਵਾਰ ਸਾਰੇ ਪਾਠੀਆਂ ਨੂੰ ਪੰਜ ਰੌਲਾਂ ਵਿੱਚ ਵੰਡਿਆ ਗਿਆ। ਇੱਕ ਰੌਲ ਵਿੱਚ ੬੦ ਤੋਂ ੭੦ ਦੇ ਕਰੀਬ ਸੋਧੀ ਪਾਠੀ ਸਿੰਘ ਬੈਠਦੇ ਹਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕ੍ਰਿਪਾ ਸਦਕਾ ਸਾਰੇ ਪਾਠੀ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਮਹਾਨ ਕਾਰਜ ਵਿੱਚ ਆਪਣੀ ਹਾਜ਼ਰੀ ਭਰ ਰਹੇ ਹਨ। ੨੩ ਦਸੰਬਰ ਰਾਤ ੧੨ ਵਜੇ ਤੱਕ ੨੩੬੧੩ ਪਾਠ ਹੋ ਚੁੱਕੇ ਸਨ। ਪਹਿਲੀ ਰੌਲ ਦੇ ਪਾਠ ੩੮੧੫, ਦੂਸਰੀ ਰੌਲ ਦੇ ਪਾਠ ੫੦੭੮,...

    Read full article

  • ਚੌਪਈ ਦੇ ਪਾਠ

    Date: 18 Dec 2010

    ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਦਸੰਬਰ ਮਹੀਨੇ ਦੇ ਆਖਰੀ ਹਫਤੇ ਲਗਾਤਾਰ ਚੌਪਈ ਦੇ ਪਾਠ ਹੋਣੇ ਹਨ। ਇਹਨਾਂ ਪਾਠਾਂ ਵਾਸਤੇ ਚੌਪਈ ਦੀਆਂ ਵਿਸ਼ੇਸ਼ ਪੋਥੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪਾਠਾਂ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਾਧ ਤੇ ਮਾਈਆਂ ਬੀਬੀਆਂ ੨੧ ਦਸੰਬਰ ੨੦੧੦ ਪਿਛਲੇ ਪਹਿਰ ਤੱਕ ਸ੍ਰੀ ਭੈਣੀ ਸਾਹਿਬ (ਪੰਜਾਬ) ਵਿਖੇ ਪਹੁੰਚ ਜਾਣ। ਅਗਲੇ ਦਿਨ ਉਹਨਾਂ ਪਾਠਾਂ ਸੰਬੰਧੀ ਪੂਰੀ ਤਿਆਰੀ ਕਰਵਾਈ ਜਾਏਗੀ। ਪਾਠੀ ਸਿੰਘ ਆਪਣੇ ਸੁੱਚ ਸੋਧ ਦੇ ਬਸਤਰਾਂ ਸਹਿਤ ਪੂਰੀ ਸੋਧ ਮਰਯਾਦਾ ਦੀ ਤਿਆਰੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚਣ ਦਾ ਉੱਦਮ ਕਰਨ ਅਤੇ ਉਹ ਪ੍ਰਬੰਧਕਾਂ ਮਿਲ ਕੇ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ।

    Read full article

  • ਦਿੱਲੀ ਵਿਖੇ ਸ੍ਰੀ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ

    Date: 22 Nov 2010

    ਦਿੱਲੀ, ੨੧ ਨਵੰਬਰ ੨੦੧੦-ਅੱਜ ਏਥੇ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿੱਚ ਸਾਧ ਸੰਗਤ ਵਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਤਰਲੋਚਨ ਸਿੰਘ, ਰਾਗੀ ਮਨਜੀਤ ਸਿੰਘ ਅਤੇ ਸੰਤ ਦਰਸ਼ਨ ਸਿੰਘ ਵਲੋਂ ਕੀਤਾ ਗਿਆ। ਉਪਰੰਤ ਰਾਗੀ ਮਨਜੀਤ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੀ ਮਹਿਮਾ ਵਿੱਚ ਦੋ ਗੀਤ ਪੜ੍ਹੇ। ਸੰਤ ਸੇਵਾ ਸਿੰਘ ਨਾਮਧਾਰੀ, ਸ. ਜਸਵੰਤ ਸਿੰਘ ਜੱਸ, ਸੰਤ ਗੁਰਮੁਖ ਸਿੰਘ ਅਨੇਜਾ, ਬੀਬੀ ਸਿੰਦਰ ਕੌਰ ਅਤੇ ਬੀਬੀ ਗੁਰਮੀਤ ਕੌਰ ਵਲੋਂ ਕਵਿਤਾਵਾਂ ਰਾਹੀਂ ਸ੍ਰੀ ਸਤਿਗੁਰੂ ਜੀ ਦਾ ਗੁਣਗਾਣ ਕੀਤਾ ਗਿਆ। ਜਥੇਦਾਰ ਸੇਵਾ ਸਿੰਘ ਦਿੱਲੀ ਨੇ ਹੱਲੇ ਦਾ ਦਿਵਾਨ ਸਜਾ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਾਰੇ ਦੱਸਿਆ। ਜਥੇਦਾਰ ਜੀ ਨੇ ਆਪ ਜੀ ਦੀਆਂ ਸਾਧ ਸੰਗਤ ਤੇ...

    Read full article

  • ਸਵਾ ਲੱਖ ਪਾਠ ਕਰਨ ਵਾਲਿਆਂ ਦੀ ਸੂਚੀ

    Date: 30 Oct 2010

    ਚੌਪਈ ਸਾਹਿਬ ਦੇ ਸਵਾ ਲੱਖ ਪਾਠ ਕਰਨ ਵਾਲਿਆਂ ਦੀ ਸੂਚੀ ਸੂਬਾ ਸਾਹਿਬਾਨ 10 ਨਵੰਬਰ ਤੱਕ ਸ੍ਰੀ ਭੈਣੀ ਸਾਹਿਬ ਭੇਜਣ।

    ਸਮੂਹ ਸੂਬਾ ਸਾਹਿਬਾਨ ਚੌਪਈ ਦੇ ਸਵਾ ਲੱਖ ਪਾਠਾਂ ਵਿੱਚ ਹਿੱਸਾ ਲੈਣ ਵਾਲੇ
    ਸਿੰਘਾਂ ਸਿੰਘਣੀਆਂ ਦੀ ਪੱਕੀ ਸੂਚੀ ਤਿਆਰ ਕਰਨ। ਜਿਨ੍ਹਾਂ ਨੇ 21 ਦਸੰਬਰ 2010 ਸਵੇਰ
    ਤੱਕ ਸ੍ਰੀ ਭੈਣੀ ਸਾਹਿਬ ਪਹੁੰਚ ਜਾਣਾ ਹੋਵੇ, ਉਹਨਾਂ ਦੀ ਸੂਚੀ 10 ਨਵੰਬਰ 2010 ਬੁੱਧਵਾਰ
    ਤੱਕ ਹੇਠ ਲਿਖੇ ਟੈਲੀਫੋਨ / ਈ-ਮੇਲ 'ਤੇ ਭੇਜਣ ਦੀ ਕਿਰਪਾ ਕਰਨ। ਇਸ ਨਾਲ ਪਾਠੀਆਂ ਲਈ
    ਲੋੜੀਂਦੇ ਪ੍ਰਬੰਧ ਕਰਨ ਵਿਚ ਪ੍ਰਬੰਧਕਾਂ ਨੂੰ ਮਦਦ ਮਿਲੇਗੀ।

    ਸਿੰਘ ਇਹਨਾਂ ਨੰਬਰਾਂ ਤੇ ਸੰਪਰਕ ਕਰਨ:
    ਮਾਸਟਰ ਦਰਸ਼ਨ ਸਿੰਘ ਜੀ: +91-9872730098
    ਸੰਤ ਨਿਸ਼ਾਨ ਸਿੰਘ ਜੀ: +91-9463246448

    ...

    Read full article

Pages

Share On: