Sri Bhaini Sahib

Official website of central religious place for Namdhari Sect
RiseSet
06:33am05:46pm

News updates

 • ਗੁਰਮੁਖੀ ਸਰੂਪ ਵਿਚ ਹੀ ਸਤਿਜੁਗ ਨੂੰ ਤਸਵੀਰਾਂ ਭੇਜੀਆਂ ਜਾਣ

  Date: 20 Sep 2010

  ਸਤਿਜੁਗ ਨਾਮਧਾਰੀ ਪੰਥ ਦਾ ਪਰਚਾ ਹੈ ਇਹ ਅਖਬਾਰ ਪਿਛਲੇ ੯੦ ਕੁ ਸਾਲਾਂ ਤੋਂ ਗੁਰਮਤ ਗੁਰਸਿਖੀ ਰਹਿਤ ਮਰਯਾਦਾ, ਗੁਰਇਤਿਹਾਸ, ਸਿਖੀ ਸਰੂਪ, ਬਾਣੇ ਆਦਿ ਸੰਬੰਧੀ ਪਾਠਕਾਂ ਨੂੰ ਜਾਣਕਾਰੀ ਦਿੰਦਾ ਰਹਿੰਦਾ ਹੈ। ਸਿੱਖੀ ਰਹਿਤ ਮਰਯਾਦਾ ਦੇ ਪ੍ਰਚਾਰ ਪਸਾਰ ਵਿੱਚ ਇਸ ਦਾ ਠੋਸ ਯੋਗਦਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਤੇ ਉਪਦੇਸ਼ਾਂ ਨੂੰ ਇਸ ਵਿਚ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਇਸ ਵਿਚ ਤਸਵੀਰਾਂ ਛਪਦੀਆਂ ਹਨ। ਹਰ ਪਾਠਕ ਦਾ ਪਹਿਲਾ ਧਿਆਨ ਤਸਵੀਰ ਉਤੇ ਹੀ ਜਾਂਦਾ ਹੈ। ਸਤਿਗੁਰੂ ਸਾਹਿਬਾਨ ਦੀਆਂ ਤਸਵੀਰਾਂ ਉਹਨਾਂ ਅੰਦਰ ਸ਼ਰਧਾ ਸਤਿਕਾਰ ਪੈਦਾ ਕਰਦੀਆਂ ਹਨ ਅਤੇ ਗੁਰਸਿੱਖਾਂ ਦੀਆਂ ਸਿਖੀ ਪ੍ਰਤੀ ਪਿਆਰ। ਕਈ ਪਾਠਕਾਂ ਨਾਲ ਗੱਲ ਕਰਦਿਆਂ ਪਤਾ ਲਗਦਾ ਹੈ ਕਿ ਉਹ ਵਿਦੇਸ਼ਾਂ ਵਿਚ ਵਧ ਫੁੱਲ ਰਹੀ ਸਿੱਖੀ ਨੂੰ ਤਸਵੀਰਾਂ ਰਾਹੀਂ ਸਾਕਾਰ ਦੇਖਦੇ ਹਨ। ਸਾਬਤ ਸੂਰਤ ਸਿੱਖ ਦੀ ਤਸਵੀਰ ਗੁਰਮੁਖੀ ਬਾਣੇ ਵਿਚ ਗੁਰਸਿਖਾਂ ਦੀ ਤਸਵੀਰ ਉਹਨਾਂ ਨੂੰ ਉਤਸ਼ਾਹ ਦਿੰਦੀ ਹੈ। ਸਤਿਜੁਗ ਦਫਤਰ ਲਈ ਉਦੋਂ ਦੁਚਿਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਜਦੋਂ ਕੋਈ ਤਸਵੀਰ ਸਹੀ ਗੁਰਮੁਖੀ ਸਰੂਪ ਵਿਚ ਨਹੀਂ ਹੁੰਦੀ। ਇਹ ਕਮੀ ਗੁਰਸਿਖੀ ਬਾਣਾ ਨਾ ਹੋਣ ਦੀ ਹੋ ਸਕਦੀ ਹੈ ਜਾਂ ਕੇਸ ਦਾੜ੍ਹੀ ਤੇ ਦਸਤਾਰ ਸਹੀ ਨਾ ਹੋਣ ਦੀ। ਰਿਪੋਰਟਾਂ ਅਤੇ ਖਬਰਾਂ ਨਾਲ ਤਸਵੀਰਾਂ ਭੇਜਣ ਵਾਲੇ ਸੱਜਣ ਐਸੀ ਤਸਵੀਰ ਭੇਜਣ ਬਾਰੇ ਦੁਬਾਰਾ ਸੋਚਣ ਜਿਸ ਵਿਚ ਕਿਸੇ ਗੁਰਸਿੱਖ ਦੇ ਕੇਸ ਪੂਰੇ ਠੀਕ ਨਹੀਂ, ਦਾੜ੍ਹੀ ਨਾਲ ਛੇੜਛਾੜ ਕੀਤੀ ਹੈ ਜਾਂ ਦਾੜ੍ਹੀ ਬੱਧੀ ਹੋਈ ਹੈ। ਤਸਵੀਰ ਵਾਲੇ ਅੰਦਰ ਦੀ ਭਾਵਨਾ ਤਾਂ ਸ਼ਾਇਦ ਪੂਰੀ ਸਮਝ ਨਾ ਆਉਂਦੀ ਹੋਵੇ ਪਰ ਸਹੀ ਤਸਵੀਰ ਨਾ ਹੋਣਾ ਸਤਿਜੁਗ ਵਿਚ ਐਸੀ ਤਸਵੀਰ ਛਾਪਣ ਸਮੇਂ ਦਿਕਤ ਪੈਦਾ ਹੋ ਸਕਦੀ ਹੈ।

 • ਦਿੱਲੀ ਦੀ ਸਾਧ ਸੰਗਤ ਵਲੋਂ ਜਪ ਪ੍ਰਯੋਗ

  Date: 20 Sep 2010

  ਦਿੱਲੀ ਦੀ ਸਾਧ ਸੰਗਤ ਵਲੋਂ ਇਹ ਅੱਸੂ ਦੇ ਮਹੀਨੇ ਦਾ ਜਪ ਪ੍ਰਯੋਗ ਅੱਜ ੧੩ ਸਤੰਬਰ ਤੋਂ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿਚ ਆਰੰਭ ਕੀਤਾ ਗਿਆ। ਅੰਮ੍ਰਿਤ ਵੇਲੇ ੪ ਵਜੇ ਮਹੰਤ ਗੁਰਦੇਵ ਸਿੰਘ ਨੇ ਅਰਦਾਸ ਕੀਤੀ। ਧੂਪ, ਦੀਪ, ਕੁੰਭ, ਸਮਗਰੀ ਸੰਯੁਕਤ ਆਰੰਭ ਹੋਏ ਇਸ ਜਪ ਪ੍ਰਯੋਗ ਵਿਚ ਸਾਧ ਸੰਗਤ ਵਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਰੋਜ਼ਾਨਾ ਸਿੰਘਾਂ, ਮਾਈਆਂ ਅਤੇ ਬੱਚਿਆਂ ਦੀ ਗਿਣਤੀ ੭੫੦-੮੦੦ ਦੇ ਕਰੀਬ ਹੁੰਦੀ ਹੈ। ਚਾਰ ਵਜੇ ਤੋਂ ੬ ਵਜੇ ਤਕ ਹੁੰਦੇ ਇਸ ਪ੍ਰਯੋਗ ਵਿਚ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਵਲੋਂ ਕੀਤਾ ਜਾਂਦਾ ਹੈ। ਅੱਜ ਆਸਾ ਦੀ ਵਾਰ ਦਾ ਕੀਰਤਨ ਰਾਗੀ ਤਰਲੋਚਨ ਸਿੰਘ, ਮਨਜੀਤ ਸਿੰਘ ਰਾਗੀ ਅਤੇ ਸੰਤ ਦਰਸ਼ਨ ਸਿੰਘ ਨੇ ਕੀਤਾ। ਸਾਧ ਸੰਗਤ ਰਸਨਾ ਨਾਲ ਚੌਅੱਖਰੇ ਦਾ ਜਾਪ ਕਰਦੀ ਹੈ ਅਤੇ ਕੰਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਆਸਾ ਦੀ ਵਾਰ ਦਾ ਕੀਰਤਨ ਸੁਣਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਤਿਗੁਰੂ ਦੇ ਲੇਖੇ ਲਾਉਂਦੀ ਹੈ। ਮਹੀਨਾ ਭਰ ਇਹ ਪ੍ਰਵਾਹ ਏਸੇ ਤਰ੍ਹਾਂ ਹੀ ਚਲਦਾ ਰਹੇਗਾ।

 • ਵੈਨਕੂਵਰ (ਕਨੇਡਾ) ਵਿਖੇ ਨੌਜਵਾਨਾਂ ਵਲੋਂ ਹਵਨ

  Date: 13 Sep 2010

  ਵੈਨਕੂਵਰ-ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ
  ਚੜ੍ਹਦੀ ਕਲਾ ਲਈ ਇਥੋਂ ਦੇ ਨੌਜਵਾਨਾਂ ਵਲੋਂ ਸੰਤ ਬਲਕਾਰ ਸਿੰਘ ਦੀ ਦੇਖ-ਰੇਖ
  ਅਤੇ ਸੂਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਪੂਰਨ ਗੁਰ-ਮਰਯਾਦਾ ਅਨੁਸਾਰ
  ਇੱਕ ਹਵਨ ਕੀਤਾ ਗਿਆ। ਇਹ ਹਵਨ ਸਰਬ ਸੰਤ ਗੁਰਨਾਮ ਸਿੰਘ, ਭੁਪਿੰਦਰ
  ਸਿੰਘ, ਸਰਬਜੀਤ ਸਿੰਘ ਮਠਾੜੂ, ਹਰਵਿੰਦਰ ਸਿੰਘ ਭੱਟੀ, ਦਰਸ਼ਨ ਸਿੰਘ
  ਮਠਾੜੂ, ਬਸੰਤ ਸਿੰਘ ਚਾਨਾ ਅਤੇ ਕਾਕਾ ਮਹਾਂ ਸਿੰਘ ਸੀਹਰਾ ਨੇ ਕੀਤਾ। ਸੰਤ
  ਬਲਕਾਰ ਸਿੰਘ ਨੇ ਇਹਨਾਂ ਸ਼ੁੱਧ ਗੁਰਬਾਣੀ ਦਾ ਪਾਠ ਅਤੇ ਮਰਯਾਦਾ ਅਨੁਸਾਰ
  ਹਵਨ ਕਰਨ ਦੀ ਵਿਧੀ ਦੱਸੀ। ਹਵਨ ਉਪਰੰਤ ਇੱਕ ਸ਼ਬਦ ਪੜ੍ਹਿਆ ਗਿਆ।
  ਸੂਬਾ ਬਲਬੀਰ ਸਿੰਘ ਨੇ ਸ੍ਰੀ ਸਤਿਗੁਰੂ ਜੀ ਦਾ ਕੋਟਾਨ-ਕੋਟ ਧੰਨਵਾਦ ਕੀਤਾ,
  ਜਿਨ੍ਹਾਂ ਦੀ ਬਖ਼ਸ਼ਸ਼ ਨਾਲ ਇਹ ਕਾਰਜ ਸੰਪੂਰਨ ਹੋਇਆ ਹੈ। ਉਹਨਾਂ ਸੰਤ
  ਬਲਕਾਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੌਜਵਾਨਾਂ ਸ਼ੁੱਧ ਗੁਰਬਾਣੀ ਪਾਠ
  ਅਤੇ ਹਵਨ ਦੀ ਮਰਯਾਦਾ ਬਾਰੇ ਦੱਸਿਆ ਹੈ। ਸੂਬਾ ਜੀ ਨੇ ਕਿਹਾ ਕਿ ਇਹਨਾਂ
  ਨੌਜਵਾਨਾਂ ਨੇ ਹੀ ਸਿੱਖੀ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਣਾ ਹੈ, ਜਦੋਂ ਇਨ੍ਹਾਂ ਦੀ
  ਨੀਂਹ ਪੱਕੀ ਹੋਵੇਗੀ ਤਾਂ ਸਿੱਖੀ ਹੋਰ ਪੱਕੀ ਹੋਵੇਗੀ। ਇਸ ਸਮੇਂ ਸੰਗਤ ਵੱਡੀ
  ਗਿਣਤੀ ਵਿੱਚ ਪਹੁੰਚੀ ਹੋਈ ਸੀ। ਸਕੱਤਰ ਸੁਰਿੰਦਰ ਸਿੰਘ ਕੰਗ ਨੇ ਆਈ ਸਾਧ
  ਸੰਗਤ ਦਾ ਧੰਨਵਾਦ ਕੀਤਾ।

 • The Purest of all - Khoya Burfi

  Date: 14 Aug 2010

  HOME TO the Namdhari Sikhs, Bhaini Sahib is also famous for its delicious khoya burfi. Navleen Lakhi looks into the lucrative local business.

  The Purest of all - Khoya Barfi

 • ਸੰਤ ਕਮਲਜੀਤ ਸਿੰਘ ਨਮਿਤ ਭੋਗ ਸਮਾਗਮ

  Date: 29 Jul 2010

  ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸ਼ਰਧਾਵਾਨ ਸਿੱਖ ਸੰਤ ਕਮਲਜੀਤ ਸਿੰਘ ਪੁੱਤਰ ਸੰਤ ਸੁਰਿੰਦਰ ਸਿੰਘ ਮੱਲੂਵਾਲ ਵਾਲੇ ੨੦ ਜੁਲਾਈ ੨੦੧੦ ਨੂੰ ਆਪਣੇ ਸਵਾਸਾਂ ਦੀ ਪੂੰਜੀ ਮੁਕਾ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਜਨਮ ੨੦ ਅਕਤੂਬਰ ੧੯੫੫ ਦਾ ਸੀ। ਉਹ ਆਪਣੇ ਤਿੰਨ ਭਰਾਵਾਂ-ਸਰਬ ਸੰਤ ਇੰਦਰਜੀਤ ਸਿੰਘ, ਮਨਜੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਅਤੇ ਦੋ ਭੈਣਾਂ ਬੀਬੀ ਅੰਮ੍ਰਿਤ ਕੌਰ-ਸੰਤ ਜਸਬੀਰ ਸਿੰਘ ਦਿੱਲੀ ਅਤੇ ਬੀਬੀ ਗੁਰਜੀਤ ਕੌਰ-ਸੰਤ ਗੁਰਮੁਖ ਸਿੰਘ ਸ਼ਾਹ ਮਾਨਸਾ ਵਿੱਚੋਂ ਚੌਥੇ ਨੰਬਰ ’ਤੇ ਸਨ।

  ਸੰਤ ਕਮਲਜੀਤ ਸਿੰਘ ੨੦ ਜੁਲਾਈ ਨੂੰ ਆਪਣੇ ਇੱਕ ਸਾਥੀ ਨਾਲ ਅੰਮ੍ਰਿਤਸਰ ਜਾਣ ਲਈ ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚੇ। ਸ਼ਤਾਬਦੀ ਟਰੇਨ ਚੱਲਣ ਦਾ ਸਮਾਂ ਸੱਤ ਵੱਜ ਕੇ ਵੀਹ ਮਿੰਟ ਦਾ ਸੀ। ਜਦੋਂ ਇਹ ਗੱਡੀ ਵਿੱਚ ਆਪਣੀ ਸੀਟ ਤੇ ਬੈਠੇ, ਤਾਂ ਉਸੇ ਵਕਤ ਗੰਭੀਰ ਹਾਰਟ ਅਟੈਕ ਆਇਆ ਅਤੇ ਸੱਤ ਵੱਜ ਕੇ ਦਸ ਮਿੰਟ ਤੇ ਚੜ੍ਹਾਈ ਕਰ ਗਏ। ਸ਼ਾਮ ਨੂੰ ਹੀ ਉਹਨਾਂ ਦਾ ਸਸਕਾਰ ਪੰਜਾਬੀ ਬਾਗ ਸ਼ਮਸ਼ਾਨ ਭੂਮੀ ਵਿੱਚ ਕੀਤਾ ਗਿਆ। ਸਸਕਾਰ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂ, ਵਰਕਰ ਅਤੇ ਸਾਧ ਸੰਗਤ ਦਾ ਭਾਰੀ ਇਕੱਠ ਸੀ।

  ਉਹ ਕਾਲਜ ਸਮੇਂ ਤੋਂ ਹੀ ਰਾਜਨੀਤੀ ਅਤੇ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਉਹਨਾਂ ਸ਼ਿਵਾ ਜੀ ਕਾਲਜ ਵਿੱਚ ਪੜ੍ਹਦਿਆਂ ਆਪਣੇ ਰਾਜਨੀਤੀ ਅਤੇ ਖੇਡਾਂ ਪ੍ਰਤੀ ਰੁਝਾਨ ਨੂੰ ਹੋਰ ਪੱਕਿਆਂ ਕੀਤਾ। ਉਹ ਕ੍ਰਿਕਟ ਦੇ ਬਹੁਤ ਸ਼ੌਕੀਨ ਸਨ।

 • ਇਲਾਕਾ ਸ੍ਰੀ ਜੀਵਨ ਨਗਰ ਦੇ ਹੜ੍ਹ ਮਾਰੇ ਪਿੰਡਾਂ ਵਿੱਚ ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮਾਤਾ ਜੀ ਨੇ ਧਰਵਾਸ ਦਿੱਤਾ

  Date: 26 Jul 2010

  ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਮਾਤਾ ਚੰਦ ਕੌਰ ਜੀ ਅਤੇ ਸੰਤ ਜੈ ਸਿੰਘ ਨੇ ਰਾਣੀਆਂ ਤਹਿਸੀਲ ਦੇ ਹੜ੍ਹ ਮਾਰੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਬਾਅਦ ਵਿੱਚ ਐਲਨਾਬਾਦ ਸ਼ਹਿਰ ਅਤੇ ਇਸ ਤਹਿਸੀਲ ਦੇ ਪਿੰਡਾਂ ਵਿੱਚ ਵੀ ਹੜ੍ਹ ਰੋਕੂ ਪ੍ਰਬੰਧ ਵਿੱਚ ਸਹਾਇਤਾ ਕਰਨ ਵਾਲੇ ਸਿੰਘਾਂ ਦਾ ਧੰਨਵਾਦ ਕੀਤਾ। ਉਹਨਾਂ ਪੀੜਤਾਂ ਦੇ ਮੁੜ ਵਸੇਬੇ ਲਈ ਰਾਹਤ ਕਾਰਜਾਂ ਵਿੱਚ ਜੀਅ-ਜਾਨ ਨਾਲ ਜੁਟ ਜਾਣ ਦਾ ਸ੍ਰੀ ਸਤਿਗੁਰੂ ਜੀ ਦਾ ਉਪਦੇਸ਼ ਦ੍ਰਿੜ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਸ੍ਰੀ ਸਤਿਗੁਰੂ ਜੀ ਨੇ ਮਾਤਾ ਜੀ ਅਤੇ ਹੋਰ ਸਿੱਖਾਂ ਸੇਵਕਾਂ ਹੜ੍ਹ ਪੀੜਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਹੁਕਮ ਕਰਕੇ ਭੇਜਿਆ ਹੈ। ਸੂਬਾ ਜਗੀਰ ਸਿੰਘ ਕਾਫੀ ਦਿਨਾਂ ਤੋਂ ਮਸਤਾਨਗੜ੍ਹ ਪਹੁੰਚੇ ਹੋਏ ਹਨ ਅਤੇ ਉਹ ਹੜ੍ਹ ਪੀੜਤ ਲੋਕਾਂ ਮਾਈਕ ਸਹਾਇਤਾ ਦੇ ਨਾਲ ਨਾਲ ਅੰਨ-ਦਾਣਾ ਵੀ ਵੰਡ ਰਹੇ ਹਨ।

 • ਰਾਏਕੋਟ ਦੇ ਨਾਮਧਾਰੀ ਸ਼ਹੀਦਾਂ ਨਮਿਤ ਮੇਲਾ 8 ਅਗਸਤ ਨੂੰ

  Date: 04 Aug 2010

  ਸ੍ਰੀ ਭੈਣੀ ਸਾਹਿਬ - ਰਾਏਕੋਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਟਾਹਲੀਆਣਾ ਦੇ ਕੋਲ ਅੰਗਰੇਜ਼ ਸਰਕਾਰ ਵਲੋਂ ਖੋਲ੍ਹੇ ਬੁੱਚਵਖਾਨੇ ਨੂੰ ਬੰਦ ਕਰਵਾਉਣ ਲਈ ਕੀ ਕਾਰਵਾਈ ਕਾਰਨ ਤਿੰਨ ਨਾਮਧਾਰੀ ਸਿੰਘਾਂ - ਸੰਤ ਮੰਗਲ ਸਿੰਘ, ਸੰਤ ਮਸਤਾਨ ਸਿੰਘ ਅਤੇ ਸੰਤ ਗੁਰਮੁਖ ਸਿੰਘ ਨੂੰ 5 ਅਗਸਤ 1871 ਨੂੰ ਫਾਂਸੀ ਦਿੱਤੀ ਗਈ। ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਗ ਜੀ ਦੀ ਛਤਰ ਛਾਇਆ ਹੇਣ ਸ੍ਰੀ ਭੈਣੀ ਸਾਹਿਬ ਵਿਖੇ 8 ਅਗਸਤ 2010 (ਐਤਵਾਰ) ਨੂੰ ਮੇਲਾ ਮਨਾਇਆ ਜਾ ਰਿਹਾ ਹੈ।

 • ਚੰਡੀਗੜ੍ਹ ਵਿਖੇ ਪਾਠਾਂ ਦੇ ਭੋਗ

  Date: 03 Jul 2010

  ਚੰਡੀਗੜ੍ਹ, ੪ ਜੁਲਾਈ-ਨਾਮਧਾਰੀ ਗੁਰਦੁਆਰਾ ਚੰਡੀਗੜ੍ਹ ਵਿਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਸ੍ਰੀ ਆਦਿ ਗ੍ਰੰਥ ਸਾਹਿਬ ਦੇ ੩੧ ਸਧਾਰਨ ਪਾਠਾਂ ਦੇ ਭੋਗ ਪਾਏ ਗਏ ਅਤੇ ਹਫਤਾਵਾਰੀ ਮੇਲਾ ਮਨਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ੩ ਜੁਲਾਈ ਸ਼ਨੀਵਾਰ ਨੂੰ ਰਾਤੀਂ ਅੱਠ ਵਜੇ ਕੀਤੀ ਗਈ। ਜਿਸ ਵਿਚ ਸਥਾਨਕ ਬੀਬੀਆਂ ਤੇ ਬੱਚਿਆਂ ਵਲੋਂ ਸ਼ਬਦ ਅਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਹ ਪ੍ਰੋਗਰਾਮ ਰਾਤ ਸਾਢੇ ਦਸ ਵਜੇ ਤਕ ਚੱਲਿਆ। ਦੂਸਰੇ ਦਿਨ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਨੇ ਕੀਤਾ। ਵਾਰ ਦੇ ਭੋਗ ਤੋਂ ਬਾਅਦ ਜਥੇਦਾਰ ਦਵਿੰਦਰ ਸਿੰਘ, ਜਥੇਦਾਰ ਜੀਤ ਸਿੰਘ ਅਤੇ ਜਥੇਦਾਰ ਵਰਿੰਦਰਪਾਲ ਸਿੰਘ ਨੇ ਆਪੋ ਆਪਣੇ ਰੰਗ ਵਿਚ ਹੱਲੇ ਦਾ ਦਿਵਾਨ ਸਜਾ ਕੇ ਗੁਰ ਇਤਿਹਾਸ ਸੁਣਾਇਆ। ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਨਾਲ ਮੇਲੇ ਦੀ ਸਮਾਪਤੀ ਹੋਈ।

 • ਦਿੱਲੀ ਵਿਚ ਮਿੰਨੀ ਗੁਰਮਤ ਸੰਮੇਲਨ

  Date: 22 Jul 2010

  ਨਵੀਂ ਦਿੱਲੀ- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ੧੯੫੯ ਈ. ਵਿਚ ਨਾਮਧਾਰੀ ਨੌਜਵਾਨਾਂ ਤੇ ਅਪਾਰ ਕਿਰਪਾ ਕਰਦਿਆਂ ਵਿਦਿਅਕ ਜਥੇ ਦੀ ਸਥਾਪਨਾ ਕੀਤੀ। ਵਿਦਿਅਕ ਜਥੇ ਦਾ ਇਹ ਬੂਟਾ ਸਮੇਂ ਅਨੁਸਾਰ ਤਰੱਕੀ ਕਰਦਾ ਰਿਹਾ ਤੇ ਅੱਜ ਵਿਸ਼ਵ ਨਾਮਧਾਰੀ ਵਿਦਿਅਕ ਜਥੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਬੀਬੀਆਂ ਤੇ ਵੀ ਆਪਣੀ ਬਖਸ਼ਿਸ਼ ਦੇ ਭੰਡਾਰੇ ਖੋਲ੍ਹਿ ਦਆਂ ਵਿਸ਼ਵ ਨਾਮਧਾਰੀ ਇਸਤਰੀ ਵਿਦਿਅਕ ਜਥੇ ਦੀ ਸਥਾਪਨਾ ਕੀਤੀ।ਅੱਜ ਇਹ ਦੋਵੇਂ ਜਥੇ ਸ੍ਰੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਨਾਮਧਾਰੀ ਪੰਥ ਦਾ ਪ੍ਰਚਾਰ ਪਰਸਾਰ ਕਰ ਰਹੇ ਹਨ।

  ਇਸ ਪ੍ਰਚਾਰ ਪਰਸਾਰ ਲਈ ਦੋਨਾਂ ਜਥਿਆਂ ਵਲੋਂ ਜ਼ੋਨਲ ਪੱਧਰ ਤੇ ਗੁਰਮਤ ਸੰਮਲਨ ਕਰਵਾਏ ਜਾਂਦੇ ਹਨ, ਜਿਹਨਾਂ ਵਿਚ ਬੱਚੇ ਬੱਚੀਆਂ ਭਾਗ ਲੈ ਕੇ ਸ੍ਰੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਹਨਾਂ ਸੰਮਲਨਾਂ ਵਿਚ ਵੱਖ ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।

 • ਵਿਸਨੂੰ ਗਾਰਡਨ ਨਵੀਂ ਦਿੱਲੀ ਵਿੱਖੇ ਬਸੰਤ ਪੰਚਮੀ ਮੇਲਾ

  Date: 29 Jan 2010

    ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ੧੯੫ਵਾਂ ਪ੍ਰਕਾਸ਼ ਪੂਰਬ ਬਸੰਤ ਪੰਚਮੀ ਮੇਲਾ ਵਿਸ਼ਨੂੰ ਗਾਰਡਨ, ਚਾਂਦ ਨਗਰ, ਸ਼ਾਮ ਨਗਰ ਦੀ ਸਾਧ ਸੰਗਤ ਨੇ ੩੦ ਜਨਵਰੀ, ੨੦੧੦ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਾਰਗ, ਜੀ ਬਲਾਕ, ਵਿਸ਼ਨੂੰ ਗਾਰਡਨ ਵਿਖੇ ਸ਼ਾਮੀਂ ੬:੩੦ ਤੋਂ ਰਾਤ ੧੦:੩੦ ਵਜੇ ਤੱਕ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ। ਜਿਸ ਵਿੱਚ ਪਤਵੰਤੇ ਸਜਣਾਂ ਨਾਲ ਸ. ਐੱਚ. ਐੱਸ ਹੰਸਪਾਲ ਪ੍ਰਧਾਨ ਨਾਮਧਾਰੀ ਦਰਬਾਰ, ਸੂਬਾ ਸੁਖਦੇਵ ਸਿੰਘ, ਸੂਬਾ ਅਰਵਿੰਦ ਸਿੰਘ, ਪ੍ਰਧਾਨ ਸਾਧਾ ਸਿੰਘ, ਪ੍ਰਧਾਨ ਵੱਸਣ ਸਿੰਘ ਅਤੇ ਇਲਾਕੇ ਦੇ ਐੱਮ. ਪੀ. ਸ੍ਰੀ ਮਹਾਂਬਲ ਮਿਸ਼ਰਾ ਨੇ ਸ਼ਾਮਲ ਹੋ ਕੇ ਮੇਲੇ ਦੀ ਸੋਭਾ ਨੂੰ ਵਧਾਇਆ।

      ਮੇਲੇ ਵਿੱਚ ਹਜੂਰੀ ਰਾਗੀ ਹਰਬੰਸ ਸਿੰਘ ਘੁੱਲਾ ਅਤੇ ਜਥੇਦਾਰ ਗੁਰਦੀਪ ਸਿੰਘ ਨੇ ਸ੍ਰੀ ਭੈਣੀ ਸਾਹਿਬ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਕੀਰਤਨ ਕੀਤਾ। ਇਸ ਸਮੇਂ ਨਾਮਧਾਰੀ ਇਤਿਹਾਸ ਨਾਲ ਸੰਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸਾਧ ਸੰਗਤ ਨੇ ਬਹੁਤ ਸਲਾਹਿਆ। ਆਏ ਪਤਵੰਤੇ ਸੱਜਣਾਂ ਦਾ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਸਾਧ ਸੰਗਤ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਈ।

Pages