Learnt to read Gurbani from:
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਸੰਤ ਮਾਸਟਰ ਦਰਸ਼ਨ ਸਿੰਘ ਜੀ, ਸੰਤ ਬਲਕਾਰ ਸਿੰਘ ਜੀ, ਸੰਤ ਨਿਸ਼ਾਨ ਸਿੰਘ ਜੀ
Teaching experience:
੨੦ ਸਾਲ ਤੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਨਾਲ ਅਲੱਗ ਅਲੱਗ ਜਗਾ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਅਕਾਦਮੀ ਅਤੇ ਥਾਈਲੈਂਡ ਜਾਕੇ ੩-੩ ਮਹੀਨੇ ਰਹਿ ਕੇ ਸਿਖਾਉਂਦੇ ਰਹਿਣ ਦਾ ਤਜੁਰਬਾ ਹੈ ਜੀ।
Teaching under School:
ਔਨਲਾਈਨ ਗੁਰਬਾਣੀ ਸਕੂਲ
Teaching offline at:
ਵੱਟਸਐਪ ਤੇ ਔਫਲਾਈਨ ਸਿਖਾ ਰਹੇ ਹਾਂ ਜੀ
Teaching online via:
Zoom,
Whats App,
Skype,
Fee details:
600, 800, 1000 ਭਾਰਤ ਵਿੱਚ, ਬਾਹਰਲੇ ਦੇਸ਼ਾਂ ਵਿੱਚ 20£, 40£, 60£ ਦਰਜੇ ਵਾਰ
Classes' days:
ਹਰ ਰੋਜ
Classes' timing:
ਕਰੀਬ ਕਰੀਬ ਹਰ ਸਮੇਂ
Max students in a session:
15
Session duration (Minutes):
90
More details:
ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਨਿਰੰਤਰ ਗੁਰਬਾਣੀ ਪੜ੍ਹਨ ਤੇ ਪੜ੍ਹਾਉਣ ਦੀਆਂ ਸੇਵਾਵਾਂ ਸ੍ਰੀ ਭੈਣੀ ਸਾਹਿਬ ਵਿੱਚ ਤੇ ਪੂਰੀ ਦੁਨੀਆਂ ਦੇ ਬਹੁਤ ਦੇਸ਼ਾਂ ਵਿੱਚ ਜਾ ਕੇ ਅਤੇ ਔਨਲਾਈਨ ਜਾਂ ਔਫਲਾਈਨ ਵੱਟਸਐਪ ਉੱਤੇ ਵੀ ਗੁਰਬਾਣੀ ਪੜ੍ਹਾਉਣ ਦੀ ਸੇਵਾ ਉਸਤਾਦ ਮਾਸਟਰ ਦਰਸ਼ਨ ਸਿੰਘ ਜੀ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਚੱਲ ਰਹੀ ਹੈ। ਅਣਗਿਣਤ ਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੌਵੇਂ ਮਹੱਲੇ ਦੇ ਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕ ਪੜ੍ਹਨ ਦਾ ਅਤੇ ਬੱਚਿਆਂ ਨੂੰ ਸਿਖਾ ਕੇ ਪੜਾਉਣ ਦੀ ਸੇਵਾ ਵੀ ਸੱਚੇ ਪਾਤਸ਼ਾਹ ਜੀ ਨੇ ਲਈ।ਸ੍ਰੀ ਮਾਤਾ ਚੰਦ ਕੌਰ ਜੀ ਦੇ ਨਾਲ ਵੀ ਬਹੁਤ ਲੰਬੇ ਸਮੇਂ ਤੋਂ ਉਨਾਂ ਦੇ ਨਾਲ ਜਾ ਕੇ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਗੁਰਬਾਣੀ ਸਿਖਾਉਣ ਦਾ ਮਾਣ ਹਾਸਿਲ ਹੋਇਆ। ਸ੍ਰੀ ਹਜੂਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਨਿੱਤਨੇਮ ਦੀਆਂ ਬਾਣੀਆਂ ਦੇ ਪਾਠ ਦੀ ਰਾਗਾਂ ਦੇ ਵਿੱਚ ਆਡੀਓ ਰਿਕਾਰਡਿੰਗ ਹੋਈ ਜੋ ਕਿ ਸਿੱਖ ਪੰਥ ਵਿੱਚ ਪਹਿਲੀ ਵਾਰ ਹੋਇਆ ਹੈ। ਹੁਣ ਪਿਛਲੇ 3 ਸਾਲਾਂ ਤੋਂ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਕਰੀਬ 400-500 ਦੇ ਲਗਭਗ ਬੱਚਿਆਂ ਨੂੰ ਹੁਣ ਵੀ ਲੌਕਡਾਊਨ ਦੇ ਸਮੇਂ ਔਨਲਾਈਨ ਸਿਖਾਉਂਦੇ ਰਹਿਣ ਦੀ ਬਖਸ਼ਿਸ਼ ਹੋਈ ਅਤੇ ਨਾਲ ਨਾਲ ਔਫਲਾਈਨ ਵੀ ਕਰੀਬ 4-5000 ਦੇ ਕਰੀਬ ਸਾਧ ਸੰਗਤ ਦੇ ਪਾਠ ਦੀਆਂ ਆਡੀਓ ਰਿਕਾਰਡਿੰਗ ਸੁਣਃਸੁਣ ਕੇ ਉਨਾਂ ਨੂੰ ਸ਼ੁੱਧ ਗੁਰਬਾਣੀ ਸਿਖਾਉਣ ਦਾ ਕੰਮ ਜਾਰੀ ਹੈ ਜੀ।