ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਯਾ ਵਿਚ ਉਦਾਸੀ ॥
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Tuesday, 11 July 2017
Performance lead by:
ਰਾਗੀ ਗੁਰਪ੍ਰੀਤ ਸਿੰਘ ਜੀ
Details:
"ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਯਾ ਵਿਚ ਉਦਾਸੀ ॥
ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸੁਖਵਾਸੀ ॥
ਜਮਪੁਰ ਗਇਆ ਪੁਕਾਰ ਸੁਣ ਵਿਲਲਾਵਨ ਜੀ ਨਰਕ ਨਿਵਾਸੀ ॥
ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰ ਬੰਦ ਖਲਾਸੀ ॥
ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰ ਅਬਿਨਾਸੀ ॥
ਗਹਿਣੇ ਧਰਿਅਨੁ ਇਕ ਨਾਉਂ ਪਾਪਾਂ ਨਾਲ ਕਰੈ ਨਿਰਜਾਸੀ ॥
ਪਾਸੰਗ ਪਾਪ ਨ ਪੁਜਨੀ ਗੁਰਮੁਖ ਨਾਉਂ ਅਤੁਲ ਨ ਤੁਲਾਸੀ ॥
ਨਰਕਹੁੰ ਛੁਟੇ ਜੀਆ ਜੰਤ ਕਟੀ ਗਲਹੁ ਸਿਲਕ ਜਮਫਾਸੀ ॥
ਮੁਕਤਿ ਜੁਗਤਿ ਨਾਵੈਂ ਕੀ ਦਾਸੀ ॥5॥"