ਸਤਿਗੁਰ ਸਾਹਿਬ ਛਡ ਕੈ
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Sunday, 4 October 2015
Performance lead by:
ਰਾਗੀ ਸਰਮੁਖ ਸਿੰਘ ਜੀ
Performers:
ਰਾਗੀ ਸ਼ਾਮ ਸਿੰਘ ਜੀ
Details:
"ਸਤਿਗੁਰ ਸਾਹਿਬ ਛਡ ਕੈ ਮਨਮੁਖ ਹੋਇ ਬੰਦੇ ਦਾ ਬੰਦਾ॥ (15-4-1)
ਹੁਕਮੀ ਬੰਦਾ ਹੋਇਕੈ ਨਿਤ ਉਠ ਜਾਇ ਸਲਾਮ ਕਰੰਦਾ॥ (15-4-2)
ਅੱਠ ਪਹਿਰ ਹਥ ਜੋੜਕੈ ਹੋਇ ਹਜ਼ੂਰੀ ਖੜਾ ਰਹੰਦਾ॥ (15-4-3)
ਨੀਂਦ ਨ ਭੁਖ ਨ ਸੁਖ ਤਿਸ ਸੂਲੀ ਚੜਿ੍ਹਆ ਰਹੈ ਡਰੰਦਾ॥ (15-4-4)
ਪਾਣੀ ਪਾਲਾ ਧੁਪ ਛਾਉਂ ਸਿਰ ਉਤੇ ਝਲ ਦੁਖ ਸਹੰਦਾ॥ (15-4-5)
ਆਤਸ਼ਬਾਜ਼ੀ ਸਾਰ ਵੇਖ ਰਣ ਵਿਚ ਘਾਇਲ ਹੋਇ ਮਰੰਦਾ॥ (15-4-6)
ਗੁਰੁ ਪੂਰੇ ਵਿਣ ਜੂਨਿ ਭਵੰਦਾ ॥੪॥ (15-4-7)"