Sri Bhaini Sahib

Official website of central religious place for Namdhari Sect
RiseSet
05:30am07:13pm

ਸਿਖ ਧਰਮ ਅਤੇ ਜੀਵ ਹਿੰਸਾ

Date: 
06 May 2025

ਸਿਖ ਧਰਮ ਅਤੇ ਜੀਵ ਹਿੰਸਾ

ਇਸ ਲਈ ਹੇ ਰਾਗ ਮਦ, ਸਿਕਦਾਰੀ ਵਿਚ ਮਤੇ ਹੋਏ ਬੰਦੇ ਕਿਸੇ ਵੀ ਜੀਵ ਨੂੰ ਦੁਖ ਨਾ ਦੇਹ ਕਿਉਂਕਿ ਓਹ ਤੇਰੀ ਰਯਤ ਹੈ ਤੂੰ ਉਨ੍ਹਾਂ ਦਾ ਪਾਤਸ਼ਾਹ ਹੈ, ਜੇਹੜਾ ਪਾਤਸ਼ਾਹ ਆਪਣੀ ਪਰਜਾ ਨੂੰ ਤੰਗ ਕਰਦਾ ਏ ਓਹ ਜ਼ਾਲਮ ਆਪਣੀ ਜੜ੍ਹ ਆਪ ਹੀ ਕਟ ਰਿਹਾ ਏ 'ਰਯਤ ਚੋਂ ਬੇਖ-ਅਸਤੋ ਸੁਲਤਾਂ ਦਰਖਤ। ਦਰਖਤ ਐ ਪਿਸ਼ਰ ਬਾਸ਼ਦ ਅਜ਼ ਬੇਖ ਸਖ਼ਤ। " ਇਸ ਲਈ ਦੇਖ ਕਰ ਚਲਣਾ ਕੁਚਲ ਜਾਇ ਨ ਚੀਉਂਟੀ ਰਾਹ ਮੇਂ। ਆਦਮੀ ਕੋ ਜ਼ਬਾਨੋ ਸੇ ਬੀ ਉਲਫ਼ਤ ਚਾਹੀਏ। ਗਮੇ ਜ਼ੋਰ ਦਸਤਾਂ ਬੇ ਖੁਰ ਜੀਨ ਹਾਰ। ਬਤਰਸਾਜ਼ ਜ਼ਬਰ ਦਸਤੀ ਏ ਰੁਜਗਾਰ । ਭਾਵ ਮਜ਼ਲੂਮਾਂ ਉਤੇ ਰਹਿਮ ਕਰ ਅਤੇ ਸਮੇਂ ਦੀ ਜ਼ਬਰਦਸਤੀ ਤੋਂ ਡਰ॥ ਦੁਖ ਨਾ ਦੇਈ ਕਿਸੇ ਜੀਉ” ਗੁਰੂ ਸਾਹਬ ਵੀ ਫੁਰਮਾਂਦੇ ਹਨ। ਇਸ ਲਈ ਪਤਾ ਨਹੀਂ ਭਾਈ ਕਾਹਨ ਸਿੰਘ ਜੀ ਨੇ ਕਿਸ ਖਯਾਲ ਨਾਲ ਲਿਖ ਦਿੱਤਾ ਏ ਕਿ ਭਾਈ ਸਾਹਬ ਮਾਸ ਖਾਣ ਦੇ ਵਿਰੋਧੀ ਨਹੀਂ। ਸੇ ਜਦ ਕੇ ਭਾਈ ਹੋਰੀਂ ਇਸੇ ਪੌੜੀ ਵਿਚ ਸਾਫ ਤੌਰ ਤੇ ਲਿਖਦੇ ਹਨ 'ਬਿਨਉਂ ਕਰੇਂਦੀ ਬੱਕ੍ਰੀ ਪੁਤ੍ਰ ਅਸਾਡੇ ਕੀਚਨ ਖਸੀ। ਅੱਕ ਧਤੂਰਾ ਖਾਧਿਆਂ ਕੁਹ ਕੁਹ ਖਲ ਅਖੱਲ ਵਿਣਸੀ। ਜੋ ਮਾਸ ਖਾਣ ਗਲ ਵੱਢ ਕੇ ਹਾਲ ਤਿਨਾੜਾ ਕਵਨ ਹਵੱਸੀ।

ਕੀ ਅਜੇ ਵੀ ਕੋਈ ਕਸਰ ਏ? ਜੇ ਹੈ ਤਾਂ ਸੁਣੋਂ ਇਸ ਪੌੜੀ ਦੇ ਭਾਵ ਅਰਥ ਨੂੰ ਲੈ ਕੇ ਭਾਈ ਜੀ ਦੂਜੀ ਥਾਂ ਲਿਖਦੇ ਹਨ- "ਕੁਹ ਕਸਾਈ ਬੱਕਰੀ ਲਾਇ ਲੂਣ ਸੀਖੀ ਮਾਸ ਪਰੋਇਆ। ਹਸ-ਹਸ ਬੋਲੇ ਕੋਹੀ ਦੀ ਖਾਧੇ ਅੱਕ ਹਾਲ ਏਹ ਹੋਇਆ। ਜੋ ਮਾਸ ਖਾਣ ਗਲ ਵੱਢ ਕੇ ਹਾਲ ਤਿਨਾੜਾ ਕਵਨ ਅਲੋਯਾ। ਕਿਉਂ ਜੀ ਹੋਰ ਵਿਰੋਧੀ ਕਿਸ ਨੂੰ ਆਖੀ ਦਾ ਏ। ਆਪ ਨ ਵਿਚਾਰ ਕਰੋਂ ਤਾਂ ਆਪ ਦੀ ਰਜ਼ਾ ਭਾਈ ਜੀ ਤੇ ਸਾਫ ਕਹਿ ਰਹੇ ਹਨ ਜੋ ਬਕਰੀਆਂ ਅੱਕ ਧਤੂਰਾ ਖਾ ਨਿਰਬਾਹ ਕਰਦੀਆਂ ਹਨ ਓਨ੍ਹਾਂ ਨੂੰ ਲੋਕੀਂ ਕੋਂਹਦੇ ਹਨ ਖਲ ਲਾਂਹਦੇ ਹਨ। ਪਰ ਭਾਈ ਜੀ ਕਹਿੰਦੇ ਹਨ ਕਿ ਜੇਹੜੇ ਲੋਕੀਂ ਏਹਨਾਂ ਦਾ ਮਾਸ ਗਲ ਵੱਢਕੇ (ਝਟਕਾ-ਹਲਾਲ) ਆਦ ਨਾਮ ਦੇ ਕੇ ਖਾਂਦੇ ਹਨ ਪਤਾ ਨਹੀਂ ਓਨਾਂ ਦਾ ਕੀ ਹਾਲ ਹੋਵੇਗਾ? ਭਾਵ ਓਹ ਕਿਸ ਮੌਤੇ ਮਰਨਗੇ। ਕਿਉਂ ਸਰਦਾਰ ਜੀ! ਹੁਣ ਤੇ ਨਹੀਂ ਕੋਈ ਕਸਰ ਭਾਈ ਜੀ ਦੇ ਮਾਸ ਖਾਣ ਦੇ ਵਿਰੋਧ ਵਿਚ ਹੋਣ ਦੀ, ਜੇ ਅਜੇ ਵੀ ਨਾ ਮੰਨੋ ਤਾਂ ਆਪ ਦੀ ਰਜ਼ਾ!

ਪਰ ਆਪ ਜੇਹੇ ਵਿਦਵਾਨਾਂ ਤੋਂ ਏਹ ਆਸ ਨਹੀਂ ਸੀ ਪੈਂਦੀ ਕਿ ਕਿਸੇ ਪੱਖਪਾਤ ਤੋਂ ਕੰਮ ਲਓਗੇ? ਆਪ ਜੀ ਦੇ ਵਿਚਾਰ ਅਨੁਸਾਰ ਜੇ ਸਿੱਖਾਂ ਨੂੰ ਝਟਕਾ ਖਾਣ ਦੀ ਆਗਿਆ ਏਂ, ਜੇਹਾ ਕਿ ਆਪ ਜੀ ਦੇ ਰਚਿਤ ਗੁਰਮਤ ਸੁਧਾਕਰ ਦੇ ਪੰਨਾਂ ੪੫੪ ਤੋਂ ਵਿਦਯਤ ਹੈ, ਤਾਂ ਦੁਨੀਆਂ ਦਾ ਕੋਈ ਵੀ ਅਜਿਹਾ ਕਾਰਯ ਨਹੀਂ ਜਿਸ ਦੀ ਗੁਰਮੱਤ ਵਿਚ ਮਨਾਹੀ ਹੋਵੇ। ਫੇਰ ਓਹ ਦਿਨ ਦੂਰ ਨਹੀਂ ਜਦ ਸਿੱਖ ਪੰਥ ਵੀ ਵਾਮ ਮਾਰਗ ਵਾਂਗੂ ਘ੍ਰਿਣਤ ਮਜ਼੍ਹਬਾਂ ਦੀ ਸ਼੍ਰੇਣੀ ਵਿਚ ਹੀ ਗਿਣਿਆ ਜਾਣ ਲਗ ਪਵੇਗਾ। ਕਿਉਂਕਿ ਮਾਸ ਖਾਣ ਦੀ ਬਿਵਸਥਾ ਗੁਰਮਤ ਸੁਧਾਕਰ ਦੇ ਪੰਨਾ ੪੫੪ ਵਿੱਚ ਆਪ ਦੇ ਹੀ ਚੁੱਕੇ ਹੋ (ਪਾਠਕਾਂ ਦੀ ਗਯਾਤ ਹਿਤ ਏਥੇ ਅਸੀਂ ਸ੍ਰੀ ੧੦੫ ਪੂਜਯ ਸਰਦਾਰ ਕਾਹਨ ਸਿੰਘ ਜੀ ਦਾ ਓਹ ਨੋਟ ਦਰਜ ਕਰਦੇ ਹਾਂ ਜੋ ਆਪਨੇ ਝਟਕੇ ਦਾ ਲਖਨ ਕਰਦਿਆਂ ਹੋਯਾਂ ਅੰਕ ੮੪੭ ਵਿਚ ਲਿਖਿਆ ਏ “ਸਤਿ ਸ੍ਰੀ ਅਕਾਲ” ਕਹਿਕੇ ਇਕ ਪ੍ਰਹਾਰ ਨਾਲ ਸਿਰ ਕਟਣ ਦਾ ਨਾਮ “ਝਟਕਾ”ਹੈ । ਦਸਮੇਸ਼ ਨੇ ਸਿੱਖਾਂ ਲਈ ਝਟਕੇ ਦਾ ਮਾਸ ਇਕ ਕਾਰਨ ਵਿਧਾਨ ਕੀਤਾ ਇਕ ਤਾਂ ਸ਼ਸਤ੍ਰ ਪ੍ਰਹਾਰ ਦਾ ਅਭਿਆਸ ਹੁੰਦਾ ਹੈ, ਦੂਜੇ ਜੋ ਜੀਵ ਮਾਰਨ ਵਿਖੇ ਬੇਰਹਮੀ ਹੁੰਦੀ ਹੈ ਅਰਥਾਤ ਦਬਾਕੋ ਅਧਾ ਜ਼ਿਬਾ ਕੀਤਾ ਹੋਯਾ, ਜੀਵ ਤੜਫ ਤੜਫ ਕੇ ਚਿਰ ਵਿਚ ਪ੍ਰਾਣ ਦਿੰਦਾ ਹੈ, ਤੀਜਾ ਭਯ ਅਤੇ ਦੁਖ ਦਾ ਅਸਰ ਜੋ ਜੀ ਪਰ ਹੁੰਦਾ ਹੈ ਉਸਦਾ ਅਸਰ ਮਾਸ ਦ੍ਵਾਰਾ ਖਾਣ ਵਾਲੇ ਤੀਕ ਪਹੁੰਚਦਾ ਹੈ।

ਪਾਠਕ ! ਆਪਨੇ ਵਿਚਾਰ ਦ੍ਰਿਸ਼ਟੀ ਨਾਲ ਤੱਕ ਕੇ ਤਰਕ ਤਰਾਜੂ ਉਤੇ ਤੋਲਨਾ ਕਿ ਪੂਜਯ ਦਾਰ ਜੀ ਦੇ ਮੂੰਹੋਂ ਫੇਰ ਵੀ ਸਚਾਈ ਨਿਕਲਨ ਤੋਂ ਨ ਰਹੀ। ਸੱਚ ਸੌ ਪੜਦਾ ਪਾੜ ਕੇ ਨਿਕਲਦਾ ਹੈ ਏਹ ਸਿਆਣਿਆਂ ਦਾ ਮੱਤ ਹੈ।

ਸਰਦਾਰ ਜੀ ਦੇ ਵਿਚਾਰ ਵਿਚ ਸਤਿ ਸ੍ਰੀ ਅਕਾਲ ਕਹਿ ਕੇ ਇਕ ਝਟਕੇ ਨਾਲ ਮਾਰਨ ਕਰਕੇ ਦੋਸ਼ (ਪਾਪ) ਤੋਂ ਬਚ ਰਹੀ ਦਾ ਏ। ਅਤੇ ਨਾਲੇ ਬੇਰਹਿਮੀ ਨਹੀਂ ਹੁੰਦੀ। ਅਸੀਂ ਪੂਜਯ ਦਾਰ ਜੀ ਦੀ ਸੇਵਾ ਵਿਖੇ ਅਰਜ਼ ਕਰਦੇ ਹੋਏ ਏਹ ਪੁੱਛਣ ਦੀ ਢਿਠਾਈ ਕਰਦੇ ਹਾਂ ਕਿ ਆਪ ਜੀ ਨੇ ਰਹਿਮ ਦਾ ਲਖਸ਼ਣ ਕੇਹੜੀ ਭਾਸ਼ਾ ਦੇ ਕੋਸ਼ ਵਿਚੋਂ ਲੱਭਿਆ ਏ। ਜੇ ਆਪ ਜੀ ਦੇ ਮਤ ਅਨੁਸਾਰ ਇਸੇ ਦਾ ਨਾਉਂ ਹੀ ਰਹਿਮ ਹੈ ਤਾਂ ਆਪ ਜੀ ਦੀ ਬੇਰਹਿਮੀ ਕਿਹੋ ਜੇਹੀ ਹੋਵੇਗੀ ? ਕੀ ਗੁਰੂ ਜੀ ਦਾ ਏਹ ਵਾਕ ਅਜਿਹੇ ਦਇਆਲੂਆਂ ਉੱਤੇ ਨਹੀਂ ਘੱਟ ਰਹਿਆ | “ਜੀਅ ਬਧਹੁ ਸੁ ਧਰਮ ਕਰ ਥਾਪਉ ਅਧਰਮ ਕਹਹੁ ਕਤ ਭਾਈ। ਆਪਸ ਕਉ ਮੁਨਿਵਰ ਕਰ ਥਾਪਉ ਕਾ ਕਉ ਕਹਹੁ ਕਸਾਈ। ” ਪਯਾਰੇ ਕ੍ਰਿਪਾਲੂ ਜੀ ! ਏਹ ਸਿਫਤਾਂ ਆਪ ਵਿਚ ਹੀ ਹਨ ਕਿ ਜੀਅ ਘਾਤ ਕਰਦੇ ਹੋਏ ਵੀ ਰਹੀਮ ਬਣੇ ਰਹਿਣਾ। ਆਪ ਜੀ ਦੇ ਖਯਾਲ ਵਿਚ ਬੇਰਹਿਮੀ ਅਤੇ ਦੋਸ਼ ਤੜਫ ਤੜਫ ਕੇ ਪ੍ਰਾਣ ਦੇਣ ਵਿਚ ਹੀ ਹੈ? ਇਕ ਵਾਰ ਤਾਂ ਜਿਸ ਨੂੰ ਜੀ ਚਾਹੇ ਮਾਰ ਦਿੱਤਾ ਜਾਏ? ਕੋਈ ਜ਼ੁਰਮ ਨਹੀਂ ਨਾ?

ਪੂਜਯ ਸ੍ਰਦਾਰ ਜੀ! ਆਪ ਇਸ ਤੋਂ ਕਿਸੇ ਤਰ੍ਹਾਂ ਵੀ ਨਹੀਂ ਬਚ ਸਕਦੇ। ਸਾਹਬ ਤੇ ਫੁਰਮਾਂਦੇ ਹਨ, 'ਜਿਦੋ ਜਿਦੀ ਆਪ ਵਿਚ ਹਿੰਦੂ ਤੁਰਕ ਲੜਾਇ। ਓਨਾਂ ਮਾਰਿਆ ਸੂਰ ਨੋ ਓਨਾਂ ਮਾਰੀ ਗਾਇ। ਦੋਹਾਂ ਕੀਤੀ ਹਤਿਆ ਮੁਏ ਨ ਜੀਵੇ ਫੇਰ। ਦਰਗਹ ਸਚੇ ਰਬ ਦੀ ਦੁਇ ਲਹਨ ਸਜਾਈ ਢੇਰ।

(ਸਾਖੀ ਮਦੀਨਾ)

ਬਾਕੀ ਰਿਹਾ ਸ਼ਸਤ੍ਰ ਪ੍ਰਹਾਰ ਦਾ ਅਭਿਆਸ ਏਹ ਕੋਈ ਜ਼ਰੂਰੀ ਨਹੀਂ ਕਿ ਜੀਅ ਮਾਰਨ ਵਾਲੇ ਹੀ ਤਕੜੇ ਹੁੰਦੇ ਹਨ ਸਗੋਂ ਮੁਕਾਬਲਾ ਪਿਆਂ ਬਹੁਤ ਹੱਦ ਤੀਕ ਓਹੋ ਲੋਕੀਂ ਜਿੱਤਦੇ ਨਜ਼ਰ ਆਏ ਹਨ ਜੇਹੜੇ ਅਸਲੋਂ ਹੀ ਜੀਅ ਮਾਰਨਾਂ ਗੁਨਾਹ ਸਮਝਦੇ ਹਨ। ਓਨਾਂ ਜੀ ਸੰਬਧੀ ਮੈਂ ਪੂਜਯ ਪੰਡਿਤ ਬੁਢਾ ਜੀ ਦੇ ਨਗਰ ਤੁੰਗ ਉਪਦੇਸ਼ਕ ਸਿੰਘ ਸਭਾ ਦੀ “ ਸਿੱਖ ਧਰਮ ਅੰਦਰ ਮਾਸ ਖਾਣ ਪਰ ਵਿਚਾਰ' ਨਾਮੀਂ ਪੁਸਤਕ ਵਿਚੋਂ ਉਦਾਹਰਣ ਦਿੰਦਾ ਹਾਂ:-

ਲਿਖਦੇ ਹਨ-ਕਈ ਸੱਜਨ ਇਹ ਵੀ ਆਖਦੇ ਹਨ ਕਿ ਮਾਸ ਨਾ ਖਾਣ ਵਾਲੇ ਜੰਗ ਆਦਿਕ ਸਮਿਆਂ ਪਰ ਕੋਈ ਬਹਾਦਰੀ ਦਾ ਕੰਮ ਨਹੀਂ ਕਰ ਸਕਦੇ ਸੋ ਏਹ ਖਯਾਲ ਭੀ ਉਨ੍ਹਾਂ ਦਾ ਝੂਠ ਹੈ ਕਿਉਂਕਿ ਦੁਨੀਆਂ ਦੀਆਂ ਤਾਰੀਖਾਂ ਦੀ ਪੜਤਾਲ ਕਰਨ ਤੇ ਹੇਠ ਲਿਖੇ ਪ੍ਰਮਾਣ ਮਿਲਦੇ ਹਨ-

(੧) ਯੂਨਾਨੀਆਂ ਦੀ ਮਸ਼ਹੂਰ ਕੌਮ "ਸਮਾਰਟਾ” ਜੋ ਆਪਣੇ ਸਮੇਂ ਬਹਾਦਰੀ ਦੀ ਆਪਣੇ ਆਪ ਹੀ ਮਿਸ਼ਾਲ ਸੀ ਉਹ ਮਾਸ ਨਹੀਂ ਸੀ ਖਾਂਦੀ।

(੨) ਰੋਮਨ ਫ਼ੌਜ ਦੇ ਅਫ਼ਸਰ ਅਤੇ ਸਿਪਾਹੀ ਜਿਨ੍ਹਾਂ ਨੇ ਆਪਣੇ ਅਤਯੰਤ ਪ੍ਰਾਮ (ਜੋਰ) ਨਾਲ ਕਦੇ ਯੂਰਪ ਫਤੇ ਕੀਤਾ ਸੀ ਸਭ ਸਬਜ਼ ਖਾਂਦੇ ਸੀ।

(੩) ਮਾਸ ਖਾਣ ਵਾਲੇ ਰੂਸੀਆਂ ਨੇ ਸਬਜ਼ੀਆਂ ਖਾਣ ਵਾਲੇ ਜਪਾਨੀਆਂ ਪਾਸੋਂ ਜੰਗ ਵਿਚ ਹਾਰ ਖਾਧੀ ਸੀ।

(੪) ਮਰਹਟੇ ਜਿਨ੍ਹਾਂ ਦੀ ਬਹਾਦਰੀ ਮਸ਼ਹੂਰ ਹੈ ਬਿਲਕੁਲ ਮਾਸ ਨਹੀਂ ਖਾਂਦੇ ਸਨ।

(੫) ਨਾਮਧਾਰੀਏ (ਕੂਕੇ) ਸਿਖ ਜੋ ਬਿਲਕੁਲ ਮਾਸ ਨਹੀਂ ਖਾਂਦੇ ਅਤਯੰਤ ਓਜ ਵਰਧਕ ਹਨ।

(੬) ਮਹਾਰਾਜ ਅਸ਼ੋਕ ਦੀ ਬਹਾਦਰੀ ਫਤਹਯਾਬੀ ਅਤੇ ਰਾਜਨੈਤਕ ਅਜ ਤੀਕ ਤਾਰੀਖਾਂ ਦਸ ਰਹੀਆਂ ਹਨ ਪਰ ਉਹ ਮਾਸ ਬਿਲਕੁਲ ਨਹੀਂ ਸੀ ਖਾਂਦਾ। 

(੭) ਰਾਮ ਮੂਰਤੀ ਨੂੰ ਕੌਣ ਨਹੀਂ ਸੀ ਜਾਣਦਾ, ਚਲਦੀ ਮੋਟਰ ਜਿਸ ਨੂੰ ਜੀ ਚਾਹੇ ਮਾਰ ਦਿੱਤਾ ਜਾਏ? ਕੋਈ ਜ਼ੁਰਮ ਨਹੀਂ | ਨੂੰ ਹੱਥ ਨਾਲ ਰੋਕ ਦਿੰਦਾ ਸੀ, ਹਾਥੀ ਨੂੰ ਆਪਣੀ ਛਾਤੀ ਤੇ ਖੜਾ ਕਰ ਲੈਂਦਾ ਹੈ, ਲੋਹੇ ਦਾ ਸੰਗਲ ਤੋੜ ਦੇਂਦਾ ਹੈ, ਪਰ ਮਾਸ ਨਹੀਂ ਖਾਦਾ।

(੮) ਜਰਮਨ ਅਤੇ ਇੰਲੈਂਡ ਵਿਚ ਪ੍ਰਸਿੱਧ 2 ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋ ਚੁੱਕੀਆਂ ਹਨ ਪਰ ਅਨੰਦ ਏਹ ਕਿ ਸਬਜ਼ੀ ਖਾਣ ਵਾਲੇ ਮਾਲੀ ਲੈ ਜਾਂਦੇ ਹਨ।

(੯) ਲੀਪਜ਼ਿਕ ਯੂਨੀਅਨ ਦੀ ਤਰਫੋਂ ੧੬ ਆਦਮੀਆਂ ਨੇ ਬਾਈਸਾਈਕਲ ਦੀ ਦੌੜ ਵਿਚ ਸ਼ਰਤ ਲਗਾਈ ਪਰ ਬਾਜੀ ਜਿਤਨ ਵਾਲਾ ਜਿਸ ਦਾ ਨਾਮ ਹਰਡ ਵਸ ਸੀ ਸਬਜ਼ੀ ਖਾਣ ਵਾਲਾ ਸੀ।

(੧੦) ਸਮਿੱਥ ਸਾਹਿਬ ਲਿਖਦੇ ਹਨ ਕਿ ਯੂਰਪ ਵਿਚ ਪੋਲੈਂਡ ਅਤੇ ਹੰਗਰੀ ਦੇ ਸਿਪਾਹੀ ਸਭ ਤੋਂ ਵਧੀਕ ਚਲਾਕ ਅਰ ਤਾਕਤਵਰ ਆਦਮੀਂ ਦੁਨੀਆਂ ਭਰ ਵਿਚ ਪਰ ਓਹ ਰੋਟੀ ਅਤੇ ਆਲੂਆਂ ਪਰ ਗੁਜਾਰਾ ਕਰਦੇ ਹਨ।

(੧੧) ਡਾਕਟ ਇਨ ਫਿਨਸਟਨ ਸਾਹਬ ਲਿਖਦੇ ਹਨ, ਕਿ ਗਰੀਨ ਲੈਂਡ ਦੇ ਬਾਸ਼ਿੰਦੇ ਜੇ ਦੁਨੀਆਂ ਭਰ ਵਿਚ ਅਬਲ ਦਰਜੇ ਦੇ ਹਿੰਸਕ ਹਨ ਪਰ ਓਹ ਸਭ ਚਿੰਗਨੇ ਅਤੇ ਬੁਜ਼ਦਿਲ ਅਤੇ ਕਾਇਰ ਹਨ।

(੧੨) ਛੋਟੀਆਂ (ਜ਼ਿਲਾ ਲਾਇਲਪੁਰ ਪੰਜਾਬ) ਵਾਲੇ ਸਿੰਘ । ਰਸਾ ਕੱਸੀ ਦੇ ਮੁਕਾਬਲੇ ਵਿਚ ਸਾਰੇ ਭਾਰਤ ਵਿਚ ਅਬਲ ਹਨ ਪਰ ਓਹ ਮਾਸ ਮੁਦਰਾ ਬਿਲਕੁਲ ਨਹੀਂ ਖਾਂਦੇ ਅਤੇ ਪੱਕੇ ਨਾਮਧਾਰੀ ਹਨ।

ਪੂਜਯ ਦਾਰ ਜੀ! ਜੇ ਬਕਰਿਆਂ ਅਤੇ ਮੁਰਗਿਆਂ ਉਤੇ ਛੁਰੀ ਚਲਾ ਕੇ ਸ਼ਸਤ੍ਰ ਅਭਿਆਸ ਕਰਕੇ ਬਹਾਦਰ ਬਣਨਾ ਚਾਹੇ ਤਾਂ ਦੁਸਵਾਰ (ਮੁਸ਼ਕਲ) ਹੈ । ਸ਼ਸਤ੍ਰ ਅਭਿਆਸ ਲਈ ਦਿਲ ਦਾ ਹੋਣਾ ਲਾਜ਼ਮੀ ਹੈ ਅਤੇ ਦਿਲ ਇਕ ਅਲਾਹੀ ਦਾਤ ਹੈ। ਬਿਨਾਂ ਦਿਲ ਤੇ ਸਾਬਤ ਕੁਕੜੀ ਖਾ ਜਾਣ ਵਾਲੇ ਸੱਜਣ ਡਰਦੇ ਰਾਤੀਂ ਜੰਗਲ ਮੈਦਾਨ ਨਹੀਂ ਨਿਕਲ ਸਕਦੇ। ਬਾਕੀ ਰਹੀ ਮਦਰਾ (ਸ਼ਰਾਬ) ਉਸਦੀ ਖਾਲਸਾ ਅਗੇ ਹੀ ਪ੍ਰਵਾਨ ਨਹੀਂ ਕਰਦਾ। ਕਿਉਂਕਿ ਉਸ ਦੀ ਗਣਨਾ ਸਾਹਿਬਾਂ ਕੁਰੈਹਤਾਂ ਵਿਚ ਤਾਂ ਕਿਤੇ ਕੀਤੀ ਹੀ ਨਹੀਂ ਪਰ ਜੇਕਰ ਵੀ ਦੇਂਦੇ ਜਾਂ ਹੋਵੇ ਵੀ ਤਾਂ ਤਦ ਕੇਹੜਾ ਮਾਸ ਖਾਣ ਤੋਂ ਖਾਲਸਾ ਹਟ ਗਿਆ ਏ। ਹਾਲਾਂ ਕਿ ਇਸ ਸੰਬਧੀ ਭਾਈ ਜੀ ਨੇ ਖਾਸ ਹੁਕਮ ਕੀਤਾ ਏਂ ਕਿ-

“ਜੀਆਂ ਮਾਰ ਨ ਖਾਈਐ ਭੰਗਾ। "

(ਭਾਈ ਗੁਰਦਾਸ ਜੀ)

ਅਤੇ ਮਾਸੁ ਨ ਖਾਣ ਦਾ ਹੁਕਮ ਦੇਂਦੇ ਹੋਇ ਫਰਮਾਂਦੇ ਹਨ "ਹਲਾਲ ਨਹੀਂ ਖਾਣਾ” ਏਹ ਕੁਰੈਹਤਾਂ ਅੰਦਰ ਸ਼ਾਮਲ ਹਨ। ਪਰ ਇਸ ਦਾ ਅਰਥ ਇੰਦ੍ਰੀ ਲੋਲੁਪਤ (ਵਿਸ਼ੇ ਪ੍ਰਾਇਨ) ਸਜਨਾਂ ਨੇ ਏਹ ਕੱਢ ਲਿਆ ਏ “ਕਿ ਕੁਠੇ ਤੋਂ ਗੁਰੂ ਜੀ ਦਾ ਭਾਵ ਹਲਾਲ ਨਾ ਖਾਣ ਤੋਂ ਹੈ। ਝਟਕੇ ਦੀ ਆਪ ਨੇ ਕੋਈ ਰੁਕਾਵਟ ਨਹੀਂ ਕੀਤੀ। ਕਿਉਂਕਿ ਇਸ ਦਾ ਮਤਲਬ ਹੀ ਏਹ ਹੈ ਕਿ ਕੁਠਾ ਨਹੀਂ ਖਾਣਾ ਝਟਕਾ ਬੇਸ਼ਕ ਖਾ ਲੈਣਾ।

ਪੂਜਯ ਸਰਦਾਰ ਜੀ ! ਗੁਰੂ ਜੀ ਦਾ ਏਹ ਭਾਵ ਨਹੀਂ ਸੀ ਅਤੇ ਨਾ ਹੀ ਏਸ ਦਾ ਏਹ ਮਤਲਬ ਹੀ ਹੈ। ਓਨਾਂ ਦਿਨਾਂ ਵਿਚ ਝਟਕੇ ਦੀ ਅਜਕਲ ਵਾਂਗੂੰ ਆਮ ਬਹੁਲਤਾ ਨਹੀਂ ਸੀ ਅਤੇ ਨਾਹੀ ਏਹ ਦੁਕਾਨਾਂ ਅੰਦਰ ਕਿਤੋਂ ਵਿਕਦਾ ਸੀ। ਸਗੋਂ ਕਿਤੇ ਕਿਤੇ ਹਿੰਦੂ ਮੰਦਰਾਂ ਅੰਦਰ (ਜੋ ਵਾਮ ਮਾਰਗੀਆਂ ਦੇ ਪ੍ਰਭਾਵ ਵਿਚ ਆ ਗਏ ਸਨ) ਦੇਵਤਿਆਂ ਨੂੰ ਬਲੀ ਦੇਣ ਦਾ ਨਾਉਂ ਦੇ ਕੇ ਆਪ ਜੇਹੇ ਧਾਰਮਿਕ ਆਗੂ ਜੀਭ ਦਾ ਸੁਆਦ ਨ ਛਡਦੇ ਹੋਏ, ਬਕਰੇ ਅਤੇ ਝੋਟੇ ਝਟਕਾਂਦੇ ਹੋਏ, ਧਰਮ ਦੀ ਚਾਦਰ ਹੇਠ ਉਪੱਦ੍ਰ ਕਰ ਰਹੇ ਸਨ। ਇਸ ਲਈ ਸ੍ਰੀ ਜੀ ਦਾ ਏਹ ਲਿਖਨਾ “ਕਿ ਦਸਮੇਸ਼ ਨੇ ਸਿੱਖਾਂ ਲਈ ਝਟਕੇ ਦਾ ਮਾਸ ਇਹ ਕਾਰਨ ਵਿਧਾਨ ਕੀਤਾ ਹੈ, ਊਕਾ ਹੀ ਨਿਰਮੂਲ ਹੈ। ਮਾਨਯੋਗ ਦਾਰ ਸਾਹਬ ਜੀ ! ਆਪਣੀ ਜੀਭ ਦੇ ਸੁਆਦ ਬਦਲੇ ਦਸਮੇਸ਼ ਦੇ ਮੱਥੇ ਕਿਉਂ ਮੜ੍ਹ ਰਹੇ ਹੋ। ਕ੍ਰਿਪਾ ਕਰਕੇ ਸ੍ਰੀ ਦਸਮੇਸ਼ ਜੀ ਦਾ ਕੋਈ ਸ੍ਰੀ ਮੁੱਖ ਵਾਕ ਤਾਂ ਪੇਸ਼ ਕਰਨਾ ਸੀ ਜਿੱਥੇ ਓਹ ਆਪ ਨੂੰ ਝਟਕਾ ਖਾਣ ਦੀ ਅਜਾਜਤ ਦੇ ਗਏ ਹਨ? ਝਟਕੇ ਦਾ ਵਿਧਾਨ (ਈਜਾਦ-ਕਾਢ) ਦਸਮੇਸ਼ ਜੀ ਨੇ ਨਹੀਂ ਕੀਤਾ ਸਗੋਂ ਦਸਮੇਸ਼ ਜੀ ਤੋਂ ਬਹੁਤ ਪਹਿਲਾਂ ਜਿਹਾ ਕਿ ਅਸੀਂ ਉਪਰ ਲਿਖ ਆਏ ਹਾਂ ਹਿੰਦੂ ਮੰਦਰਾਂ ਵਿਚ ਪ੍ਰਚਲਤ ਸੀ ਅਤੇ ਕਾਲੀ ਦੇ ਮੰਦ੍ਰ ਆਦਿ ਦੇ ਸਥਾਨਾਂ ਵਿਚ ਅਜੇ ਤੀਕ ਪਿਆ ਹੁੰਦਾ ਏ। ਅਤੇ ਜਿਨ੍ਹਾਂ ਨੂੰ ਉਸ ਸਮੇਂ ਦੇ ਸੁਧਾਰਕ ਸਮੇਂ ਸਮੇਂ ਸੁਚੇਤ ਕਰਦੇ ਰਹੇ ਹਨ ਕਿ ਤੁਸੀਂ ਇਸ ਹਿੰਸਾ ਆਦਿ ਕੁਕ੍ਰਮ ਕਰਕੇ ਵੀ ਦਯਾਵਾਨ ਅਤੇ ਦੋਸ਼ ਤੋਂ ਬਚੇ ਫਿਰਦੇ ਹੋ ਏਹ ਗਲ ਤੁਹਾਡੀ ਉਕਾ ਹੀ ਨਿਰਮੂਲ ਹੈ ਅਤੇ ਨਿਰਾਰਥਕ ਹੈ:-

ਉਨ ਝਟਕਾ ਉਨ ਬਿਸਮਲ ਕੀਨਾ
ਦਯਾ ਦੋਹਾਂ ਤੇ ਭਾਗੀ।
ਕਹਿਤ ਕਬੀਰ ਸੁਨੋ ਭਾਈ ਸਾਧੋ
ਆਗ ਦੋਹਾਂ ਘਰ ਲਾਗੀ।

ਕੀ ਅਜੇ ਵੀ ਆਪ ਦੋਸ਼ (ਪਾਪ) ਤੋਂ ਬਚਣ ਦਾ ਹੌਂਸਲਾ ਕਰੀ ਫਿਰਦੇ ਹੋ ? ਆਪ ਜੀ ਦੇ ਵਿਚਾਰ ਅਨੁਸਾਰ ਬਿਲ ਫਰਜ ਇਸ ਗਲ ਨੂੰ ਜੇ ਮੰਨ ਵੀ ਲਈਏ ਕਿ ਮਾਸ ਖਾਣ ਦੀ ਗੁਰੂ ਜੀ ਦੀ ਆਗਯਾ ਏ। ਕਈ ਸਜਨਾਂ ਦਾ ਮਦਰਾ (ਸ਼ਰਾਬ) ਸਬੰਧੀ ਵੀ ਏਹੋ ਖਯਾਲ ਹੈ। ਬਾਕੀ ਰਿਹਾ ਮੈਥਨ ? ਏਸਨੂੰ ਗੁਰੂ ਜੀ ਨੇ ਕੇਵਲ ਤੁਰਕਣੀ ਨਾਲ ਕਰਨੋ ਵਰਜਿਆ ਏ। ਹਿੰਦੂਨੀ ਜਾਂ ਸਿਖਣੀ ਹੋਵੇ ਤਾਂ ਕੋਈ ਦੋਸ਼ ਨਹੀਂ।

ਨਹੀਂ, ਜਿਸਤ੍ਰਾਂ ਸ੍ਰੀ ਜੀ ਕਲਾ ੧੪ਵੀਂ ਪੰ: ੫੧੧ ਵਿਚ ਚਾਰ ਤਨਖਾਹਾਂ ਦਾ ਜ਼ਿਕਰ ਕਰਦਿਆਂ ਅੰਕ ੯੭੪ ਵਿਚ ਲਿਖਯਾ ਏ:-

(ੲ) ਤੀਜੀ ਕੁਰੈਹਤ "ਮੁਸਲੀ ਸੇ ਭੋਗ ਕਰਨ (ਅਰਥਾਤ ਵੇਯਾ ਗਾਮੀ ਹੋਣ), ਲਿਖ ਕੇ ਫੁੱਟ ਨੋਟ ਵਿਚ ਲਿਖਯਾ ਏ।

“ਚਾਹੋ ਗੁਰਦਵਾਰਿਆਂ ਵਿਚ 'ਮੁਸਲੀਧਰ' ਨੂੰ ਬਡਾ ਤਨਖਾਹੀਆ ਸਮਝਣਾ ਆਮ ਰਿਵਾਜ਼ ਹੋ ਗਿਆ ਹੈ। ਪਰ ਗੁਰੂ ਸਾਹਬ ਦੇ ਉਪਦੇਸ਼ ਤੋਂ ਸਿਧ ਹੈ ਕਿ ਪਰ ਇਸਤ੍ਰੀ ਅਰ ਪਰ ਧਨ ਦਾ ਗ੍ਰਾਹਕ ਮਹਾਨ ਤਨਖਾਹੀਆ ਹੈ।

ਇਸ ਤਰਾਂ ਅਸੀਂ ਏਹ ਗਲ ਵੀ ਨਿਰਸੰਸ ਕਹਿ ਸਕਦੇ ਹਾਂ ਕਿ ਚਾਹੇ ਗੁਰਦਵਾਰਿਆਂ ਵਿਚ “ਕੁਠਾ ਧਰ” ਨੂੰ ਬੜਾ ਤਨਖਾਹੀਆ ਸਮਝਨਾਂ ਆਮ ਰਿਵਾਜ਼ ਹੋ ਗਿਆ ਹੈ ਪਰ ਗੁਰੂ ਸਾਹਿਬ ਦੇ ਉਪਦੇਸ਼ ਤੋਂ ਸਿਧ ਹੈ ਕਿ ਪਰ ਇਸਤ੍ਰੀ ਅਰ ਪਰ ਧਨ ਦਾ ਗ੍ਰਾਹਕ ਮਹਾਨ ਤਨਖਾਹੀਆ ਹੈ।

ਇਸ ਤਰਾਂ ਅਸੀਂ ਏਹ ਗਲ ਵੀ ਨਿਰਸੰਸ ਕਹਿ ਸਕਦੇ ਹਾਂ ਕਿ “ਚਾਹੇ ਗੁਰਦਵਾਰਿਆਂ ਵਿਚ “ਕੁਠਾ ਧਰ” ਨੂੰ ਬੜਾ ਤਨਖਾਹੀਆ ਸਮਝਨਾਂ ਆਮ ਰਿਵਾਜ਼ ਹੋ ਗਿਆ ਹੈ ਪਰ ਗੁਰੂ ਸਾਹਿਬ ਦੇ ਉਪਦੇਸ਼ ਤੋਂ ਸਿਧ ਹੈ ਕਿ ਕਿਸੇ ਤਰ੍ਹਾਂ ਦਾ ਮਾਸ ਝਟਕਾ ਹੋਵੇ ਜਾਂ ਪਟਕਾ ਨਹੀਂ ਖਾਣਾ ਇਸੇ ਥਾਂ ਆਪ ਆਪਣੇ ਪੱਖ (ਵੇਸ਼ਯਾ ਗਾਮੀ ਹੋਣ ਦੇ ਸਮਰਥਨ ਲਈ ਲਿਖਦੇ ਹਨ):-

ਕਿ ਉਸ ਸਮੇਂ ਵੇਸੁਯਾ ਬਹੁਤ ਕਰਕੇ ਮੁਸਲਮਾਨੀਆਂ ਹੁੰਦੀਆਂ ਸਨ ਇਸ ਲਈ ਵੇਸ਼ਯਾ ਦੀ ਥਾਂ ਮੁਸਲੀ ਪਦ ਵਰਤੋਂ ਵਿਚੋਂ ਆਇਆ” ਪਰ ਇਸਤ੍ਰੀ ਤੇ ਨਹੀਂ ਨਾ। ਇਸੇ ਦਲੀਲ ਅਨੁਸਾਰ ਅਸੀਂ ਵੀ ਕਹਿ ਸਕਦੇ ਹਾਂ ਕਿ "ਕੁਠਾ ਬਹੁਤ ਕਰਕੇ ਮੁਸਲਮਾਨ ਕਰਦੇ ਸਨ। ਇਸ ਲਈ ਝਟਕੇ ਦੀ ਥਾਂ ਕੁਠਾ ਪਦ ਵਰਤੋਂ ਵਿਚ ਆਇਆ।

ਜਿਸ ਤਰ੍ਹਾਂ ਮੁਸਲੀ ਸੇ ਭੋਗ ਕਰਨਾ" ਤੋਂ ਪਰ ਇਸਤ੍ਰੀ (ਵੇਸ਼ਯਾ) ਗਾਮੀ ਨੇ ਹੋਣ ਦੀ ਤਾੜਨਾ ਹੈ ਏਸੇ ਤਰ੍ਹਾਂ 'ਕੁਠਾ ਨਾ ਖਾਣਾ' ਤੋਂ ਝਟਕਾ ਆਦਿ ਮਾਸ ਖਾਣ ਦੀ ਮਨਾਹੀ ਸਮਝਣੀ। ਸੋ ਜੇ ਏਹ “ਮਾਸ” “ਮਦਰਾ” “ਮੈਥਨ” ਤਿੰਨ “ਮਕਾਰ” ਆ ਗਏ ਹਨ। ਤੇ ਹੌਲੀ ਹੌਲੀ ਬਾਕੀ ਦੋ ਵੀ ਆ ਗਏ ਫਿਰ ਸਿੱਖ ਮਤ ਅਤੇ ਵਾਮ, ਮਾਰਗ ਦਾ ਭੇਦ ਕੀ ਰਹਿ ਗਿਆ ਅਤੇ ਸਿੱਖ ਮੱਤ ਦੀ ਉੱਚਤਾ ਕਿੱਥੇ ਰਹਿ ਗਈ! ਨਹੀਂ! ਗੁਰੂ ਜੀ "ਮਾਸ" "ਮਦਰਾ" "ਮੈਥਨ” ਆਦਿ ਦੇ ਕੁਕਰਮਾਂ ਦੇ ਵਿਰੋਧੀ ਸਨ, ਜਿਸ ਦੇ ਸਬੂਤ ਵਿਚ ਅਸੀਂ ਬਹੁਤ ਸਾਰੇ ਪ੍ਰਮਾਨ ਗੁਰ ਬਾਣੀ ਵਿਚੋਂ ਉੱਤੇ ਲਿਖ ਆਏ ਹਾਂ ਅਤੇ ਹੁਣ ਸਿੱਖ ਇਤਿਹਾਸ ਦੇ ਕੁਝ ਉਦਾਹਰਣਾਂ ਲਿਖ ਇਸ ਪ੍ਰਕਰਨ ਨੂੰ ਖਤਮ ਕਰਦੇ ਹਾਂ।

ਸੋ ਪਾਠਕ ਜੀ! ਸ੍ਰੀ ਸਤਿਗੁਰੂ ਜੀ ਮਾਸ਼ ਖਾਣ ਦਾ ਦੋਸ਼ ਨਾ ਸਮਝਦੇ ਤਾਂ ਏਹ ਗਲਾਂ ਕਦੀਂ ਨਾ ਕਰਦੇ। ਸ੍ਰੀ ਮਾਨ ਗਯਾਨੀ ਗਯਾਨ ਸਿੰਘ ਜੀ ਲਿਖਦੇ ਹਨ।

ਏਸੇ ਤਰ੍ਹਾਂ ਮਾਝੇ ਦੇਸ ਵਿਚ ਕਈ ਮਹੀਨੇ ਵਿਚਰਕੇ ਸੰਤਾਂ, ਮਹੰਤਾਂ, ਭਗਤਾਂ ਨੂੰ ਦੀਦਾਰ ਦਿਤੇ। ਅਨੰਤ ਜੀਵਾਂ ਦੇ ਉਧਾਰ ਕੀਤੇ। ਖਾਲੜੇ ਪਿੰਡ ਤੋਂ ਚੱਲ ਕੇ ਲਾਹੌਰ ਜਵਾਹਰ ਮਲ ਦੇ ਚੌਹੱਟੇ ਵਿਚ ਖੂਹ ਦੇ ਪਾਸ, ਪਿਪਲੀ ਹੇਠ ਰਾਤ ਗੁਜ਼ਾਰੀ ਓਥੇ ਕਸਾਈ ਬਹੁਤ ਜੀਵਾਂ ਦੀ ਘਾਤ ਕਰਦੇ ਦੇਖੇ ਤਾਂ ਬੋਲੇ “ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ"

ਗਯਾਰਵੇਂ ਸਾਲ ਹਰਿਦਯਾਲ ਪ੍ਰੋਹਤ ਬਾਬਾ ਜੀ ਨੂੰ ਜਨੇਊ ਪਾਉਣ ਲਗਾ ਤੇ ਬਕਰਾ ਮਾਰਿਆ ਤਾਂ ਬਾਬਾ ਜੀ ਨੇ ਇਹ ਸਲੋਕ ਉਚਾਰਿਆ:

ਮਹਲਾ ੧
ਤਗ ਕਪਾਹਹੁ ਕਤੀਐ ਬਾਹਮਣ ਵਟੇ ਆਏ।
ਕੁਹਿ ਬਕਰਾ ਰਿੰਨ੍ਹ ਖਾਇਆ ਸਭ ਕੋ ਆਖੈ ਪਾਇ।
ਹੋਇ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ।
ਨਾਨਕ ਤਗ ਨਾ ਤੁਟਈ ਜੇ ਤਗ ਹੋਵੈ ਜੋਰ।”

ਬਾਬੇ ਆਖਿਆ, ਪ੍ਰੋਹਤ ਜੀ, ਤੁਸੀਂ ਕਪਾਸ ਦਾ ਜੰਝੂ ਵੱਟ ਕੇ ਉਤਸ਼ਾਹ ਕੀਤਾ ਨਿਉਤਾ ਦੇਕੇ-ਬ੍ਰਾਹਮਣ ਬੁਲਾਏ, ਆਪਣੇ ਸੁਵਾਦ ਵਾਸਤੇ ਬਕਰਾ ਮਾਰਿਆ। (ਤਵਾਰਿਖ ਗੁਰੂ ਖਾਲਸਾ) ਇੰਝ ਹੀ ਨਾਨਕ ਪ੍ਰਕਾਸ਼ ਵਿਚ ਜੰਝੂ ਦੀ ਤਿਆਰੀ ਵੇਲੇ ਲਿਖਿਆ ਏ:-

"ਭੋਜਨ ਹੇਤ ਅੰਨ ਇਕ ਠਾਈ। ਆਮਿਖ ਕਾਰਨ ਛਾਂਗ ਮਗਾਈ। "

ਇੰਦਰ ਸਿੰਘ ਚਕ੍ਰਵਰਤੀ

Share On: