Sri Bhaini Sahib

Official website of central religious place for Namdhari Sect
RiseSet
05:55am06:54pm

Akal Ustat - Sateek - Swami Harnam Das Ji

PDF type: 
Ebook
PDF file: 
Akal Ustat - Sateek - Swami Harnam Das Ji
Details: 

ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਜਿਤ ਰਚਨਾ ਹੈ ਜਿਸ ਵਿੱਚ ਅਧਿਆਤਮਕਤਾ, ਬੀਰਤਾ, ਪ੍ਰੇਮਾ ਭਗਤੀ, ਅਨਿਆਂ ਵਿਰੋਧ ਤੇ ਸਮਾਜਿਕ-ਨੈਤਿਕ ਸਿੱਖਿਆ ਬਾਰੇ ਬਾਖ਼ੂਬੀ ਚਿਤਰਣ ਹੈ। ਸਵਾਮੀ ਹਰਿਨਾਮ ਦਾਸ ਉਦਾਸੀਨ ਨੇ ਇਸ ਸੰਪੂਰਨ ਬਾਣੀ ਦਾ ਟੀਕਾ ਕੀਤਾ ਹੈ, ਜੋ ਸਤਿਗੁਰੂ ਜਗਜੀਤ ਸਿੰਘ ਜੀ ਨੇ 1980 ਵਿਆਂ ਵਿੱਚ ਉਹਨਾਂ ਪਾਸੋਂ ਪ੍ਰਾਪਤ ਕੀਤਾ। ਸਵਾਮੀ ਹਰਿਨਾਮ ਦਾਸ ਉਦਾਸੀਨ ਸਿੱਖ ਪੰਥ ਵਿੱਚ ਵਿਦਵਾਨ ਹਸਤੀ ਵਜੋਂ ਵਖਿਆਤ ਹਨ। ਉਹਨਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਟੀਕੇ ਕੀਤੇ ਹਨ। ਇਸ ਤੋਂ ਬਿਨਾਂ ਸਰਬਲੋਹ ਗ੍ਰੰਥ ਦੀ ਸੰਪਾਦਨਾ ਅਤੇ ਪੁਰਾਤਨ ਬੀੜਾਂ ਬਾਰੇ ਖੋਜ ਪੁਸਤਕਾਂ ਲਿਖੀਆਂ ਹਨ। ਸਵਾਮੀ ਜੀ ਦਾ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਨਿੱਜੀ ਸਨੇਹ ਹੀ ਸੀ ਕਿ ਉਹਨਾਂ ਆਪਣੀ ਜ਼ਿੰਦਗੀ ਦੀ ਵੱਡੀ ਘਾਲਣਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਟੀਕਿਆਂ ਦੇ ਖਰੜੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਭੇਂਟ ਕਰ ਦਿੱਤੇ ਸਨ। ਇਹ ਟੀਕੇ ਪਿਛਲੀ ਅੱਧੀ ਸਦੀ ਤੋਂ ਨਾਮਧਾਰੀ ਆਰਕਾਈਵਜ਼ ਦਾ ਹਿੱਸਾ ਹਨ। ਹੁਣ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਦਸਮ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਦਾ ਲੜੀਵਾਰ ਵੱਖ-ਵੱਖ ਬਾਣੀਆਂ ਦੇ ਸਿਰਲੇਖ ਅਧੀਨ ਡਿਜ਼ੀਟਲ ਰੂਪ ਵਿੱਚ ਸ੍ਰੀ ਭੈਣੀ ਸਾਹਿਬ website ਤੇ ਅਪਲੋਡ ਕੀਤਾ ਜਾ ਰਿਹਾ ਹੈ। ਖੋਜੀ ਤੇ ਪਾਠਕ ਸੱਜਣ ਇਸ ਤੋਂ ਜ਼ਰੂਰ ਲਾਹਾ ਉਠਾਉਣ।

Share On: