ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Tuesday, 17 January 2017
Performance lead by:
ਰਾਗੀ ਵੀਰ ਸਿੰਘ ਜੀ
Performers:
ਰਾਗੀ ਜਸਪਾਲ ਸਿੰਘ ਜੀ, ਰਾਗੀ ਹਰਵਿੰਦਰ ਸਿੰਘ ਜੀ
Details:
ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।
ਝੂਠ ਕਪਟ ਸਭ ਛੈ ਭਇਓ ਸਭ ਸਚ ਵਰਤਾਰਾ ।
ਫਿਰ ਜਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ ।
ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ ।
ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ ।
ਸਭ ਜਬ ਤਿਨਹੂੰ ਬਸ ਕੀਓ ਜਪ ਅਲਖ ਅਪਾਰਾ ।
ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ ।
ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ ।
ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ ।
ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁੰਚੈ ਦਰਬਾਰਾ ।
ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ ।
ਨਾਤਰੁ ਦਰਗਹ ਕੁਟੀਅਨੁ ਮਨਮੁਖਿ ਕੂੜਿਆਰਾ ।
ਤਹ ਛੁਟੈ ਸੋਈ ਜੁ ਹਰਿ ਭਜੇ ਸਭ ਤਜੈ ਬਿਕਾਰਾ ।
ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ ।
ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੇਂ ਦੁਆਰਾ ।
ਫਿਰ ਇਉਂ ਸਹਿਜੇ ਭੇਟੈ ਗਗਨ ਮੈਂ ਆਤਮ ਨਿਰਧਾਰਾ ।
ਤਬ ਵੈ ਨਿਰਖੈਂਗੇ ਸੁਰਗ ਮਹਿ ਆਨੰਦ ਸੁਹੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੮ ॥