ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ੧੯੫ਵਾਂ ਪ੍ਰਕਾਸ਼ ਪੂਰਬ ਬਸੰਤ ਪੰਚਮੀ ਮੇਲਾ ਵਿਸ਼ਨੂੰ ਗਾਰਡਨ, ਚਾਂਦ ਨਗਰ, ਸ਼ਾਮ ਨਗਰ ਦੀ ਸਾਧ ਸੰਗਤ ਨੇ ੩੦ ਜਨਵਰੀ, ੨੦੧੦ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਾਰਗ, ਜੀ ਬਲਾਕ, ਵਿਸ਼ਨੂੰ ਗਾਰਡਨ ਵਿਖੇ ਸ਼ਾਮੀਂ ੬:੩੦ ਤੋਂ ਰਾਤ ੧੦:੩੦ ਵਜੇ ਤੱਕ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ। ਜਿਸ ਵਿੱਚ ਪਤਵੰਤੇ ਸਜਣਾਂ ਨਾਲ ਸ. ਐੱਚ. ਐੱਸ ਹੰਸਪਾਲ ਪ੍ਰਧਾਨ ਨਾਮਧਾਰੀ ਦਰਬਾਰ, ਸੂਬਾ ਸੁਖਦੇਵ ਸਿੰਘ, ਸੂਬਾ ਅਰਵਿੰਦ ਸਿੰਘ, ਪ੍ਰਧਾਨ ਸਾਧਾ ਸਿੰਘ, ਪ੍ਰਧਾਨ ਵੱਸਣ ਸਿੰਘ ਅਤੇ ਇਲਾਕੇ ਦੇ ਐੱਮ. ਪੀ. ਸ੍ਰੀ ਮਹਾਂਬਲ ਮਿਸ਼ਰਾ ਨੇ ਸ਼ਾਮਲ ਹੋ ਕੇ ਮੇਲੇ ਦੀ ਸੋਭਾ ਨੂੰ ਵਧਾਇਆ।
ਮੇਲੇ ਵਿੱਚ ਹਜੂਰੀ ਰਾਗੀ ਹਰਬੰਸ ਸਿੰਘ ਘੁੱਲਾ ਅਤੇ ਜਥੇਦਾਰ ਗੁਰਦੀਪ ਸਿੰਘ ਨੇ ਸ੍ਰੀ ਭੈਣੀ ਸਾਹਿਬ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਕੀਰਤਨ ਕੀਤਾ। ਇਸ ਸਮੇਂ ਨਾਮਧਾਰੀ ਇਤਿਹਾਸ ਨਾਲ ਸੰਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸਾਧ ਸੰਗਤ ਨੇ ਬਹੁਤ ਸਲਾਹਿਆ। ਆਏ ਪਤਵੰਤੇ ਸੱਜਣਾਂ ਦਾ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਸਾਧ ਸੰਗਤ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਈ।