Date:
03 Jul 2010
ਚੰਡੀਗੜ੍ਹ, ੪ ਜੁਲਾਈ-ਨਾਮਧਾਰੀ ਗੁਰਦੁਆਰਾ ਚੰਡੀਗੜ੍ਹ ਵਿਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਸ੍ਰੀ ਆਦਿ ਗ੍ਰੰਥ ਸਾਹਿਬ ਦੇ ੩੧ ਸਧਾਰਨ ਪਾਠਾਂ ਦੇ ਭੋਗ ਪਾਏ ਗਏ ਅਤੇ ਹਫਤਾਵਾਰੀ ਮੇਲਾ ਮਨਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ੩ ਜੁਲਾਈ ਸ਼ਨੀਵਾਰ ਨੂੰ ਰਾਤੀਂ ਅੱਠ ਵਜੇ ਕੀਤੀ ਗਈ। ਜਿਸ ਵਿਚ ਸਥਾਨਕ ਬੀਬੀਆਂ ਤੇ ਬੱਚਿਆਂ ਵਲੋਂ ਸ਼ਬਦ ਅਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਹ ਪ੍ਰੋਗਰਾਮ ਰਾਤ ਸਾਢੇ ਦਸ ਵਜੇ ਤਕ ਚੱਲਿਆ। ਦੂਸਰੇ ਦਿਨ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਨੇ ਕੀਤਾ। ਵਾਰ ਦੇ ਭੋਗ ਤੋਂ ਬਾਅਦ ਜਥੇਦਾਰ ਦਵਿੰਦਰ ਸਿੰਘ, ਜਥੇਦਾਰ ਜੀਤ ਸਿੰਘ ਅਤੇ ਜਥੇਦਾਰ ਵਰਿੰਦਰਪਾਲ ਸਿੰਘ ਨੇ ਆਪੋ ਆਪਣੇ ਰੰਗ ਵਿਚ ਹੱਲੇ ਦਾ ਦਿਵਾਨ ਸਜਾ ਕੇ ਗੁਰ ਇਤਿਹਾਸ ਸੁਣਾਇਆ। ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਨਾਲ ਮੇਲੇ ਦੀ ਸਮਾਪਤੀ ਹੋਈ।