Date:
22 Jul 2010
ਨਵੀਂ ਦਿੱਲੀ- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ੧੯੫੯ ਈ. ਵਿਚ ਨਾਮਧਾਰੀ ਨੌਜਵਾਨਾਂ ਤੇ ਅਪਾਰ ਕਿਰਪਾ ਕਰਦਿਆਂ ਵਿਦਿਅਕ ਜਥੇ ਦੀ ਸਥਾਪਨਾ ਕੀਤੀ। ਵਿਦਿਅਕ ਜਥੇ ਦਾ ਇਹ ਬੂਟਾ ਸਮੇਂ ਅਨੁਸਾਰ ਤਰੱਕੀ ਕਰਦਾ ਰਿਹਾ ਤੇ ਅੱਜ ਵਿਸ਼ਵ ਨਾਮਧਾਰੀ ਵਿਦਿਅਕ ਜਥੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਬੀਬੀਆਂ ਤੇ ਵੀ ਆਪਣੀ ਬਖਸ਼ਿਸ਼ ਦੇ ਭੰਡਾਰੇ ਖੋਲ੍ਹਿ ਦਆਂ ਵਿਸ਼ਵ ਨਾਮਧਾਰੀ ਇਸਤਰੀ ਵਿਦਿਅਕ ਜਥੇ ਦੀ ਸਥਾਪਨਾ ਕੀਤੀ।ਅੱਜ ਇਹ ਦੋਵੇਂ ਜਥੇ ਸ੍ਰੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਨਾਮਧਾਰੀ ਪੰਥ ਦਾ ਪ੍ਰਚਾਰ ਪਰਸਾਰ ਕਰ ਰਹੇ ਹਨ।
ਇਸ ਪ੍ਰਚਾਰ ਪਰਸਾਰ ਲਈ ਦੋਨਾਂ ਜਥਿਆਂ ਵਲੋਂ ਜ਼ੋਨਲ ਪੱਧਰ ਤੇ ਗੁਰਮਤ ਸੰਮਲਨ ਕਰਵਾਏ ਜਾਂਦੇ ਹਨ, ਜਿਹਨਾਂ ਵਿਚ ਬੱਚੇ ਬੱਚੀਆਂ ਭਾਗ ਲੈ ਕੇ ਸ੍ਰੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਹਨਾਂ ਸੰਮਲਨਾਂ ਵਿਚ ਵੱਖ ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।