Date:
26 Jul 2010
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਮਾਤਾ ਚੰਦ ਕੌਰ ਜੀ ਅਤੇ ਸੰਤ ਜੈ ਸਿੰਘ ਨੇ ਰਾਣੀਆਂ ਤਹਿਸੀਲ ਦੇ ਹੜ੍ਹ ਮਾਰੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਬਾਅਦ ਵਿੱਚ ਐਲਨਾਬਾਦ ਸ਼ਹਿਰ ਅਤੇ ਇਸ ਤਹਿਸੀਲ ਦੇ ਪਿੰਡਾਂ ਵਿੱਚ ਵੀ ਹੜ੍ਹ ਰੋਕੂ ਪ੍ਰਬੰਧ ਵਿੱਚ ਸਹਾਇਤਾ ਕਰਨ ਵਾਲੇ ਸਿੰਘਾਂ ਦਾ ਧੰਨਵਾਦ ਕੀਤਾ। ਉਹਨਾਂ ਪੀੜਤਾਂ ਦੇ ਮੁੜ ਵਸੇਬੇ ਲਈ ਰਾਹਤ ਕਾਰਜਾਂ ਵਿੱਚ ਜੀਅ-ਜਾਨ ਨਾਲ ਜੁਟ ਜਾਣ ਦਾ ਸ੍ਰੀ ਸਤਿਗੁਰੂ ਜੀ ਦਾ ਉਪਦੇਸ਼ ਦ੍ਰਿੜ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਸ੍ਰੀ ਸਤਿਗੁਰੂ ਜੀ ਨੇ ਮਾਤਾ ਜੀ ਅਤੇ ਹੋਰ ਸਿੱਖਾਂ ਸੇਵਕਾਂ ਹੜ੍ਹ ਪੀੜਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਹੁਕਮ ਕਰਕੇ ਭੇਜਿਆ ਹੈ। ਸੂਬਾ ਜਗੀਰ ਸਿੰਘ ਕਾਫੀ ਦਿਨਾਂ ਤੋਂ ਮਸਤਾਨਗੜ੍ਹ ਪਹੁੰਚੇ ਹੋਏ ਹਨ ਅਤੇ ਉਹ ਹੜ੍ਹ ਪੀੜਤ ਲੋਕਾਂ ਮਾਈਕ ਸਹਾਇਤਾ ਦੇ ਨਾਲ ਨਾਲ ਅੰਨ-ਦਾਣਾ ਵੀ ਵੰਡ ਰਹੇ ਹਨ।