Sri Bhaini Sahib

Official website of central religious place for Namdhari Sect
RiseSet
06:16am06:43pm

ਸਮੁੱਚੇ ਨਾਮਧਾਰੀ ਪੰਥ ਦੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਅਰਜ਼

Date: 
10 Oct 2010

ਅੱਜ ਸ੍ਰੀ ਭੈਣੀ ਸਾਹਿਬ ਵਿਖੇ ਦੁਪਹਿਰ ਦੇ ਨਾਮ ਸਿਮਰਨ ਉਪਰੰਤ ਜੱਪ ਪ੍ਰਯੋਗ ਵਿੱਚ ਹਿੱਸਾ ਲੈ ਰਹੀ ਸਮੁੱਚੀ ਸਾਧ ਸੰਗਤ ਵੱਲੋਂ ਸੰਤ ਜਗਤਾਰ ਸਿੰਘ ਜੀ ਦੀ ਅਗਵਾਈ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਸਨਮੁੱਖ ਹਾਜਰ ਹੋ ਹੱਥ ਜੋੜ ਪੰਥਕ ਅਰਜ ਕੀਤੀ ਗਈ ਕਿ "ਗਰੀਬ ਨਿਵਾਜ ਸ੍ਰੀ ਸਤਿਗੁਰੂ ਜੀਓ ਆਪ ਜੀ ਬਖਸ਼ਿਸ਼ ਕਰੋ ਸਾਡੀਆਂ ਭੁੱਲਾਂ ਨੂੰ ਬਖਸ਼ਦੇ ਹੋਏ ਸਾਡੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਆਪ ਜੀ ਆਪਣੀ ਸਿਹਤ ਪਹਿਲਾਂ ਵਾਂਗ ਹੀ ਤੰਦਰੁਸਤ ਅਤੇ ਅਰੋਗ ਰੱਖਣ ਦੀ ਕ੍ਰਿਪਾ ਕਰੋ।" ਸਾਰਾ ਹਰੀ ਮੰਦਰ ਸਾਧ ਸੰਗਤ ਦੇ ਇੱਕਠ ਨਾਲ ਖਚਾ-ਖੱਚ ਭਰਿਆ ਹੋਇਆ ਸੀ। ਇਸ ਸਮੇਂ ਹਰੀ ਮੰਦਰ ਦਾ ਸਮੁੱਚਾ ਮਾਹੌਲ ਵੈਰਾਗ ਮਈ ਹੋ ਉਠਿਆ।