Sri Bhaini Sahib

Official website of central religious place for Namdhari Sect
RiseSet
05:39am07:05pm

ਦਿੱਲੀ ਵਿਖੇ ਸ੍ਰੀ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ

Date: 
22 Nov 2010

ਦਿੱਲੀ, ੨੧ ਨਵੰਬਰ ੨੦੧੦-ਅੱਜ ਏਥੇ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿੱਚ ਸਾਧ ਸੰਗਤ ਵਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਤਰਲੋਚਨ ਸਿੰਘ, ਰਾਗੀ ਮਨਜੀਤ ਸਿੰਘ ਅਤੇ ਸੰਤ ਦਰਸ਼ਨ ਸਿੰਘ ਵਲੋਂ ਕੀਤਾ ਗਿਆ। ਉਪਰੰਤ ਰਾਗੀ ਮਨਜੀਤ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੀ ਮਹਿਮਾ ਵਿੱਚ ਦੋ ਗੀਤ ਪੜ੍ਹੇ। ਸੰਤ ਸੇਵਾ ਸਿੰਘ ਨਾਮਧਾਰੀ, ਸ. ਜਸਵੰਤ ਸਿੰਘ ਜੱਸ, ਸੰਤ ਗੁਰਮੁਖ ਸਿੰਘ ਅਨੇਜਾ, ਬੀਬੀ ਸਿੰਦਰ ਕੌਰ ਅਤੇ ਬੀਬੀ ਗੁਰਮੀਤ ਕੌਰ ਵਲੋਂ ਕਵਿਤਾਵਾਂ ਰਾਹੀਂ ਸ੍ਰੀ ਸਤਿਗੁਰੂ ਜੀ ਦਾ ਗੁਣਗਾਣ ਕੀਤਾ ਗਿਆ। ਜਥੇਦਾਰ ਸੇਵਾ ਸਿੰਘ ਦਿੱਲੀ ਨੇ ਹੱਲੇ ਦਾ ਦਿਵਾਨ ਸਜਾ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਾਰੇ ਦੱਸਿਆ। ਜਥੇਦਾਰ ਜੀ ਨੇ ਆਪ ਜੀ ਦੀਆਂ ਸਾਧ ਸੰਗਤ ਤੇ ਬਖਸ਼ਸ਼ਾਂ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ ਦੇ ਪਾਠ ਤੋਂ ਬਾਅਦ ਸਧਾਰਨ ਪਾਠਾਂ ਦੇ ਭੋਗ ਪਾਏ ਗਏ। ਰਾਤ ਨਾਮ ਸਿਮਰਨ ਦੌਰਾਨ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਵੀਡੀਓ ਉਪਦੇਸ਼ ਸਰਵਣ ਕੀਤਾ। ਸੰਤ ਸਾਜਨ ਸਿੰਘ ਅਤੇ ਸੰਤ ਗੁਰਚਰਨ ਸਿੰਘ ਵਲੋਂ ਗਾਇਨ ਗੁਰਬਾਣੀ ਕੀਰਤਨ ਤੋਂ ਬਾਅਦ ਮੇਲੇ ਦੀ ਸਮਾਪਤੀ ਕੀਤੀ ਗਈ।