Date:
18 Dec 2010
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਦਸੰਬਰ ਮਹੀਨੇ ਦੇ ਆਖਰੀ ਹਫਤੇ ਲਗਾਤਾਰ ਚੌਪਈ ਦੇ ਪਾਠ ਹੋਣੇ ਹਨ। ਇਹਨਾਂ ਪਾਠਾਂ ਵਾਸਤੇ ਚੌਪਈ ਦੀਆਂ ਵਿਸ਼ੇਸ਼ ਪੋਥੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪਾਠਾਂ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਾਧ ਤੇ ਮਾਈਆਂ ਬੀਬੀਆਂ ੨੧ ਦਸੰਬਰ ੨੦੧੦ ਪਿਛਲੇ ਪਹਿਰ ਤੱਕ ਸ੍ਰੀ ਭੈਣੀ ਸਾਹਿਬ (ਪੰਜਾਬ) ਵਿਖੇ ਪਹੁੰਚ ਜਾਣ। ਅਗਲੇ ਦਿਨ ਉਹਨਾਂ ਪਾਠਾਂ ਸੰਬੰਧੀ ਪੂਰੀ ਤਿਆਰੀ ਕਰਵਾਈ ਜਾਏਗੀ। ਪਾਠੀ ਸਿੰਘ ਆਪਣੇ ਸੁੱਚ ਸੋਧ ਦੇ ਬਸਤਰਾਂ ਸਹਿਤ ਪੂਰੀ ਸੋਧ ਮਰਯਾਦਾ ਦੀ ਤਿਆਰੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚਣ ਦਾ ਉੱਦਮ ਕਰਨ ਅਤੇ ਉਹ ਪ੍ਰਬੰਧਕਾਂ ਮਿਲ ਕੇ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ।