ਅੱਜ ਮਿਤੀ ੨੩ ਦਸੰਬਰ ੨੦੧੦ ਮੁਤਾਬਿਕ ੯ ਪੋਹ ੨੦੬੭ ਨੂੰ ਸਵੇਰੇ ਅੰਮ੍ਰਿਤ ਵੇਲੇ ਸਾਰੀ ਤਿਆਰੀ ਮੁਕੰਮਲ ਕਰਕੇ ਸਵਾ ਪੰਜ ਵਜੇ ਸਾਰੇ ਪਾਠੀ ਸਿੰਘ ਸੁੱਚ ਸੋਧ ਦੇ ਧਾਰਨੀ ਹੋ ਕੇ ਹਵਨ ਮੰਡਪ ਵਾਲੀ ਜਗ੍ਹਾ ਤੇ ਹਾਜ਼ਰ ਸਨ। ੨੨ ਦਸੰਬਰ ਦੇਰ ਸ਼ਾਮ ਤੱਕ ਵੱਖ-ਵੱਖ ਇਲਾਕਿਆਂ ਤੋਂ ਤਕਰੀਬਨ ੩੪੦ ਪਾਠੀ ਪਹੁੰਚ ਚੁੱਕੇ ਸਨ। ਤਰਤੀਬਵਾਰ ਸਾਰੇ ਪਾਠੀਆਂ ਨੂੰ ਪੰਜ ਰੌਲਾਂ ਵਿੱਚ ਵੰਡਿਆ ਗਿਆ। ਇੱਕ ਰੌਲ ਵਿੱਚ ੬੦ ਤੋਂ ੭੦ ਦੇ ਕਰੀਬ ਸੋਧੀ ਪਾਠੀ ਸਿੰਘ ਬੈਠਦੇ ਹਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕ੍ਰਿਪਾ ਸਦਕਾ ਸਾਰੇ ਪਾਠੀ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਮਹਾਨ ਕਾਰਜ ਵਿੱਚ ਆਪਣੀ ਹਾਜ਼ਰੀ ਭਰ ਰਹੇ ਹਨ। ੨੩ ਦਸੰਬਰ ਰਾਤ ੧੨ ਵਜੇ ਤੱਕ ੨੩੬੧੩ ਪਾਠ ਹੋ ਚੁੱਕੇ ਸਨ। ਪਹਿਲੀ ਰੌਲ ਦੇ ਪਾਠ ੩੮੧੫, ਦੂਸਰੀ ਰੌਲ ਦੇ ਪਾਠ ੫੦੭੮, ਤੀਸਰੀ ਰੋਲ ਦੇ ਪਾਠ ੩੫੯੫, ਚੌਥੀ ਰੌਲ ਦੇ ਪਾਠ ੫੦੭੭, ਪੰਜਵੀ ਰੌਲ਼ ਦੇ ਪਾਠ ੫੬੦੪ ਅਤੇ ਫੁਟਕਲ ੪੪੪ ਪਾਠ ਰਾਤ ੧੨ ਵਜੇ ਤੱਕ ਹੋ ਚੁੱਕੇ ਹਨ। ਪਾਠੀ ਸਿੰਘਾਂ ਦੀ ਹਰ ਪ੍ਰਕਾਰ ਦੀ ਸੁੱਖ-ਸੁਵਿਧਾਵਾਂ ਦੀ ਦੇਖ ਰੇਖ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਆਪ ਖੁਦ ਕਰ ਰਹੇ ਹਨ ਕਿ ਪਾਠੀ ਸਿੰਘਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ। ਚੌਪਈ ਪਾਤਸ਼ਾਹੀ ੧੦ ਵੀਂ ਦੇ ਇਹ ਪਾਠ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਲਈ ਹੋ ਰਹੇ ਹਨ।
ਰਿਪੋਟਰ-ਸੂਬਾ ਬਲਵਿੰਦਰ ਸਿੰਘ ਝੱਲ