ਅੱਜ ਮਿਤੀ ੨੪/੧੨/੨੦੧੦ ਚੌਪਈ ਪਾਤਸ਼ਾਹੀ ੧੦ ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦੇ ਦੂਸਰੇ ਦਿਨ ਕਾਫੀ ਉਤਸ਼ਾਹ ਪੂਰਵਕ ਮਾਹੌਲ ਸੀ। ਸਾਰੇ ਪਾਠੀ ਸਿੰਘ ਨਿਯਮਤ ਦਾਇਰੇ ਦੇ ਅੰਦਰ ਰਹਿ ਕੇ ਆਪੋ-ਆਪਣੀ ਸੇਵਾ ਨਿਭਾ ਰਹੇ ਹਨ। ਸਭਨਾਂ ਦੇ ਮਨਾਂ ਅੰਦਰ ਆਪਣੇ ਮਹਿਬੂਬ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਚਾਅ ਸੀ। ਅੱਜ ਪਹਿਲੀ ਰੌਲ ਦੇ ਪਾਠੀਆਂ ਨੇ ੮੯੬੬ ਪਾਠ, ਦੂਸਰੀ ਰੌਲ ਦੇ ਪਾਠ ੮੮੫੫, ਤਸਿਰੀ ਰੌਲ ਦੇ ਪਾਠ ੩੮੨੮, ਚੌਥੀ ਰੌਲ ਦੇ ਪਾਠ ੬੪੪੪ ਅਤੇ ਪੰਜਵੀਂ ਰੌਲ ਦੇ ੬੬੧੦ ਪਾਠਾਂ ਦਾ ਯੋਗਦਾਨ ਸੀ। ਫੁਟਕਲ ੫੫੩ ਪਾਠ ਕੀਤੇ ਗਏ। ਪਿਛਲਾ ਜੋੜ ੨੩੬੧੩ ਅਤੇ ਅੱਜ ਦੇ ਕੁੱਲ ਪਾਠ ੩੫੨੫੬ ਸਨ। ੨੪ ਤਰੀਕ ਰਾਤ ੧੨ ਵਜੇ ਤੱਕ ਕੁੱਲ ਪਾਠ ੫੮੮੬੯ ਹੋ ਚੁੱਕੇ ਹਨ। ਪਾਠਾਂ ਦੇ ਕੰਪਲੈਕਸ ਵਿੱਚ ਪੂਰਾ ਮਾਹੌਲ ਸਤਿਜੁਗੀ ਅਤੇ ਰਿਸ਼ੀਆਂ ਦੇ ਆਸ਼ਰਮ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਦੁਪਹਿਰ ਇੱਕ ਵਜੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਪਾਵਨ ਪਵਿੱਤਰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ। ਦੁਪਹਿਰ ੧ ਵਜੇ ਤੋਂ ੨ ਵਜੇ ਤੱਕ ਦਾ ਨਾਮ ਸਿਮਰਨ ਸਾਰੇ ਪਾਠੀ ਸਿੰਘਾਂ ਨੇ ਸਾਧ ਸੰਗਤ ਦੇ ਰੂਪ ਵਿੱਚ ਇਕੱਤਰ ਹੋ ਕੇ ਕੀਤਾ ਅਤੇ ਸੰਤ ਬਚਿੱਤਰ ਸਿੰਘ ਜੀ ਬੀੜ ਵਾਲਿਆਂ ਨੇ ਕਥਾ ਕੀਤੀ। ਸਮੁੱਚਾ ਪ੍ਰਬੰਧਕ ਵਰਗ ਆਪੋ-ਆਪਣੀਆਂ ਜਿੰਮੇਵਾਰੀਆਂ ਬਾ-ਖੂਬੀ ਨਿਭਾ ਰਿਹਾ ਹੈ। ਸਮੁੱਚਾ ਕਾਰਜ ਵਧੀਆ ਢੰਗ ਨਾਲ ਚੱਲਣ ਪਿੱਛੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਦਾ ਹੱਥ ਹੈ।
ਰਿਪੋਟਰ-ਸੂਬਾ ਬਲਵਿੰਦਰ ਸਿੰਘ ਝੱਲ