ਸ੍ਰੀ ਭੈਣੀ ਸਾਹਿਬ ਦੀ ਤਪੋ-ਭੂਮੀ ਰਾਮਸਰ ਸਰੋਵਰ ਦੇ ਕੰਡੇ ਬਣੇ ਇਤਿਹਾਸਿਕ ਹਵਨ ਮੰਡਪ ਵਿੱਚ ਚੱਲ ਰਹੇ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦੇ ਪ੍ਰਵਾਹ ਦਾ ਨਜ਼ਾਰਾ ਇੱਕ ਪੁਰਾਤਨ ਰਿਸ਼ੀਆਂ ਦੇ ਆਸ਼ਰਮ ਵਰਗਾ ਨਜ਼ਾਰਾ ਪੇਸ਼ ਕਰਦਾ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਰਾਤ ਦਿਨ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਏ ਹੋਏ ਸਾਰੇ ਪਾਠੀ ਸਿੰਘ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਪ੍ਰਚਿੱਲਤ ਸੁੱਚ ਸੋਧ ਦੀ ਮਰਿਯਾਦਾ ਦੇ ਧਾਰਨੀ ਹੋ ਕੇ ਹਿੱਸਾ ਲੈ ਰਹੇ ਹਨ। ਪਾਠਾਂ ਦੇ ਪਿਛਲੇ ਕੁੱਲ ਜੋੜ 58869 ਪਾਠਾਂ ਤੋਂ ਅੱਗੇ ਚੱਲਦੇ ਹੋਏ 25 ਦਸੰਬਰ 2010 ਦਿਨ ਸ਼ਨੀਵਾਰ ਰਾਤ 12 ਵਜੇ ਤੱਕ ਪਹਿਲੀ ਰੌਲ ਵੱਲੋਂ ਆਪਣੀ ਵਾਰੀ ਅਨੁਸਾਰ 7281 ਪਾਠ, ਦੂਸਰੀ ਰੌਲ 6969, ਤੀਸਰੀ ਰੌਲ 5949, ਚੌਥੀ ਰੌਲ 11031, ਪੰਜਵੀਂ ਰੌਲ 7063 ਅਤੇ ਫੁਟਕਲ 519 ਪਾਠਾਂ ਦਾ ਯੋਗਦਾਨ ਪਾਇਆ ਗਿਆ। ਅੱਜ ਦੇ ਕੁੱਲ ਪਾਠ 38810 ਹੋਏ ਹਨ ਅਤੇ ਇਸ ਤਰ੍ਹਾਂ ਪਿਛਲੇ ਜੋੜ ਨੂੰ ਵਿੱਚ ਸ਼ਾਮਿਲ ਕਰਦੇ ਹੋਏ 97679 ਪਾਠ ਹੋ ਚੁੱਕੇ ਹਨ। ਦੁਪਹਿਰ ਸਮੇਂ ਇੱਕ ਘੰਟਾ ਨਾਮ ਸਿਮਰਨ ਦੌਰਾਨ ਸੰਤ ਬਚਿੱਤਰ ਸਿੰਘ ਬੀੜ ਵਾਲਿਆਂ ਨੇ ਕਥਾ ਕੀਤੀ ਅਤੇ ਕਥਾ ਸਮੇਂ ਹੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਪਾਠੀ ਸਿੰਘਾਂ ਨੂੰ ਨਿਹਾਲ ਕੀਤਾ।
ਰਿਪੋਟਰ- ਸੂਬਾ ਬਲਵਿੰਦਰ ਸਿੰਘ ਜੀ