ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਅੱਜ ਲਗਾਤਾਰ ਚਲਦਿਆਂ ਹੋਇਆਂ 26/12/2010 ਨੂੰ ਚੌਥੇ ਦਿਨ ਵੀ ਨਿਰੰਤਰ ਜਾਰੀ ਸੀ। ਪਾਠੀ ਸਿੰਘਾਂ ਦਾ ਜੋਸ਼ ਅਤੇ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਆਪੋ-ਆਪਣੀ ਵਾਰੀ ਅਨੁਸਾਰ ਬੜੇ ਉਤਸ਼ਾਹ ਨਾਲ ਆਪਣੀ ਰੌਲ ਦੀ ਉਡੀਕ ਵਿੱਚ ਹੁੰਦੇ ਹਨ। 97679 ਪਾਠਾਂ ਦੇ ਹੋ ਚੁੱਕੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਨੇ 26/12/2010 ਰਾਤ ਦੇ 12 ਵਜੇ ਤੱਕ 7429 ਪਾਠ, ਦੂਸਰੀ ਰੌਲ ਵੱਲੋਂ 6363 ਪਾਠ, ਤੀਸਰੀ ਰੌਲ 3992 ਪਾਠ, ਚੌਥੀ ਰੌਲ 6917 ਪਾਠ ਅਤੇ ਪੰਜਵੀਂ ਰੌਲ 7734 ਪਾਠ ਅਤੇ ਫੁਟਕਲ ਪਾਠ 546 ਨੂੰ ਮਿਲਾ ਕੇ ਅੱਜ ਕੁੱਲ ਪਾਠਾਂ 33081 ਦਾ ਯੋਗਦਾਨ ਪਾਇਆ ਗਿਆ। ਇਸ ਤਰ੍ਹਾਂ ਅੱਜ ਤੱਕ 130760 ਪਾਠ ਹੋ ਚੁੱਕੇ ਹਨ। ਇਸ ਤਰ੍ਹਾਂ ਅੱਜ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਨਾਮਧਾਰੀ ਪੰਥ ਦੀ ਪ੍ਰੰਪਰਾਗਤ ਸ਼ੈਲੀ ਢੋਲਕੀ ਛੈਣਿਆਂ ਨਾਲ ਵਾਰੇ ਦੇ ਰੂਪ ਵਿੱਚ ਪਾਠੀ ਸਿੰਘਾਂ ਦੇ ਜਥੇ ਵੱਲੋਂ ਕੀਤਾ ਗਿਆ। ਦੁਪਹਿਰ ਸਵਾ ਬਾਰ੍ਹਾਂ ਵਜੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਦੁਪਹਿਰ ਨਾਮ ਸਿਮਰਨ ਦੇ ਦੌਰਾਨ ਗੁਰ ਇਤਿਹਾਸ ਦੀ ਕਥਾ ਪੰਡਿਤ ਹਰਭਜਨ ਸਿੰਘ ਝੱਲਾਂ ਵਾਲਿਆਂ ਨੇ ਕੀਤੀ। ਇਸ ਤਰ੍ਹਾਂ ਚੱਲ ਰਿਹਾ ਇਹ ਮਹਾਨ ਕਾਰਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕ੍ਰਿਪਾ ਸਦਕਾ ਨਿਰੰਤਰ ਜਾਰੀ ਹੈ।
ਰਿਪੋਟਰ- ਸੂਬਾ ਬਲਵਿੰਦਰ ਸਿੰਘ ਜੀ