ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦੁਆਰਾ 23 ਦਸੰਬਰ 2010 ਤੋਂ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਲਗਾਤਾਰ ਚੱਲਦੇ ਹੋਏ ਅੱਜ 27 ਦਸੰਬਰ 2010 ਦਿਨ ਸੋਮਵਾਰ ਨੂੰ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਪਾਠੀ ਸਿੰਘ ਪੂਰੇ ਤਨ ਅਤੇ ਮਨ ਨਾਲ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ, ਦੁਪਹਿਰੇ ਨਾਮ ਸਿਮਰਨ ਤੇ ਗੁਰ ਇਤਿਹਾਸ ਦੀ ਕਥਾ, ਜੋਟੀਆਂ ਦੇ ਸ਼ਬਦ ਸਾਰਾ ਵਾਤਾਵਰਨ ਹੀ ਸਤਿਜੁਗੀ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਪਿਛਲੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱੱਲੋਂ 5515 ਪਾਠ, ਦੂਸਰੀ ਰੌਲ 10417, ਤੀਸਰੀ ਰੌਲ 5176, ਚੌਥੀ ਰੌਲ 5721 ਅਤੇ ਪੰਜਵੀਂ ਰੌਲ 5849 ਪਾਠ ਅਤੇ ਫੁਟਕਲ 568 ਪਾਠਾਂ ਮੁਤਾਬਿਕ 33264 ਪਾਠ ਹੋਏ ਹਨ। ਪਿਛਲੇ ਜੋੜ ਨੂੰ ਵਿੱਚ ਸ਼ਾਮਿਲ ਕਰਦੇ ਹੋਏ ਅੱਜ ਰਾਤ 12 ਵਜੇ ਤੱਕ 164006 ਪਾਠ ਹੋ ਚੁੱਕੇ ਹਨ। ਰੋਜ਼ ਦੀ ਤਰ੍ਹਾਂ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਦਰਸ਼ਨ ਦੇ ਕੇ ਨਿਵਾਜਿਆ। ਸਭਨਾਂ ਦੀ ਇਹੀ ਦਿਲੀ ਖਾਹਿਸ਼ ਹੈ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਕ੍ਰਿਪਾ ਕਰਨ ਇਹ ਸਾਰਾ ਕਾਰਜ ਨਿਰਵਿਘਨਤਾ ਸਹਿਤ ਨੇਪਰੇ ਚੜ੍ਹੇ।
ਰਿਪੋਟਰ – ਸੂਬਾ ਬਲਵਿੰਦਰ ਸਿੰਘ ਜੀ