ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ ਦੁਆਰਾ ਆਰੰਭ ਚੌਪਈ ਪਾਤਸ਼ਾਹੀ ੧੦ ਵੀਂ ਦੇ ਸਵਾ ਲੱਖ ਪਾਠਾਂ ਦਾ ਮਹਾਨ ਕਾਰਜ ਅੱਜ ਛੇਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜਿਸ ਦਿਨ ਇਹ ਕਾਰਜ ਆਰੰਭ ਹੋਇਆ ਸੀ ਉਸ ਦਿਨ ਮੌਸਮ ਦੀ ਸਖਤੀ ਨੂੰ ਦੇਖਦੇ ਹੋਏ ਕੁੱਝ ਮੁਸ਼ਕਿਲ ਜਾਪਦਾ ਸੀ ਪਰ ਸ੍ਰੀ ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਪਾਠੀ ਸਿੰਘਾਂ ਦਾ ਉਤਸ਼ਾਹ ਅਤੇ ਮਨੋਬਲ ਹੋਰ ਮਜਬੂਤ ਹੋਇਆ। ਸਾਰੇ ਬੜੀ ਖੁਸ਼ੀ ਅਤੇ ਚਾਅ ਨਾਲ ਵੱਧ ਚੜ੍ਹ ਕੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ੨੭ ਦਸੰਬਰ ਦੇ ਪਿਛਲੇ ਜੋੜ ੧੬੪੦੦੬ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱਲੋਂ ੪੬੫੭ ਪਾਠ, ਦੂਸਰੀ ਰੌਲ ੭੩੮੭, ਤੀਸਰੀ ਰੌਲ ੪੦੮੩, ਚੌਥੀ ਰੌਲ ੯੯੦੬, ਪੰਜਵੀਂ ਰੌਲ ੭੫੮੫ ਅਤੇ ਫੁਟਕਲ ੩੭੬ ਪਾਠਾਂ ਦੇ ਯੋਗਦਾਨ ਨਾਲ ਕੁੱਲ ਜੋੜ ੩੩੯੯੪ ਪਾਠਾਂ ਨੂੰ ਜਮ੍ਹਾਂ ਕਰਦੇ ਹੋਏ ੨੮ ਦਸੰਬਰ ਰਾਤ ੧੨ ਵਜੇ ਤੱਕ ੧੯੮੦੦੦ ਪਾਠ ਹੋ ਚੁੱਕੇ ਹਨ। ਰੋਜ਼ਾਨਾ ਦੀਆਂ ਗਤੀ ਵਿਧੀਆਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ,ਦੁਪਿਹਰੇ ਨਾਮ ਸਿਮਰਨ ਅਤੇ ਕਥਾ ਉਪਰੰਤ ਜੋਟੀਆਂ ਦੇ ਸ਼ਬਦਾਂ ਦਾ ਸਮੁੱਚਾ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ। ਨਾਮ ਸਿਮਰਨ ਦੀ ਸਮਾਪਤੀ ਉਪਰੰਤ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਨਿਹਾਲ ਕੀਤਾ। ਸਭਨਾਂ ਨੇ ਆਦਰ ਸਤਿਕਾਰ ਅਤੇ ਸ਼ਰਧਾ ਸਹਿਤ ਸ੍ਰੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਿਰ ਝੁਕਾ ਕੇ ਨਮਸਕਾਰ ਕੀਤੀ ਅਤੇ ਸ੍ਰੀ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ।
ਰਿਪੋਟਰ – ਸੂਬਾ ਬਲਵਿੰਦਰ ਸਿੰਘ ਜੀ