ਸ੍ਰੀ ਭੈਣੀ ਸਾਹਿਬ 15 ਨਵੰਬਰ 2011- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਲਈ 15 ਦਸੰਬਰ 2011 ਤੋਂ 1 ਜਨਵਰੀ 2012 ਤੱਕ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਸਾਧਾਰਨ ਪਾਠ ਅਤੇ ਭਜਨ ਦੀ ਵਰਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਇਸ ਬਾਬਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਵਲੋਂ ਇਸ ਸੰਬੰਧੀ ਨਿਰਨਾ ਕੀਤਾ ਗਿਆ। ਦੇਸ਼ ਵਿਦੇਸ਼ ਦੇ ਸਮੂਹ ਮਾਈ-ਭਾਈ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚ ਕੇ ਇਸ ਯੱਗ ਵਿਚ ਆਪਣਾ ਹਿੱਸਾ ਪਾਇਆ ਜਾਵੇ। ਗੁਰਮੁਖੀ ਪੜ੍ਹੀਆਂ ਬੀਬੀਆਂ ਸਾਧਾਰਨ ਪਾਠਾਂ ਦੀ ਸੇਵਾ ਵਿੱਚ ਲੱਗ ਸਕਣਗੀਆਂ। ਬਾਕੀ ਬੀਬੀਆਂ ਭਜਨ ਦੀ ਵਰਨੀ ਵਿੱਚ ਹਿੱਸਾ ਲੈ ਕੇ ਆਪਣਾ ਜਨਮ ਸਫਲਾ ਕਰ ਸਕਣਗੀਆਂ। ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਦੀ ਸਮੁੱਚੀ ਸਾਧ-ਸੰਗਤ, ਸੂਬੇ ਸਾਹਿਬਾਨ, ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਇਸ ਸਮੇਂ ਦੌਰਾਨ ਅਖੰਡ ਪਾਠ, ਸਾਧਾਰਨ ਪਾਠ ਜਾਂ ਕੋਈ ਵੀ ਹੋਰ ਸਮਾਗਮ ਨਾ ਕੀਤਾ ਜਾਏ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚ ਕੇ ਗਰੀਬ ਨਿਵਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਪਾਠੀਆਂ ਤੋਂ ਬਿਨਾਂ ਲਾਂਗਰੀ ਅਤੇ ਪਹਿਰੇ ਦੀ ਸੇਵਾ ਕਰਨ ਵਾਲੇ ਸਿੰਘਾਂ ਨੂੰ ਵੀ ਸਮੇਂ ਸਿਰ ਸ੍ਰੀ ਭੈਣੀ ਸਾਹਿਬ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਾਰਾ ਸਮਾਗਮ ਸੋਧ-ਮਰਯਾਦਾ ਅਨੁਸਾਰ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਮਾਸਟਰ ਦਰਸ਼ਨ ਸਿੰਘ ਜੀ ਨਾਲ ਫੋਨ ਨੰਬਰ o9872730098 ਅਤੇ ਸੰਤ ਨਿਸ਼ਾਨ ਸਿੰਘ ਜੀ ਨਾਲ 09463246448 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Email: info@sribhainisahib.com