ਮਿਤੀ ੧੧/੫/੨੦੧੩ ਮੁਤਾਬਿਕ ੨੯ਵੈਸਾਖ,੨੦੭੦ ਦਿਨ ਸ਼ਨੀਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਵੇਲੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਦਰਸ਼ਨ ਦੇਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਜੈਟ ਏਅਰਵੇਜ਼ ਦੀ ਹਵਾਈ ਉਡਾਣ ਰਾਹੀਂ ੭.੩੦ ਮਿੰਟ ਤੇ ਚੰਡੀਗੜ੍ਹ ਹਵਾਈ ਅੱਡੇ ਤੇੇ ਉੱਤਰੇ। ਸ੍ਰੀ ਭੈਣੀ ਸਾਹਿਬ ਤੋਂ ਸਮੇਤ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕ ਚੰਡੀਗੜ੍ਹ ਹਵਾਈ ਅੱਡੇ ਤੇ ਆਪ ਜੀ ਦੀ ਉਡੀਕ ਕਰ ਰਹੇ ਸਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਚੰਡੀਗੜ੍ਹ ੩-੪ ਘਰਾਂ ਵਿੱਚ ਚਰਨ ਪਾਉਣ ਤੋਂ ਬਾਅਦ ਗੱਡੀਆਂ ਦਾ ਕਾਫਲਾ ਰੋਪੜ ਵੱਲ ਹੋ ਤੁਰਿਆ।
ਸੂਬਾ ਮਨੀ ਸਿੰਘ ਜੀ ਰੋਪੜ ਦੇ ਮੁਤਾਬਿਕ ਅੱਜ ਜਿਲ੍ਹਾ ਰੋਪੜ ਦੇ ਪਿੰਡਾਂ ਦਾ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ ਸੀ। ਕੁਰਾਲੀ ਦੇ ਕੋਲ ਜਿੱਥੇ ਸੂਬਾ ਮਨੀ ਸਿੰਘ ਜੀ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਦਾ ਇੰਤਜ਼ਾਰ ਕਰ ਰਹੇ ਸਨ ਪਿੰਡ ਭਾਗੋਮਾਜਰਾ ਵਿਖੇ ਸ: ਕੁਲਦੀਪ ਸਿੰਘ ਦੀ ਆਟਾ ਚੱਕੀ ਤੇ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਇੱਥੇ ਹੀ ਸ: ਹਰਜੀਤ ਸਿੰਘ ਦੇ ਘਰ ਚਰਨ ਪਾ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ: ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੋਪੜ ਵਿਖੇ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਕੂਲ ਦੇ ਸਟਾਫ ਅਤੇ ਪ੍ਰਬੰਧਕ ਵਰਗ ਨੇ ਚਰਨਾਂ ਤੇ ਸਿਰ ਝੁਕਾ ਕੇ ਮੱਥਾ ਟੇਕਣ ਉਪਰੰਤ ਸ੍ਰੀ ਸਤਿਗੁਰੂ ਜੀ ਤੋਂ ਬਖਸ਼ਿਸ ਮੰਗੀ। ਸਕੂਲ ਤੋਂ ਬਾਅਦ ਸ: ਦਰਸ਼ਨ ਸਿੰਘ ਦੀ ਪਲਾਈਵੁੱਡ ਦੀ ਫੈਕਟਰੀ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਜਗਜੀਤ ਹਾਰਡਵੇਅਰ ਸਟੋਰ ਤੇ ਦਰਸ਼ਨ ਦਿੱਤੇ।
ਇਸ ਤੋਂ ਬਾਅਦ ਵਾਰੀ ਸੀ ਰੋਪੜ ਸ਼ਹਿਰ ਵਿੱਚ ਵਸਦੇ ਘਰਾਂ ਵਿੱਚ ਚਰਨ ਪਾਉਣ ਦੀ ਅਤੇ ਪ੍ਰਸ਼ਾਦਾ ਪਾਣੀ ਸੂਬਾ ਮਨੀ ਸਿੰਘ ਜੀ ਦੇ ਗ੍ਰਹਿ ਵਿਖੇ ਛਕਣ-ਛਕਾਉਣ ਦੀ। ਪ੍ਰਸ਼ਾਦਾ ਛਕਣ ਉਪਰੰਤ ਸੂਬਾ ਮਨੀ ਸਿੰਘ ਜੀ ਦੇ ਭਰਾ ਦਰਸ਼ਨ ਸਿੰਘ, ਹਰਭਜਨ ਸਿੰਘ , ਹਰਦਿਆਲ ਸਿੰਘ ਅਤੇ ਗੁਰਦੇਵ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸ: ਭਗਵੰਤ ਸਿੰਘ ਸੂਬਾ ਸੁਰਿੰਦਰ ਕੌਰ ਖਰਲ, ਸ਼ਿਗਾਰਾ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਤ੍ਰਿਲੋਚਨ ਸਿੰਘ, ਗੁਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਗੁਰਮੁਖ ਸਿੰਘ, ਕੇਸਰ ਸਿੰਘ, ਸੁਵਰਨ ਸਿੰਘ, ਭਾਗ ਸਿੰਘ, ਬਲਬੀਰ ਸਿੰਘ, ਬਹਾਦਰ ਸਿੰਘ ਅਤੇ ਹੋਰ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਪਿੰਡ ਮੌਜਲੀਪੁਰ ਸ: ਦਰਸ਼ਨ ਸਿੰਘ, ਇਕਬਾਲ ਸਿੰਘ ਦੇ ਘਰ ਚਰਨ ਪਾਉਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਆਂ ਗੱਡੀਆਂ ਦਾ ਕਾਫਲਾ ਵਾਇਆ ਬੇਲਾ ਹੁੰਦਾ ਹੋਇਆ ਸ੍ਰੀ ਭੈਣੀ ਸਾਹਿਬ ਤਕਰੀਬਨ ੪ ਵਜੇ ਬਾਅਦ ਦੁਪਿਹਰ ਪਹੁੰਚਿਆ।