ਪਿੰਡ ਸਿਆੜ੍ਹ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਦੇ ੧੫੦ਵੇਂ ਵਰੇ੍ਹ ਦਾ ਮੇਲਾ ਨਾਮਧਾਰੀ ਇਤਿਹਾਸ ਦਾ ਸੁਨਿਹਰੀ ਪੰਨਾ ੧ ਜੂਨ ੧੮੬੩ਈ: ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਪਿੰਡ ਸਿਆੜ੍ਹ (ਜਿਲਾ ਲੁਧਿਆਣਾ) ਵਿਖੇ ੧੫੦ ਸਾਲ ਪਹਿਲਾਂ ਬੀਬੀਆਂ ਤੇ ਕੀਤਾ ਪਰਉਪਕਾਰ ਭਾਵੇਂ ਅੰਮ੍ਰਿਤ ਦੀ ਦਾਤ ਬਖਸ਼ੀ। ਅੱਜ ਵਰਤਮਾਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਵੱਲੋਂ ਸ੍ਰੀ ਭੈਣੀ ਸਾਹਿਬ ਤੋਂ ਤਕਰੀਬਨ ਸਾਡੇ ਚਾਰ ਵਜੇ ਚੱਲ ਕੇ ਸਿਆੜ੍ਹ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਦਰਸ਼ਨ ਦਿੱਤੇ। ਨਗਰ ਨਿਵਾਸੀਆਂ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਭਰਭੂਰ ਸੁਆਗਤ ਕੀਤਾ ਗਿਆ। ਵਿਦਵਾਨਾਂ ਤੇ ਭਾਸ਼ਨਾਂ ਤੋਂ ਬਾਅਦ ਪਵਿੱਤਰ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ। ਅੱਜ ਦੇ ਇਤਿਹਾਸਿਕ ਦਿਨ ਤੇ ੧੫੦ਵਰ੍ਹੇ ਦਾ ਮੇਲਾ ਮਨਾਉਂਦੇ ਹੋਏ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਵਿਚ ੧੫੦ ਬੀਬੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਿਆੜ੍ਹ ਤੋਂ ਸ੍ਰੀ ਸਤਿਗੁਰੂ ਜੀ ਸਿੱਖਾਂ-ਸੇਵਕਾਂ ਸਹਿਤ ੧੦.੧੫ ਤੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਪਧਾਰੇ। ਸ੍ਰੀ ਭੈਣੀ ਸਾਹਿਬ ਦੁਪਹਿਰ ੧੨.੦੦ਤੋਂ ੧.੦੦ ਤੱਕ ਨਾਮ-ਸਿਮਰਨ ਉਪਰੰਤ ਵਿਦਵਾਨਾਂ ਦੇ ਭਾਸ਼ਨ, ਕਵੀਤਾਵਾਂ ਅਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਪਵਿੱਤਰ ੳਪਦੇਸ਼ ਉਪਰੰਤ ਕੀਰਤਨ ਤੋਂ ਬਾਅਦ ਮੇਲੇ ਦੀ ਸਮਾਪਤੀ ਹੋਈ। ਸਾਧ-ਸੰਗਤ ਨੇ ਸਵੇਰ ਤੋਂ ਠੰਡੀ-ਮਿੱਠੀ ਸ਼ਰਦਾਈ ਦੀ ਛਬੀਲ ਦਾ ਭਰਭੂਰ ਗਰਮੀ ਵਿਚ ਭਰਭੂਰ ਅਨੰਦ ਮਾਨਿਆ।