Date:
09 Jun 2013
ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਦਿਨ ਸੋਮਵਾਰ ਅਮ੍ਰਿੰਤ ਵੇਲੇ ਹਰੀ ਮੰਦਰ ਚ’ ਆਸਾ ਦੀ ਵਾਰ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦਿੱਤੇ ਭੋਗ ਉਪਰੰਤ ਪਾਠਾਂ ਵਾਲੇ ਅਸਥਾਨ ਤੇ ਇੱਕ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ੧੦:੧੫ ਵਜੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸ੍ਰੀ ਜੀਵਨ ਨਗਰ ਦੇ ਇਲਾਕੇ ਲਈ ਚਾਲੇ ਪਾਏ। ਰਸਤੇ ਵਿੱਚ ਬਰਨਾਲਾ ਸ: ਮਹਿੰਦਰ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕਰ ਦੁਪਿਹਰ ੨ ਵਜੇ ਸਿਰਸਾ ਜ਼ਿਲੇ੍ਹ ਦੇ ਪਿੰਡ ਮਸੀਤਾਂ ਸੰਤ ਮੱਘਰ ਸਿੰਘ ਉਗਰਾਈਏ ਦੇ ਲੜਕੇ ਮੁਖਤਿਆਰ ਸਿੰਘ ਅਤੇ ਭੋਲਾ ਸਿੰਘ ਦੇ ਘਰ ਚਰਨ ਪਾਏ। ਰਸਤੇ ਵਿੱਚ ਸੰਤਨਗਰ ਪਿੰਡ ਦੀ ਢਾਣੀ ਤੇ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ੪ ਵਜੇ ਪਹੁੰਚ ਕੇ ਆਰਾਮ ਕਰਨ ਉਪਰੰਤ ਪਿੰਡ ਮਿਰਜਾਪੁਰ ਥੇੜ੍ਹ ਵਿੱਚ ਸਾਰੇ ਨਗਰ ਦੇ ਘਰਾਂ ਵਿੱਚ ਚਰਨ ਪਾ ਰਾਤ ਮਸਤਾਨਗੜ੍ਹ ਆਣ ਬਿਰਾਜੇ।