ਅੱਜ ਮਿਤੀ ੧੧-੫-੨੦੧੩ ਮੁਤਾਬਿਕ ੨੯ ਜੇਠ ੨੦੭੦ ਦਿਨ ਮੰਗਲਵਾਰ ਮਸਤਾਨਗੜ੍ਹ ਤੋਂ ੪:੧੦ ਤੇ ਸਵੇਰੇ ਚੱਲ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸੇਵਕਾਂ ਦੇ ਕਾਫਲੇ ਸਹਿਤ ੪:੫੦ ਤੇ ਸਿਰਸਾ ਨਾਮਧਾਰੀ ਧਰਮਸ਼ਾਲਾ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ। ਕੀਰਤਨ ਸਥਾਨਕ ਜਥੇ ਵੱਲੋਂ ਕੀਤਾ ਗਿਆ। ਭੋਗ ਉਪਰੰਤ ਸਿਰਸਾ ਸ਼ਹਿਰ ਦੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਿਰਸਾ ਵਿਖੇ ਹੀ ਸ੍ਰੀ ਸਤਿਗੁਰੂ ਜੀ ਨੇ ਕਵਲਜੀਤ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦਿੱਤੇ। ਉਪਰੰਤ ਦੁਪਿਹਰ ੧੨:੩੦ ਤੇ ਪਿੰਡ ਹਾਰਨੀਆਂ ਸ: ਸਰਿੰਦਰ ਸਿੰਘ ਦੇ ਨਮਿਤ ਪਏ ਭੋਗ ਤੇ ਦਰਸ਼ਨ ਦੇਣ ਤੋਂ ਬਾਅਦ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ਆਣ ਆਰਾਮ ਕੀਤਾ। ਕੁੱਝ ਦੇਰ ਬਾਅਦ ਹੀ ਸ੍ਰੀ ਸਤਿਗੁਰੂ ਜੀ ਦੀ ਆਮਦ ਤੇ ਇੰਦਰ ਦੇਵਤਾ ਨੇ ਮਿੰਨੀ- ਮਿੰਨੀ ਫੁਹਾਰ ਪਾ ਕੇ ਮੌਸਮ ਨੂੰ ਖੁਸ਼-ਗਵਾਰ ਬਣਾ ਦਿੱਤਾ ਅਤੇ ਸਮੁੱਚੇ ਇਲਾਕੇ ਨੇ ਤਪਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸ਼ਾਮ ਨੂੰ ਪਿੰਡ ਅਮ੍ਰਿਤਸਰ ਖੁਰਦ ਵਿਖੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।