ਅੱਜ ਮਿਤੀ ੧੨-੬-੨੦੧੩ ਮੁਤਾਬਿਕ ੩੦ ਜੇਠ ੨੦੭੦ ਦਿਨ ਬੁੱਧਵਾਰ ਸਵੇਰੇ ੪:੩੨ ਮਿੰਟ ਤੇ ਮਸਤਾਨਗੜ੍ਹ ਤੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਰਵਾਨਾ ਹੋ ਕੇ ਐਲਨਾਬਾਦ ਬਾਹਰ-ਵਾਰ ਖੇਤਾਂ ਵਿੱਚ ਸ: ਰੇਸ਼ਮ ਸਿੰਘ ਦੀ ਢਾਣੀ ਤੇ ਆਸਾ ਦੀ ਵਾਰ ਵਿੱਚ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਆਸਾ ਦੀ ਵਾਰ ਦਾ ਕੀਰਤਨ ਉਸਤਾਦ ਮਹਿਲ ਸਿੰਘ ਦੇ ਸ਼ਗਿਰਦ ਬੱਚੇ ਬੱਚੀਆਂ ਨੇ ਕੀਤਾ। ੫:੪੦ ਤੇ ਵਾਰ ਦੇ ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਐਲਨਾਬਾਦ ਤੋਂ ਕਿਸੇ ਨਿੱਜੀ ਰੁਝੇਵੇਂ ਕਾਰਨ ਮਸਤਾਨਗੜ੍ਹ ਵਾਪਿਸ ਆਏ। ਅੱਜ ਪਿੰਡ ਪ੍ਰਤਾਪਨਗਰ ਸਾਰੇ ਨਗਰ ਵਿੱਚ ਘਰ-ਘਰ ਚਰਨ ਪਾਉਣ ਦਾ ਪ੍ਰੋਗਰਾਮ ਸੀ। ਸ੍ਰੀ ਸਤਿਗੁਰੂ ਜੀ ਨੇ ਸਾਰੇ ਘਰਾਂ ਵਿੱਚ ਚਰਨ ਪਾਏ। ਨਗਰ ਨਿਵਾਸੀਆਂ ਵਿੱਚ ਪੂਰਾ ਉਤਸ਼ਾਹ ਤੇ ਚਾਅ ਸੀ। ਦੁਪਿਹਰ ੨ ਵਜੇ ਸ: ਸੁੱਚਾ ਸਿੰਘ ਸਾਬਕਾ ਸਰਪੰਚ ਨਕੌੜਾ ਦੇ ਘਰ ਜਲ-ਪਾਣੀ ਛਕਣ ਤੋਂ ਬਾਅਦ ਪਿੰਡ ਖੂਹ ਅੰਮ੍ਰਿਤਸਰੀਆ ਵਿਖੇ ੩ ਘਰਾਂ ਵਿੱਚ ਚਰਨ ਪਾਉਣ ਬਾਅਦ ਮਸਤਾਨਗੜ੍ਹ ਆਣ ਆਰਾਮ ਕੀਤਾ। ਸ਼ਾਮ ੬ ਵਜੇ ਸੰਤਨਗਰ ਵਿਖੇ ਕੁਝ ਘਰਾਂ ਵਿੱਚ ਚਰਨ ਪਾ ਕੇ ਵੱਡੇ ਮੰਦਰ ਵਿੱਚ ਹੋ ਰਹੇ ਨਾਮ ਸਿਮਰਨ ਵਿੱਚ ਦਰਸ਼ਨ ਦਿੱਤੇ। ਉਪਰੰਤ ਰਾਣੀਆਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੋ ਰਹੇ ਸਮਾਗਮ ਵਿੱਚ ਸਾਧ ਸੰਗਤ ਨੂੰ ਦਰਸ਼ਨ ਦਿੱਤੇ।