ਮਿਤੀ ੧੩-੬-੨੦੧੩ ਦਿਨ ਵੀਰਵਾਰ ੩੧ ਜੇਠ ੨੦੭੦ ਸਵੇਰੇ ੪:੩੨ ਮਿੰਟ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸੰਤਨਗਰ ਸੰਤ ਸਤਨਾਮ ਸਿੰਘ ਮੁਕਤਾ ਦੇ ਘਰ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ। ੫ ਪਾਠਾਂ ਦੇ ਭੋਗ ਪਾਏ ਗਏ। ਇਹ ਮੇਲਾ ਪਰਿਵਾਰ ਵੱਲੋਂ ਸੂਬਾ ਧਰਮ ਸਿੰਘ ਦੀ ਯਾਦ ਵਿੱਚ ਕੀਤਾ ਗਿਆ। ੬ ਵਜੇ ਸੰਤਨਗਰ ਤੋਂ ਚੱਲ ਕੇ ੮:੩੦ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਖੋਟੇ ਜ਼ਿਲ੍ਹਾ ਮੋਗਾ (ਪੰਜਾਬ) ਵਿਖੇ ਆਣ ਕੇ ਪ੍ਰਸ਼ਾਦਾ ਛਕਣ ਉਪਰੰਤ ਦੀਵਾਨ ਵਿੱਚ ਦਰਸ਼ਨ ਦਿੱਤੇ। ਇਹ ਮੇਲਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਰੰਭੀ ਅਨੰਦ ਕਾਰਜ ਦੀ ਮਰਿਯਾਦਾ ਨਮਿਤ ਸੀ ਜੋ ਪਿੰਡ ਖੋਟੇ ਤੋਂ ੩ ਜੂਨ ੧੮੬੩ ਨੂੰ ਆਰੰਭ ਕੀਤੀ ਸੀ। ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਸ੍ਰੀ ਭੈਣੀ ਸਾਹਿਬ ਤੋਂ ਚੱਲ ਕੇ ਆਣ ਪਹੁੰਚੇ ਸਨ। ਪ੍ਰੁੋਗਰਾਮ ਵੱਡੇ ਬਣੇ ਹੋਏ ਹਾਲ ਵਿੱਚ ਚਲ ਰਿਹਾ ਸੀ। ਬਾਹਰ ਭਾਰੀ ਬਾਰਿਸ਼ ਨਾਲ ਇੰਦਰ ਦੇਵਤਾ ਵੀ ਹਾਜ਼ਰੀ ਭਰ ਰਿਹਾ ਸੀ। ਇੱਥੋਂ ਹੀ ਤਕਰੀਬਨ ੧੧ ਵਜੇ ਚੱਲ ਕੇ ੧:੩੦ ਤੇ ਦੁਪਿਹਰੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸ: ਕੁਲਦੀਪ ਸਿੰਘ ਨਮਿਤ ਭੋਗ ਤੇ ਦਰਸ਼ਨ ਦਿੱਤੇ। ਭੋਗ ਉਪਰੰਤ ਘਰ ਚਰਨ ਪਾ ਕੇ ਪਿੰਡ ਕੁਤਬੇਵਾਲ ਵਿਖੇ ਸੂਬਾ ਸੁਰਜੀਤ ਸਿੰਘ ਦੇ ਘਰ ਚਰਨ ਪਾ ਵਾਪਿਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ।