Date:
13 Jun 2013
ਮਿਤੀ ੧੪-੬-੨੦੧੩ ਮੁਤਾਬਿਕ ੧ ਹਾੜ੍ਹ ੨੦੭੦ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਹਰੀ ਮੰਦਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਅੱਜ ਸ੍ਰੀ ਭੈਣੀ ਸਾਹਿਬ ਹੀ ਰਹਿ ਕੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ। ਦੁਪਿਹਰ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ੨ ਤੋਂ ੩ ਵਜੇ ਗੁਰਮੀਤ ਸਿੰਘ ਦਰੋਗਾ ਮੁਠੱਡਾ ਜੋ ਕੇ ਕਾਫੀ ਲੰਬਾਂ ਸਮਾਂ ਗੁਰੂ ਘਰ ਦਾ ਉਘਰਾਈਆ ਰਿਹਾ ਉਸ ਨਮਿਤ ਭੋਗ ਪਿਆ। ਅੱਜ ਉਚੇਚੇ ਤੌਰ ਤੇ ਸਿੱਖ ਜਗਤ ਦੇ ਨਾਮਵਰ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ। ਭਾਈ ਬਲਬੀਰ ਸਿੰਘ ਜੀ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਬਖਸ਼ਿਸਾਂ ਦਾ ਉਚੇਚਾ ਵਰਣਨ ਕੀਤਾ। ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਭਾਈ ਬਲਬੀਰ ਸਿੰਘ ਰਾਗੀ ਨੂੰ ਸਿਰੋਪਾ ਅਤੇ ਸਨਮਾਨ ਦੇ ਕੇ ਨਿਵਾਜਿਆ।