Sri Bhaini Sahib

Official website of central religious place for Namdhari Sect
RiseSet
05:43am07:02pm

ਜਲੰਧਰ ਅਤੇ ਲੁਧਿਆਣਾ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ

Date: 
13 Jul 2013

ਅੱਜ ਮਿਤੀ ੧੪ ਜੁਲਾਈ ੨੦੧੩ ਮੁਤਾਬਿਕ ੩੧ ਹਾੜ੍ਹ ੨੦੭੦ ਬਿਕਰਮੀ ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਹੋ ਰਹੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦਿੱਤੇ।  ਅਸਾ ਦੀ ਵਾਰ ਦਾ ਕੀਰਤਨ ਸੰਤ ਹਰਬੰਸ ਸਿੰਘ ਘੁੱਲਾ ਹਜ਼ੂਰੀ ਰਾਗੀ ਦੀ ਅਗਵਾਈ ਵਿੱਚ ਰਾਗੀ ਸਿੰਘ ਕਰ ਰਹੇ ਸਨ।  ਅੱਜ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇੱਕ ਅਨੰਦ ਕਾਰਜ ਵੀ ਹੋਇਆ।  ੭:੪੦ ਤੇ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲੰਧਰ ਵਿਖੇ ਵਿਦਿਅਕ ਜਥੇ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਦਰਸ਼ਨ ਦੇਣ ਲਈ ਸ੍ਰੀ ਭੈਣੀ ਸਾਹਿਬ ਤੋਂ ਰਵਾਨਾ ਹੋਏ।  ਯਾਦਗਰੀ ਸਮਾਗਮ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਸਵਾਗਤ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਕੇ.ਕੇ ਭੰਡਾਰੀ ਨੇ ਕੀਤਾ ਅਤੇ ਜਗਦੀਸ਼ ਸਿੰਘ ਵਰਿਆਮ ਜਨਰਲ ਸਕੱਤਰ ਨਾਮਧਾਰੀ ਦਰਬਾਰ ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ।  ਸਮਾਗਮ ਸਮਾਪਤੀ ਤੋਂ ਬਾਅਦ ਸ੍ਰੀ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ ਅਤੇ ਵਰਿਆਮ ਜੀ ਅਤੇ ਹੋਰ ਦੋ ਘਰਾਂ ਵਿੱਚ ਚਰਨ ਪਾਉਣ ਉਪਰੰਤ ਜਲੰਧਰ ਤੋਂ ਵਾਪਸੀ ਕਰ ਲਈ।

ਅੱਜ ਹੀ ਦੁਪਿਹਰ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਲੁਧਿਆਣਾ ਸ਼ਹੀਦੀ ਸਮਾਰਕ ਵਿਖੇ ਸੰਤ ਮਾਨ ਸਿੰਘ ਪਨੇਸਰ ਜੋ ਕਿ ਭਾਈ ਜੀ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਪਿਤਾ ਸਨ, ਉਹਨਾਂ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ਸਾਧ ਸੰਗਤ ਅਤੇ ਹੋਰ ਪਤਵੰਤੇ ਸੱਜਣ ਕਾਫੀ ਵੱਡੀ ਤਦਾਦ ਵਿੱਚ ਹਾਜ਼ਰ ਸਨ।  ਹਜ਼ੂਰੀ ਰਾਗੀ ਬਲਵੰਤ ਸਿੰਘ ਦੀ ਅਗਵਾਈ ਵਿੱਚ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਪਾਠ ਦਾ ਭੋਗ ਪਾਇਆ ਗਿਆ।  ਇਸ ਸਮੇਂ ਰਜਿੰਦਰ ਭੰਡਾਰੀ ਭਾਜਪਾ ਆਗੂ, ਸ: ਮਲਕੀਤ ਸਿੰਘ ਦਾਖਾਂ ਕਾਂਗਰਸ ਪਾਰਟੀ, ਸ: ਅਮਰਜੀਤ ਸਿੰਘ ਭਾਟੀਆ, ਹੀਰਾ ਸਿੰਘ ਗਾਬੜੀਆ ਅਕਾਲੀ ਆਗੂ ਵੀ ਹਾਜ਼ਰ ਸਨ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਸ੍ਰੀ ਭੈਣੀ ਸਾਹਿਬ ਵਾਪਸ ਆਣ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ।