ਅੱਜ ਮਿਤੀ ੧ ਅਗਸਤ ੨੦੧੩ ਮੁਤਾਬਿਕ ੧੭ ਸਾਵਣ ੨੦੭੦ ਬਿਕਰਮੀ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਸਵੇਰੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਆਸਾ ਦੀ ਵਾਰ ਦਾ ਕੀਰਤਨ ਰਾਗੀ ਮੋਹਣ ਸਿੰਘ ਅਤੇ ਸਾਥੀ ਕਰ ਰਹੇ ਸਨ। ਤਕਰੀਬਨ ੧੦ ਵਜੇ ਦੇ ਕਰੀਬ ਸ੍ਰੀ ਸਤਿਗੁਰੂ ਜੀ ਲੁਧਿਆਣਾ ਵਿਖੇ ਅਪੋਲੋ ਹਸਪਤਾਲ ਵਿੱਚ ਆਪਣੇ ਨਿੱਜੀ ਰੁਝੇਵੇਂ ਲਈ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਦੁਪਿਹਰ ਦੇ ਨਾਮ ਸਿਮਰਨ ਸਮੇਂ ਫਿਰ ਹਰੀ ਮੰਦਰ ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਿਵਾਜਿਆ, ਉਪਰੰਤ ਸ੍ਰੀ ਭੈਣੀ ਸਾਹਿਬ ਵਿਖੇ ਹੀ ਬਿਰਧਸ਼ਾਲਾ ਬਿਰਧਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਅਕਾਲ ਬੁੰਗੇ, ਰਾਮ ਮੰਦਰ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਥਾਪਤ ਅਮਰਲੋਹ ਨੂੰ ਨਮਸਕਾਰ ਕੀਤੀ। ਸ਼ਾਮ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਦੇ ਦੀਵਾਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ।