Sri Bhaini Sahib

Official website of central religious place for Namdhari Sect
RiseSet
07:22am05:50pm

ਪ੍ਰੋਗਰਾਮ: ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ

Date: 
23 Aug 2013

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਆਪਣੇ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵਾਪਸੀ ਭਾਰਤ ੧੯ ਅਗਸਤ, ੨੦੧੩ ਮੁਤਾਬਿਕ ੪ ਭਾਦਰੋਂ ੨੦੭੦ ਦਿਨ ਸੋਮਵਾਰ ਹਵਾਈ ਸਫ਼ਰ ਰਾਂਹੀ ਬੰਗਲੌਰ ਹਵਾਈ ਅੱਡੇ ਤੇ ਉੱਤਰੇ। ੨੦-੦੮-੨੦੧੩ ਨੂੰ ਬੰਗਲੌਰ ਦੇ ਹਸਪਤਾਲ ਵਿੱਚ ਸ੍ਰੀ ਸਤਿਗੁਰੂ ਜੀ ਦੀ ਬਾਂਹ ਦਾ ਸਫ਼ਲ ਉਪਰੇਸ਼ਨ ਹੋਇਆ ਅਤੇ ਸ੍ਰੀ ਸਤਿਗੁਰੂ ਜੀ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਵੀਰਵਾਰ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਦੁਪਿਹਰ ੧੨:੦੦ ਤੋਂ ੨:੦੦ ਇੱਕ ਭੋਗ ਸਮਾਗਮ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। ੩੦-੦੮-੨੦੧੩ ਮੁਤਾਬਿਕ ੧੫ ਭਾਦਰੋਂ ੨੦੭੦ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਭੈਣੀ ਸਾਹਿਬ ਅਤੇ ਦੁਪਿਹਰ ੧੨:੦੦ ਤੋਂ ੨:੦੦ ਸ੍ਰੀ ਸਤਿਗੁਰੂ ਜੀ ਸੰਤ ਕਰਮ ਸਿੰਘ ਜੀ ਦੇ ਸਲਾਨਾ ਮੇਲੇ ਹਿੰਮਤਪੁਰੇ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਹਿੰਮਤਪੁਰੇ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਮਸਤਾਨਗੜ੍ਹ (ਸਿਰਸਾ) ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇਣਗੇ। ੩੧-੦੮-੨੦੧੩ ਮੁਤਾਬਿਕ ੧੬ ਭਾਦਰੋਂ ੨੦੭੦ ਨੂੰ ਸੰਤਨਗਰ ਵਿਖੇ ੫ ਭਾਦਰੋਂ ਦੇ ਮੇਲੇ ਦੀ ਆਸਾ ਦੀ ਵਾਰ ਦੇ ਕੀਰਤਨ ਅਤੇ ਦੁਪਿਹਰ ੧੨:੦੦ ਤੋਂ ੨:੦੦ ਨਾਮ ਸਿਮਰਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਸ਼ਾਮ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਕੇ ੧-੦੯-੨੦੧੩ ਮੁਤਾਬਿਕ ੧੭ ਭਾਦਰੋਂ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਗੇ।
੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਐਤਵਾਰ ੧੨:੦੦ ਤੋਂ ੨:੦੦ ਦੁਪਿਹਰ ਦਿੱਲੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ
੩੦-੦੮-੨੦੧੩ ਦਿਨ ਸੋਮਵਾਰ ਸਵੇਰੇ ਆਸਾ ਦੀ ਵਾਰ ਸ੍ਰੀ ਭੈਣੀ ਸਾਹਿਬ ਦੁਪਿਹਰ ੧੨:੦੦ ਤੋਂ ੨:੦੦ ਹਿੰਮਤਪੁਰਾ ਮੇਲਾ
ਸ਼ਾਮ ੬:੦੦ ਵਜੇ ਮਸਤਾਨਗੜ੍ਹ (ਸਿਰਸਾ)
੩੧-੦੮-੨੦੧੩ ਸ਼ਨੀਵਾਰ ਸਵੇਰੇ ਆਸਾ ਦੀ ਵਾਰ ਸੰਤਨਗਰ
ਦੁਪਿਹਰ ਨਾਮ ਸਿਮਰਨ ੧੨:੦੦ ਤੋਂ ੨:੦੦ ਮੇਲਾ ੫ ਭਾਦਰੋਂ ਦਾ ਸੰਤਨਗਰ ਸ਼ਾਮ ਵਾਪਸੀ ਸ੍ਰੀ ਭੈਣੀ ਸਾਹਿਬ
੧-੦੯-੨੦੧੩ ਦਿਨ ਐਤਵਾਰ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ।