Date:
29 Dec 2016
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ੨੦੦ ਸਾਲਾ ਪ੍ਰਕਾਸ਼ ਵਰ੍ਹੇ ਨੂੰ ਸਮ੍ਰਪਿਤ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਅਦਿ ਗ੍ਰੰਥ ਸਾਹਿਬ ਦੇ ੧੦੦ ਸਾਧਾਰਨ ਅਤੇ ੧੦੦ ਅਖੰਡ ਪਾਠਾਂ ਦਾ ਮਹਾਨ ਯੱਗ ਤਰੀਕ
੨੦ ਦਸੰਬਰ ੨੦੧੬ ਦਿਨ ਸੋਮਵਾਰ ਨੂੰ ਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਸਮਾਪਨ ਸਮਾਰੋਹ ੧ ਜਨਵਰੀ ੨੦੧੭ ਨੂੰ ਦਿਨ ਐਤਵਾਰ ਨੂੰ ਹੋ ਰਿਹਾ ਹੈ।ਸ਼੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪਾਠੀ ਸਿੰਘ ਵੱਧ ਤੋਂ ਵੱਧ ਇਸ ਮਹਾਨ ਯੱਗ ਵਿੱਚ ਹਿੱਸਾ ਲੈਣ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਨੋਟ:-ਸ੍ਰੀ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਨਾਮਧਾਰੀ ਪਰਿਵਾਰ ਅਖੰਡ ਪਾਠ ਨਾ ਕਰਵਾਵੇ।ਤਾਂਕਿ ਪਾਠੀ ਸਿੰਘ ਇਸ ਮਹਾਨ ਯੱਗ ਵਿੱਚ ਹਿੱਸਾ ਲੈ ਸਕਣ।
ਵਲੋਂ:-ਵਿਸ਼ਵ ਨਾਮਧਾਰੀ ਸੰਗਤ