Sri Bhaini Sahib

Official website of central religious place for Namdhari Sect
RiseSet
05:22am07:26pm

ਬਾਬਾ ਹਰਨਾਮ ਸਿੰਘ ਗੜ੍ਹਦੀਵਾਲਾ ਜੀ ਦਾ ਸਤਿਗੁਰੂ ਰਾਮ ਸਿੰਘ ਜੀ ਨਾਲ ਮਿਲਾਪ

Date: 
03 Jun 2025

ਬਾਬਾ ਹਰਨਾਮ ਸਿੰਘ, ਸਤਿਗੁਰੂ ਰਾਮ ਸਿੰਘ ਜੀ ਨੂੰ ਕਿਹੜੇ ਸਾਲ ਮਿਲੇ ਅਤੇ ਉਹਨਾਂ ਦਾ ਮਿਲਾਪ ਸ੍ਰੀ ਭੈਣੀ ਸਾਹਿਬ ਹੋਇਆ ਕਦੋਂ ਹੋਇਆ? ਇਸ ਬਾਰੇ ਨਾਮਧਾਰੀ ਇਤਿਹਾਸ ਚੁਪ ਹੈ। ਨਾਮਧਾਰੀ ਇਤਿਹਾਸ ਦਾ ਅਨਮੋਲ ਗ੍ਰੰਥ ਸਤਿਗੁਰੂ ਬਿਲਾਸ (ਦੋਵੇਂ ਭਾਗ) ਕ੍ਰਿਤ ਭਾਈ ਸੰਤੋਖ ਸਿੰਘ ਬਾਹੋਵਾਲ ਜਿਸ ਵਿੱਚ ਉਹਨਾਂ ਨੇ ਇਤਿਹਾਸ ਦੀ ਬਹੁਤ ਨਿੱਠ ਕੇ ਵਿਚਾਰ ਕੀਤੀ ਹੈ ਪ੍ਰੰਤੂ ਬਾਬਾ ਹਰਨਾਮ ਸਿੰਘ ਜੀ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਲਿਖਿਆ ਹੈ। ਸੌ ਉਹਨਾਂ ਬਾਰੇ ਕਿਸੇ ਸਮਕਾਲੀ ਕਲਮ ਨੇ ਕੁਝ ਵੀ ਨਹੀਂ ਲਿਖਿਆ। ਇਤਿਹਾਸਿਕ ਗ੍ਰੰਥ ਚੁੱਪ ਹਨ।

ਸੰਤ ਇੰਦਰ ਸਿੰਘ ਚਕਰਵਰਤੀ ਦੀ ਕਲਮ- ਪਹਿਲੀ ਵਾਰ ਸਤਿਜੁਗ ਸਪਤਾਹਿਕ ਅਖਬਾਰ ਦਾ ਬਸੰਤ ਅੰਕ ਜੋ 10 ਮਾਘ 1992 ਬਿ: (1936 ਈ.) ਛਪਿਆ ਸੀ ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਸੀ, ਇਸ ਵਿਚ ਪਹਿਲੀ ਵਾਰ ਸੰਤਾਂ ਬਾਰੇ ਚਕਰਵਰਤੀ ਜੀ ਨੇ “ਗੋਬਿੰਦ ਦਾਸ ਤੋਂ ਸੰਤ ਹਰਨਾਮ ਸਿੰਘ” ਸਿਰਲੇਖ ਹੇਠ ਲੇਖ ਲਿਖਿਆ ਸੀ। ਇਹੋ ਲੇਖ ਸਤਿਜੁਗ ਅਖਬਾਰ ਦੇ “ਸੰਤ ਅੰਕ ਭਾਗ ਪਹਿਲਾ” ਵਿਚ ਦੁਬਾਰਾ ਛਪਿਆ ਸੀ। ਇਸ ਲੇਖ ਵਿਚ ਉਹਨਾਂ ਨੇ ਇਤਿਹਾਸਕ ਮੈਟਰ ਘੱਟ, ਸਗੋਂ ਭਾਈ ਵੀਰ ਸਿੰਘ ਦੀ ਕਲਮ ਵਾਂਗ ਸਾਹਿਤਕ ਮੈਟਰ ਵਿੱਚ ਕਾਵਿ ਉਡਾਰੀਆਂ ਜਿਆਦਾ ਮਾਰੀਆਂ ਹਨ। ਭਾਵੇਂ ਉਹ ਸੰਤ ਹਰਨਾਮ ਸਿੰਘ ਜੀ ਦੇ ਸੇਵਕਾਂ ਨੂੰ ਮਿਲੇ ਸਨ ਪ੍ਰੰਤੂ ਸੰਤਾਂ ਦੀ ਸਤਿਗੁਰੂ ਰਾਮ ਸਿੰਘ ਜੀ ਦੀ ਇਤਿਹਾਸਕ ਮਿਲਣੀ ਕਦੋਂ ਹੋਈ? ਇਸ ਬਾਰੇ ਕੁਝ ਵੀ ਨਹੀਂ ਲਿਖਿਆ।

ਪੰਜਾਬ ਤੋਂ ਸੰਤ ਜੀ ਬਸੰਤੀ ਰੰਗ ਦੇ ਕਪੜੇ ਪਹਿਨੇ ਹੋਏ ਬਿੰਦਰਾਬਨ ਵੱਲ ਨਿਕਲ ਗਏ ਅਤੇ ਜਮਨਾ ਦਰਿਆ ਦੇ ਕੰਢ ਜਿਥੇ ਕ੍ਰਿਸ਼ਨ ਲੀਲਾ ਕਰਦੇ ਸਨ ਓਥੇ ਕਾਫੀ ਸਮਾਂ ਗੁਜਾਰ ਦਿੱਤਾ ਪ੍ਰੰਤੂ ਮਨ ਰਬੀ ਰੰਗ ਵਿਚ ਅਟਕਦਾ ਨਹੀਂ ਸੀ । ਹੌਲੀ-ਹੌਲੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਸੁਪਨੇ ਵਿੱਚ ਆਉਣ ਲੱਗਾ, ਫਿਰ ਜਿਸਦੇ ਪ੍ਰਤਖ ਦਰਸ਼ਨ ਸਤਿਗੁਰੂ ਰਾਮ ਸਿੰਘ ਜੀ ਦੇ ਰੂਪ ਵਿੱਚ ਹੋਏ ਅਤੇ ਨਾਲ ਹੀ ਉਹਨਾਂ ਨੇ ਕਿਹਾ ਤੁਸੀਂ ਸਾਡੇ ਵਰਤਮਾਨ ਸਰੂਪ ਦੇ ਦਰਸ਼ਨ ਬਾਰ੍ਹਵੇ ਸਰੂਪ ਵਿਚ ਸ੍ਰੀ ਭੈਣੀ ਸਾਹਿਬ ਆ ਕੇ ਕਰੋ।

ਸੰਤ ਗੋਬਿੰਦ ਦਾਸ ਜੀ ਅਤਿਅੰਤ ਪ੍ਰਸੰਨ ਹੋਏ ਅਤੇ ਮੰਜ਼ਲਾਂ ਤਹਿ ਕਰਦੇ ਹੋਏ ਸ੍ਰੀ ਭੈਣੀ ਸਾਹਿਬ ਪਹੁੰਚੇ। ਅਗੋਂ ਸਤਿਗੁਰੂ ਰਾਮ ਸਿੰਘ ਜੀ ਨੇ ਚੋਬਦਾਰ ਭਗਵਾਨ ਸਿੰਘ ਜੀ ਨੂੰ ਸੰਤਾਂ ਬਾਰੇ ਸਮਝਾ ਦਿੱਤਾ ਸੀ ਕਿ ਦਰਸ਼ਨਾਰਥੀ ਸੰਤ ਗੋਬਿੰਦ ਦਾਸ ਜੀ ਆ ਰਹੇ ਹਨ, ਉਸ ਨੂੰ ਸਿੱਧਾ ਸਾਡੇ ਦਰਸ਼ਨ ਕਰਨ ਨਹੀਂ ਆਉਣ ਦੇਣਾ, ਉਨ੍ਹਾਂ ਦਾ ਡੇਰਾ ਕਰਵਾਉਣਾ ਐਸਾ ਹੀ ਚੋਬਦਾਰ ਨੇ ਕੀਤਾ ਅਤੇ ਸੰਤਾਂ ਨੂੰ ਦੋ ਦਿਨ ਰੱਖਿਆ ਫਿਰ ਸਤਿਗੁਰਾਂ ਨੇ ਇਕ ਸੂਬਾ ਅਤੇ ਫਿਰ ਰਾਗੀ ਨੂੰ ਕਰਮਵਾਰ ਸੰਤਾਂ ਕੋਲ ਭੇਜਿਆ। ਸਤਿਗੁਰੂ ਜੀ ਨੇ ਚੋਬਦਾਰ ਨੂੰ ਕਿਹਾ ਕਿ ਸੰਤਾਂ ਦਾ ਇਸ਼ਨਾਨ ਕਰਵਾ ਕੇ ਕੇਸਾਂ ਦਾ ਜੂੜਾ ਸਿਰ ਦੇ ਵਿਚਕਾਰ ਕਰਵਾ ਕੇ ਬਸੰਤੀ ਬਾਣੇ ਵਿਚ ਨਿਹੰਗ ਸਿੰਘ ਦੇ ਰੂਪ ਵਿਚ ਸਾਡੇ ਸਾਹਮਣੇ ਲਿਆਵੋ। ਐਸਾ ਹੀ ਹੋਇਆ, ਸਤਿਗੁਰਾਂ ਦੇ ਦਰਸ਼ਨ ਕਰਕੇ ਸੰਤ ਨਿਹਾਲ ਹੋ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ ਅਤੇ ਸਤਿਗੁਰਾਂ ਦੇ ਹੁਕਮ ਨਾਲ ਤਹਿਸੀਲ ਦਸੂਆ ਵਿਚ ਧਰਮ ਪ੍ਰਚਾਰ ਕਰਨ ਲੱਗੇ। ਇਹ ਚਕਰਵਰਤੀ ਜੀ ਦੁਆਰਾ ਸੰਤਾਂ ਬਾਰੇ ਲਿਖੇ ਲੇਖ ਦਾ ਸੰਖੇਪ ਵਰਣਨ ਹੈ।

ਬਾਬਾ ਜੀ ਦਾ ਡੇਰਾ ਭੱਟੀਆਂ- ਡੇਰਾ ਭਟੀਆਂ ਤਹਿਸੀਲ ਦਸੂਹਾ (ਜ਼ਿਲਾ ਹੁਸਿਆਰਪੁਰ) ਵਿਖੇ ਪਿੰਡ ਭੱਟੀਆਂ ਦੇ ਪੱਛਮ ਵੱਲ ਅਤੇ ਪਿੰਡ ਖੁਣ ਖੂਣਕਲਾਂ ਦੇ ਚੜ੍ਹਦੇ ਪਾਸੇ ਐਲੀਮੈਂਟਰੀ ਗੌਰਮਿੰਟ ਸਕੂਲ ਦੇ ਨੇੜੇ ਸਥਿਤ ਹੈ ਜਿਸਨੂੰ ਬਾਂਗਰ ਵਾਲਾ ਸਕੂਲ ਵੀ ਆਖਿਆ ਜਾਂਦਾ ਹੈ। ਕਦੇ ਸਮਾਂ ਸੀ, ਇਥੋਂ ਦੀ ਧਰਤੀ ਤੇ ਬਰਸਾਤਾਂ ਸਮੇਂ ਹੜ੍ਹ ਵਗਿਆ ਕਰਦਾ ਸੀ ਅਤੇ ਉਹ ਚੋਅ ਦਾ ਪਾਣੀ ਪਿੰਡ ਖੁਣ-ਖੁਣ ਕਲਾਂ ਅਤੇ ਟਿਲੂਵਾਲ ਨੂੰ ਦੋਫਾੜ ਕਰਦਾ ਹੋਇਆ ਵਗਿਆ ਕਰਦਾ ਸੀ। ਭਾਵੇਂ ਅੱਜ ਉਹ ਪਾਣੀ ਦਾ ਵਹਾਅ ਖਤਮ ਹੋ ਗਿਆ ਹੈ ਪ੍ਰੰਤੂ ਉਹ ਵਹਾਅ ਦੇ ਚਿੰਨ੍ਹ ਅਜੇ ਕਾਇਮ ਹਨ। ਬਾਬਾ ਹਰਨਾਮ ਸਿੰਘ ਜੀ ਦੇ ਡੇਰੇ ਦੇ ਚੜ੍ਹਦੇ ਅਤੇ ਲਹਿੰਦੇ ਪਾਸੇ ਚੋਅ ਦੀ ਰੇਤ ਮੌਜੂਦ ਹੈ।

ਪਾਠਕ ਹੈਰਾਨ ਹੋਣਗੇ, ਪਿੰਡ ਭਟੀਆਂ ਬਾਰੇ ਕਿਉਂ ਲਿਖਣਾ ਸ਼ੁਰੂ ਕਰ ਦਿੱਤਾ ਹੈ। ਅਸਲ ਵਿਚ ਇਹ ਡੇਰੇ ਨਾਲ ਬਾਬਾ ਜੀ ਦਾ ਬਹੁਤ ਪ੍ਰੇਮ ਸੀ ਅਤੇ ਜਦੋਂ ਅੰਤਮ ਸਮਾਂ ਆਇਆ ਤਾਂ ਉਹਨਾਂ ਕਿਹਾ ਮੇਰੀ ਦੇਹ ਦਾ ਸਸਕਾਰ ਡੇਰੇ ਘਟੀਆ ਹੋਵੇ ਪਰ ਪਿੰਡ ਝੱਜ ਦੀ ਸੰਗਤ ਨੇ ਹੁਕਮ ਅਦੂਲੀ ਕਰਦਿਆਂ ਹੋਇਆ ਉਹਨਾਂ ਨੂੰ ਡੇਰੇ ਗੜਦੀਵਾਲ ਲੈ ਆਏ ਬਾਬਾ ਜੀ ਨੇ ਕਿਹਾ ਸਸਕਾਰ ਭਾਵੇ ਇਥੇ ਕਰ ਲਵੋ ਪਰ ਮੇਰਾ ਪਹਿਰਾ ਪਿੰਡ ਭਟੀਆਂ ਹੀ ਰਹਿਗਾ। ਉਹਨਾਂ ਦੇ ਫੁੱਲ ਚੁਗ ਕੇ ਪਿੰਡ ਦੇ ਡੇਰੇ ਦੇ ਨਿਸ਼ਾਨ ਸਾਹਿਬ ਵਿਚ ਰਖੇ ਗਏ ਜੋ ਹੁਣ ਵੀ ਮੌਜੂਦ ਹਨ। ਡੇਰੇ ਵਿਚ ਬਾਬਾ ਹਰਨਾਮ ਸਿੰਘ ਜੀ ਦਾ ਪਲੰਘ ਵੀ ਮੌਜੂਦ ਹੈ ਜੋ ਇਸ ਗਲ ਦਾ ਪ੍ਰਮਾਣ ਹੈ ਕਿ ਉਹ ਲੰਮਾਂ ਸਮਾਂ ਇਸ ਡੇਰੇ ਵਿਚ ਰੈਣ ਬਸੇਰਾ ਕਰਦੇ ਰਹੇ, ਉਹਨਾਂ ਦੇ ਸੀਸ ਉਪਰ ਧਾਰਨ ਕਰਨ ਵਾਲਾ ਚੱਕਰ ਅਤੇ ਹੋਰ ਉਹਨਾਂ ਦੀਆਂ ਇਤਿਹਾਸਕ ਵਸਤਾਂ ਏਥੇ ਹੁਣ ਪਲੰਘ ਉਪਰ ਸਜਾਈ ਰਖੀਆਂ ਹਨ ਜੋ ਪਿਛਲੇ ਸਾਲ ਵਰਤਮਾਨ ਪ੍ਰਬੰਧਕਾਂ ਨੇ ਚੁੱਕਵਾ ਦਿੱਤਾ ਹੈ ਅਤੇ ਬਾਬਾ ਜੀ ਨਾਲ ਸੰਬੰਧਤ ਸਾਮਾਨ ਵੀ | ਉਠਾ ਦਿੱਤਾ ਹੈ। ਕੁਝ ਸਾਲ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ | ਗੁਰਦੁਆਰਿਆਂ ਦੇ ਮਸਲੇ ਦੇਖਦਾ ਹੈ। ਉਸ ਨੂੰ ਖਬਰ ਮਿਲੀ ਕਿ ਭਟੀਆਂ ਪਿੰਡ ਵਿਚ ਨਾਮਧਾਰੀ ਪੰਥ ਨਾਲ ਸੰਬੰਧਿਤ ਡੇਰਾ ਹੈ ਜੋ ਨਾਮਧਾਰੀ ਮਰਯਾਦਾ ਦਾ ਪ੍ਰਚਾਰ ਕਰਦਾ ਹੈ। ਗੁਰਦੁਆਰਾ ਗਰਨਾ ਸਾਹਿਬ ਤੋਂ ਪ੍ਰੀਤਮ ਸਿੰਘ ਅਕਾਲੀ ਹੰਕਾਰ ਦਾ ਭਰਿਆ ਡੇਰਾ ਭਟੀਆਂ ਵਿਖੇ ਆਇਆ ਅਤੇ ਬਾਬਾ ਜੀ ਦੇ ਪਲੰਘ ਤੇ ਬੈਠ ਗਿਆ। ਪਤਾ ਹੀ ਉਦੋਂ ਲੱਗਾ ਜਦੋਂ ਬਾਬਾ ਜੀ ਦੀ ਮੇਹਰ ਸਦਕਾ ਪਲੰਘ ਪੁੱਠਾ ਪੈ ਗਿਆ | ਅਤੇ ਪ੍ਰੀਤਮ ਸਿੰਘ ਪਲੰਘ ਤੋਂ ਡਿਗਕੇ ਲੰਮਾ ਪੈ ਗਿਆ ਸੀ । ਬਾਬਾ ਜੀ ਦੀ ਜ਼ਾਹਰ ਕਰਾਮਾਤ ਦੇਖਕੇ ਉਹ ਬਹੁਤ ਹੈਰਾਨ ਪ੍ਰੇਸ਼ਾਨ ਹੋਇਆ ਸੀ।

ਉਪਰੋਕਤ ਇਲਾਕਾ ਸਖੋਵਾਲ ਵਾਲੇ ਮਹਾਂਪੁਰਸ਼ਾਂ | ਦੀ ਕੀਰਤੀ ਅਤੇ ਧਰਮ ਪ੍ਰਚਾਰ ਨਾਲ ਓਤ ਪੋਤ ਹੋਇਆ ਪਿਆ ਸੀ। ਬਾਬਾ ਗੋਬਿੰਦ ਰਾਮ ਜੀ ਵੀ 12 ਸਾਲ ਤਲਵਾੜੇ ਦੇ ਰਾਹ ਵਿਚ ਪੈਂਦੀ ਸਹੌੜੇ ਦੀ ਪਹਾੜੀ ਤੇ ਬਾਬਾ ਨੰਦ ਲਾਲ ਜੀ ਸਹੌੜੇ ਵਾਲੇ ਅਤੇ ਬਾਬਾ ਜਵਾਹਰ ਦਾਸ ਜੀ ਸੂਸਾਂ | ਵਾਲਿਆਂ ਨਾਲ ਤਪਸਿਆ ਕੀਤੀ ਸੀ । ਬਾਰਾਂ ਸਾਲ ਬਾਅਦ ਤਿੰਨੇ ਮਹਾਂਪੁਰਸ਼ ਭਗਤੀ ਵਿਚ ਪੂਰਨ ਹੋ ਕੇ ਪਹਾੜੀ ਤੋਂ | ਉਤਰਨ ਲੱਗੇ ਤਾਂ ਬਾਬਾ ਨੰਦ ਲਾਲ ਜੀ ਕਹਿਣ ਲੱਗੇ ਕਿ ਗੋਬਿੰਦ ਰਾਮ ਜੀ ਪਿਆਸ ਲੱਗੀ ਹੈ, ਸਾਨੂੰ ਪਾਣੀ ਪਿਆਓ। ਅੱਗੋਂ ਗੋਬਿੰਦ ਰਾਮ ਜੀ ਆਪਣੇ ਹੱਥ ਵਿਚ ਲੋਹੇ ਦਾ ਤੀਰ ਰਖਿਆ ਕਰਦੇ ਸਨ, ਜ਼ੋਰ ਨਾਲ ਜ਼ਮੀਨ ਤੇ ਮਾਰਿਆ ਤਾਂ ਪਾਣੀ ਦੀ ਜਲ ਧਾਰਾ ਫੁੱਟ ਨਿਕਲੀ । ਬਾਬਾ ਜੀ ਨੇ ਨੰਦ ਲਾਲ ਨੂੰ ਕਿਹਾ ਕਿ ਜਿੰਨਾ ਮਰਜ਼ੀ ਪਾਣੀ ਪੀਓ। ਅੱਗੋਂ ਬਾਬਾ ਨੰਦ ਲਾਲ ਜੀ ਨੇ ਕਿਹਾ ਕਿ ਬਸ, ਬਸ, ਮੈਨੂੰ ਪਿਆਸ ਨਹੀਂ । ਸੀ, ਮੈਂ ਤਾਂ ਤੁਹਾਡੀ ਪ੍ਰੀਖਿਆ ਲਈ ਹੈ, ਤੁਸੀਂ ਬਾਰਾਂ ਸਾਲ ਸਹੌੜੇ ਦੀ ਪਹਾੜੀ ਤੇ ਰਹੇ ਹੋ, ਕਿਤੇ ਆਤਮਿਕ ਤਾਕਤ ਤੋਂ | ਖਾਲੀ ਤਾਂ ਨਹੀਂ, ਮੈਂ ਦੇਖ ਲਿਆ ਹੈ ਸੰਤ ਮਹਾਂਪੁਰਸ਼ ਬਣ ਗਏ ਹੋ। ਤੁਸੀਂ ਜਿਧਰ ਵੀ ਜਾਵੋਗੇ, ਤੁਹਾਡੀ ਜੈ ਜੈਕਾਰ ਹੋਵੇਗੀ। ਇਹ ਸਾਰਾ ਬ੍ਰਿਤਾਂਤ ਮੈਨੂੰ ਪਿੰਡ ਖੁਣ ਖੁਣ ਕਲਾਂ ਵਿਚ ਵਸਦੇ ਬ੍ਰਹਮ ਗਿਆਨੀ ਭਗਤ ਅਰਜਨ ਦਾਸ ਜੀ ਨੇ ਦਸ ਸਾਲ ਪਹਿਲਾਂ ਦੱਸਿਆ ਸੀ ਜੋ ਹੁਣ ਸਵਰਗਵਾਸ ਹੋ ਚੁੱਕੇ ਹਨ।

ਤਲਵਾੜੇ ਵਲੋਂ ਬਾਬਾ ਗੋਬਿੰਦ ਰਾਮ ਜੀ ਮੁੜ ਪਿੰਡ ਖੁਣ-ਖੁਣ ਕਲਾਂ, ਪਿੰਡ ਭਟੀਆਂ ਦੇ ਇਲਾਕੇ ਵਿਚ ਆ ਗਏ। ਪਿੰਡ ਖੁਣ ਖੁਣ ਕਲਾਂ ਵਿਚ ਬਾਬਾ ਸੰਤ ਰਾਮ ਜੀ ਦੀ ਵੀ ਜਗ੍ਹਾ ਹੈ ਜੋ ਬਾਬਾ ਗੋਬਿੰਦ ਰਾਮ ਜੀ ਦੀ ਭਤੀਜੇ ਸਨ। ਪਿੰਡ ਭੱਟੀਆਂ ਤੋਂ ਬਾਬਾ ਗੋਬਿੰਦ ਰਾਮ ਜੀ, ਭਗਤ ਅਰਜਨ ਦਾਸ ਜੀ ਦੇ ਦੱਸਣ ਅਨੁਸਾਰ ਜ਼ਿਲ੍ਹਾ ਲੁਧਿਆਣਾ ਵੱਲ ਚੱਲੇ ਗਏ ਅਤੇ ਸ੍ਰੀ ਭੈਣੀ ਸਾਹਿਬ, ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਚੱਲੇ ਗਏ। ਸ੍ਰੀ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਨਿਹੰਗ ਸਿੰਘ ਸੱਜ ਗਏ ਅਤੇ ਬਸੰਤੀ ਬਸਤਰ ਸਜਾ ਲਏ।

ਸੁਵਰਨ ਸਿੰਘ ਵਿਰਕ ਜੀ ਦੇ ਵਿਚਾਰ- ਨਾਮਧਾਰੀ ਪੰਥ ਦੇ ਪ੍ਰਸਿੱਧ ਲੇਖਕ ਨੇ 2017 ਈ. ਵਿੱਚ ਵਰਿਆਮ ਰਿਸਾਲੇ ਵਿਚ ਪ੍ਰਕਾਸ਼ਤ ਕੀਤੇ ਮਹੀਨਾਵਾਰ ਲੇਖਾਂ ਨੂੰ ਇਕੱਤਰ ਕਰਕੇ “ਕੂਕਾ ਲਹਿਰ ਦੇ ਅਮਰ ਨਾਇਕ" ਪੁਸਤਕ ਪ੍ਰਕਾਸ਼ਤ ਕੀਤੀ ਸੀ ਜਿਸਦੇ ਇਕਵੰਜਾ ਨੰ: ਲੇਖ “ਸੰਤ ਬਾਬਾ ਹਰਨਾਮ ਸਿੰਘ ਗੜ੍ਹਦੀਵਾਲਾ” ਸਫਾ 685 ਤੋਂ 699 ਤੱਕ ਪ੍ਰਕਾਸ਼ਤ ਹੋਇਆ ਹੈ। ਉਹਨਾਂ ਦੇ ਲੇਖ ਵਿਚੋਂ ਮੇਰੇ ਇਸ ਲੇਖ ਲਈ ਧੰਨਵਾਦ ਸਾਹਿਤ ਉਹਨਾਂ ਦਾ ਮੈਟਰ ਕੌਮਿਆਂ ਹੇਠ ਦੇ ਰਿਹਾ ਹਾਂ-

“ਰਿਧੀ ਸਿੱਧੀ ਹਾਸਲ ਹੋ ਗਈ ਹੈ ਪਰ ਅਜੇ ਮਨ ਦੀ ਭਟਕਣ ਨਹੀਂ ਮੁਕ ਰਹੀ। ਹੁਣ ਉਮਰ ਵੀ 34-35 ਸਾਲ ਦੀ ਹੋ ਗਈ ਹੈ। ਇਹ ਉਹ ਸਮਾਂ ਹੈ, ਜਦੋਂ ਪੰਜਾਬ ਵਿਚ ਸਤਿਗੁਰੂ ਰਾਮ ਸਿੰਘ ਜੀ ਦੇ ਸਾਜੇ ਸੰਤ ਖਾਲਸੇ ਦੀ ਸ਼ੋਅ, ਨਾ ਸਿਰਫ ਪੰਜਾਬ ਭਰ ਵਿਚ ਸਗੋਂ ਦੇਸ਼ ਦੇ ਹੋਰਨਾਂ ਇਲਾਕਿਆਂ ਤੋਂ ਇਲਾਵਾ, ਦੇਸ ਦੇਸ਼ਾਤ ਤੱਕ ਫੈਲ ਚੁੱਕੀ ਹੈ। ਲੋਕ ਤੇਜੀ ਨਾਲ ਆਪ ਜੀ ਦੀ ਮਿਕਨਾਤੀਸੀ ਸਖਸ਼ੀਅਤ ਅਤੇ ਵਿਸ਼ਵ ਕਲਿਆਣਕਾਰੀ ਉਪਦੇਸ਼ਾਂ ਵੱਲ ਖਿੱਚੇ ਤੁਰੇ ਆਉਂਦੇ ਹਨ। ਯੋਗ ਅਭਿਆਸ ਅਤੇ ਸੂਰਜ-ਸਾਧਨਾਂ ਨਾਲ ਸੰਤ ਜੀ ਨੂੰ ਇਹੋ ਜਿਹਾ ਸੂਖਮ ਹੰਕਾਰ ਵੀ ਹੋ ਗਿਆ ਹੈ, ਅਭਿਮਾਨ ਨੇ ਡੇਰੇ ਆ ਲਾਏ ਹਨ ਸੰਤ ਜੀ ਦੇ ਅੰਦਰ ਇਹ ਫੁਰਨਾ ਪੈਦਾ ਹੋ ਗਿਆ ਜਿਸ ਨਵੇਂ ਪੰਥ, ਸੰਤ ਖਾਲਸਾ। ਨਾਮਧਾਰੀ ਜਾਂ ਕੂਕੇ ਸਿੰਘਾਂ ਦੇ, ਪੰਜਾਬ ਵਿਚ ਪ੍ਰਗਟ ਹੋਣ ਦੇ ਸਮਾਚਾਰ ਆਏ ਦਿਨ ਮਿਲਦੇ ਹਨ ਜੋ ਉਹਨਾਂ ਦੇ ਗੁਰੂਵਲ ਮੈਂ ਨੇਤਰ ਭਰ ਕੇ ਵੇਖ ਲਿਆ ਤਾਂ ਉਹ ਪੁੱਟਿਆ ਜਾਵੇਗਾ ਤੇ ਉਹਦੀ ਲੱਖਾਂ ਦੀ ਸਿੱਖੀ ਆਪਣੀ ਹੋ ਜਾਵੇਗੀ।

ਇਸ ਲਈ ਹੁਣ ਇਹ ਨਵਾਂ ਕਉਤਕ ਕਰਨ ਲਈ, ਪੰਜਾਬ ਵੱਲ ਚਲਿਆ ਜਾਵੇ। ਸੰਤ ਇੰਦਰ ਸਿੰਘ ਜੀ ਚੱਕਰਵਰਤੀ ਜੀ ਦੇ ਲਿਖਣ ਮੁਤਾਬਿਕ, ਗੋਬਿੰਦ ਦਾਸ ਨੂੰ ਅੰਮ੍ਰਿਤ ਦੀ ਦਾਤ, ਸ੍ਰੀ ਸਤਿਗੁਰੂ ਜੀ ਤੋਂ ਸ੍ਰੀ ਭੈਣੀ ਸਾਹਿਬ ਵਿਖੇ ਪ੍ਰਾਪਤ ਹੋਈ। ਪ੍ਰੰਤੂ ਲੇਖਕ ਦੇ ਪਿਤਾ ਜੀ ਸਨ। 1925 ਤੋਂ 1927 ਈ. ਦੇ ਸਮੇਂ ਵਿਚ ਗੜ੍ਹਦੀਵਾਲੇ ਬੇਅੰਤ ਜੀ ਨਾਲ ਰਹੇ ਸਨ ਅਤੇ ਉਦੋਂ ਸੰਤ ਹਰਨਾਮ ਸਿੰਘ ਹੋਰਾਂ ਨੂੰ ਗੁਜ਼ਰਿਆਂ ਵੀ ਮਸਾਂ ਡੇਢ ਦਹਾਕਾ ਹੀ ਹੋਇਆ ਸੀ। ਸੋ ਕੁਝ ਪ੍ਰੰਪਰਾਗਤ ਸਰੋਤਾਂ ਤੋਂ ਮਿਲਣ ਵਾਲੀ ਜਾਣਕਾਰੀ 'ਤੇ, ਵੱਧ ਭਰੋਸਾ ਕੀਤਾ ਜਾ ਸਕਦਾ ਹੈ। ਉਹਨਾਂ ਦੇ ਦੱਸਣ ਮੁਤਾਬਿਕ ਸਤਿਗੁਰੂ ਜੀ ਦਮਦਮਾ ਸਾਹਿਬ ਵਿਖੇ, ਵੈਸਾਖੀ ਦੇ ਮੇਲੇ ਦਰਸ਼ਨ ਦੇ ਰਹੇ ਸਨ। ਸੰਭਵ ਹੈ ਕਿ ਇਹ ਵੈਸਾਖੀ 1871 ਈ. ਵਾਲੀ ਹੀ ਹੋਵੇ ਕਿਉਂ ਜੇ ਉਹ ਇਸ ਤੋਂ ਪਹਿਲਾਂ ਕਿਸੇ ਵੈਸਾਖੀ ਤੇ ਆਏ ਹੁੰਦੇ ਤਾਂ ਬਾਹੋਵਾਲ ਜੀ ਦੀ ਰਚਨਾ ਵਿਚ ਉਹਨਾਂ ਦਾ ਜ਼ਿਕਰ ਆਉਂਦਾ। ਇਸ ਲਈ ਨਵੇਂ ਬਣੇ ਨਾਮਧਾਰੀ ਸਨ ਤੇ ਬਾਅਦ ਵਿਚ ਸ਼ਹੀਦੀ ਸਾਕੇ ਅਤੇ ਪ੍ਰਦੇਸ਼ ਗਵਨ ਸਾਕਾ ਵਾਪਰ ਗਏ। ਸੋ ਆਪਣੇ ਡੇਰੇ ਜਾ ਟਿਕਣ ਕਾਰਨ ਅਤੇ ਭੈਣੀ ਸਾਹਿਬ ਪੁੱਜਣ ਵਿਚ ਦਿਕਤਾਂ ਹੋਣ ਕਾਰਨ, ਉਹ ਬਾਹੋਵਾਲ ਜੀ ਦੀ ਕਲਮ ਦੀ ਪਕੜ ਵਿਚ ਆਉਣੋਂ ਰਹਿ ਗਏ ਕਾਰਨ, ਉਹ ਅਤੇ ਲੰਮੇਂ ਸਮੇਂ ਤੋਂ ਸੰਗਤ ਵਿਚ ਵਿਚਰਨ ਵਾਲੇ (ਸਫਾ 691) ਸਿਖਾਂ ਜਿਉਂ ਹੁਕਮਨਾਮਿਆਂ ਵਿਚ ਵੀ ਜ਼ਿਕਰ ਨਾ ਹੋਣਾ ਇਹੋ ਦਸਦਾ ਹੈ ਕਿ ਆਪ ਦਾ ਨਾਮਧਾਰੀ ਪੰਥ ਵਿਚ ਸ਼ਾਮਲ ਹੋਣਾ ਪ੍ਰਦੇਸ਼ ਗਵਨ ਤੋਂ ਪਹਿਲਾ ਮਸਾਂ 8-9 ਮਹੀਨੇ ਮਲੂਮ ਹੁੰਦਾ ਹੈ।

ਸੰਤ ਗੋਬਿੰਦ ਦਾਸ ਜੀ ਨੇ ਉਹ ਰਸਤਾ ਲਭ ਲਿਆ ਜਿਸ ਤੇ ਵੈਸਾਖੀ ਦੇ ਮੇਲੇ ਦੀ ਸਮਾਪਤੀ ਬਾਦ ਆਪਣਾ ਦੌਰਾ ਕਰਦਿਆਂ, ਸਤਿਗੁਰੂ ਜੀ ਨੇ ਗੁਜ਼ਰਨਾ ਸੀ। ਇਸ ਰਾਹ ਦੇ ਇਕ ਕਿਨਾਰੇ ਤੇ ਉਹ ਆਪਣਾ ਆਸਣ ਲਾ ਕੇ ਬੈਠ ਗਿਆ, ਇਸ ਆਸ ਨਾਲ ਕਿ ਉਸ ਦੀ ਤਰਾਟਕ ਸਿੱਧੀ ਸਕਦਾ, ਕੂਕਿਆਂ ਦਾ ਗੁਰੂ ਉਸਦੀਆਂ ਸੂਰਜੀ ਅੱਖਾਂ ਦੀ ਤਾਬ ਨਾ ਝਲਦਾ ਹੋਇਆ, ਸਾਧ ਦਾ ਦੀਵਾਨਾ ਬਣ ਜਾਏਗਾ ਅਤੇ ਇਉਂ ਸੰਤਾਂ ਦੀ ਬੱਲੇ ਬੱਲੇ ਹੋ ਜਾਏਗੀ। ਜਦੋਂ ਮਿਥਿਆ ਵਕਤ ਆਇਆ, ਚੀਨੀ ਘੋੜੀ ਤੇ ਅਸਵਾਰ ਸਤਿਗੁਰੂ ਰਾਮ ਸਿੰਘ ਜੀ, ਸੂਬਿਆਂ, ਮਸਤਾਨੇ ਸਿੰਘਾਂ ਅਤੇ ਹੋਰ ਸੰਗਤ ਸਮੇਤ, ਸੰਤ ਜੀ ਦੇ ਆਸਣ ਕੋਲੋਂ ਗੁਜ਼ਰੇ ਰਤਾ ਹੋਲੀ ਚਾਲ ਨਾਲ, ਆਪ ਨੇ ਜੀਅ ਭਰ ਕੇ, ਜੀਵਨ ਦਾਨ ਦੇਣ ਵਾਲੇ ਨੇਤਰਾਂ ਨਾਲ, ਜਦੋਂ ਉਹਨਾਂ ਵੱਲ ਨਿਹਾਰਿਆਂ- “ਚਾਰੇ ਨੈਣ ਗਡਾਵਡ ਹੋਏ, ਵਿਚ ਵਿਚੋਲਾ ਕੇਹ" ਦੇ ਮੁਤਾਬਿਕ ਆਪ ਨੂੰ ਮੋਹਣ ਆਏ ਸੰਤ ਜੀ, ਮੋਹਨ ਦੀ ਮੋਹਨੀ ਮੂਰਤ ਦੇਖ ਕੇ ਖੁਦ ਮੋਹੇ ਗਏ। ਆਸਣ ਛੱਡ ਕੇ ਚੀਨੀ ਘੋੜੀ ਦੇ ਮਗਰੇ ਹੀ ਭੱਜ ਤੁਰੇ ਅਤੇ ਖੁਦ ਦੀਵਾਨੇ ਹੋ ਗਏ। ਸਤਿਗੁਰੂ ਜੀ ਨੇ ਕਿਸੇ ਪੜਾਅ 'ਤੇ ਜਦੋਂ ਰੁਕੇ, ਉਦੋਂ ਨਾਮਦਾਨ ਦਿੱਤਾ। ਅੰਮ੍ਰਿਤ ਦੀ ਦਾਤ ਸ੍ਰੀ ਭੈਣੀ ਸਾਹਿਬ ਵਿਖੇ ਬਖਸ਼ੀ ਹੋ ਸਕਦੀ ਹੈ ਤੇ ਉਪਰ ਵਰਣਿਤ ਦੁਮਾਲਾ ਆਦਿ ਸਜਾ ਕੇ, ਨਿਹੰਗ ਸਿੰਘ ਬਾਣੇ ਵਿਚ ਰਹਿਣ ਦਾ ਹੁਕਮ ਕੀਤਾ। ਨਾਮ ਗੋਬਿੰਦ ਦਾਸ ਤੋਂ ਹਰਨਾਮ ਸਿੰਘ ਪੂਰਨ ਸੰਤ ਬਨਾਉਣਾ ਸੀ। ”

ਵਿਚਾਰ ਤੇ ਪੜ੍ਹਤਾਲ- ਵਿਰਕ ਸਾਹਿਬ ਜੋ ਉਚਕੋਟੀ ਦੇ ਵਿਦਵਾਨ, ਸੁਘੜ ਬੁਲਾਰੇ ਹਨ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਸਤਿਗੁਰੂ ਰਾਮ ਸਿੰਘ ਜੀ ਨਾਲ ਇਤਿਹਸਕ ਮੇਲ ਬਾਰੇ ਲਿਖਿਆ ਹੈ ਜੋ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਇਆ ਦੱਸਿਆ ਹੈ ਇਤਿਹਾਸਿਕ ਸਬੂਤ ਦੀ ਅਣਹੋਂਦ ਕਾਰਨ ਮੰਨਿਆ ਨਹੀਂ ਜਾ ਸਕਦਾ। ਇਤਿਹਾਸ ਸਬੂਤ ਮੰਗਦਾ ਹੈ, ਸਿਰਫ ਕਾਲਪਨਿਕ ਉਡਾਰੀਆਂ ਨਾਲ ਕੀਤੀ ਰਚਨਾ ਨੂੰ ਇਤਿਹਾਸ ਮੰਨਿਆ ਨਹੀਂ ਜਾ ਸਕਦਾ। ਇਸ ਬਾਰੇ ਵਿਰਕ ਸਾਹਿਬ ਨੇ ਆਪਣੇ ਸਤਿਕਾਰ ਬਾਹੋਵਾਲ ਜੀ ਦੀ ਕਲਮ ਦੀ ਪਕੜ ਵਿਚ ਆਉਣੋਂ ਰਹਿ ਗਏ | ਯੋਗ ਪਿਤਾ ਜਥੇਦਾਰ ਗੁਰਮੁੱਖ ਸਿੰਘ ਝੱਬਰ ਜੋ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹਜ਼ੂਰੀ ਸੇਵਕ ਸਨ ਦੀਆਂ ਯਾਦਾਂ ਦੇ ਝਰੋਖੇ ਵਿਚੋਂ ਨਿਕਲੀਆਂ ਯਾਦਾਂ ਨੂੰ ਪੁਸਤਕ “ਅੱਖੀ ਡਿੱਠਾ ਕਿੱਸਾ ਕੀਤਾ" ਜੋ ਦੂਜੀ ਵਾਰ 2018 ਈ. ਵਿਚ ਛਪੀ ਸੀ । ਅਤੇ ਇਸ ਤੋਂ ਬਿਨਾਂ 8 ਫਰਵਰੀ 1981 ਈ. ਨੂੰ ਸਥਾਨ ਕਰੀਵਾਲਾ ਵਿਖੇ ਤਿਆਰ ਕੀਤੀ ਵੀ.ਡੀ.ਓ. ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਬਾਬਾ ਜੀ ਵਲੋਂ ਤਖਤ ਦਮਦਮਾ ਸਾਹਿਬ | ਵਿਖੇ ਮੇਲ ਲਈ ਸਬੂਤ ਵਜੋਂ ਵਰਤਿਆ ਹੈ ਜਦੋਂ ਕਿ ਇਹ ਸਬੂਤ ਵਜੋਂ ਵਰਤਣਾ ਅਤੇ ਜਥੇਦਾਰ ਸਾਹਿਬ ਦੇ ਇਤਿਹਾਸ ਪ੍ਰਮਾਣ ਦੇਣਾ ਬਿਲਕੁਲ ਗਲਤ ਹੈ ਕਿਉਂਕਿ ਇਸ ਮੇਲ ਦਾ ਇਹਨਾਂ ਵਿਚ ਕੋਈ ਜ਼ਿਕਰ ਨਹੀਂ ਹੈ।

ਫਿਰ ਸਤਿਗੁਰੂ ਜੀ ਦੇ ਤਲਵੰਡੀ ਸਾਬੋ-ਦਮਦਮਾ ਸਾਹਿਬ ਵਿਖੇ ਰਾਹ ਵਿਚ ਸੰਤਾਂ ਨੇ ਬੈਠ ਜਾਣਾ ਅਤੇ ਤਾਂਤਰਿਕ | ਜੋਗੀ ਵਾਂਗ ਵਰਤਾਵ ਕਰਨਾ ਬਿਲਕੁਲ ਗਲਤ ਹੈ । ਸੰਤ ਜੀ ਤਾਂ ਆਪਣੀ ਭਗਤੀ ਸਾਧਨਾ ਬਾਰੇ ਤਾਂ ਬਾਬਾ ਨੰਦ ਲਾਲ ਜੀ ਸਹੌੜੇ ਵਾਲਿਆਂ ਨੂੰ ਪ੍ਰਿਖਿਆ ਪਹਿਲਾਂ ਹੀ ਸਬੂਤ ਦੇ ਚੁੱਕਾ ਸੀ ਜਿਸ ਬਾਰੇ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ। ਪਾਠਕ ਹੁਣ ਤੱਕ ਬਹੁਤ ਕੁਝ ਪੜ ਚੁੱਕੇ ਹਨ, ਇਸ ਨਾਟਕ ਚੇਟਕ ਜਿਹੇ ਅਡੰਬਰ ਐਸੇ ਮਹਾਰਾਜ ਸੰਤ ਜੀ ਬਾਰੇ ਲਿਖਣੇ ਜੀ ਤਾਂ ਸੋਚਣੇ ਵੀ ਗਲਤ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਦਸਮ ਗ੍ਰੰਥ ਜੀ ਦੇ ਅਧਿਆਇ ਪੰਚਮ, ਪੰਨਾ 48-49 ਤੇ ਇਸ ਪ੍ਰਕਾਰ ਲਿਖਿਆ ਹੈ-

ਨਾਟਕ ਚੇਟਕ ਕੀਏ ਕੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ॥

ਜੱਸ ਜੀਵਨ- ਭਾਗ 6 ਦੀ ਵਾਰਤਾ- ਨਾਮਧਾਰੀ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਦੇਣ ਵਾਲਾ ਗ੍ਰੰਥ | ਸਤਿਗੁਰੂ ਬਿਲਾਸ ਕ੍ਰਿਤ ਸੰਤ ਸੰਤੋਖ ਸਿੰਘ ਬਾਹੋਵਾਲ ਜਿਸ | ਵਿੱਚ ਬਾਬਾ ਹਰਨਾਮ ਸਿੰਘ ਜੀ ਬਾਰੇ ਕੁਝ ਵੀ ਜਾਣਕਾਰੀ ਨਹੀਂ ਮਿਲਦੀ। ਉਹਨਾਂ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਸੰਪੂਰਨ ਨਾਮਧਾਰੀ ਇਤਿਹਾਸ ਪ੍ਰਤਾਪ ਸਿੰਘ ਜੀ ਦੇ ਸਮੇਂ ਸੰਪੂਰਨ ਨਾਮਧਾਰੀ ਇਤਿਹਾਸ ਬਾਰੇ ਸੰਤ ਤਰਨ ਸਿੰਘ ਵਹਿਮੀ ਜੀ ਨੇ ਕਲਮ ਚਲਾਈ ਹੈ। ਸਾਰਾ ਨਾਮਧਾਰੀ ਇਤਿਹਾਸ ਛੇ ਹਿਸਿਆਂ ਵਿਚ ਸਮੇਂ ਸਮੇਂ ਪ੍ਰਕਾਸ਼ਤ ਹੋਇਆ। ਪਹਿਲੇ ਤਿੰਨ ਹਿਸੇ ਸੰਤਾਂ ਨੇ ਆਪਣੇ ਜੀਉਂਦੇ ਜੀਅ ਪ੍ਰਕਾਸ਼ਤ ਕੀਤੇ ਬਾਕੀ ਹਿੱਸੇ ਸਤਿਗੁਰੂ ਜਗਜੀਤ ਸਿੰਘ | ਜੀ ਨੇ ਨਾਮਧਾਰੀ ਦਰਬਾਰ ਵਲੋਂ ਛਾਪਣ ਦੀ ਕਿਰਪਾ ਕੀਤੀ | ਸੀ। ਇਸ ਪ੍ਰਕਾਰ ਸੰਤ ਤਰਨ ਸਿੰਘ ਵਹਿਮੀ ਜੀ ਦੀ ਲਿਖਤ | ਪਾਠਕਾਂ ਦੇ ਹੱਥਾਂ ਵਿਚ ਦੇ ਕੇ ਸਦਾ ਲਈ ਅਮਰ ਕਰ ਦਿੱਤਾ ਹੈ।

ਜਸ ਜੀਵਨ ਭਾਗ-6 ਵਿਚ ਭਲੀ ਭਾਂਤ ਲਿਖਿਆ ਹੈ ਕਿ ਬਾਬਾ ਹਰਨਾਮ ਸਿੰਘ ਜੀ ਨੇ ਕਸਬਾ ਕਾਦੀਆਂ ਵਿਖੇ ਸਤਿਗੁਰੂ ਰਾਮ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਵਹਿਮੀ ਜੀ ਖੁਦ ਲਿਖਦੇ ਹਨ, ਉਹਨਾਂ ਨੇ ਆਪ ਜਾ ਕੇ ਕਾਦੀਆਂ ਵਿਚ ਜਾ ਕੇ ਜਾਣਕਾਰੀ ਹਾਸਲ ਕੀਤੀ ਹੈ। ਉਹ ਪੰਨਾ 303-304 ਤੇ ਇਸ ਪ੍ਰਕਾਰ ਲਿਖਦੇ ਹਨ-

"ਬਚਨ ਪੂਰੇ ਹੋਏ”

ਮੈਂ ਆਪ ਕਾਦੀਆਂ ਜਾ ਦੇਖਿਆ ਹੈ ਮਿਰਜਾ ਗੁਲਾਬ ਅਹਿਮਦ ਜੀ ਪ੍ਰਗਟ ਪ੍ਰਸਿੱਧ ਪ੍ਰਵਾਨ ਹੋਣ ਸਮੇਂ ਨਿਹੰਗ ਸਿੰਘ ਹਰਨਾਮ ਸਿੰਘ ਜੀ ਹਰਗੋਬਿੰਦ ਪੁਰ ਵਾਲੇ ਜਿਥੇ ਲੰਗਰ ਵਾਲੀ ਜਗ੍ਹਾ ਸੀ ਬੈਠੇ ਤਪ ਕਰ ਰਹੇ ਸੀ ਉਥੇ ਗੁਰਦੁਆਰਾ ਬਣਿਆ ਹੈ ਤੇ ਨੇੜੇ ਹੀ ਚੌਂਹ ਦਰਵਾਜਿਆਂ ਵਾਲੀ ਮਸੀਤ ਭੀ ਬਣੀ ਹੋਈ ਹੈ। ਬਾਦ ਹਰਨਾਮ ਸਿੰਘ ਜੀ | ਗੜ੍ਹਦੀਵਾਨੇ ਜ਼ਿਲ੍ਹਾ ਹੁਸਿਆਰਪੁਰ ਚਲੇ ਗਏ ਸੀ। ਕਾਦੀਆਂ ਦੇ ਲੋਕ ਦਸਦੇ ਹਨ ਮਿਰਜਾ ਸਾਹਿਬ ਬ੍ਰਾਹਮਣਾਂ ਨੂੰ ਉਹਨਾਂ ਦੇ ਘਰਾਂ ਦੀ ਕੀਮਤ ਦੇ ਦਿੱਤੀ ਸੀ ਤੇ ਬ੍ਰਾਹਮਣ ਦੂਜੇ ਪਾਸੇ ਜਾ ਵੱਸੇ ਸਨ । ਮਿਰਜ਼ਾ ਸਾਹਿਬ ਗ੍ਰੰਥ ਸਾਹਿਬ ਭੀ ਆਪਣੇ ਸਮੇਂ ਮੇਲੀਆਂ ਤੇ ਮੁਰੀਦਾਂ ਤੋਂ ਪੜ੍ਹਾਂਦੇ ਰਹੇ ਹਨ। ਮੈਂ ਕੁਝ ਪੁਸਤਕਾਂ | ਭੀ ਅਹਿਮਦੀਆਂ ਦੀਆਂ ਖਰੀਦ ਪੜ੍ਹੀਆਂ ਹਨ ਤੇ ਮਿਰਜਾ ਸਾਹਿਬ ਦੇ ਮੁਰੀਦਾਂ ਨੂੰ ਮਿਲਿਆ ਭੀ ਹਾਂ, ਠੀਕ ਅਹਿਮਦੀ ਮੁਸਲਮਾਨ ਤਅੱਸਬੀ, ਨਹੀਂ ਹੁੰਦੇ ਸਗੋਂ ਖੁਲ੍ਹ ਦਿਲੇ ਤੇ ਈਮਾਨਦਾਰ ਤੇ ਸਹੀ ਖੋਜ ਵਾਲੇ ਹੁੰਦੇ ਹਨ। ਗਿਆਨੀ ਅਬਾਦ ਉਲਾ ਜੋ ਪਾਕਿਸਤਾਨ ਜ਼ਿਲ੍ਹੇ ਝੰਗ ਵਿਚ ਰੱਬਵਾਹ ਤੋਂ ਰੋਜ਼ਾਨਾ ਅਲਵਜ਼ਲ ਅੱਖਬਾਰ ਛਪਦੀ ਹੈ ਦਾ ਮੈਨੇਜਰ ਹੈ ਉਹ ਗੁਰਬਾਣੀ ਤੇ ਸਿਖ ਇਤਿਹਾਸ ਦਾ ਬਹੁਤ ਹੀ ਜਾਣੂ ਹੈ।

ਇਸਦੀ ਪੁਸ਼ਟੀ 'ਸਤਿਜੁਗ' ਸਪਤਾਹਿਕ ਅਖਬਾਰ ਦਾ ਅੰਕ 1972 ਈ. 'ਸਤਿਗੁਰੂ ਰਾਮ ਸਿੰਘ ਪ੍ਰਦੇਸ਼ ਗਵਨ ਸ਼ਤਾਬਦੀ ਅੰਕ' ਵਿਚੋਂ ਵੀ ਹੋ ਜਾਂਦੀ ਹੈ। ਬੀਬੀ ਕੁਲਦੀਪ ਕੌਰ ਕਾਦੀਆਂ ਦਾ ਲੇਖ “ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਵਕਤ ਕਾਦੀਆਂ ਵਿਖੇ ਮੇਲਾ" ਛਪਿਆ ਸੀ। ਸਤਿਗੁਰੂ ਜੀ ਦੇ ਪ੍ਰਦੇਸ਼ ਗਵਨ ਤੋਂ ਚਾਰ ਸਾਲ ਪਹਿਲਾਂ ਸੰਮਤ 1925 (1868 ਈ.) ਦੇ ਲਗਭਗ ਸਤਿਗੁਰੂ ਰਾਮ ਸਿੰਘ ਜੀ ਕਾਦੀਆਂ ਵਿਖੇ ਆਏ ਸੀ ਸਫਾ 36 ਅਤੇ 37 ਅਨੁਸਾਰ ਕਾਦੀਆਂ ਕਸਬੇ ਦੇ ਬਟਾਲਾਦਰਵਾਜੇ ਅੱਗੇ ਜੋ ਗੁਰਦੁਆਰਾ ਗੋਬਿੰਦ ਗੜ੍ਹ ਹੈ ਦੀ ਨੀਂਹ ਸਤਿਗੁਰੂ ਰਾਮ ਸਿੰਘ ਜੀ ਨੇ ਰਖੀ ਸੀ। ਇਸ ਗੁਰਦੁਆਰਾ ਦਾ ਨਾਮ ਬਾਬਾ ਗੋਬਿੰਦ ਰਾਮ ਜੀ ਦੇ ਨਾਮ ਤੇ ਪ੍ਰਸਿੱਧ ਹੋਇਆ ਸੀ । ਬਾਬਾ ਗੋਬਿੰਦ ਰਾਮ ਜੀ ਦੇ ਨਾਮ ਬਾਬਾ ਹਰਨਾਮ ਸਿੰਘ, ਸਤਿਗੁਰੂ ਰਾਮ ਸਿੰਘ ਜੀ ਨੇ ਰੱਖਿਆ ਸੀ। ਪਹਿਲਾਂ ਇਥੇ ਸੰਤ ਮੋਹਨ ਸਿੰਘ ਨਿਰਮਲੇ ਸੰਤਾਂ ਦਾ ਕੱਚਾ ਡੇਰਾ ਹੁੰਦਾ ਸੀ ਦੋ ਕਮਰੇ ਕੱਚੇ ਕਮਰੇ ਸਨ, ਇਕ ਕਮਰੇ ਵਿਚ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਹੁੰਦਾ ਸੀ ਅਤੇ ਦੂਜੇ ਕਮਰੇ ਵਿਚ ਸ੍ਰੀ ਰਹਾਇਸ਼ ਕੀਤੀ ਜਾਂਦੀ ਸੀ। ਜਿਥੇ ਅੱਜ ਕੱਲ੍ਹ ਕਾਦੀਆਨੀ ਮੁਸਲਮਾਨਾਂ ਦੀ ਜਲਸਾਗਾ ਹੈ ਉਥੇ ਉਸ ਸਮੇਂ ਬਹੁਤ ਵੱਡਾ ਬੋਹੜ ਸੀ, ਉਥੇ ਸਤਿਗੁਰੂ ਜੀ ਨੇ ਦੀਵਾਨ ਲਗਾਏ ਹਨ। ਸਤਿਗੁਰੂ ਜੀ ਦਾ ਲੰਗਰ ਗੁਲਾਬ ਸਿੰਘ ਬੇਦੀ ਦੇ ਘਰ ਹੁੰਦਾ ਰਿਹਾ।

ਲੰਗਰ ਹਾਲ ਵਾਲੀ ਜਗ੍ਹਾ ਸਥਾਨ ਤੇ ਬਾਬਾ ਹਰਨਾਮ ਸਿੰਘ ਜੀ ਕਾਫੀ ਸਮਾਂ ਰਹਿ ਕੇ ਤਪ ਕਰਦੇ ਰਹੇ। ਇਥੋਂ ਹੀ ਫਿਰ ਆਪ ਜੀ ਗੜ੍ਹਦੀਵਾਲਾ ਗਏ ਸਨ। ਸੋ ਉਪਰੋਕਤ ਸਾਰੀ ਚਰਚਾ ਦਾ ਇਹੋ ਸਿੱਟਾ ਨਿਕਲਦਾ ਹੈ ਕਿ ਨਾਂਹ ਤਾਂ ਬਾਬਾ ਹਰਨਾਮ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ, ਸਤਿਗੁਰੂ ਰਾਮ ਸਿੰਘ ਜੀ ਤੋਂ ਤਲਵੰਡੀ ਸਾਬੋ ਜਾ ਕੇ ਪ੍ਰਾਪਤ ਕੀਤੀ ਸੀ ਅਤੇ ਨਾਂਹ ਹੀ ਉਨ੍ਹਾਂ ਨੇ ਸ੍ਰੀ ਭੈਣੀ ਸਾਹਿਬ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਲਗਭਗ 1868 ਈ. ਵਿਚ ਸਤਿਗੁਰੂ ਰਾਮ ਸਿੰਘ ਤੋਂ ਅੰਮ੍ਰਿਤ ਦੀ ਦਾਤ ਕਾਦੀਆਂ ਵਿਖੇ ਪ੍ਰਾਪਤ ਕੀਤੀ ਸੀ ਅਤੇ ਗੁਰਦੁਆਰਾ ਗੋਬਿੰਦਗੜ੍ਹ ਵਿਖੇ ਉਨ੍ਹਾਂ ਨੇ ਤਪ ਕੀਤਾ ਸੀ, ਉਥੋਂ ਫਿਰ ਡੇਰਾ ਭਟੀਆਂ ਅਤੇ ਗੜ੍ਹਦੀਵਾਲਾ ਚਲੇ ਗਏ ਸਨ।

ਦੇਵਿੰਦਰ ਸਿੰਘ ਗਿੱਲ (ਜੀਆ ਨੱਥਾ)

94177-69103

Share On: