ਸਿਖ ਪ੍ਰੰਪਰਾ, ਸਰੂਪ ਤੇ ਮਰਯਾਦਾ
ਸਤਿਗੁਰੂ
ਸਤਿਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਦੇ ਕੇ ਆਪਣੇ ਵਰਗਾ ਬਣਾਇਆ ਤੇ ਸਿੱਖ ਪੰਥ ਵਿਚ ਦੇਹ ਧਾਰੀ ਗੁਰੂ ਦੀ ਰੀਤ ਚਲਾ ਦਿਤੀ। ਏਸੇ ਬਾਰੇ ਜਨਮ ਸਾਖੀ ਵਿਚ ਲਿਖਿਆ ਹੈ:
“ਸਾਰਾ ਕਲਿਜੁਗ ਭੋਗਸੀ ਨਾਨਕ ਧਰ ਅਵਤਾਰ।”
ਸਤਿਗੁਰੂ ਨਾਨਕ ਦੇਵ ਜੀ ਨੇ ਦੇਹਧਾਰੀ ਸਤਿਗੁਰੂ ਦੀ ਜਿਹੜੀ ਰੀਤ ਚਲਾਈ ਤੇ ਗੁਰੂ ਪਰੰਪਰਾ ਦੀ ਜਿਹੜੀ ਨੀਂਹ ਰੱਖੀ, ਉਸ ਬਾਰੇ ਰਾਮਕਲੀ ਦੀ ਵਾਰ (ਸੱਤਾ ਬਲਵੰਡ ਦੀ ਵਾਰ) ਵਿਚ ਲਿਖਿਆ ਹੈ:
ਅਤੇ ਗੂਜਰੀ ਰਾਗ ਵਿਚ ਲਿਖਿਆ ਹੈ:
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ॥
ਇਹ ਪੰਕਤੀ ਗੁਰੂ ਅਰਜਨ ਦੇਵ ਜੀ ਨੇ ਓਦੋਂ ਉਚਾਰੀ ਜਦੋਂ ਗੁਰੂ ਹਰਿਗੋਬਿੰਦ ਜੀ ਨੂੰ ਤਾਪ ਤੋਂ ਆਰਾਮ ਆਇਆ। ਇਹ ਇਸ ਭਾਵਨਾ ਦੀ ਹੀ ਪ੍ਰਤੀਕ ਹੈ ਕਿ ਦੇਹਧਾਰੀ ਗੁਰੂ ਪਰੰਪਰਾ ਦੀ ਜੋ ਰੀਤ ਗੁਰੂ ਨਾਨਕ ਦੇਵ ਜੀ ਨੇ ਚਲਾਈ ਹੈ ਹਰਿਗੋਬਿੰਦ ਵੀ ਇਸ ਦਾ ਸੰਭਾਲਣ ਵਾਲਾ ਹੈ ਅਤੇ ਇਸ ਨੂੰ ਸੰਭਾਲਣ ਵਾਲੇ ਅਗੇ ਹੁੰਦੇ ਰਹਿਣਗੇ ਕਿਉਂਕਿ ਇਸ ਦੀ ਨੀਂਵ ਪੱਕੀ (ਅਬਿਚਲ) ਹੈ, ਓਹ ਸਦਾ ਵਾਸਤੇ ਸਥਿਰ ਹੈ। ਇਹ ਵੱਖਰੀ ਗੱਲ ਹੈ ਕਿ ਬਹੁਤ ਸਾਰੇ ਲੋਕ ਉਸ ਨੂੰ ਮੰਨਣੋਂ ਹਟ ਗਏ ਨੇ, ਪਰ ਇਸ ਤਰ੍ਹਾਂ ਮੰਨਣੋਂ ਹਟ ਜਾਣ ਨਾਲ ਨਾ ਤੇ ਉਹ ਰੀਤ । ਮਿਟ ਸਕਦੀ ਹੈ - ਨਾ ਹੀ ਉਹ ਨੀਂਹ ਖੁਰ ਸਕਦੀ ਹੈ। ਸੱਚ ਹਮੇਸ਼ਾਂ ਸੱਚ ਹੀ ਰਹੇਗਾ। ਸੱਚ ਝੂਠ ਦੀ ਲੜਾਈ ਵਿਚ ਬੇਸ਼ੱਕ ਕਦੀ ਝੂਠ ਹਾਰਦਾ ਤੇ ਕਈ ਵਾਰੀ ਸੱਚ ਵੀ ਪਰ ਇੰਞ ਕਦੇ ਨਹੀਂ ਹੋ ਸਕਦਾ ਕਿ ਝੂਠ ਨੂੰ ਸੱਚ ਦਾ ਮੁਖੌਟਾ ਪਹਿਨਾ ਕੇ ਸਦਾ ਲਈ ਚਲਾਇਆ ਜਾ ਸਕੇ। ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਇਕ ਹੁਕਮਨਾਮੇ ਵਿਚ ਲਿਖਿਆ ਹੈ ਕਿ “ਝੂਠ ਵਿਚ ਫੁਰਤੀ ਚਲਾਕੀ ਬਹੁਤ ਹੈ, ਪਰ ਦਮ ਨਹੀਂ ਸੱਚ ਬਰਾਬਰ। "
ਕੁਝ ਸੱਜਣ ਦੇਹਧਾਰੀ ਗੁਰੂ ਦੀ ਰੀਤ ਨੂੰ ਨਕਾਰਨ ਲਈ ਕਈ ਦਲੀਲਾਂ ਦੇਂਦੇ ਨੇ। ਆਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਗੱਦੀ ਪੰਜਾਂ ਪਿਆਰਿਆਂ ਨੂੰ ਦੇ ਦਿਤੀ। (ਪੰਚ ਪਰਵਾਣ ਪੰਚ ਪਰਧਾਨ) ਗੁਰੂ ਗੋਬਿੰਦ ਸਿੰਘ ਜੀ ਨੇ ਗੁਰ-ਗੱਦੀ ਪੰਥ ਨੂੰ ਦੇ ਦਿਤੀ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਗੱਦੀ ਗ੍ਰੰਥ ਸਾਹਿਬ ਨੂੰ ਦੇ ਕੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਬਖ਼ਸ਼ ਦਿਤਾ।
ਹੌਲੀ-ਹੌਲੀ ਉਹ 'ਪੰਚ ਪਰਵਾਨਪੰਚ ਪਰਧਾਨ' ਤੇ ਪੰਥ ਗੁਰੂ ਦੀ ਗੱਲ ਤੋਂ ਹਟਦੇ ਹਟਦੇ 'ਗ੍ਰੰਥ ਗੁਰੂ' ਦੀ ਗੱਲ ਉਪਰ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਦਸਾਂ ਪਾਤਸ਼ਾਹੀਆਂ ਦਾ ਸਰੂਪ ਅਤੇ ਦੇਹ ਤੱਕ ਆਖਦੇ ਨੇ ਉਸ ਗ੍ਰੰਥ ਦੇ ਵੀ ਇਕ ਸਰੂਪ ਬਾਰੇ ਉਹ ਆਪਸ ਵਿਚ ਸਹਿਮਤ ਨਹੀਂ ਤੇ ਆਪਣੀ ਆਪਣੀ ਮਰਜ਼ੀ ਅਤੇ ਆਪਣੇ ਆਪਣੇ ਮੱਤ ਅਨੁਸਾਰ ਉਸ ਸਰੂਪ ਦੀ ਕਾਂਟ ਛਾਂਟ ਕਰਕੇ ਮਨ ਪਸੰਦ ਦਾ ਰੂਪ ਦੇਣ ਲਈ ਪਰਸਪਰ ਝਗੜਦੇ ਹਨ। ਇਕ ਧਿਰ ਆਖਦੀ ਹੈ “ਸ੍ਰੀ ਗ੍ਰੰਥ ਸਾਹਿਬ ਵਿਚੋਂ ਰਾਗ ਮਾਲਾ ਕੱਢ ਦਿਓ' ਕੋਈ ਦੂਸਰੀ ਧਿਰ "ਮੰਗਲਾਂ ਬਾਰੇ ਆਪਣੀ ਵੱਖਰੀ ਧਾਰਨਾ ਰੱਖਦੀ ਹੈ। ਭਸੌੜ ਦੇ ਪੰਚ ਖ਼ਾਲਸਾ ਆਪਣੇ ਦਸਾਂ ਗੁਰੂ ਸਾਹਿਬਾਨ ਦੀ ਪ੍ਰਤੱਖ ਦੇਹ ਵਿਚੋਂ ਸਾਰੇ ਭਗਤਾਂ ਦੀ ਬਾਣੀ ਤੇ ਸਾਰੇ ਭਟਾਂ ਦੀ ਸਾਰੀ ਬਾਣੀ (ਸੁੰਦਰ ਦੀ ਸਦ ਤੇ ਸੱਤਾ ਬਲਵੰਡ ਦੀ ਵਾਰ ਤੱਕ) ਕੱਢ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਇਸ ਦੇਹ ਵਿਚ ਸ਼ਾਮਲ ਕਰਨਾ ਚਾਹੁੰਦੇ ਨੇ ।
ਸਤਿਗੁਰੂ ਪ੍ਰਤਾਪ ਸਿੰਘ ਜੀ ਮਹਾਰਾਜ ਨੂੰ ਇਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ "ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸਹੀ ਬੀੜ ਕਿਹੜੀ ਹੈ ?" ਤਾਂ ਆਪ ਨੇ ਫ਼ਰਮਾਇਆ ਸੀ ਕਿ "ਜਿਸ ਬੀੜ ਤੋਂ ਸਤਿਗੁਰੂ ਰਾਮ ਸਿੰਘ ਜੀ ਪਾਠ ਕਰਦੇ ਸਨ। ਉਹ ਸਾਡੇ ਪਾਸ ਹੈ ਤੇ ਅਸੀਂ ਓਸੇ ਨੂੰ ਸਹੀ ਮੰਨਦੇ ਹਾਂ।”
ਅਸੀਂ ਜਿਹੜੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਹਾਂ। ਅਤੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਸਤਿਗੁਰਾਂ ਦੀ ਤੇ ਭਗਤਾਂ ਦੀ ਬਾਣੀ ਦਾ ਗ੍ਰੰਥ ਮੰਨ ਕੇ ਮੱਥਾ ਟੇਕਦੇ ਹਾਂ-ਸਾਡੇ ਅਤੇ ਸ੍ਰੀ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦਾ ਸਰੂਪ ਮੰਨਣ ਵਾਲਿਆਂ ਦੀ ਮਾਨਤਾ ਵਿਚ ਇਕ ਹੋਰ ਵੱਡਾ ਫ਼ਰਕ ਹੈ। ਅਸਾਂ ਇਸ ਗੱਲ ਨੂੰ ਸਿੱਖੀ ਮਰਯਾਦਾ ਦਾ ਪੱਕੀ ਤਰ੍ਹਾਂ ਹਿੱਸਾ ਬਣਾਇਆ ਹੈ ਕਿ ਜੰਗਲ ਪਾਣੀ ਜਾਣ ਤੋਂ ਬਾਅਦ ਬਿਨਾਂ ਇਸ਼ਨਾਨ ਕੀਤਿਆਂ ਸ੍ਰੀ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠਣਾ। ਪਰ ਜਿਹੜੇ ਸੱਜਣ ਸ੍ਰੀ ਗ੍ਰੰਥ ਸਾਹਿਬ ਨੂੰ "ਸਤਿਗੁਰੂ" ਮੰਨਦੇ ਹਨ ਓਹਨਾਂ ਵਿਚ ਇਹੋ ਜਿਹੀ ਕੋਈ ਮਰਯਾਦਾ ਨਹੀਂ। ਉਹ ਇਕ ਵਾਰ ਦੇ ਇਸ਼ਨਾਨ ਨੂੰ ਹੀ ਕਾਫ਼ੀ ਸਮਝ ਲੈਂਦੇ ਨੇ, ਭਾਵੇਂ ਦਿਨ ਵਿਚ ਕਿੰਨੀ ਵਾਰੀ ਜੰਗਲ ਪਾਣੀ ਹੋ ਆਉਣ। ਅਸੀਂ ਜਿਹੜੇ ਦੇਹਧਾਰੀ ਸਤਿਗੁਰੂ ਨੂੰ ਮੰਨਦੇ ਹਾਂ-ਸ਼ਰਾਬ ਨਹੀਂ ਪੀਂਦੇ, ਮਾਸ ਨਹੀਂ ਖਾਂਦੇ, ਪਰ 'ਗ੍ਰੰਥ ਗੁਰੂ' ਮੰਨਣ ਵਾਲੇ ਆਪਣੇ ਲਈ ਇਹੋ ਜਿਹੀ ਕਿਸੇ ਮਰਯਾਦਾ ਨੂੰ ਜ਼ਰੂਰੀ ਨਹੀਂ ਸਮਝਦੇ ਕਿ ਸ਼ਰਾਬ ਪੀਣ ਵਾਲੇ ਤੇ ਮਾਸ ਖਾਣ ਵਾਲੇ ਨੂੰ ਆਪਣੇ ਗੁਰੂ ਦੀ ਤਾਬਿਆ ਨਹੀਂ ਬਹਿਣਾ ਚਾਹੀਦਾ। 'ਗ੍ਰੰਥ ਗੁਰੂ' ਦੇ ਪੈਰੋਕਾਰਾਂ ਬਾਰੇ ਤਾਂ ਪੰਜਾਬੀ ਦੇ ਪ੍ਰਸਿੱਧ ਅਖ਼ਬਾਰ 'ਅਜੀਤ' ਨੇ ਇਕ ਦਿਲਚਸਪ ਖ਼ਬਰ ਇਹ ਵੀ ਛਾਪੀ ਹੈ ਕਿ 'ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਵਿਚ ਵੀ ਸ਼ਰਾਬ ਪੀਣ ਵਾਲੇ ਹੈਨ' ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਤੇ ਫ਼ੈਸਲਾ ਦੇਣਾ ਹੈ ਉਹ ਆਪ ਹੀ ਜੇ ਸ਼ਰਾਬ ਪੀਂਦੇ ਹੋਣ ਤਾਂ- ਸੋਚਿਆ ਹੈ ਉਹਨਾਂ ਦੇ ਆਪਣੇ ਸ਼ਬਦਾਂ ਅਨੁਸਾਰ ਦਸਾਂ ਗੁਰੂ ਸਾਹਿਬਾਂ ਬਾਰੇ ਕਿੰਨਾ ਕੁ ਆਦਰ ਸਤਿਕਾਰ ਹੈ।
ਅਸਲ ਗੱਲ ਤਾਂ ਇਹੋ ਹੈ ਕਿ ਮਰਯਾਦਾ ਬਣਾਉਣੀ ਤੇ ਉਸ ਦੀ ਰੱਖਿਆ ਕਰਦਿਆਂ ਹੋਇਆਂ ਉਹਦੀ ਪਾਲਨਾ ਕਰਵਾਉਣਾ ਦੇਹਧਾਰੀ ਸਤਿਗੁਰੂ ਦਾ ਹੀ ਕੰਮ ਹੈ ਤੇ ਇਹ ਮਰਯਾਦਾ ਸਤਿਗੁਰੂ ਨਾਨਕ ਦੇਵ ਜੀ ਦੀ ਹੀ ਚਲਾਈ ਹੋਈ ਹੈ।
ਸਾਡੇ ਮੱਤ ਅਨੁਸਾਰ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਜਾਂ ਉਸ ਦੇ ਕ੍ਰਮ ਵਿਚ ਅਗੇਤ ਪਛੇਤ ਕਰਨ ਦਾ ਅਧਿਕਾਰ ਸਿਰਫ਼ ਗੁਰੂ ਨੂੰ ਹੀ ਹੈ। ਸਾਡੇ ਸਾਹਮਣੇ ਕੁਝ ਐਸੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਇਹ ਯਕੀਨ ਹੁੰਦਾ ਹੈ ਕਿ ਦੇਹਧਾਰੀ ਉੱਤਰਾਧਿਕਾਰੀ ਸਤਿਗੁਰੂ ਹੀ ਕਿਸੇ ਤੁਕ ਵਿਚ ਅਦਲ ਬਦਲ ਕਰਨ ਵਿਚ ਸਮਰੱਥ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਗਉੜੀ ਦੀ ਵਾਰ ਵਿਚ ਪਉੜੀ ਹੈ। “ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ।” ਇਸੇ ਵਾਰ ਵਿਚ ਇਹੋ ਪਉੜੀ-ਪਉੜੀ ਮਹਲਾ ੫ ਲਿਖ ਕੇ ਇਸ ਦੀ ਪਹਿਲੀ ਤੁਕ ਵਿਚ ਦੋ ਅੱਖਰਾਂ ਦਾ ਵਾਧਾ ਕੀਤਾ ਹੈ ਅਤੇ ਲਿਖਿਆ ਹੈ :
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ
ਦੋ ਮਿਸਾਲਾਂ ਹੋਰ ਹਨ, ਇਕ ਰਾਮ ਰਾਇ ਦੀ ਅਤੇ ਦੂਜੀ ਗੁਰੂ ਗੋਬਿੰਦ ਸਿੰਘ ਜੀ ਦੀ। ਰਾਮ ਰਾਇ ਗੁਰੂ ਨਹੀਂ ਸੀ ਗੁਰਗੱਦੀ ਉਸ ਨੂੰ ਮਿਲਣੀ ਵੀ ਨਹੀਂ ਸੀ- ਏਸੇ ਕਰ ਕੇ ਸ੍ਰੀ | ਕੇ। ਗੁਰੂ ਹਰ ਰਾਇ ਸਾਹਿਬ ਨੇ ਹੁਕਮ ਦਿਤਾ ਕਿ ਤੁਕ ਪਲਟਾਉਣ ਵਾਲਾ ਉਹਨਾਂ ਨੂੰ ਆਪਣਾ ਮੂੰਹ ਨਾ ਵਿਖਾਏ। ਦੂਜੇ ਬੰਨੇ ਸ੍ਰੀ ਗੁਰੂ ਜਿਨ੍ਹਾਂ ਨੀਲੇ ਬਸਤਰ ਲਾਹ ਕੇ ਲੀਰ ਲੀਰ ਕਰ ਕੇ ਫੂਕ ਦਿਤੇ ਅਤੇ ਗ੍ਰੰਥ ਸਾਹਿਬ ਦੀ ਤੁਕ ਪਲਟਾ ਦਿਤੀ। ਆਪ ਨੇ ਇਕ ਸੌ ਇਕ ਵਾਰੀ ਇਹ ਤੁਕ ਪੜ੍ਹੀ :
ਆਪ ਸਤਿਗੁਰੂ ਪਦਵੀ ਤੇ ਸੁਸ਼ੋਭਿਤ ਸਨ ਅਤੇ ਤੁਕ | ਪਲਟਾਉਣ ਦੇ ਅਧਿਕਾਰੀ ਸਨ। ਇਸੇ ਕਰ ਕੇ ਇਸ ਤੁਕ ਪਲਟਾਉਣ ਤੇ ਕੋਈ ਇਤਰਾਜ਼ ਨਹੀਂ ਕਰ ਸਕਿਆ।
ਪਰ ਏਧਰ 'ਗ੍ਰੰਥ ਗੁਰੂ' ਮੰਨਣ ਵਾਲਿਆਂ ਬਾਰੇ ਅੰਗਰੇਜ਼ ਇਤਿਹਾਸਕਾਰ ਕਨਿੰਘਮ ਲਿਖਦੇ ਹਨ-"ਵਰਤਮਾਨ ਲਿਖਾਰੀਆਂ ਨੇ ਆਪਣੇ ਆਪ ਨੂੰ ਇਸ ਗੱਲ ਦਾ ਅਧਿਕਾਰੀ ਬਣਾ ਲਿਆ ਹੈ ਕਿ ਉਹ ਜੋ ਚਾਹੁੰਣ ਗ੍ਰੰਥ ਸਾਹਿਬ ਵਿਚੋਂ ਕੱਢ ਦੇਣ ਤੇ ਜੋ ਜੀ ਆਵੇ ਗ੍ਰੰਥ ਸਾਹਿਬ ਵਿਚ ਲਿਖ ਦੇਣ।”
ਸਪੱਸ਼ਟ ਹੀ ਹੈ ਕਿ ਜਿਸ ਗ੍ਰੰਥ ਦੀਆਂ ਅਨੇਕਾਂ ਹੱਥ ਲਿਖਤ ਬੀੜਾਂ ਹਨ ਤੇ ਉਹਨਾਂ ਵਿਚੋਂ ਬਹੁਤੀਆਂ ਦੀ ਬਾਣੀ ਆਪਸ ਵਿਚ ਰਲਦੀ ਮਿਲਦੀ ਨਹੀਂ, ਉਹਨਾਂ ਵਿਚੋਂ ਕਿਸੇ ਦੀ ਵੀ ਪ੍ਰਮਾਣਿਕਤਾ ਨੂੰ ਜਦੋਂ ਜੇਹੜਾ ਕੋਈ ਚਾਹੇ ਚੁਨੌਤੀ ਦੇ ਦੇਂਦਾ ਹੈ ਉਹਨਾਂ ਵਿਚੋਂ ਕਿਸੇ ਗ੍ਰੰਥ ਦੀ ਬੀੜ ਨੂੰ ਵੀ ਦਸਾਂ ਗੁਰੂਆਂ ਦੀ ਪ੍ਰਤੱਖ ਦੇਹ ਆਖ ਕੇ ਸਤਿਗੁਰੂ ਮੰਨ ਲੈਣਾ ਕਿਸੇ ਵੀ ਗੁਰ ਮਰਯਾਦਾ ਦੇ ਘੇਰੇ ਵਿਚ ਨਹੀਂ ਆ ਸਕਦਾ।
ਪੰਚ ਪਰਵਾਨ ਪੰਚ ਪਰਧਾਨ
ਜਿੰਨੇ ਸਿਆਣੇ ਓਨੀ ਮੱਤ - ਵਾਲੀ ਗੱਲ ਅੱਜ ਕਲ੍ਹ ਬਹੁਤੇ ਸਿੱਖਾਂ ਵਿੱਚ ਚੱਲ ਰਹੀ ਹੈ। ਸਿੱਖਾਂ ਵਿਚ ਕੁਝ ਸੱਜਣ ਹਨ ਜਿਹੜੇ ਗੱਲ-ਗੱਲ ਤੇ ਪਰਧਾਨ' ਦੀ ਰਟ ਲਾ ਕੇ ਸਿੱਖ ਪੰਥ ਨੂੰ ਇਕ ਜਮਹੂਰੀ ਸੰਸਥਾ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਸ ਲਈ ਕਿ ਜਮਹੂਰੀਅਤ ਦਾ ਅਜੋਕਾ ਵਿਚਾਰ ਪੱਛਮ ਤੋਂ ਆਇਆ ਤੇ ਇਹ ਸੱਜਣ ਕਿਸੇ ਗੱਲ ਵਿਚ ਵੀ ਪੱਛਮ ਤੋਂ ਪਿਛਾਂਹ ਨਹੀਂ ਰਹਿਣਾ ਚਾਹੁੰਦੇ। ਇਸ ਲਈ ਇਹਨਾਂ ਨੇ ਇਹ ਗੱਲ ਪਰਚਾਰਨੀ ਸ਼ੁਰੂ ਕਰ ਦਿਤੀ ਹੈ ਕਿ ਜਮਹੂਰੀਅਤ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸ਼ੁਰੂ ਕਰ ਦਿਤੀ ਸੀ- ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਅਤੇ ਫਿਰ ਚਮਕੌਰ ਦੀ ਗੜ੍ਹੀ ਵਿਚ ਖ਼ਾਲਸਾ ਪੰਥ ਨੂੰ ਗੁਰ ਗੱਦੀ ਦੇ ਕੇ ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ੧੭੫੬ ਬਿ. ਵਿੱਚ ਕੀਤੀ ਸੀ ਪਰ ਹੈ ਕੋਈ ਇਹੋ ਜਿਹਾ ਇਤਿਹਾਸਕਾਰ ਜਿਹੜਾ ਦਾਅਵੇ ਨਾਲ ਇਹ ਆਖ ਸਕੇ ਕਿ ਪੰਜਾਂ ਪਿਆਰਿਆਂ ਦੀ ਸਾਜਨਾ ਤੋਂ ਬਾਅਦ ਪੰਥ ਦੀ ਹਰੇਕ ਕਾਰਵਾਈ ਦਾ ਸੰਚਾਲਨ ਪੰਜ ਪਿਆਰਿਆਂ ਦੀ ਕੈਬਨਿਟ ਹੀ ਕਰਦੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦਿਨ ਤੋਂ ਇੰਗਲੈਂਡ ਦੇ ਬਾਦਸ਼ਾਹ ਵਾਂਗ ਸਿੱਖ ਪੰਥ ਦੇ ਕੇਵਲ ਆਈਨੀ ਸਰਬਰਾਹ ਹੀ ਸਨ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਦੀ ਹਰੇਕ ਕਾਰਵਾਈ ਉਪਰ ਪ੍ਰਵਾਨਗੀ ਦੀ ਮੋਹਰ ਲਾਉਣੀ ਪੈਂਦੀ ਸੀ?
ਰਹੀ ਗੱਲ ਚਮਕੌਰ ਦੀ ਗੜ੍ਹੀ ਦੀ। ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਚ ਨਿਕਲੇ । ਗੜ੍ਹੀ । ਵਾਲੇ ਸਿੰਘ ਸ਼ਹੀਦੀਆਂ ਪਾ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਈ ਸਾਲ ਗੁਰ ਗੱਦੀ ਨੂੰ ਸਸ਼ੋਭਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਕੋਈ ਵੀ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਚ ਪਰਵਾਨ ਪੰਚ ਪਰਧਾਨ ਦੀ ਰੀਤ ਚਲਾ ਕੇ ਸਤਿਗੁਰੂ ਦੇ ਕਰਤੱਵਾਂ ਨੂੰ ਇਕ ਤੋਂ ਵਧ ਹੱਥਾਂ ਵਿਚ ਸੌਂਪ ਦਿਤਾ ਹੋਵੇ। ਸਗੋਂ ਇਸ ਗੱਲ ਦੇ ਇਤਿਹਾਸਕ ਪ੍ਰਮਾਣਾਂ ਤੋਂ ਹਰ ਕੋਈ ਜਾਣੂੰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਚਲੀ 'ਮਸੰਦਾਂ' ਦੀ ਰੀਤ ਨੂੰ ਵੀ ਖ਼ਤਮ ਕਰ ਦਿਤਾ ਤੇ ਸਾਰੇ ਅਧਿਕਾਰ ਕੇਵਲ ਆਪਣੇ ਹੱਥਾਂ ਵਿਚ ਲੈ ਲਏ। ਉਹਨਾਂ ਨੇ ਵੇਖ ਲਿਆ ਸੀ ਕਿ ਥੋੜੇ ਜਿਹੇ ਅਧਿਕਾਰ ਮਿਲਣ ਤੇ ਵੀ ਜਿਹੜਾ ਗੁਰੂ ਨਹੀਂ ਉਹ ਉਹਨਾਂ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ। ਇਸ ਲਈ ਆਪ ਨੇ ਗੁਰ ਗੱਦੀ ਦੇ ਸਾਰੇ ਅਧਿਕਾਰ ਆਪਣੇ ਹੱਥਾਂ ਵਿਚ ਲੈ ਕੇ ਮੰਜੀਆਂ ਜਾਂ ਮਸੰਦਾਂ ਦਾ ਖ਼ਾਤਮਾ ਕਰ ਦਿੱਤਾ।
ਉਸ ਤੋਂ ਜੇ ਕੋਈ ਇਹ ਆਖੇ ਕਿ ਆਪ ਨੇ ਗੁਰ ਗੱਦੀ ਪੰਥ ਨੂੰ ਦੇ ਦਿਤੀ ਤਾਂ ਇਹ ਆਪਣੇ ਆਪ ਨੂੰ ਭੁਲੇਖੇ ਵਿਚ ਪਾਣ ਵਾਲੀ ਗੱਲ ਹੈ।
ਉਸ ਤੋਂ ਪੂਰੇ ੧੫੮ ਸਾਲ ਬਾਅਦ ਸਤਿਗੁਰੂ ਰਾਮ ਸਿੰਘ ਜੀ ਨੇ ਫਿਰ ਇਕ ਵਾਰੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸੰਤ ਖ਼ਾਲਸਾ ਦੀ ਪਦਵੀ ਦਿੱਤੀ। ਇਹ ਪੰਜ ਪਿਆਰੇ ਵੀ ਓਵੇਂ ਹੀ ਅੰਗਰੇਜ਼ਾਂ ਦੀ ਵਿਦੇਸੀ ਹਕੂਮਤ ਦੇ ਖ਼ਿਲਾਫ਼ ਸਿੰਘਾਂ ਦੇ ਜੁਝਾਰੂ ਅਮਲ ਦਾ ਪ੍ਰਤੀਕ ਬਣੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਪੰਜ ਪਿਆਰੇ ਉਸ ਸਮੇਂ ਦੇ ਮੁਗ਼ਲ ਸ਼ਾਸਨ ਦੇ ਖ਼ਿਲਾਫ਼ ਸੰਗਠਤ ਸੰਗਰਾਮ ਦਾ ਪ੍ਰਤੀਕ ਸਨ।
ਗ੍ਰੰਥ ਗੁਰੂ
ਗੁਰਗੱਦੀ ਗ੍ਰੰਥ ਸਾਹਿਬ ਨੂੰ ਦੇਣ ਦੇ ਦਾਅਵੇਦਾਰਾਂ ਨੇ ਅੱਜ ਤਕ ਇਹ ਦਸਣ ਦੀ ਖੇਚਲ ਨਹੀਂ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਦੇਹਧਾਰੀ ਗੁਰੂ ਦੀ ਰੀਤ ਨੂੰ ਬਦਲਣ ਦੀ ਲੋੜ ਕਿਉਂ ਪਈ? ਕੀ ਕਮੀ ਜਾਪੀ ਸੀ ਆਪ ਨੂੰ ਆਪਣੇ ਹੀ ਸਤਿਗੁਰੂ ਵਾਲੇ ਵਿਅਕਤਿਤੱਵ ਵਿਚ, ਜੋ ਆਪ ਨੇ ਏਹ ਫ਼ੈਸਲਾ ਕਰ ਲਿਆ ਕਿ ਅਗੋਂ ਤੋਂ ਉਹਨਾਂ ਦੇ ਆਪਣੇ ਵਰਗਾ ਇਕ ਗੁਰੂ ਵਿਅਕਤੀ ਹੋਣਾ ਹੀ ਨਹੀਂ ਚਾਹੀਦਾ। ਸਗੋਂ ਇਸ ਦੀ ਥਾਂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ-ਆਖ ਕੇ ਮਨ ਮਰਜ਼ੀ ਨਾਲ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੇ ਉਸ ਦੇ ਮਨਪਸੰਦ ਅਰਥ ਕਰ ਕੇ ਮਨ ਭਾਉਂਦੀ ਸਿੱਖੀ ਮਰਯਾਦਾ ਧਾਰਨ ਕਰ ਕੇ ਹੰਨੇ-ਹੰਨੇ ਚੌਧਰ ਦਾ ਇਕ ਕਦੇ ਨਾ ਮੁਕਣ ਵਾਲਾ ਸਿਲਸਿਲਾ ਖੜਾ ਕਰ ਦਿੱਤਾ ਜਾਵੇ। ਜਿਹੜੇ ਸਤਿਗੁਰੂ ਨੇ ਥੋੜੇ ਜਿਹੇ ਮਸੰਦਾਂ ਦੇ ਹੱਥੋਂ ਸੀਮਿਤ ਜਿਹੇ ਅਧਿਕਾਰਾਂ ਦੀ ਦੁਰਵਰਤੋਂ ਵੇਖ ਕੇ ਮਸੰਦਾਂ ਦਾ ਹੀ ਸਿਲਸਿਲਾ ਖ਼ਤਮ ਕਰ ਦਿਤਾ ਸੀ ਕੀ ਉਹੋ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਦਿ ਗ੍ਰੰਥ ਸਾਹਿਬ ਗੁਰਿਆਈ ਦੇ ਕੇ ਉਸ ਦੀ ਆੜ ਵਿੱਚ ਮਨ ਮਰਜ਼ੀ ਨਾਲ ਪੰਥ ਦਾ ਸੰਚਾਲਨ ਕਰਨ ਵਾਲੇ ਪਹਿਲਾਂ ਤੋਂ ਵੀ ਕਈ ਗੁਣਾਂ ਵੱਧ ਮਸੰਦਾਂ ਦੀ ਸਾਜਨਾ ਕਰ ਸਕਦੇ ਸਨ? ਆਖ਼ਰ ਪਹਿਲਾਂ ਵਾਲੇ ਮਸੰਦ ਵੀ ਤਾਂ ਹੱਥ ਲਿਖਤ ਸ੍ਰੀ ਆਦਿ ਗ੍ਰੰਥ ਦੀਆਂ ਬੀੜਾਂ ਦੇ ਸਹਾਰੇ ਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਸਨ! ਧੀਰ ਮੱਲ ਤੇ ਰਾਮ ਰਾਇ ਨੇ ਵੀ ਤਾਂ ਸ੍ਰੀ ਆਦਿ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਦੇ ਸਹਾਰੇ ਹੀ ਮੁਕਾਬਲੇ ਦੀਆਂ ਗੱਦੀਆਂ ਕਾਇਮ ਕਰ ਰਖੀਆਂ ਸਨ, ਪਰ ਹਰ ਕੋਈ ਜਾਣਦਾ ਹੈ ਕਿ ਨਾ ਧੀਰ ਮੱਲੀਆਂ ਨੂੰ ਅਤੇ ਨਾ ਹੀ ਰਾਮ ਰਾਈਆਂ ਨੂੰ ਗੁਰੂ ਘਰ ਵਿਚ ਮਾਨਤਾ ਪ੍ਰਾਪਤ ਸੀ। ਗ੍ਰੰਥ ਦੇ ਸਹਾਰੇ ਪੰਥ ਚਲਾਉਣ ਵਾਲਿਆਂ ਦਾ ਜੋ ਧਰਮ ਧੀਰ ਮੱਲੀਆਂ ਤੇ ਰਾਮ ਰਾਈਆਂ ਨਿਭਾਇਆ ਸੀ ਅੱਜ ਦੇ ਗ੍ਰੰਥ ਗੁਰੂ ਦੇ ਦਾਅਵੇਦਾਰਾਂ ਦਾ ਆਚਰਣ ਉਸ ਤੋਂ ਕਿੰਨਾ ਕੁ ਵਖਰਾ ਹੈ?
ਦਸਮ ਗ੍ਰੰਥ ਬਾਰੇ
ਅਸੀਂ ਗੁਰੂ ਗੋਬਿੰਦ ਸਿੰਘ ਜੀ ਰਚਿਤ ਸ੍ਰੀ ਦਸਮ ਗ੍ਰੰਥ ਨੂੰ ਵੀ ਓਹੋ ਆਦਰ ਮਾਣ ਦੇਂਦੇ ਹਾਂ ਜਿਹੜਾ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ । ਉਸ ਦਾ ਕਾਰਨ ਵੀ ਸਪੱਸ਼ਟ ਹੈ ਤੇ ਉਹ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬਾਣੀ ਦੇ ਰਚਨਾਕਾਰ ਸਤਿਗੁਰਾਂ ਨਾਲੋਂ ਸਾਡੇ ਲਈ ਕਿਸੇ ਵੀ ਤਰ੍ਹਾਂ ਘਟ ਪੂਜਨੀਕ ਨਹੀਂ ਹਨ। ਜੇ ਪਹਿਲੇ ਸਤਿਗੁਰੂ ਸਾਹਿਬਾਨ ਦੀ ਰਚਨਾ ਗੁਰਬਾਣੀ ਹੈ ਤਾਂ ਦਸਮ ਗੁਰੂ ਦੀ ਰਚਨਾ ਵੀ ਗੁਰੂ ਬਾਣੀ ਹੈ। ਪਰ ਗ੍ਰੰਥ ਗੁਰੂ ਦੇ ਧਾਰਨੀ ਬਹੁਤ ਸਾਰੇ ਵਿਦਵਾਨਾਂ ਦਾ ਮੱਤ ਨਾ ਸਾਡੇ ਨਾਲ ਮਿਲਦਾ ਹੈ ਨਾ ਪਰਸਪਰ ਤੌਰ ਤੇ ਉਹ ਆਪਸ ਵਿਚ ਹੀ ਇਕ ਮੱਤ ਹਨ। ਕੁਝ ਕੁ ਵਿਦਵਾਨਾਂ ਦਾ ਮੱਤ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੀ ਨਹੀਂ, ਕੁਝ ਕੁ ਉਸ ਨੂੰ ਦਸਮ ਗੁਰੂ ਦੀ ਰਚਨਾ ਤਾਂ ਮੰਨਦੇ ਹਨ, ਪਰ ਗੁਰਬਾਣੀ ਨਹੀਂ ਮੰਨਦੇ। ਕੁਝ ਹੋਰ ਹਨ ਜਿਹੜੇ ਦਸਮ ਗ੍ਰੰਥ ਦੀਆਂ ਕੁਝ ਕੁ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਮੰਨਦੇ ਹਨ ਤੇ ਬਾਕੀ ਦੀਆਂ ਨੂੰ ਆਖੇਪਕ। ਕੁਝ ਦਸਮ ਗ੍ਰੰਥ ਦੀ ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਹਨ, ਪਰ ਚੰਡੀ ਨੂੰ ਤਲਵਾਰ ਦਾ ਪ੍ਰਤੀਕ ਮੰਨਦੇ ਹਨ। ਕੁਝ ਕੁ ਚੰਡੀ ਨੂੰ ਆਖਦੇ ਤਾਂ ਦੁਰਗਾ ਹੀ ਹਨ ਤੇ ਇਹ ਵੀ ਆਖਦੇ ਨੇ ਕਿ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਹੈ, ਪਰ ਰਚਨਾ ਦੇ ਹੱਕ ਵਿਚ ਦਲੀਲ ਇਹ ਦੇਂਦੇ ਨੇ ਕਿ ਸਿੱਖਾਂ ਵਿਚ ਮੁਗ਼ਲ ਹਕੂਮਤ ਦੇ ਖ਼ਿਲਾਫ਼ ਰੋਹ ਭਰਨ ਲਈ ਆਪ ਨੇ ਸੂਰਬੀਰਤਾ ਵਾਲੀਆਂ ਪੌਰਾਣਿਕ ਕਹਾਣੀਆਂ ਨੂੰ ਮਾਧਿਅਮ ਬਣਾਇਆ ਹੈ। ਬਹੁਤ ਸਾਰੇ: 'ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ । ' ਵਾਲੇ ਸਵੱਈਏ ਨੂੰ ਬੜੇ ਜੋਸ਼ ਨਾਲ ਗਾ-ਗਾ ਕੇ ਪੜ੍ਹਦੇ ਤਾਂ ਹਨ, ਪਰ ਉਹ 'ਸ਼ਿਵਾ' ਦਾ ਅਰਥ ਅਕਾਲ ਪੁਰਖ ਕਰਦੇ ਹਨ ਜਦੋਂ ਕਿ ਇਹ ਸਵੱਈਆ ਚੰਡੀ ਚਰਿਤ੍ਰ ਵਿਚ ਹੀ ਹੈ ਅਤੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਗੁਰ ਸ਼ਬਦ ਰਤਨਾਕਰ ਨਾਮੀ ਮਹਾਨ ਕੋਸ਼ ਵਿਚ 'ਸ਼ਿਵਾ' ਦਾ ਅਰਥ 'ਦੁਰਗਾ' ਹੀ ਦਸਿਆ ਹੈ।
ਅਸਲ ਵਿਚ ਪਹਿਲਾਂ ਦਸਮ ਗ੍ਰੰਥ ਨੂੰ ਵੀ ਸ੍ਰੀ ਆਦਿ ਗ੍ਰੰਥ ਸਾਹਿਬ ਵਾਂਗ ਆਦਰ ਸਤਿਕਾਰ ਮਿਲਦਾ ਸੀ। ਦਸਮ ਗ੍ਰੰਥ ਦੀਆਂ ਕਈ ਪੁਰਾਣੀਆਂ ਉਹ ਬੀੜਾਂ ਅਜੇ ਮੌਜੂਦ ਹਨ ਜਿਨ੍ਹਾਂ ਤੇ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ' ਲਿਖਿਆ ਹੋਇਆ ਹੈ ਆਦਿ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਅਰੰਭ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸੰਪੂਰਨ ਬੀੜ ਭਾਵੇਂ ਦੋ ਜਿਲਦਾਂ ਜਾਂ ਬਹੁਤੇ ਹਿੱਸਿਆਂ ਵਿਚ ਹੋਵੇ। ਇਸ ਤੋਂ ਇਹ ਸਪੱਸ਼ਟ ਹੈ ਕਿ ਜੇ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ-ਭਾਵ ਪਹਿਲੇ ਸਤਿਗੁਰੂਆਂ ਦੀ ਰਚਨਾ ਹੈ ਤਾਂ ਇਸ ਤੋਂ ਬਾਅਦ ਦੀ ਵੀ ਕੋਈ ਰਚਨਾ ਹੈ। ਉਹ ਕੇਹੜੀ ਹੈ ? ਉਹ ਹੈ ਦਸਮ ਗ੍ਰੰਥ; ਜਿਸ ਨੂੰ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਂਦਾ ਸੀ ਪਰ ਸਿੰਘ ਸਭਾ ਲਹਿਰ ਸਮੇਂ ਦੋਹਾਂ ਗ੍ਰੰਥਾਂ ਬਾਰੇ ਵਖਰੀ ਵਖਰੀ ਧਾਰਨਾ ਬਣਾਈ ਗਈ ਜੋ ਕਿ ਇਸੇ ਗੱਲ ਦਾ ਸਬੂਤ ਹੈ ਕਿ ਮਨ ਮਰਜ਼ੀ ਮੁਤਾਬਕ ਅਰਥ ਕਰਨ ਨਾਲ ਜੋ ਚੰਗਾ ਲਗੇ ਮੰਨਣ ਦੀ ਸਹੂਲਤ ਰਹਿੰਦੀ ਹੈ। ਸਤਿਗੁਰੂ ਦਾ ਕੁੰਡਾ ਗਰਦਨ ਉਪਰ ਹੋਵੇ ਤਾਂ ਮਨ ਮਰਜ਼ੀ ਹੈ ਚਲ ਨਹੀਂ ਸਕਦੀ।
ਹਜ਼ੂਰ ਸਾਹਿਬ ਵਿਚ ਅਜੇ ਵੀ ਇਹ ਮਰਯਾਦਾ ਹੈ ਕਿ ਓਥੇ ਤਿੰਨ ਬੀੜਾਂ ਸ੍ਰੀ ਆਦਿ ਗ੍ਰੰਥ ਦੀਆਂ ਅਤੇ ਦੋ ਬੀੜਾਂ ਸ੍ਰੀ ਦਸਮ ਗ੍ਰੰਥ ਦੀਆਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਪਰ ਕੁਝ ਸਮਾਂ ਪਹਿਲਾਂ ਦੋਹਾਂ ਗ੍ਰੰਥਾਂ ਦਾ ਸਤਿਕਾਰ ਬਰਾਬਰ ਦਾ ਸੀ। ਅੰਗਰੇਜ਼ ਇਤਿਹਾਸਕਾਰ ਮੈਕਾਲਮ ਨੇ 'ਸਕੈੱਚ ਆਫ਼ ਦਾ ਸਿੱਖਸ' ਨਾਮੀ ਆਪਣੀ ਪੁਸਤਕ ਵਿਚ ਸਿੱਖਾਂ ਦੇ ਇਕ ਖ਼ਾਸ ਸਮੇਂ ਬਾਰੇ ਲਿਖਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜਦੋਂ ਕੁਝ ਸਿੱਖ ਬਹਿ ਕੇ ਗੁਰਮਤਾ ਕਰਦੇ ਸਨ, ਸਾਰੇ ਮੁਖੀ ਸਿੱਖ ਇਕੱਠੇ ਹੁੰਦੇ ਤੇ ਉਸ ਵੇਲੇ ਆਪਣੇ ਪਰਸਪਰ ਵਿਰੋਧ ਭੁਲਾ ਕੇ ਧਰਮ ਦੀ ਉਨਤੀ ਬਾਰੇ ਸੋਚਦੇ ਸਨ । ਉਸ ਵੇਲੇ ਓਥੇ ਸ੍ਰੀ ਆਦਿ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਬੀੜਾਂ ਲਿਆਂਦੀਆਂ ਜਾਂਦੀਆਂ ਸਨ। ਉਹ ਸਾਰੇ ਸਤਿਕਾਰ ਵਜੋਂ ਉਠ ਕੇ ਖੜੋ ਹੋ ਜਾਂਦੇ ਤੇ ਇਨ੍ਹਾਂ ਦੋਹਾਂ ਗ੍ਰੰਥ ਸਾਹਿਬਾਂ ਦੇ ਸਾਹਮਣੇ ਸੀਸ ਨਿਵਾਉਂਦੇ ਸਨ। ਮੈਕਾਲਮ ਨੇ ਇਹ ਗੱਲ ਓਦੋਂ ਹੀ ਲਿਖੀ ਹੈ ਜਦੋਂ ਅਜੇ ਸ੍ਰੀ | ਆਦਿ ਗ੍ਰੰਥ ਨੂੰ ਗੁਰਿਆਈ ਦੇਣ ਦੀ ਗੱਲ ਨਹੀਂ ਸੀ ਚਲੀ। ਮੈਕਾਲਮ ਨੇ ਓਦੋਂ ਦਸਮ ਗ੍ਰੰਥ ਨੂੰ 'ਦਸਮ ਪਾਤਸ਼ਾਹ ਕਾ ਗ੍ਰੰਥ ਲਿਖਿਆ ਹੈ।'
ਕੜਾਹ ਪ੍ਰਸ਼ਾਦ
ਮੈਕਾਲਮ ਨੇ ਕੜਾਹ ਪ੍ਰਸ਼ਾਦ ਬਾਰੇ ਵੀ ਕੁਝ ਤੱਥ ਦਿਤੇ ਹਨ, ਤੇ ਉਹ ਓਸੇ ਮਰਯਾਦਾ ਵਲ ਸੰਕੇਤ ਕਰਦੇ ਹਨ, ਜਿਸ ਦੀ ਪਾਲਨਾ ਅਸੀਂ ਨਾਮਧਾਰੀ ਅੱਜ ਵੀ ਕਰ ਰਹੇ ਹਾਂ। ਉਸ ਨੇ ਲਿਖਿਆ ਹੈ: 'ਫਿਰ ਕੜਾਹ ਪ੍ਰਸ਼ਾਦ ਆਉਂਦਾ ਹੈ। ਸਿੱਖ ਸਤਿਕਾਰ ਵਜੋਂ ਉਠ ਕੇ ਖਲੋ ਜਾਂਦੇ, ਜੈਕਾਰਾ ਛਡਦੇ ਤੇ ਸੀਸ ਨਿਵਾਉਂਦੇ ਹਨ।' ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਵੀ ਮਹਾਨ ਕੋਸ਼ ਵਿਚ ਏਹੋ ਹਵਾਲਾ ਦਿੱਤਾ ਹੈ ਕਿ ਇਹ ਸਿੱਖ ਮੱਤ ਦਾ ਮੁੱਖ ਪ੍ਰਸਾਦ ਹੈ ਜੋ ਪੂਰਨ ਪਵਿੱਤਰਤਾ ਨਾਲ ਤਿਆਰ ਹੁੰਦਾ ਹੈ। ਅਸੀਂ ਅੱਜ ਵੀ ਕੜਾਹ ਪ੍ਰਸ਼ਾਦ ਬਾਰੇ ਉਸੇ ਮਰਯਾਦਾ ਦੇ ਧਾਰਨੀ ਹਾਂ ਜਿਹੜੀ ਪਰੰਪਰਾ ਤੋਂ ਚਲੀ ਆ ਰਹੀ ਹੈ ।
ਗੁਰ ਮੰਤ੍ਰ ਜਾ ਨਾਮ ਬਾਰੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਉਪਰੋਕਤ ਬਾਣੀ ਕੋਈ ਭੁਲੇਖਾ ਨਹੀਂ ਰਹਿਣ ਦਿੰਦੀ ਅਤੇ ਏਹੋ ਹੀ ਗੁਰ ਮਰਯਾਦਾ ਹੈ। ਅਸੀਂ ਨਾਮਧਾਰੀ ਏਸੇ ਮਰਯਾਦਾ ਦੇ ਧਾਰਨੀ ਹਾਂ ਕਿਉਂਕਿ ਅਸੀਂ ਗੁਰੂ ਵਾਲੇ ਹਾਂ। ਸਾਡੇ ਵਿਚ ਗੁਰ ਮੰਤ੍ਰ ਜਾਂ ਨਾਮ ਕੰਨ ਵਿਚ ਹੀ ਦਿੱਤਾ ਜਾਂਦਾ ਹੈ ਅਤੇ ਮੂੰਹ ਵਿਚ ਜਪਿਆ ਜਾਂਦਾ ਹੈ । ਅਸੀਂ ਨਾਮਧਾਰੀ ਇਸ ਮਰਯਾਦਾ ਦੇ ਪੱਕੇ ਧਾਰਨੀ ਹਾਂ ਕਿ ਗੁਰਮੰਤ੍ਰ ਲੈਣਾ ਸਿੱਖ ਵਾਸਤੇ ਪਹਿਲਾ ਕਰਤੱਵਯ ਹੈ। ਜੋ ਪੁਰਸ਼ ਇਹ ਨਹੀਂ ਲੈਂਦਾ ਗੁਰਬਾਣੀ ਵਿਚ ਉਸ ਨੂੰ ਪਸ਼ੂ ਜੂਨਾਂ ਨਾਲੋਂ ਵੀ ਨਖਿਧ ਮੰਨਿਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਸਕ੍ਰਿਤੀ ਸਲੋਕਾਂ ਵਿਚ ਲਿਖਿਆ ਹੈ:
ਪਰ ਜਿਨ੍ਹਾਂ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਦੇਹ ਆਖ ਕੇ ਤੇ ਸੱਚਾ ਸਤਿਗੁਰੂ ਮੰਨ ਕੇ ਵੀ ਉਸ ਵਿਚ ਲਿਖੇ ਸੱਚ ਨੂੰ ਸੱਚ ਨਹੀਂ ਮੰਨਣਾ, ਉਨ੍ਹਾਂ ਨੂੰ ਕੋਈ ਕੀ ਆਖੇ? ਜਦੋਂ ਸਤਿਗੁਰੂ ਰਾਮ ਸਿੰਘ ਜੀ ਆਪਣੇ ਪਰਚਾਰ ਦੌਰੇ ਸਮੇਂ ਸ੍ਰੀ ਅੰਮ੍ਰਿਤਸਰ ਗਏ ਤਾਂ ਅਕਾਲ ਤਖ਼ਤ ਦੇ ਪੁਜਾਰੀਆਂ ਨੇ- (ਜੋ ਕਿ ਉਸ ਸਮੇਂ ਦੀ ਅੰਗਰੇਜ਼ ਹਕੂਮਤ ਦੀ ਕਠਪੁਤਲੀ ਬਣੇ ਹੋਏ ਸਨ) ਅਕਾਲ ਤਖ਼ਤ ਤੋਂ ਇਕ ਫ਼ਰਮਾਨ ਜਾਰੀ ਕਰ ਦਿੱਤਾ ਤੇ ਗਸ਼ਤੀ ਚਿੱਠੀ ਰਾਹੀਂ ਸਾਰੇ ਤਖ਼ਤਾਂ ਨੂੰ ਭੇਜਿਆ ਕਿ ਨਾਮਧਾਰੀ ਕੰਨ ਵਿਚ ਮੁਸਲਮਾਨੀ ਕਲਾਮ ਸੁਣਾਉਂਦੇ ਤੇ ਪੜ੍ਹਦੇ ਹਨ, ਇਸ ਲਈ ਇਨ੍ਹਾਂ ਨੂੰ ਤਖ਼ਤਾਂ ਤੇ ਨਾ ਚੜ੍ਹਨ ਦਿੱਤਾ ਜਾਵੇ। ਉਨ੍ਹਾਂ ਨੇ ਕੂਕਿਆਂ ਜਾਂ ਨਾਮਧਾਰੀਆਂ ਵੱਲੋਂ ਨਾਮ ਅਥਵਾ ਗੁਰਮੰਤ੍ਰ ਲੈਣ ਦੇਣ ਬਾਰੇ ਏਹ ਮਖ਼ੌਲ ਵੀ ਚਲਾ ਦਿੱਤਾ: ਕੰਨਾ ਮੁੰਨਾ ਕੁਰਰਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰਰਰ।
ਕੰਨ ਵਿਚ ਨਾਮ ਦੀ ਮਰਯਾਦਾ ਗੁਰੂ ਨਾਨਕ ਨੇ ਹੀ ਚਲਾਈ ਹੈ ਕੋਈ ਮੰਨੇ ਜਾਂ ਨਾ ਮੰਨੇ - ਅਸੀਂ ਮੰਨਦੇ ਹਾਂ :
ਨਾਮਧਾਰੀ ਮਸਤਾਨੇ
ਕੂਕੇ ਬਾਣੀ ਦੇ ਸ਼ਬਦ ਦੀ ਧੁਨ ਸੁਣ ਕੇ ਜਾਂ ਨਾਮ ਦੇ ਰੰਗ ਵਿਚ ਰੰਗੇ ਜਾ ਕੇ ਮਸਤਾਨੇ ਹੋ ਜਾਂਦੇ ਹਨ। ਬੇਸ਼ਕ ਸਮੇਂ ਦੇ ਪ੍ਰਭਾਵ ਕਾਰਨ ਅੱਜ ਕਲ੍ਹ ਓਨੇ ਨਹੀਂ ਹੁੰਦੇ, ਪਰ ਫਿਰ ਵੀ ਹੁੰਦੇ ਹਨ ਇਸ ਬਾਰੇ ਵੀ 'ਗ੍ਰੰਥ ਗੁਰੂ' ਦੇ ਦਾਅਵੇਦਾਰਾਂ ਨੇ ਅਨੇਕਾਂ ਗੱਲਾਂ ਉਡਾਈਆਂ। ਮਜ਼ਾਕ ਕੀਤੇ ਤੇ ਇਹ ਵੀ ਕਿਹਾ ਕਿ ਨਾਮਧਾਰੀਆਂ ਨੂੰ ਮੁਸਲਮਾਨਾਂ ਵਾਂਗ 'ਹਾਲ' ਪੈ ਜਾਂਦਾ ਹੈ। ਪਰ ਗੱਲ ਏਥੇ ਵੀ ਓਹੋ ਹੀ ਹੈ- ਸੱਚ ਨੂੰ ਸੱਚ ਨ ਮੰਨਣ ਦੀ।
ਅਸਲ ਵਿਚ ਮਸਤੀ ਦੇ ਇਸ ਰੰਗ ਦੀ ਦੇਣ ਵੀ ਸਤਿਗੁਰੂ ਨਾਨਕ ਵਲੋਂ ਹੀ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੂੰ ਮਸਤੀ ਦੀ ਦਸ਼ਾ ਵਿੱਚ ਵੇਖ ਕੇ ਹੀ ਕਿਸੇ ਨੇ ਬੇਤਾਲਾ ਆਖਿਆ ਸੀ :
ਜੇਹੜੇ ਸੱਚੇ ਦਿਲੋਂ ਨਾਮ ਜਪਦੇ ਨੇ ਤੇ ਲਿਵਲੀਨ ਹੋ ਜਾਂਦੇ ਨੇ ਉਹ ਮਸਤਾਨੇ ਵੀ ਹੁੰਦੇ ਨੇ, ਪਰ ਜਿਨ੍ਹਾਂ ਨੇ 'ਨਾਮ' ਨੂੰ ਹੀ ਮਖ਼ੌਲ ਨਾਲ 'ਕੰਨਾ ਮੰਨਾ ਕੁਰਰ', ਆਖਣਾ ਹੈ ਉਨ੍ਹਾਂ ਨੇ ਮਸਤੀ ਨੂੰ ਕੀ ਸਮਝਨਾ ਏ ਤੇ ਮਸਤਾਨੇ ਕੀ ਹੋਣਾ ਹੈ?
ਪਹਿਰਾਵਾ
ਸਾਡੇ ਪਹਿਰਾਵੇ ਨੂੰ ਵੇਖ ਕੇ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਪਰ ਸਾਨੂੰ ਇਸ ਪਹਿਰਾਵੇ ਉਤੇ ਮਾਣ ਹੈ ਕਿਉਂਕਿ ਇਹ ਗੁਰ ਸਿੱਖੀ ਦੀ ਪਰੰਪਰਾ ਤੇ ਮਰਯਾਦਾ ਨੂੰ ਦਰਸਾਉਂਦਾ ਹੈ। ਪ੍ਰਸਿੱਧ ਇਤਿਹਾਸਕਾਰ ਨਾਹਰ ਸਿੰਘ ਐਮ. ਏ. ਨੇ ਇਕ ਜਗ੍ਹਾ ਇਸ ਭਾਵ ਦਾ ਕੁਝ ਲਿਖਿਆ ਹੈ ਕਿ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਛੋਟੀਆਂ ਮੋਟੀਆਂ ਤਬਦੀਲੀਆਂ ਤਾਂ ਕਈ ਹੁੰਦੀਆਂ ਰਹੀਆਂ, ਪਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ। ਫਿਰ ਵੀ ਜੋ ਸਿੱਖੀ ਤੇ ਮਰਯਾਦਾ ਗੁਰੂ ਗੋਬਿੰਦ ਸਿੰਘ ਜੀ ਤੱਕ ਬਿਨਾਂ ਕਿਸੇ ਤਬਦੀਲੀ ਤੋਂ ਚਲੀ ਆ ਰਹੀ ਸੀ, ਉਹ ਜਿਉਂ ਦੀ ਤਿਉਂ ਜੇ ਕਿਤੇ ਕਾਇਮ ਰਹੀ ਹੈ ਤਾਂ ਨਾਮਧਾਰੀ ਸੰਸਥਾ ਵਿਚ ਹੀ। ਉਸ ਸਮੇਂ ਦੀ ਮਰਯਾਦਾ, ਵਿਚਾਰ ਤੇ ਪਹਿਰਾਵਾ ਸਭ ਉਸੇ ਤਰ੍ਹਾਂ ਦਾ ਹੈ।
ਅੱਜ ਵੀ ਪੁਰਾਣੇ ਸਿੱਖਾਂ ਸੂਰਮਿਆਂ ਤੇ ਸੰਤਾਂ ਦੀਆਂ ਤਸਵੀਰਾਂ ਕਈ ਉਹਨਾਂ ਗੁਰਦਵਾਰਿਆਂ ਵਿਚ ਲਗੀਆਂ ਮਿਲ ਜਾਂਦੀਆਂ ਨੇ ਜਿਨ੍ਹਾਂ ਵਿਚ ਨਾਮਧਾਰੀ ਕਦੇ ਗਏ ਨਹੀਂ। ਉਹਨਾਂ ਤਸਵੀਰਾਂ ਵਿਚ ਦਿਖਾਏ ਗਏ ਵਿਅਕਤੀਆਂ ਦੇ ਪਹਿਰਾਵੇ ਅਤੇ ਨਾਮਧਾਰੀਆਂ ਦੇ ਪਹਿਰਾਵੇ ਨੂੰ ਵੇਖੋ, ਤਾਂ ਤੁਹਾਨੂੰ ਕੋਈ ਫ਼ਰਕ ਨਹੀਂ ਦਿਸੇਗਾ। ਬਿਲਕੁਲ ਇਕੋ ਪਹਿਰਾਵਾ ਹੈ।
ਗੁਰੂ ਸ਼ਬਦ ਰਤਨਾਕਰ (ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਤਾਂ ਨਾਮਧਾਰੀ ਨਹੀਂ ਸਨ। ਪਰ ਉਹਨਾਂ ਦੇ ਜੀਵਨੀ ਕਾਰ ਨੇ ਮਹਾਨ ਕੋਸ਼ ਵਿਚ ਉਹਨਾਂ ਦੀਆਂ ਦੋ ਤਰ੍ਹਾਂ ਦੀਆਂ ਤਸਵੀਰਾਂ ਛਾਪੀਆਂ ਨੇ। ਇਕ ਤਸਵੀਰ ਹੇਠ (ਜਿਸ ਉਪਰ ਭਾਈ ਸਾਹਿਬ ਹੂ-ਬ-ਹੂ ਨਾਮਧਾਰੀਆਂ ਵਰਗੇ ਪਹਿਰਾਵੇ ਵਿਚ ਹਨ)। ਲਿਖਿਆ ਹੈ ਭਾਈ ਸਾਹਿਬ ਗੁਰਮੁਖੀ ਦਸਤਾਰੇ ਵਿਚ।
ਜਿਹੜੀ ਤਸਵੀਰ ਦਾ ਦਸਤਾਰਾ ਸਾਡੇ ਜਿਹਾ ਨਹੀਂ ਉਸ ਨੂੰ ਕੀ ਕਹਿਣਾ ਹੈ। ਇਹ ਤਾਂ ਓਹੀ ਜਾਨਣ ਜਿਨ੍ਹਾਂ ਨੇ ਉਹ ਦਸਤਾਰਾ ਚਲਾਇਆ ਹੈ। ਸਾਨੂੰ ਆਪਣੇ ਦਸਤਾਰੇ ਤੇ ਪਹਿਰਾਵੇ ਉਪਰ ਮਾਣ ਹੈ ਕਿਉਂਕਿ ਇਹ ਗੁਰਮੁਖੀ ਹੈ, ਮਨਮੁਖੀ ਜਾਂ ਬੇ-ਮੁਖੀ ਨਹੀਂ।
ਸਣਕੇਸੀਂ ਇਸ਼ਨਾਨ
ਨਾਮਧਾਰੀਆਂ ਵਿਚ ਅੰਮ੍ਰਿਤ ਵੇਲੇ ਸਣ-ਕੇਸੀਂ ਇਸ਼ਨਾਨ ਕਰਨ ਦੀ ਮਰਯਾਦਾ ਹੈ। ਇਸ ਮਰਯਾਦਾ ਦਾ ਧਾਰਨੀ ਹੋਣਾ ਸਿੱਖ ਲਈ ਜ਼ਰੂਰੀ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਝ ਰਾਗ ਦੀ ਵਾਰ ਵਿਚ ਲਿਖਿਆ ਹੈ। "ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ।” ਜਿਨ੍ਹਾਂ ਨੂੰ ਏਹ ਮਰਯਾਦਾ ਪਸੰਦ ਨਹੀਂ, ਸ੍ਰੀ ਗੁਰੂ ਜੀ ਨੇ ਓਨਾਂ ਬਾਰੇ ਵੀ ਅਗਲੀ ਤੁਕ ਵਿਚ ਲਿਖ ਦਿਤਾ ਹੈ। 'ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ' ਪਹਿਲਾਂ ਏਹ ਮਰਯਾਦਾ ਸਾਰੇ ਸਿੱਖਾਂ ਵਿਚ ਹੀ ਸੀ। ਇਕ ਸਮਾਂ ਸੀ ਜਦੋਂ ਅੰਮ੍ਰਿਤਸਰ ਦੇ ਸਰੋਵਰ ਦੇ ਕੰਢੇ ਨਿਹੰਗ ਸਿੰਘ ਸਲੋਤਰ ਫੜ ਕੇ ਖਲੋਂਦੇ ਸਨ, ਜੇ ਕੋਈ ਸਰੋਵਰ ਵਿਚ ਇਸ਼ਨਾਨ ਕਰਨ ਗਿਆ ਕੇਸਾਂ ਸਮੇਤ ਚੁਭੀ ਨਾ ਲਾਉਂਦਾ ਤਾਂ ਆਖਦੇ ਸਨ: "ਓਏ ਕੱਚਿਆ ਪਿੱਲਿਆ ਤੂੰ ਕੇਸਾਂ ਵਿਚ ਜਲ ਕਿਉਂ ਨਹੀਂ ਪਾਇਆ।”
ਕੀਰਤਨ ਤੇ ਚੌਰ
ਕੁਝ ਲੋਕ ਪੁੱਛਦੇ ਨੇ ਨਾਮਧਾਰੀ ਸਤਿਗੁਰੂ ਦੀਵਾਨ ਵਿਚ ਚੌਰ ਕਿਉਂ ਕਰਵਾਉਂਦੇ ਨੇ। ਕੁਝ ਲੋਕ ਗੁਰਬਾਣੀ ਨੂੰ ਰਾਗਾਂ ਵਿਚ ਗਾਉਣ ਤੋਂ ਪਰੇਸ਼ਾਨ ਹੋ ਜਾਂਦੇ ਨੇ । ਅਸੀਂ ਜਿਵੇਂ ਕਿ ਹਰ ਕਿਸੇ ਨੂੰ ਪਤਾ ਹੈ। ਦੇਹਧਾਰੀ ਸਤਿਗੁਰੂ ਨੂੰ ਮੰਨਣ ਵਾਲੇ ਹਾਂ ਤੇ ਦੇਹ-ਧਾਰੀ ਸਤਿਗੁਰੂ ਲਈ ਚੌਰ ਦੀ ਪਰੰਪਰਾ ਵੀ ਸਤਿਗੁਰੂ ਨਾਨਕ ਨੇ ਹੀ ਚਲਾਈ ਹੈ। ਇਹੋ ਹੀ ਮਰਯਾਦਾ ਹੈ।
ਹੁਣ ਤੇ ਸਤਿਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਵੀ ਬਦਲ ਗਈਆਂ ਨੇ । ਹੁਣ ਨਵੀਆਂ ਤਸਵੀਰਾਂ ਵਿਚ ਆਮ ਤੌਰ ਤੇ ਸਤਿਗੁਰੂ ਨਾਨਕ ਦੇਵ ਇਕੱਲੇ ਹੀ ਵਿਖਾਏ ਜਾਂਦੇ ਨੇ ਅਤੇ ਸਿਰ ਉਪਰ ਦਸਤਾਰ ਵੀ ਸਿੰਘ ਸਭਾਈ ਢੰਗ ਦੀ ਸਜਾ ਦਿਤੀ ਜਾਂਦੀ ਹੈ ਪਰ ਬਹੁਤ ਲੋਕ ਜਾਣਦੇ ਨੇ ਕਿ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਦੀ ਇਕੱਲਿਆਂ ਦੀ ਕੋਈ ਤਸਵੀਰ ਨਹੀਂ ਸੀ ਮਿਲਦੀ। ਹਮੇਸ਼ਾ ਬਾਲਾ ਤੇ ਮਰਦਾਨਾ ਨਾਲ ਹੁੰਦੇ ਸਨ। ਬਾਲਾ ਚੌਰ ਕਰਦਾ ਵਿਖਾਇਆ ਜਾਂਦਾ ਸੀ ਅਤੇ ਮਰਦਾਨਾ ਰਬਾਬ ਵਜਾਉਂਦਾ।
ਦੇਹਧਾਰੀ ਗੁਰੂ ਦੀ ਪਰੰਪਰਾ ਦੇ ਵਿਰੋਧੀਆਂ ਨੇ ਸ਼ਾਇਦ ਗਿਣੀ ਮਿਬੀ ਗੋਂਦ ਨਾਲ ਹੀ ਤਸਵੀਰਾਂ ਵਿਚ ਸਤਿਗੁਰੂ ਨਾਨਕ ਦੇਵ ਜੀ ਨੂੰ ਇਕੱਲਿਆਂ ਕਰ ਦਿਤਾ ਹੈ ਤੇ ਉਹ ਦਸਤਾਰ ਵਲੋਂ ਵੀ ਮਾਡਰਨ ਲਗਣ ਲੱਗ ਪਏ ਨੇ । ਬਾਲੇ ਮਰਦਾਨੇ ਨੂੰ ਉਹਨਾਂ ਦੇ ਸੰਗ ਤੋਂ ਅਲੱਗ ਕਰ ਕੇ ਚੌਰ ਤੇ ਸੰਗੀਤ ਨੂੰ ਵੀ ਹੌਲੀ ਹੌਲੀ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰ ਅਸੀਂ ਨਾਮਧਾਰੀ ਉਸ ਮਰਯਾਦਾ ਨੂੰ ਉਸੇ ਤਰ੍ਹਾਂ ਹੀ ਮੰਨਦੇ ਹਾਂ। ਸਤਿਗੁਰਾਂ ਨੂੰ ਚੌਰ ਕੀਤਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਪੱਕੇ ਸ਼ਾਸਤਰੀ ਰਾਗਾਂ ਵਿਚ ਹੀ ਗਾਇਆ । ਜਾਂਦਾ ਹੈ। ਗ਼ੈਰ ਨਾਮਧਾਰੀਆਂ ਵਿਚ ਅੱਜ ਕਲ੍ਹ ਗੁਰਬਾਣੀ ਦਾ ਕੀਰਤਨ ਸਿੱਧੀਆਂ ਜਾਂ ਫ਼ਿਲਮੀ ਰੀਤਾਂ ਵਿਚ ਪ੍ਰਚੱਲਤ ਹੋ ਗਿਆ ਏ ਤੇ ਇਸ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਕਿ ਰਾਗ ਦੀ ਜਿਹੜੀ ਪਰੰਪਰਾ ਸ੍ਰੀ ਆਦਿ ਗ੍ਰੰਥ ਸਾਹਿਬ ਵਿਚ ਵਰਨਿਤ ਹੈ ਉਸ ਦੀ ਉਲੰਘਣਾ ਹੋ ਰਹੀ ਹੈ।
ਸਾਨੂੰ ਇਸ ਗੱਲ ਉਪਰ ਵੀ ਮਾਣ ਹੈ ਕਿ ਗੁਰਬਾਣੀ | ਨੂੰ ਸ਼ਾਸਤਰੀ ਸੰਗੀਤ ਵਿਚ ਗਾਉਣ ਦੀ ਜਿਹੜੀ ਮਰਯਾਦਾ ਸਤਿਗੁਰੂ ਨਾਨਕ ਦੇਵ ਜੀ ਨੇ ਤੋਰੀ ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਜਿਸ ਨੂੰ ਪਰਪੱਕ ਕੀਤਾ ਅਸੀਂ ਉਸ ਉਪਰ ਪੂਰੀ ਤਰ੍ਹਾਂ ਕਾਇਮ ਹਾਂ ਤੇ ਗੁਰਮਤਿ ਸੰਗੀਤ ਨੂੰ ਗਾਉਣ ਅਤੇ ਸੰਭਾਲਣ ਲਈ ਜੋ ਕੁਝ ਵੱਧ ਤੋਂ ਵੱਧ ਹੋ ਸਕਦਾ ਹੈ, ਉਹ ਕਰਦੇ ਹਾਂ।
ਹਵਨ ਯੱਗ ਤੇ ਗਊ ਰੱਖਿਆ
ਅਸੀਂ ਹਵਨ ਯੱਗ ਕਰਦੇ ਹਾਂ। ਨਵੀਂ ਮਰਯਾਦਾ ਵਾਲੇ ਸਿੰਘ ਕਹਿੰਦੇ ਨੇ ਕਿ ਇਹ ਹਿੰਦੂਆਂ ਦੀ ਰੀਤ ਹੈ। ਗਊ ਰੱਖਿਆ ਦਾ ਸਵਾਲ ਵੀ ਹਿੰਦੂਆਂ ਨਾਲ ਸੰਬੰਧਤ ਹੈ। ਸਾਡੇ ਲਈ ਇਹ ਸਵਾਲ ਕੋਈ ਮਹਾਨਤਾ ਨਹੀਂ ਰਖਦਾ ਕਿ ਅਹਿ ਹਿੰਦੂ ਰੀਤ ਹੈ ਤੇ ਔਹ ਸਿੱਖ ਰੀਤ । ਸਤਿਗੁਰੂ ਨਾਨਕ ਪਰੰਪਰਾ ਦੇ ਸਾਰੇ ਸਤਿਗੁਰਾਂ ਦੀ ਬਾਣੀ ਤੇ ਆਚਰਨ ਵਿਚ ਬਹੁਤਾ ਕੁਝ ਉਹੋ ਹੈ ਜੋ ਪਰੰਪਰਾ ਤੋਂ ਸਾਡੇ ਦੇਸ਼ ਵਿਚ ਪ੍ਰਚੱਲਤ ਸੀ। ਕੋਈ ਉਸ ਨੂੰ ਹਿੰਦੂ ਵੀ ਆਖ ਸਕਦਾ ਹੈ, ਪਰ ਸਾਡੇ ਲਈ ਤਾਂ ਉਹ ਗੁਰਮਤ ਹੀ ਹੈ, ਕਿਉਂਕਿ ਸਾਡੇ ਸਤਿਗੁਰਾਂ ਨੇ ਆਪਣੀ ਬਾਣੀ ਦਾ ਅਰੰਭਹੀ ਉਸ ੴ ਅੰਕਾਰ ਤੋਂ ਕੀਤਾ ਹੈ - ਜਿਹੜਾ ਸਾਡੇ ਦੇਸ਼ ਦੀ ਧਰਮ ਪਰੰਪਰਾ, ਵਿਚਾਰ ਤੇ ਮਰਯਾਦਾ ਦਾ ਪ੍ਰਤੀਕ ਹੈ। ਹਵਨ ਯੱਗ ਬਾਰੇ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਦਾ ਪੰਥ-ਪ੍ਰਕਾਸ਼ ਗਵਾਹੀ ਦਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਵਨ ਕੀਤਾ ਅਤੇ ਆਪ ਤੋਂ ਬਾਅਦ ਸਿੱਖ ਵੀ ਹਵਨ ਯਗ ਕਰਦੇ ਰਹੇ। ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖੋਂ ਹੀ ਇਹ ਅਖਵਾਇਆ ਹੈ :
ਹਵਨ ਕਰਨ ਦੀ ਮਰਯਾਦਾ ਬਾਅਦ ਵਿਚ ਵੀ ਸਿੱਖਾਂ ਵਿਚ ਹੈ ਸੀ। ਹੁਣ ਨਾਮਧਾਰੀਆਂ ਵਿਚ ਹੀ ਹੈ। ਪਰ ਦੂਜੇ ਸਿੱਖ ਇਸ ਨੂੰ ਹਿੰਦੂ ਮਰਯਾਦਾ ਆਖ ਕੇ ਆਪਣੇ ਆਪ ਹੈ ਨੂੰ ਇਸ ਤੋਂ ਵਖਰਾ ਦਸਦੇ ਹਨ। ਇਤਿਹਾਸ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਬਹਾਦਰ ਸ਼ਾਹ ਦੇ ਸਮੇਂ ਤੋਂ ਬਾਅਦ ਵੀ ਸਿੱਖਾਂ ਵਿਚ ਹਵਨ ਰੀਤੀ ਪ੍ਰਚਲਤ ਰਹੀ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ:
ਇਸੇ ਰੀਤੀ ਨੂੰ ਨਾਮਧਾਰੀਆਂ ਵਿਚ ਪ੍ਰਚੱਲਤ ਦੇਖ ਕੇ ਗਿਆਨੀ ਜੀ ਨੇ ਲਿਖਿਆ ਹੈ :
ਹਵਨ ਕਰੈਹੈਂ ਭੋਗ ਗ੍ਰੰਥ ਜੀ ਕੇ ਪੈਹੈਂ...
ਗਊ ਰਖ਼ਸ਼ਾ
ਗਉ ਮਾਰਨੀ ਪਾਪ ਹੈ। ਇਹ ਸੰਕੇਤ ਆਦਿ ਗ੍ਰੰਥ ਸਾਹਿਬ ਵਿਚ ਵਾਰਾਂ ਤੋਂ ਵਧੀਕ ਸਲੋਕਾਂ ਵਿਚੋਂ ਮਿਲਦਾ ਹੈ। ਬ੍ਰਾਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ।
ਸਿੱਖ ਇਤਿਹਾਸ ਦੇ ਵੱਖ-ਵੱਖ ਲੇਖਕਾਂ ਦੇ ਲੇਖਾਂ ਵਿਚੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਖਾਂ ਵਿਚ ਗਊ ਹੱਤਿਆ ਵਿਰੋਧੀ ਭਾਵਨਾ ਚਿਰਾਂ ਤੋਂ ਚਲੀ ਆ ਰਹੀ ਹੈ।
ਬੰਦੇ ਬਹਾਦਰ ਦੇ ਸਮੇਂ ਸਮਾਣੇ ਪਾਸ ਇਕ ਪਿੰਡ ਵਿਚ ਕੁਛ ਸਿੰਘ ਗਏ ਉਥੇ ਗਊ ਮਾਰੀ ਜਾ ਰਹੀ ਸੀ। ਸਿੰਘ ਬਰਦਾਸ਼ਤ ਨਾ ਕਰ ਸਕੇ, ਗਊ ਛੁਡਾਉਣ 'ਤੇ ਲੜਾਈ ਹੋਈ ਅਤੇ ਸਿੰਘ ਸ਼ਹੀਦ ਹੋਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :
ਇਹ ਵੀ ਇਸ ਪਰੰਪਰਾ ਦਾ ਪ੍ਰਤੀਕ ਹੈ ਕਿ ਗਊ ਹੱਤਿਆ ਬਰਦਾਸ਼ਤ ਨਾ ਕਰਦੇ ਵੀ ਹੋਏ ਨਾਮਧਾਰੀ ਸਿੰਘ ਅੰਮ੍ਰਿਤਸਰ, ਰਾਏਕੋਟ, ਅਤੇ ਮਲੇਰ ਕੋਟਲੇ ਸ਼ਹੀਦ ਹੋਏ।
ਨਿਤ ਕਰਮ
ਨਾਮਧਾਰੀਆਂ ਦਾ ਨਿਤ-ਕਰਮ ਸਿੱਖੀ ਦੀ ਉਸ ਪਰੰਪਰਾ ਅਨੁਸਾਰ ਹੈ ਜੋ ਆਦਿ ਸ੍ਰੀ ਗ੍ਰੰਥ ਸਾਹਿਬ ਵਿਚ ਲਿਖੀ ਹੈ। ਗੁਰੂ ਰਾਮਦਾਸ ਸਾਹਿਬ ਨੇ ਇਸ ਦਾ ਗਉੜੀ ਦੀ ਵਾਰ ਵਿਚ ਇਉਂ ਕੀਤਾ ਹੈ :
ਮਹਾਰਾਜ ਬੀਰ ਸਿੰਘ ਜੀ