Sri Bhaini Sahib

Official website of central religious place for Namdhari Sect
RiseSet
05:28am07:32pm

News updates

  • ਸਿੱਖ ਧਰਮ ਦਰਸ਼ਨ

    Date: 02 Jul 2025

    ਫ਼ਲਸਫ਼ਾ ਜਾਂ ਦਰਸ਼ਨ, ਧਰਮ ਸੰਪਰਦਾ ਦੀ ਵਿਚਾਰਧਾਰਾ, ਅਕੀਦਾ, ਜੀਵ ਬ੍ਰਹਮ ਰਿਸ਼ਤਿਆਂ ਦੀ ਸ਼ਨਾਖਤ, ਮਨੁੱਖੀ ਜੀਵਨ, ਆਚਾਰ, ਆਹਾਰ, ਕਰਮ, ਪੁਨਰ ਜਨਮ, ਮੋਖ਼ਸ਼ ਆਦਿ ਦੇ ਸੰਦਰਭ ਵਿਚ, ਕੁਝ ਨਿਸ਼ਚਿਤ ਮਾਨਤਾਵਾਂ ਨੂੰ ਪ੍ਰਗਟ ਕਰਦਾ ਹੈ। ਹਜ਼ਾਰਾਂ ਸਾਲਾਂ ਤੋਂ ਇਹੋ ਫ਼ਲਸਫ਼ਾ ਜਾਂ ਵਿਚਾਰਧਾਰਾ ਨੂੰ ਵਸੀਲਾ ਬਣਾ ਕੇ ਬਸਤੀਵਾਦੀ ਆਕਾਂਖੀ, ਕਈ ਹਮਲਾਵਰ ਆਏ। ਮੁਗ਼ਲ ਹਮਲਾਵਰ ਜਦੋਂ ਆਉਂਦੇ ਤਾਂ ਫ਼ੌਜਾਂ ਦੇ ਨਾਲ ਨਾਲ, ਕਈ ਤਥਾਕਥਿਤ ਆਲਿਮ ਫ਼ਾਜ਼ਿਲ ਅਤੇ ਸੂਫ਼ੀ ਫ਼ਕੀਰ ਵੀ ਲਿਆਉਂਦੇ ਰਹੇ। ਹਥਿਆਰਾਂ ਦੇ ਸਿਰ 'ਤੇ, ਉਸ ਮੁਲਕ ਦੇ ਭੂਗੋਲ ਅਤੇ ਸਿਆਸਤ ਤੇ ਕਾਬਜ਼ ਹੋਣਾ ਅਤੇ ਵਿਦਵਾਨਾਂ, ਲਿਖਾਰੀਆਂ, ਸੂਫ਼ੀ ਫ਼ਕੀਰਾਂ ਦੇ ਸਿਰ 'ਤੇ, ਉਸ ਮੁਲਕ ਦੇ ਬਾਸ਼ਿੰਦਿਆਂ ਦੇ ਦਿਮਾਗ਼ ਜਾਂ ਵਿਚਾਰਾਂ...

    Read full article

  • ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥

    Date: 02 Jul 2025
    ਸ. ਜਸਵਿੰਦਰ ਸਿੰਘ ਹਿਸਟੋਰੀਅਨ (18-8-1949-31-5-2025) ਨਾਮਧਾਰੀ ਇਤਿਹਾਸ ਦੀ ਕੁਤਬ-ਲਾਠ ਦਾ ਡਿੱਗਣਾ

    ਸ. ਜਸਵਿੰਦਰ ਸਿੰਘ ਹਿਸਟੋਰੀਅਨ ਪੌਣੀ ਸਦੀ ਤੋਂ ਪੌਣਾ ਕੁ ਵਰ੍ਹਾ ਵੱਧ ਜੀਵਨ ਸਫ਼ਰ ਬਤੀਤ ਕਰਕੇ 31 ਮਈ 2025 ਨੂੰ ਸਵੇਰੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਖੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਕੁਝ ਸਮਾਂ ਪਹਿਲਾਂ ਸ੍ਰੀ ਭੈਣੀ ਸਾਹਿਬ ਦੀ ਬਿਰਧਸ਼ਾਲਾ ਵਿੱਚ...

    Read full article

  • ਸਮਰੂਪਤਾ

    Date: 02 Jul 2025

    ਜੇ ਇਸ ਧਰਤੀ ਦੀਆਂ ਕੌਮਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਪੂਰਨ ਵਿਆਖਿਆ ਕਰਕੇ ਦੱਸੀ ਜਾਵੇ ਤਾਂ ਸੰਸਾਰ ਦੇ ਹਰ ਰਾਸ਼ਟਰ ਨੂੰ ਇੰਝ ਪ੍ਰਤੀਤ ਹੋਵੇਗਾ ਜਿਵੇਂ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦਾ ਆਪਣਾ ਹੀ ਧਰਮ-ਗ੍ਰੰਥ ਹੈ।

    ਧਰਤੀ ਦੀਆਂ ਸਾਰੀਆਂ ਕੌਮਾਂ ਗੁਰੂ ਜੀ ਨੂੰ ਉਨ੍ਹਾਂ ਦੇ ਜੀਵਨ ਦੀ ਕਿਰਤ ਅਤੇ ਪ੍ਰੇਮ ਦੀ ਉੱਚਤਮ ਕਵਿਤਾ ਦੁਆਰਾ ਆਪਣੇ ਅੰਗ-ਸੰਗ ਅਨੁਭਵ ਕਰਨਗੀਆਂ। ਜਿਨ੍ਹਾਂ ਲੋਕਾਂ ਵਿਚ ਜੀਵਨ ਦੀ ਚਿੰਗਿਆੜੀ ਮੌਜੂਦ ਹੈ, ਉਨ੍ਹਾਂ ਨੂੰ ਇਹ ਗੱਲ ਪ੍ਰਭਾਤ ਦੇ ਆਗਮਨ ਸਮਾਨ ਲਗੇਗੀ। ਜੀਵਨ ਦੇ ਮਹਾਨ ਸੰਗੀਤ ਵਿਚ ਪੂਰਬ ਤੇ ਪੱਛਮ ਦਾ ਕੋਈ ਭੇਦ ਨਹੀਂ ਹੈ। ਇਸਾਈ ਕੌਮਾਂ ਨੂੰ ਗੁਰੂ-ਗ੍ਰੰਥ ਸਾਹਿਬ ਵਿਚੋਂ ਅੰਜੀਲ...

    Read full article

  • ਅਨੰਦ ਕਾਰਜ ਦੀ ਰਸਮ ਦਾ ਗੌਰਵਮਈ ਇਤਿਹਾਸਕ ਪਿਛੋਕੜ

    Date: 10 Jun 2025

    ਸਮੇਂ ਦੇ ਬਦਲਾਅ ਨਾਲ ਮਨੁੱਖੀ ਜੀਵਨ ਨੂੰ ਠੋਸ ਨਿਯਮਾਂ ਵਿੱਚ ਬੰਨ੍ਹਣ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਵਿੱਚੋਂ 'ਵਿਆਹ' ਵਰਗੀ ਪਵਿੱਤਰ ਰਸਮ ਦਾ ਜਨਮ ਹੋਇਆ। 'ਵਿਆਹ' ਨੌਜਵਾਨ ਲੜਕੇ ਅਤੇ ਨੌਜਵਾਨ ਲੜਕੀ ਦੇ ਆਪਸੀ ਮਿਲਣ ਅਤੇ ਇਕੱਠੇ ਰਹਿਕੇ ਗ੍ਰਿਸਤੀ ਜੀਵਨ ਸ਼ੁਰੂ ਕਰਨ ਦੀ ਇੱਕ ਪਵਿੱਤਰ ਰਸਮ ਹੈ। ਧਰਮਾਂ ਅਤੇ ਜਾਤੀਆਂ ਮੁਤਾਬਕ ਨਜ਼ਰ ਮਾਰੀਏ ਤਾਂ ਹਿੰਦੂਆਂ ਵਿੱਚ ਫੇਰੇ, ਮੁਸਲਮਾਨਾਂ ਵਿੱਚ ਨਿਕਾਹ, ਈਸਾਈਆਂ ਵਿੱਚ ਮੁੰਦਰੀਆਂ ਦੇ ਵਟਾਂਦਰੇ ਅਤੇ ਸਿੱਖਾਂ ਵਿੱਚ ਅਨੰਦ ਕਾਰਜ ਦੀ ਰਸਮ ਪ੍ਰਚੱਲਤ ਹੋਈ ਜਿਸਦਾ ਵੱਡਮੁੱਲਾ ਗੌਰਵਮਈ ਇਤਿਹਾਸ ਹੈ।

    ਇਤਿਹਾਸਕ ਤੱਥਾਂ ਮੁਤਾਬਕ ਸਿੱਖਾਂ ਦੇ ਵਿਆਹ...

    Read full article

  • ਸ਼ਾਹ ਦਰਵੇਸ਼- ਸਤਿਗੁਰ ਪ੍ਰਤਾਪ ਸਿੰਘ

    Date: 10 Jun 2025

    ਸਮਾਧ ਅਕਾਲੀ ਫੂਲਾ ਸਿੰਘ, ਨੌਸ਼ਹਿਰੇ ਦੇ ਨੇੜੇ, ਕਾਬਲ ਦਰਿਆ ਦੇ ਕੰਢੇ ਰਹਿੰਦਿਆਂ, ਸੰਨ 1936 ਵਿਚ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਲਿਖਿਆ ਹੈ, ਭਾਈ ਕਾਨ੍ਹ ਸਿੰਘ ਨਾਭਾ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪੰਜਾ ਸਾਹਿਬ, ਨਨਕਾਣਾ ਦੇ ਪ੍ਰਧਾਨ ਸਰਦਾਰ ਤਰਲੋਕ ਸਿੰਘ, ਸਰਦਾਰ ਜਵੰਦ ਸਿੰਘ, ਕਈ ਉੱਘੀਆਂ ਸ਼ਖ਼ਸੀਅਤਾਂ ਨਾਲ ਮਿਲਿਆ ਹਾਂ... ਪਰ ਦੋ ਹੀ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋਇਆ ਹਾਂ; ਨਿਡਰ, ਨਿਧੜਕ, ਸਤਿ ਦੇ ਪਾਂਧੀ ਬਾਬਾ ਖੜਗ ਸਿੰਘ ਅਤੇ ਨਾਮਧਾਰੀ ਗੁਰੂ ਪ੍ਰਤਾਪ ਸਿੰਘ ਜੀ। ਉਨ੍ਹਾਂ ਦੀ ਸਰਲਤਾ, ਬੋਲ ਵਿਚ ਨਿਰਮਾਣਤਾ, ਦ੍ਰਿਸ਼ਟੀ ਵਿਚ ਖੁੱਲ੍ਹਾਪਨ, ਹੱਸੂ ਹੱਸੂੰ ਕਰਦਾ ਚਿਹਰਾ, ਰੌਸ਼ਨ ਨੇਤਰ, ਸਵਦੇਸ਼ੀ ਸੁਫ਼ੇਦ ਪਹਿਰਾਵੇ...

    Read full article

  • ਗੁਰੂ ਕਾ ਲਾਡਲਾ ਸਪੂਤ-ਸੂਬਾ ਸਾਹਿਬ ਸਿੰਘ

    Date: 10 Jun 2025
    "ਧੰਨ ਗੁਰੂ ਰਾਮ ਸਿੰਘ, ਜੱਗ ਦਾ ਉਧਾਰ ਕੀਆ,
    ਤੀਨ ਲੋਕ ਤਾਰ, ਦੂਰ ਕੀਏ ਸਭ ਦੁੱਖ ਜੀ।
    ਗੁਰੂ ਰਾਮ ਸਿੰਘ ਨਾਮ ਲਏ, ਤੀਨ ਲੋਕ ਪਾਰ ਪਏ,
    ਧ੍ਰਿਗ ਜਨਮ ਓਸਦਾ, ਜੋ ਆਖਦੇ ਮਨੁੱਖ ਜੀ।
    ਸੰਗਤਾਂ ਬਣਾਈਆਂ, ਗੁਰੂ ਰਾਮ ਸਿੰਘ ਚਾਰ ਤਰਫ਼,...
    Read full article

  • ਬਾਬਾ ਹਰਨਾਮ ਸਿੰਘ ਗੜ੍ਹਦੀਵਾਲਾ ਜੀ ਦਾ ਸਤਿਗੁਰੂ ਰਾਮ ਸਿੰਘ ਜੀ ਨਾਲ ਮਿਲਾਪ

    Date: 03 Jun 2025

    ਬਾਬਾ ਹਰਨਾਮ ਸਿੰਘ, ਸਤਿਗੁਰੂ ਰਾਮ ਸਿੰਘ ਜੀ ਨੂੰ ਕਿਹੜੇ ਸਾਲ ਮਿਲੇ ਅਤੇ ਉਹਨਾਂ ਦਾ ਮਿਲਾਪ ਸ੍ਰੀ ਭੈਣੀ ਸਾਹਿਬ ਹੋਇਆ ਕਦੋਂ ਹੋਇਆ? ਇਸ ਬਾਰੇ ਨਾਮਧਾਰੀ ਇਤਿਹਾਸ ਚੁਪ ਹੈ। ਨਾਮਧਾਰੀ ਇਤਿਹਾਸ ਦਾ ਅਨਮੋਲ ਗ੍ਰੰਥ ਸਤਿਗੁਰੂ ਬਿਲਾਸ (ਦੋਵੇਂ ਭਾਗ) ਕ੍ਰਿਤ ਭਾਈ ਸੰਤੋਖ ਸਿੰਘ ਬਾਹੋਵਾਲ ਜਿਸ ਵਿੱਚ ਉਹਨਾਂ ਨੇ ਇਤਿਹਾਸ ਦੀ ਬਹੁਤ ਨਿੱਠ ਕੇ ਵਿਚਾਰ ਕੀਤੀ ਹੈ ਪ੍ਰੰਤੂ ਬਾਬਾ ਹਰਨਾਮ ਸਿੰਘ ਜੀ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਲਿਖਿਆ ਹੈ। ਸੌ ਉਹਨਾਂ ਬਾਰੇ ਕਿਸੇ ਸਮਕਾਲੀ ਕਲਮ ਨੇ ਕੁਝ ਵੀ ਨਹੀਂ ਲਿਖਿਆ। ਇਤਿਹਾਸਿਕ ਗ੍ਰੰਥ ਚੁੱਪ ਹਨ।

    ਸੰਤ ਇੰਦਰ ...

    Read full article

  • ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਨਾਂ ਤੇ ਆਡੀਟੋਰੀਅਮ ਦੀ ਸਥਾਪਨਾ

    Date: 20 May 2025

    ਚੌਧਰੀ ਦੇਵੀ ਲਾਲ ਯੂਨੀਵਰਸਿਟੀ ‘ਚ ਸਤਿਗੁਰੂ ਰਾਮ ਸਿੰਘ ਦੇ ਨਾਂ ਤੇ ਆਡੀਟੋਰੀਅਮ ਦੀ ਸਥਾਪਨਾ

    ਸਿਰਸਾ, 19 ਮਈ (ਸ.ਬ.) ਚੌਧਰੀ ਸ੍ਰ ਦੇਵੀਲਾਲ ਯੂਨੀਵਰਸਿਟੀ, ਸਿਰਸਾ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ, ਸਮਾਜਿਕ ਚੇਤਨਾ ਅਤੇ ਸਵਦੇਸ਼ੀ ਦੇ ਪ੍ਰੇਰਨਾ ਸਰੋਤ ਸਤਿਗੁਰੂ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਦਾ ਨਾਂ ‘ਸਤਿਗੁਰੂ ਰਾਮ ਸਿੰਘ ਆਡੀਟੋਰੀਅਮ’ ਰੱਖਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਫੈਸਲਾ ਨਰਸੀ ਰਾਮ ਬਿਸ਼ਨੋਈ ਵੱਲੋਂ ਲਏ ਗਏ l ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਇਸ ਸਬੰਧੀ ਜਾਣਕਾਰੀ...
    Read full article

  • ਰਜ਼ਾ ਵਿਚ ਰਾਜ਼ੀ ਰਹਿਣਾ

    Date: 12 May 2025

    ਰਜ਼ਾ ਵਿਚ ਰਾਜ਼ੀ ਰਹਿਣਾ


    ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਗੱਲ ਹੈ। ਮੌਸਮ ਦੀ ਮਾਰ ਕਰਕੇ ਮੀਂਹ ਨਾ ਪਿਆ, ਲੋਕ ਪਰੇਸ਼ਾਨ ਹੋ ਗਏ, ਸਤਿਗੁਰੂ ਜੀ ਕੋਲ ਅਰਜ਼ ਕੀਤੀ , ਸਤਿਗੁਰੂ ਜੀ ਰਜ਼ਾ ਵਿਚ ਰਾਜ਼ੀ ਰਹਿਣ ਲਈ ਬਚਨ ਕੀਤਾ ਅਤੇ ਕਿਹਾ ਕਿ ਇਸ ਸੰਸਾਰ ਨੂੰ ਚਲਾਉਣ ਵਾਲਾ ਪਰਮਾਤਮਾ ਹੈ, ਉਸ ਅੱਗੇ ਅਰਦਾਸ ਕਰੋ , ਉਹ ਸਭ ਦਾ ਭਲਾ ਕਰਦਾ ਹੈ।
    ਪਰ ਇਸ ਗਲ ਤੋਂ ਲੋਕ ਸੰਤੁਸ਼ਟ ਨਾ ਹੋਏ । ਉਹਨਾਂ ਨੂੰ ਲੱਗਾ, ਸ਼ਾਇਦ, ਗੁਰੂ ਸਾਹਿਬ ਕੋਲ ਕੋਈ ਕਰਾਮਾਤ ਨਹੀਂ ਜਾਂ ਓਹ ਕਰਾਮਾਤ ਦਾ ਪ੍ਰਗਟਾਵਾ ਨਹੀਂ ਕਰਨਾ...

    Read full article

  • ਸਿਖ ਧਰਮ ਅਤੇ ਜੀਵ ਹਿੰਸਾ

    Date: 06 May 2025

    ਸਿਖ ਧਰਮ ਅਤੇ ਜੀਵ ਹਿੰਸਾ

    ਇਸ ਲਈ ਹੇ ਰਾਗ ਮਦ, ਸਿਕਦਾਰੀ ਵਿਚ ਮਤੇ ਹੋਏ ਬੰਦੇ ਕਿਸੇ ਵੀ ਜੀਵ ਨੂੰ ਦੁਖ ਨਾ ਦੇਹ ਕਿਉਂਕਿ ਓਹ ਤੇਰੀ ਰਯਤ ਹੈ ਤੂੰ ਉਨ੍ਹਾਂ ਦਾ ਪਾਤਸ਼ਾਹ ਹੈ, ਜੇਹੜਾ ਪਾਤਸ਼ਾਹ ਆਪਣੀ ਪਰਜਾ ਨੂੰ ਤੰਗ ਕਰਦਾ ਏ ਓਹ ਜ਼ਾਲਮ ਆਪਣੀ ਜੜ੍ਹ ਆਪ ਹੀ ਕਟ ਰਿਹਾ ਏ 'ਰਯਤ ਚੋਂ ਬੇਖ-ਅਸਤੋ ਸੁਲਤਾਂ ਦਰਖਤ। ਦਰਖਤ ਐ ਪਿਸ਼ਰ ਬਾਸ਼ਦ ਅਜ਼ ਬੇਖ ਸਖ਼ਤ। " ਇਸ ਲਈ ਦੇਖ ਕਰ ਚਲਣਾ ਕੁਚਲ ਜਾਇ ਨ ਚੀਉਂਟੀ ਰਾਹ ਮੇਂ। ਆਦਮੀ ਕੋ ਜ਼ਬਾਨੋ ਸੇ ਬੀ ਉਲਫ਼ਤ ਚਾਹੀਏ। ਗਮੇ ਜ਼ੋਰ ਦਸਤਾਂ ਬੇ ਖੁਰ ਜੀਨ ਹਾਰ। ਬਤਰਸਾਜ਼ ਜ਼ਬਰ ਦਸਤੀ ਏ ਰੁਜਗਾਰ । ਭਾਵ ਮਜ਼ਲੂਮਾਂ ਉਤੇ ਰਹਿਮ ਕਰ ਅਤੇ...

    Read full article

Pages

Share On: