Sri Bhaini Sahib

Official website of central religious place for Namdhari Sect
RiseSet
07:23am05:36pm

News updates

  • ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮ - ਮਿਤੀ ੨੫ ਦਿਸੰਬਰ ੨੦੧੭ ਤੋਂ ੦੧ ਜਨਵਰੀ ੨੦੧੮, ਮੁਤਾਬਕ – ੧੧ ਤੋਂ ੧੮ ਪੋਹ ੨੦੭੩

    Date: 04 Dec 2017
    ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮ
    ਮਿਤੀ ੨੫ ਦਿਸੰਬਰ ੨੦੧੭ ਤੋਂ ੦੧ ਜਨਵਰੀ ੨੦੧੮, ਮੁਤਾਬਕ – ੧੧ ਤੋਂ ੧੮ ਪੋਹ ੨੦੭੩
    ਦਿਨ ਸੋਮਵਾਰ ਤੋਂ ਸੋਮਵਾਰ, ਸਥਾਨ - ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਪੰਜਾਬ 
    ਸ੍ਰੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਸ੍ਰੀ ਭੈਣੀ ਸਾਹਿਬ ਵਿਖੇ ਸ਼ੁੱਧ ਗੁਰਬਾਣੀ ਸਿਖਲਾਈ ਸਮਾਗਮ ਕੀਤਾ ਜਾ ਰਿਹਾ ਹੈ। 
    ਗੁਰਬਾਣੀ ਦੇ ਨੇਮੀ, ਪ੍ਰੇਮੀ, ਮਾਈ ਭਾਈ ੨੪ ਦਿਸੰਬਰ ੨੦੧੭ ਤੱਕ ਸ੍ਰੀ ਭੈਣੀ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨ।
    ਨੋਟ:
    ੧) ਸਮਾਗਮ ਵਿਚ ਹਿੱਸਾ ਲੈਣ ਵਾਲੇ ਸਰੀਰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪੋਥੀ, ਰੇਲ੍ਹ ਅਤੇ ਕਾਪੀ ਪੈਂਨ ਨਾਲ ਲੈ ਕੇ ਆਉਣ ਜੀ।

    ੨) ਪਾਠ ਤੋਂ ਬਿਲਕੁਲ ਅਣਜਾਂਣ ਸਰੀਰ ਸਿਖਲਾਈ ਸਮਾਗਮ ਵਿਚ ਹਿੱਸਾ ਨਹੀਂ ਲੈ ਸਕਣਗੇ।
    ੩) ਸੂਬੇ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਰੀਰਾਂ ਦੀਆਂ ਲਿਸਟਾਂ ੧੫ ਦਿਸੰਬਰ ਤੱਕ ਸ੍ਰੀ ਭੈਣੀ ਸਾਹਿਬ ਵਿਖੇ ਭੇਜਣ ਦੀ ਕ੍ਰਿਪਾਲਤਾ ਕਰਨ
    ਤਾਂਕਿ ਉਹਨਾਂ ਦੇ ਰਹਿਣ ਦਾ ਪ੍ਰਬੰਧ ਠੀਕ ਤਰ੍ਹਾਂ ਹੋ ਸਕੇ। 

    (ਨੋਟ – ਪ੍ਰੋਗਰਾਮ ਦੀਆਂ ਤਰੀਖਾਂ ਵਿੱਚ ਸਤਿਗੁਰੂ ਜੀ ਦੀ ਰਜ਼ਾ ਅਨੁਸਾਰ ਤਬਦੀਲੀ ਹੋ ਸਕਦੀ ਹੈ) 
    ਸੰਪਰਕ – ਮਾਸਟਰ ਦਰਸ਼ਨ ਸਿੰਘ ਜੀ (੯੮੭੨੭੩੦੦੯੮), ਸੰਤ ਨਿਸ਼ਾਨ ਸਿੰਘ ਜੀ(੯੪੬੩੨੪੬੪੪੮), ਦਫ਼ਤਰ (੯੮੫੫੪੪੬੭੧੧)
  • ਵਾਰਸ਼ਿਕ ਵਿਦਿਅਕ ਸੰਮੇਲਨ ੨੦੧੭

    Date: 24 Nov 2017

    ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਤੇ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਵਿਸ਼ਵ ਨਾਮਧਾਰੀ ਵਿਦਿਅਕ ਜਥਾ ਦਾ ੫੨ਵਾਂ ਤੇ ਵਿਸ਼ਵ ਨਾਮਧਾਰੀ ਇਸਤਰੀ ਵਿਦਿਅਕ ਜਥੇ ਦਾ ੩੪ਵਾਂ ਵਾਰਸ਼ਿਕ ਵਿਦਿਅਕ ਸੰਮੇਲਨ ੨੦੧੭, ਮਿਤੀ-੨੯,੩੦,੩੧ ਦਿਸੰਬਰ ੨੦੧੭ ਅਤੇ ੧ ਜਨਵਰੀ ੨੦੧੮ ਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਸੰਮੇਲਨ ਵਿਚ ਭਾਗ ਲੈਣ ਲਈ ਸੰਪਰਕ ਕਰੋ - ਸੇਵਾਦਾਰ
    ਸੁਖਵਿੰਦਰ ਸਿੰਘ ਲਾਇਲ ੯੮੧੫੩੩-੭੭੮੧੧, ਬੀਬੀ ਲਖਵਿੰਦਰ ਕੌਰ ੮੮੭੨੦-੨੭੨੫੨ 


  • ਮਹਾਨ ਸ਼ਹੀਦੀ ਸਮਾਗਮ, ਦਿਨ ਐਤਵਾਰ, ੨੬ ਨਵੰਬਰ ੨੦੧੭, ਨਾਮਧਾਰੀ ਸ਼ਹੀਦੀ ਸਮਾਰਕ, ਲੁਧਿਆਣਾ

    Date: 24 Nov 2017

    ਭਾਰਤ ਦੇ ਜੰਗ ਏ ਆਜ਼ਾਦੀ ਦੇ ਮਹਾਨ ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਅਤੇ ਸੰਤ ਰਤਨ ਸਿੰਘ ਨਾਈਵਾਲਾ ਦੀ ਯਾਦ ਵਿਚ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਮਹਾਨ ਸ਼ਹੀਦੀ ਸਮਾਗਮ, ਦਿਨ ਐਤਵਾਰ, ੨੬ ਨਵੰਬਰ ੨੦੧੭, ਨਾਮਧਾਰੀ ਸ਼ਹੀਦੀ ਸਮਾਰਕ, ਨਜ਼ਦੀਕ ਸਿਵਲ ਹਸਪਤਾਲ, ਜੇਲ ਰੋਡ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ | ਆਪ ਜੀ ਨੂੰ ਨਿਮਰਤਾ ਸਾਹਿਤ ਆਮੰਤ੍ਰਿਤ ਕੀਤਾ ਜਾਂਦਾ ਹੈ 

  • ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਵਰ੍ਹੇ ਦੀ ਖੁਸ਼ੀ ਵਿਚ ਪ੍ਰਕਾਸ਼ ਪੁਰਬ ਮੇਲਾ ਮਿਤੀ ੧ ਜਨਵਰੀ ੨੦੧੭, ਦਿਨ ਐਤਵਾਰ, ਸ੍ਰੀ ਭੈਣੀ ਸਾਹਿਬ ।

    Date: 31 Dec 2016

    ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਵਰ੍ਹੇ ਦੀ ਖੁਸ਼ੀ ਵਿਚ ਪ੍ਰਕਾਸ਼ ਪੁਰਬ ਮੇਲਾ ਮਿਤੀ ੧ ਜਨਵਰੀ ੨੦੧੭, ਦਿਨ ਐਤਵਾਰ ਨੂੰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।

  • ਸ੍ਰੀ ਅਦਿ ਗ੍ਰੰਥ ਸਾਹਿਬ ਦੇ ੧੦੦ ਸਾਧਾਰਨ ਅਤੇ ੧੦੦ ਅਖੰਡ ਪਾਠਾਂ ਦਾ ਮਹਾਨ ਯੱਗ ।

    Date: 29 Dec 2016
    ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ੨੦੦ ਸਾਲਾ ਪ੍ਰਕਾਸ਼ ਵਰ੍ਹੇ ਨੂੰ ਸਮ੍ਰਪਿਤ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਅਦਿ ਗ੍ਰੰਥ ਸਾਹਿਬ ਦੇ ੧੦੦ ਸਾਧਾਰਨ ਅਤੇ ੧੦੦ ਅਖੰਡ ਪਾਠਾਂ ਦਾ ਮਹਾਨ ਯੱਗ ਤਰੀਕ 
    ੨੦ ਦਸੰਬਰ ੨੦੧੬ ਦਿਨ ਸੋਮਵਾਰ ਨੂੰ ਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਸਮਾਪਨ ਸਮਾਰੋਹ ੧ ਜਨਵਰੀ ੨੦੧੭ ਨੂੰ ਦਿਨ ਐਤਵਾਰ ਨੂੰ ਹੋ ਰਿਹਾ ਹੈ।ਸ਼੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪਾਠੀ ਸਿੰਘ ਵੱਧ ਤੋਂ ਵੱਧ ਇਸ ਮਹਾਨ ਯੱਗ ਵਿੱਚ ਹਿੱਸਾ ਲੈਣ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
     
    ਨੋਟ:-ਸ੍ਰੀ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਨਾਮਧਾਰੀ ਪਰਿਵਾਰ ਅਖੰਡ ਪਾਠ ਨਾ ਕਰਵਾਵੇ।ਤਾਂਕਿ ਪਾਠੀ ਸਿੰਘ ਇਸ ਮਹਾਨ ਯੱਗ ਵਿੱਚ ਹਿੱਸਾ ਲੈ ਸਕਣ।
    ਵਲੋਂ:-ਵਿਸ਼ਵ ਨਾਮਧਾਰੀ ਸੰਗਤ
  • 5th Satguru Jagjit Singh Sangeet Sammelan, 19 & 20th of November 2016.

    Date: 19 Nov 2016

    On account of 97th Birth Anniversary of Sri Satguru Jagjit Singh Ji

    5th Satguru Jagjit Singh Sangeet Sammelan.

    In the divine presence of Sri Satguru Uday Singh Ji

    19, 20th of November 2016,

    Time: 5 pm – 9 pm, Venue - Gurudwara Sri Bhaini Sahib, Ludhiana, Punjab. 

    Performing artist:

    Pt. Ram narayan, Pt. Anindo Chaterjee, Sh. Anubrata Chaterjee

    Sh. Amaan ali khan, Smt. Kaushiqi Chakraborty

    Ustad Sukhwinder Singh Namdhari, Sh. Harsh narayan

    Sh. Harpreet Singh Namdhari, Pt. Ajay joglekar, Sh. Sandeep Ghosh, Ajaypal Singh, Karam Singh

  • ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਪਾਵਨ ਹੁਕਮ ਅਨੁਸਾਰ ਅਤੇ ਉਹਨਾਂ ਦੀ ਹਜ਼ੂਰੀ ਵਿਚ ਜਥੇਦਾਰਾਂ, ਕਵੀਸ਼ਰਾਂ ਅਤੇ ਪ੍ਰਚਾਰਕਾਂ ਦੀ ਵਿਸ਼ੇਸ਼ ਇਕੱਤਰਤਾ - ਮਿਤੀ ੧੩ ਅਕਤੂਬਰ ੨੦੧੬, ਸਮਾਂ ਸਵੇਰੇ ੧੦ ਵਜੇ, ਸਥਾਨ ਸ੍ਰੀ ਭੈਣੀ ਸਾਹਿਬ

    Date: 10 Oct 2016

    ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਪਾਵਨ ਹੁਕਮ ਅਨੁਸਾਰ ਅਤੇ ਉਹਨਾਂ ਦੀ 
    ਹਜ਼ੂਰੀ ਵਿਚ ਜਥੇਦਾਰਾਂ, ਕਵੀਸ਼ਰਾਂ ਅਤੇ ਪ੍ਰਚਾਰਕਾਂ ਦੀ ਵਿਸ਼ੇਸ਼ ਇਕੱਤਰਤਾ
    ਨਾਮਧਾਰੀ ਪੰਥ ਦੇ ਸਮੂਹ ਜਥੇਦਾਰਾਂ, ਕਵੀਸ਼ਰ ਅਤੇ ਪ੍ਰਚਾਰਕਾਂ ਨੂੰ 
    ਇਸ ਵਿਸ਼ੇਸ਼ ਇਕੱਤਰਤਾ ਵਿਚ ਸ਼ਾਮਲ ਹੋਣ ਦੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ।
    ਮਿਤੀ ੧੩ ਅਕਤੂਬਰ ੨੦੧੬, ਸਮਾਂ ਸਵੇਰੇ ੧੦ ਵਜੇ, ਸਥਾਨ ਸ੍ਰੀ ਭੈਣੀ ਸਾਹਿਬ
    ਵੱਲੋਂ: ਸੰਤ ਨਿਸ਼ਾਨ ਸਿੰਘ ਕਥਾਵਾਚਕ (੯੪੬੩੨੪੬੪੪੮), ਸੁਖਵਿੰਦਰ ਸਿੰਘ ਲਾਇਲ

  • ਵਿਸ਼ੇਸ਼ ਇਕੱਤਰਤਾ - ਮਿਤੀ – ੧੬ ਸਤੰਬਰ ੨੦੧੬, ਸਮਾਂ – ਸਵੇਰੇ ੧੦ ਵਜੇ

    Date: 12 Sep 2016

    ਵਿਸ਼ੇਸ਼ ਇਕੱਤਰਤਾ
    ਮਿਤੀ – ੧੬ ਸਤੰਬਰ ੨੦੧੬, ਸਮਾਂ – ਸਵੇਰੇ ੧੦ ਵਜੇ
    ਸਥਾਨ – ਸ੍ਰੀ ਭੈਣੀ ਸਾਹਿਬ
    ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸਾਰੇ ਇਲਾਕਿਆਂ ਦੇ ਸੂਬੇ ਸਾਹਿਬਾਨ, ਪ੍ਰਧਾਨ, ਜਥੇਦਾਰ ਸਹਿਬਾਨਾ ਅਤੇ ਵਿਦਿਅਕ ਜਥੇ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਸ਼ਵ ਨਾਮਧਾਰੀ ਸੰਗਤ, ਸ੍ਰੀ ਭੈਣੀ ਸਾਹਿਬ ਵੱਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ੨੦੦ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਇਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ, ਸ੍ਰੀ ਸਤਿਗੁਰੂ ਜੀ ਇਸ ਇਕੱਤਰਤਾ ਵਿਚ ਦਰਸ਼ਨ ਦੇਣ ਦੀ ਕਿਰਪਾ ਕਰਨਗੇ।ਇਸ ਇਕੱਤਰਤਾ ਵਿਚ ਆਪ ਸਭ ਦੀ ਹਾਜ਼ਰੀ ਲਾਜ਼ਮੀ ਹੈ। 

  • Notice

    Date: 05 Sep 2016

    All the presidents & Subas of various Namdhari Sikh Societies & Jathas all over the world, are requested the register their area for "Jap Paryog 2016". For registration please contact vnvj@sribhainisahib.com, 09855446711, 09463010382. In registration please provide the date on which you will be going to start "Jap Paryog" in your area.

  • Special meeting for qualified namdhari youngsters on 25th of June 2016 at Sri Bhaini Sahib.

    Date: 02 Jun 2016

    With the blessing of Sri Satguru Uday Singh Ji, Vishwa Namdhari Vidyak Jatha & Vishwa Namdhari Istri Vidyak Jatha is organizing the Special meeting for qualified namdhari youngsters on 25th of June 2016 (During Vidyak Sammellan) at Sri Bhaini Sahib. 
    In this meeting, youngsters will get chance to interact with Sri Satguru Ji. 
    So, we cordially invite doctors, engineers, freelancers & entrepreneurs to please register your names
    @ 0161-2833199, 09855-446711 
    Email – vnvj@sribhainisahib.com 
    Note: This invitation is only for Namdhari boys and girls.

Pages