News updates
-
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ-ਪਵਿੱਤਰ ਯਾਦ ਵਿਚ ਸਿਮਰਤੀ ਸਮਾਗਮ
Date: 28 Sep 2013ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ-ਪਵਿੱਤਰ ਯਾਦ ਵਿਚ ਸਿਮਰਤੀ ਸਮਾਗਮ ਮਿਤੀ ੧੩-੧੦-੨੦੧੩ ਮੁਤਾਬਿਕ ੨੮ ਅੱਸੂ ੨੦੭੦ ਬਿਕਰਮੀ ਦਿਨ ਐਤਵਾਰ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ ਵਿੱਚ ਹੋਵੇਗਾ। ਸਵੇਰੇ ਆਸਾ ਦੀ ਵਾਰ ਦੀ ਸਮਾਪਤੀ ਸਮੇਂ ਪਾਠਾਂ ਦੇ ਭੋਗ ਪਾਉਣ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਅਤੇ ਰਾਤ ਨੂੰ ਕਵੀ ਦਰਬਾਰ ਹੋਵੇਗਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਸਾਧ ਸੰਗਤ ਆਪਣੇ ਘਰੋਂ ਆਪ ਪਾਠ ਕਰਕੇ ਲਿਆਵੇ ਤਾਂ ਜੋ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।
-
ਦਸਤਾਰਬੰਦੀ ਮੇਲਾ - ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
Date: 07 Sep 2013ਦਸਤਾਰਬੰਦੀ ਮੇਲਾ - ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
ਦਿਨ ਅੈਤਵਾਰ, ੮ ਸਤੰਬਰ ੨੦੧੩ ਨੂੰ
ਗੁਰਦੁਆਰਾ ਰਮੇਸ਼ ਨਗਰ, ਨਵੀਂ ਦਿੱਲੀ
ਵਿਖੇ ਮਨਾਇਆ ਜਾਵੇਗਾ। -
ਪ੍ਰੋਗਰਾਮ: ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ
Date: 23 Aug 2013ਸ੍ਰੀ ਸਤਿਗੁਰੂ ਉਦੈ ਸਿੰਘ ਜੀ ਆਪਣੇ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵਾਪਸੀ ਭਾਰਤ ੧੯ ਅਗਸਤ, ੨੦੧੩ ਮੁਤਾਬਿਕ ੪ ਭਾਦਰੋਂ ੨੦੭੦ ਦਿਨ ਸੋਮਵਾਰ ਹਵਾਈ ਸਫ਼ਰ ਰਾਂਹੀ ਬੰਗਲੌਰ ਹਵਾਈ ਅੱਡੇ ਤੇ ਉੱਤਰੇ। ੨੦-੦੮-੨੦੧੩ ਨੂੰ ਬੰਗਲੌਰ ਦੇ ਹਸਪਤਾਲ ਵਿੱਚ ਸ੍ਰੀ ਸਤਿਗੁਰੂ ਜੀ ਦੀ ਬਾਂਹ ਦਾ ਸਫ਼ਲ ਉਪਰੇਸ਼ਨ ਹੋਇਆ ਅਤੇ ਸ੍ਰੀ ਸਤਿਗੁਰੂ ਜੀ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਵੀਰਵਾਰ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਦੁਪਿਹਰ ੧੨:੦੦ ਤੋਂ ੨:੦੦ ਇੱਕ ਭੋਗ ਸਮਾਗਮ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। ੩੦-੦੮-੨੦੧੩ ਮੁਤਾਬਿਕ ੧੫ ਭਾਦਰੋਂ ੨੦੭੦ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਭੈਣੀ ਸਾਹਿਬ ਅਤੇ ਦੁਪਿਹਰ ੧੨:੦੦ ਤੋਂ ੨:੦੦ ਸ੍ਰੀ ਸਤਿਗੁਰੂ ਜੀ ਸੰਤ ਕਰਮ ਸਿੰਘ ਜੀ ਦੇ ਸਲਾਨਾ ਮੇਲੇ ਹਿੰਮਤਪੁਰੇ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਹਿੰਮਤਪੁਰੇ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਮਸਤਾਨਗੜ੍ਹ (ਸਿਰਸਾ) ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇਣਗੇ। ੩੧-੦੮-੨੦੧੩ ਮੁਤਾਬਿਕ ੧੬ ਭਾਦਰੋਂ ੨੦੭੦ ਨੂੰ ਸੰਤਨਗਰ ਵਿਖੇ ੫ ਭਾਦਰੋਂ ਦੇ ਮੇਲੇ ਦੀ ਆਸਾ ਦੀ ਵਾਰ ਦੇ ਕੀਰਤਨ ਅਤੇ ਦੁਪਿਹਰ ੧੨:੦੦ ਤੋਂ ੨:੦੦ ਨਾਮ ਸਿਮਰਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਸ਼ਾਮ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਕੇ ੧-੦੯-੨੦੧੩ ਮੁਤਾਬਿਕ ੧੭ ਭਾਦਰੋਂ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਗੇ।
੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਐਤਵਾਰ ੧੨:੦੦ ਤੋਂ ੨:੦੦ ਦੁਪਿਹਰ ਦਿੱਲੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ
੩੦-੦੮-੨੦੧੩ ਦਿਨ ਸੋਮਵਾਰ ਸਵੇਰੇ ਆਸਾ ਦੀ ਵਾਰ ਸ੍ਰੀ ਭੈਣੀ ਸਾਹਿਬ ਦੁਪਿਹਰ ੧੨:੦੦ ਤੋਂ ੨:੦੦ ਹਿੰਮਤਪੁਰਾ ਮੇਲਾ
ਸ਼ਾਮ ੬:੦੦ ਵਜੇ ਮਸਤਾਨਗੜ੍ਹ (ਸਿਰਸਾ)
੩੧-੦੮-੨੦੧੩ ਸ਼ਨੀਵਾਰ ਸਵੇਰੇ ਆਸਾ ਦੀ ਵਾਰ ਸੰਤਨਗਰ
ਦੁਪਿਹਰ ਨਾਮ ਸਿਮਰਨ ੧੨:੦੦ ਤੋਂ ੨:੦੦ ਮੇਲਾ ੫ ਭਾਦਰੋਂ ਦਾ ਸੰਤਨਗਰ ਸ਼ਾਮ ਵਾਪਸੀ ਸ੍ਰੀ ਭੈਣੀ ਸਾਹਿਬ
੧-੦੯-੨੦੧੩ ਦਿਨ ਐਤਵਾਰ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। -
ਸ੍ਰੀ ਸਤਿਗੁਰੂ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ
Date: 31 Jul 2013ਅੱਜ ਮਿਤੀ ੧ ਅਗਸਤ ੨੦੧੩ ਮੁਤਾਬਿਕ ੧੭ ਸਾਵਣ ੨੦੭੦ ਬਿਕਰਮੀ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਸਵੇਰੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਆਸਾ ਦੀ ਵਾਰ ਦਾ ਕੀਰਤਨ ਰਾਗੀ ਮੋਹਣ ਸਿੰਘ ਅਤੇ ਸਾਥੀ ਕਰ ਰਹੇ ਸਨ। ਤਕਰੀਬਨ ੧੦ ਵਜੇ ਦੇ ਕਰੀਬ ਸ੍ਰੀ ਸਤਿਗੁਰੂ ਜੀ ਲੁਧਿਆਣਾ ਵਿਖੇ ਅਪੋਲੋ ਹਸਪਤਾਲ ਵਿੱਚ ਆਪਣੇ ਨਿੱਜੀ ਰੁਝੇਵੇਂ ਲਈ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਦੁਪਿਹਰ ਦੇ ਨਾਮ ਸਿਮਰਨ ਸਮੇਂ ਫਿਰ ਹਰੀ ਮੰਦਰ ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਿਵਾਜਿਆ, ਉਪਰੰਤ ਸ੍ਰੀ ਭੈਣੀ ਸਾਹਿਬ ਵਿਖੇ ਹੀ ਬਿਰਧਸ਼ਾਲਾ ਬਿਰਧਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਅਕਾਲ ਬੁੰਗੇ, ਰਾਮ ਮੰਦਰ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਥਾਪਤ ਅਮਰਲੋਹ ਨੂੰ ਨਮਸਕਾਰ ਕੀਤੀ। ਸ਼ਾਮ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਦੇ ਦੀਵਾਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ।
-
ਯਮੁਨਾਨਗਰ ਮੇਲੇ ਵਿੱਚ ਦਰਸ਼ਨ ਦੇ ਕੇ ਨਿਵਾਜਿਆ
Date: 30 Jul 2013ਅੱਜ ਮਿਤੀ ੩੧-੭-੨੦੧੩ ਮੁਤਾਬਿਕ ੧੬ ਸਾਵਣ ੨੦੭੦ ਬਿਕਰਮੀ ਦਿਨ ਬੁੱਧਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਨਵੀਂ ਦਿੱਲੀ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਉਪਰੰਤ ਪ੍ਰਧਾਨ ਸੰਤ ਸਾਧਾ ਸਿੰਘ ਦੇ ਘਰ ਪ੍ਰਸ਼ਾਦਾ ਛਕਣ ਤੋਂ ਬਾਅਦ ਤਕਰੀਬਨ ੮:੨੦ ਤੇ ਸਿੱਖਾਂ ਸੇਵਕਾਂ ਸਹਿਤ ਕਮਰ ਕੱਸੇ ਕਰ ਅਰਦਾਸਾ ਸੋਧ ਯਮੁਨਾਨਗਰ ਲਈ ਚਾਲੇ ਪਾਏ। ੧੧:੧੫ ਵਜੇ ਯਮੁਨਾਨਗਰ ਵਿਖੇ ਸੰਤ ਸੁਖਦੇਵ ਸਿੰਘ ਸਮੇਤ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਕੀਤੇ ਜਾ ਰਹੇ ਯਾਦਗਰੀ ਮੇਲੇ ਵਿੱਚ ਸਾਧ ਸੰਗਤ ਨੂੰ ਦਰਸ਼ਨ ਦੇ ਨਿਵਾਜਿਆ। ਯਮੁਨਾਨਗਰ ਦੀ ਸਮੁੱਚੀ ਸਾਧ ਸੰਗਤ ਅਤੇ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਸ਼ਨਾਦਾਰ ਸਵਾਗਤ ਕੀਤਾ ਗਿਆ। ਜਥੇਦਾਰ ਇਕਬਾਲ ਸਿੰਘ ਸ੍ਰੀ ਭੈਣੀ ਸਾਹਿਬ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੀਵਾਨ ਲਾਇਆ। ਸ੍ਰੀ ਦਵਿੰਦਰ ਚਾਵਲਾ ਸੀਨੀਅਰ ਕਾਂਗਰਸੀ ਆਗੂ ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ। ੧ ਵਜੇ ਮੇਲੇ ਦੀ ਸਮਾਪਤੀ ਦੀ ਅਰਦਾਸ ਹੋਈ ਅਤੇ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਸ੍ਰੀ ਭੈਣੀ ਸਾਹਿਬ ਲਈ ਚੱਲ ਪਿਆ। ਸ੍ਰੀ ਭੈਣੀ ਸਾਹਿਬ ਤਕਰੀਬਨ ਪੌਣੇ ਪੰਜ ਵਜੇ ਪਹੁੰਚ ਕੇ ਸ੍ਰੀ ਸਤਿਗੁਰੂ ਜੀ ਨੇ ਗਰਾਊਂਡ ਵਿੱਚ ਪ੍ਰਕੈਟਸ ਕਰ ਰਹੇ ਹਾਕੀ ਖਿਡਾਰੀਆਂ ਨੂੰ ਦਰਸ਼ਨ ਦਿੱਤੇ ਅਤੇ ਸ਼ਾਮ ਨੂੰ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।
-
ਜਲਧੰਰ ਨਾਮਧਾਰੀ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ
Date: 18 Jul 2013੧੯ ਜੁਲਾਈ ੨੦੧੩ ਮੁਤਾਬਿਕ ੪ ਸਾਵਣ ੨੦੭੦ ਬਿਕਰਮੀ ਦਿਨ ਸ਼ੁੱਕਰਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਹਰੀ ਮੰਦਰ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਸਰਮੁਖ ਸਿੰਘ ਤੇ ਸ਼ਾਮ ਸਿੰਘ ਕਰ ਰਹੇ ਸਨ। ਸੇਵਕ ਕਰਤਾਰ ਸਿੰਘ ਸ੍ਰ੍ਰੀ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲਧੰਰ ਸ਼ਹਿਰ ਦੀ ਸਾਧ ਸੰਗਤ ਦੀ ਅਰਜ਼ ਪ੍ਰਵਾਨ ਕਰਕੇ ਨਾਮਧਾਰੀ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਵੇਰੇ ੭:੩੦ ਵਜੇ ਤੋਂ ੫ ਵਜੇ ਤੱਕ ਚਰਨ ਪਾਉਣ ਦੀ ਕ੍ਰਿਪਾ ਹੁੰਦੀ ਰਹੀ। ਸ਼ਾਮ ੭:੧੫ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਹਰੀ ਮੰਦਰ ਵਿੱਚ ਸ਼ਾਮ ਦੇ ਨਾਮ ਸਿਮਰਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਅਤੇ ਕੋਠੀ ਵਿੱਚ ਸਾਧ ਸੰਗਤ ਦੀਆਂ ਅਰਜ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ।
-
ਲੁਧਿਆਣੇ ਸਿੱਖਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ
Date: 17 Jul 2013ਮਿਤੀ ੧੮-੦੭-੨੦੧੩ ਮੁਤਾਬਿਕ ੩ ਸਾਵਣ ੨੦੭੦ ਦਿਨ ਵੀਰਵਾਰ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੦੪.੪੫ ਤੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਹਰੀ ਮੰਦਰ ਵਿਖੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਵਾਰ ਦਾ ਕੀਰਤਨ ਰਾਗੀ ਮੋਹਨ ਸਿੰਘ ਜੀ ਅਤੇ ਉਹਨਾਂ ਦੇ ਸ਼ਗਿਰਦ ਬੱਚੇ ਕਰ ਰਹੇ ਸਨ। ਸਮਾਂ ਤਕਰੀਬਨ ੦੭:੧੦ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਲੁਧਿਆਣਾ ਦੀ ਨਾਮਧਾਰੀ ਸੰਗਤ ਦੀ ਅਰਜ ਪ੍ਰਵਾਨ ਕਰਕੇ ਲੁਧਿਆਣੇ ਸਿੱਖਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਨਾਮਧਾਰੀ ਸੰਗਤ ਅਤੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਸੀ। ਲੁਧਿਆਣੇ ਤੋਂ ੦੪.੩੦ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਦਰਸ਼ਨ ਦੇ ਉਹਨਾਂ ਦੀਆਂ ਅਰਜ਼ ਬੇਨਤੀਆਂ ਸੁਣੀਆਂ। ਅੱਜ ਦੂਰ ਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਵੀ ਉਚੇਚੇ ਤੌਰ ਤੇ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ ਹੋਏ ਸਨ।
-
ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਆਸਾ ਦੀ ਵਾਰ
Date: 15 Jul 2013ਮਿਤੀ ੧੬-੦੭-੨੦੧੩ ਮੁਤਾਬਿਕ ੧ ਸਾਵਣ ੨੦੭੦ ਬਿਕ੍ਰਮੀ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਤਕਰੀਬਨ ੪.੩੫ ਤੇ ਆਪਣੇ ਨਿਵਾਸ ਸਥਾਨ ਤੋਂ ਚੱਲ ਕੇ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਵਾਜਿਆ। ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਨਾਲ ਸਨ। ਕੀਰਤਨ ਬਲਵੰਤ ਸਿੰਘ ਹਜ਼ੂਰੀ ਰਾਗੀ ਜਥੇ ਸਮੇਤ ਕਰ ਰਹੇ ਸਨ। ਵਾਰ ਦੇ ਭੋਗ ਬਾਅਦ ਆਪਣੇ ਡੇਰੇ ਹੰਸਪਾਲ ਜੀ ਦੇ ਘਰ ਆਣ ਕੁਝ ਜਲ ਪਾਣੀ ਛਕਣ ਉਪਰੰਤ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ੭.੨੦ ਤੇ ਹਵਾਈ ਅੱਡੇ ਲਈ ਰਵਾਨਾ ਹੋਏ।ਇਥੋਂ ਹੀ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ਹਵਾਈ ਸਫਰ ਰਾਹੀ ਜੰਮੂ ਦੀ ਸਾਧ ਸੰਗਤ ਦੀ ਅਰਜ ਪ੍ਰਵਾਨ ਕਰਕੇ ਦਰਸ਼ਨ ਦੇਣ ਲਈ ਜਾ ਰਹੇ ਸਨ।
-
ਜੰਮੂ ਇਲਾਕੇ ਦਾ ਪਹਿਲਾ ਦੌਰਾ
Date: 15 Jul 2013ਮਿਤੀ ੧੬ ਜੁਲਾਈ ੨੦੧੩ ਮੁਤਾਬਿਕ ੧ ਸਾਵਣ ੨੦੭੦ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਸਪਾਇਸ ਜੈੱਟ ਏਅਰਵੇਜ ਦੇ ਜਹਾਜ ਰਾਹੀ ਸਫਰ ਕਰਕੇ ੧੦:੧੫ ਵਜੇ ਜੰਮੂ ਹਵਾਈ ਅੱਡੇ ਤੇ ਆਣ ਉੱਤਰੇ। ਗੁਰਗੱਦੀ ਤੇ ਸੁਭਾਇ-ਮਾਨ ਹੋਣ ਤੋਂ ਬਾਅਦ ਜੰਮੂ ਇਲਾਕੇ ਦਾ ਪਹਿਲਾ ਦੌਰਾ ਸੀ। ਨਾਮਧਾਰੀ ਸਾਧ-ਸੰਗਤ ਅਤੇ ਸਥਾਨਕ ਪ੍ਰਸ਼ਾਸਨ ਸੂਬਾ ਸੁਖਦੇਵ ਸਿੰਘ ਜੰਮੂ ਦੀ ਅਗਵਾਈ ਵਿਚ ਸ੍ਰੀ ਸਤਿਗੁਰੂ ਜੀ ਦੇ ਸੁਆਗਤ ਲਈ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸ੍ਰੀ ਸਤਿਗੁਰੂ ਜੀ ਏਥੋਂ ਆਪਣੇ ਡੇਰੇ ਸੂਬਾ ਜੀ ਦੇ ਘਰ ਆਣ ਪ੍ਰਸ਼ਾਦਾ ਛਕਣ ਉਪਰੰਤ ਆਰਾਮ ਕੀਤਾ ਅਤੇ ਫਿਰ ਸ਼ੁਰੂ ਹੋਇਆ ਨਾਮਧਾਰੀ ਘਰਾਂ ਵਿਚ ਚਰਨ ਪਾਉਣ ਦਾ ਕਾਰਜ। ਸ਼ਾਮ ਨੂੰ ਨਾਮਧਾਰੀ ਧਰਮਸ਼ਾਲਾ ਵਿਖੇ ਨਾਮ ਸਿਮਰਨ ੭ ਤੋਂ ੮ ਅਤੇ ਉਪਰੰਤ ਕੀਰਤਨ ਹੋਇਆ। ਸਾਧ-ਸੰਗਤ ਦੀ ਹਾਜ਼ਰੀ ਭਰਭੂਰ ਸੀ।
-
ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ
Date: 14 Jul 2013ਅੱਜ ਮਿਤੀ ੧੫-੦੭-੨੦੧੩ ਮੁਤਾਬਿਕ ੩੨ ਹਾੜ੍ਹ ੨੦੭੦ ਦਿਨ ਸੋਮਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ੪:੪੦ ਮਿੰਟ ਤੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਈਸ਼ਰ ਸਿੰਘ ਤੇ ਇਕਬਾਲ ਸਿੰਘ ਦੋਨੋ ਭਰਾ ਕਰ ਰਹੇ ਸਨ। ਵਾਰ ਦੇ ਭੋਗ ਉਪਰੰਤ ਤਕਰੀਬਨ ੫.੪੫ ਵਜੇ ਸ੍ਰੀ ਸਤਿਗੁਰੂ ਜੀ ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਵਾਪਸ ਸ੍ਰੀ ਭੈਣੀ ਸਾਹਿਬ ਆਣ-ਪ੍ਰਸ਼ਾਦਾ ਛਕਣ ਉਪਰੰਤ ੧੨ ਵਜੇ ਦੁਪਹਿਰ ਦਿੱਲੀ ਦੀ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਕਮਰ-ਕੱਸੇ ਕਰ ਅਰਦਾਸਾ ਸੋਧ ਚਾਲੇ ਪਾਏ। ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਵਿਖੇ ਸ਼ਾਮ ਨੂੰ ਪੰਜ ਤੋਂ ਛੇ ਵਜੇ ਤੱਕ ਨਾਮ ਸਿਮਰਨ ਹੋਇਆ। ਪਿਛਲੇ ਪਹਿਰ ਦਾ ਕੀਰਤਨ ਰਾਗੀ ਬਲਵੰਤ ਸਿੰਘ ਅਤੇ ਸਾਥੀਆਂ ਨੇ ਕੀਤਾ, ਉਪਰੰਤ ਜਥੇਦਾਰ ਸੇਵਾ ਸਿੰਘ ਦਿੱਲੀ ਨੇ ਕਥਾ ਕੀਤੀ। ਇਸ ਪ੍ਰੋਗਰਾਮ ਵਿਖੇ ਪੂਜਯ ਮਾਤਾ ਜੀ ਨੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੁਝ ਘਰਾਂ ਵਿਚ ਚਰਨ ਪਾਉਣ ਉਪਰੰਤ ਡੇਰਾ ਹੰਸਪਾਲ ਜੀ ਦੇ ਘਰ ਸੀ, ਉਥੇ ਪਹੁੰਚ ਆਰਾਮ ਕੀਤਾ।