ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ॥
Audio type:
ਅਾਸਾ ਦੀ ਵਾਰ ਦਾ ਕੀਰਤਨ
Audio date:
Sunday, 21 February 2010
Performers:
ਰਾਗੀ ਵੀਰ ਸਿੰਘ ਜੀ, ਰਾਗੀ ਸੁਰਿੰਦਰ ਸਿੰਘ ਛਿੰਦਾ ਜੀ, ਰਾਗੀ ਹਰਬੰਸ ਸਿੰਘ ਘੁੱਲਾ ਜੀ
Details:
"ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ॥ (10-6-1)
ਸਾਧ ਸੰਗਤਿ ਮਿਲ ਗਾਂਵਸੇ ਰਾਤੀਂ ਜਾਇ ਸੁਣੈ ਗੁਰਬਾਣੀ॥ (10-6-2)
ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ॥ (10-6-3)
ਰਾਣੀ ਦਿਸ ਨ ਆਵਈ ਮਨ ਵਿਚ ਵਰਤ ਗਈ ਹੈਰਾਣੀ॥ (10-6-4)
ਹੋਰਤੁ ਰਾਤੀਂ ਉੱਠਕੈ ਚਲਿਆ ਪਿਛੈ ਤਰਲ ਜੁਆਣੀ॥ (10-6-5)
ਰਾਣੀ ਪਹੁਤੀ ਸੰਗਤੀਂ ਰਾਜੇ ਖੜੀ ਖੜਾਂਉ ਨੀਸਾਣੀ॥ (10-6-6)
ਸਾਧ ਸੰਗਤਿ ਆਰਾਧਿਆ ਜੋੜੀ ਜੁੜੀ ਖੜਾਉਂ ਪੁਰਾਣੀ॥ (10-6-7)
ਰਾਜੇ ਡਿਠਾ ਚਲਿਤ ਇਹ ਖੜਾਂਵ ਹੈ ਚੋਜ ਵਿਡਾਣੀ॥ (10-6-8)
ਸਾਧ ਸੰਗਤ ਵਿਟਹੁ ਕੁਰਬਾਣੀ ॥6॥ (10-6-9)"
(ਵਾਰ ੧੦, ਭਾਈ ਗੁਰਦਾਸ ਜੀ )