੧੯੧੪ ਬਿ: ਦੀ ਵਸਾਖੀ ਵਾਲੇ ਦਿਨ (੧੨ ਅਪ੍ਰਲ ੧੮੫੭ ਈ:) ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖੀ ਦੀ ਪੁਨਰ ਸਾਜਨਾ ਕੀਤੀ। ਏਸੇ ਸਮੇਂ ਸੰਗਤ ਦੇ ਇੱਕ ਵੱਡੇ ਇਕੱਠ ਵਿੱਚ ਸਤਿਗੁਰੂ ਜੀ ਅਮਨ ਅਤੇ ਸੁਤੰਤਰਤਾ ਦਾ ਪ੍ਰਤੀਕ ਸਫੈਦ ਤਿਕੋਨਾ ਝੰਡਾ ਝੁਲਾ ਕੇ ਬਦੇਸੀ ਸਾਮਰਾਜ ਵਿਰੁਧ ਸੁਤੰਤਰਤਾ ਸੰਗ੍ਰਾਮ ਕੂਕਾ ਅੰਦੋਲਨ ਸ਼ੁਰੂ ਕਰਨ ਦਾ ਬਿਗੁਲ ਵਜਾਇਆ ਸੀ। ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਭਾਰਤ ਦੀ ਅਜ਼ਾਦੀ ਲਈ ਪੰਜਾਬ ਦੀ ਧਰਤੀ ਤੋਂ ਅਰੰਭਿਆ ਇਹ ਪਹਿਲਾ ਬਹੁਮੁਖੀ ਸੁਤੰਤਰਤਾ ਸੰਗ੍ਰਾਮ ਸੀ ਜੋ ੧੨ ਅਪ੍ਰਲ ੧੮੫੭ ਈ: ਤੋਂ ਆਰੰਭ ਹੋ ਕੇ ੧੫ ਅਗਸਤ ੧੯੪੭ ਤੱਕ ਜਾਰੀ ਰਿਹਾ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਉਸਾਰੀ ਵਿੱਚ ਭਰਪੂਰ ਯੋਗਦਾਨ ਪਾ ਰਿਹਾ ਹੈ।
ਏਸੇ ਅਸਥਾਨ ਤੇ ੧੪ ਅਪ੍ਰੈਲ ੨੦੦੭ ਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੂਕਾ ਅੰਦੋਲਨ ਦੇ ੧੫੦ਵੇਂ ਯਾਦਗਾਰੀ ਵਰ੍ਹੇ ਦਾ ਝੰਡਾ ਝੁਲਾਇਆ।