ਹਰੀ ਮੰਦਰ ਰਾਮ ਸਰੋਵਰ ਦੇ ਲਹਿੰਦੇ ਅਤੇ ਦੱਖਣ ਦੀ ਬਾਹੀ ਵਲ ਇਹ ਪਵਿੱਤਰ ਅਸਥਾਨ ਹੈ ਜਿਸਦੇ ਪਹਾੜ ਵਾਲੇ ਪਾਸੇ ੧੯੦੬ ਈ: ਵਿੱਚ ਸ੍ਰੀ ਸਤਿਗੁਰੂ ਹਰੀ ਸਿਂਘ ਜੀ ਦੀ ਦੇਹ ਦਾ ਅੰਤਮ ਸਸਕਾਰ ਕੀਤਾ ਗਿਆ। ਸਤਿਗੁਰੂ ਪ੍ਰਤਾਪ ਸਿਂਘ ਜੀ ਨੇ ੧੯੩੧ ਈ: ਵਿੱਚ ਦੀਵਾਰਾਂ ਤੇ ਲੱਕੜ ਦੀਆਂ ਕੈਂਚੀਆਂ ਪਾਕੇ ਛੱਪਰ ਬੰਨ ਦਿੱਤਾ, ਨਾਮ ਹਰੀ-ਮੰਦਰ ਰੱਖਿਆ ਗਿਆ। ਇਸ ਜਗ੍ਹਾ ਦੀ ਸਥਾਪਨਾ ਤੋਂ ਹੀ ਰੋਜ਼ਾਨਾ ਅੰਮ੍ਰਤਿ ਵੇਲੇ ਤੋਂ ਨਾਮ-ਸਿਮਰਨ, ਆਸਾ ਦੀ ਵਾਰ, ਦੁਪਹਿਰੇ ਕਥਾ, ਇਕ ਘੰਟਾ ਨਿਤਨੇਮ, ਸ਼ਾਮ ਦਾ ਕੀਰਤਨ ਨਰਿੰਤਰ ਜਾਰੀ ਹੈ। ਇਸੇ ਜਗ੍ਹਾ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ, ਸਂਗੀਤ ਸਭਾਵਾਂ ਹੁੰਦੀਆਂ ਹਨ। ਹਰੀ ਮੰਦਰ ਦਾ ਸਮੇਂ ਦੀ ਲੋੜ ਅਨੁਸਾਰ ਵਿਸਥਾਰ ਵੀ ਹੁੰਦਾ ਰਿਹਾ ਅਤੇ ਸਰੂਪ ਵੀ ਬਦਲਦਾ ਰਿਹਾ।
ਸ੍ਰੀ ਸਤਿਗੁਰੂ ਜਗਜੀਤ ਸਿਂਘ ਜੀ ਨੇ ਨਾਮ-ਸਿਮਰਨ ਕਰਨ ਵਾਲੇ ਸਿੱਖਾਂ ਦੀ ਸੁਖ-ਸਹੂਲਤ ਲਈ ਉਚੇਚ ਨਾਲ ਇਸ ਜਗ੍ਹਾ ਨੂ ਏਅਰ ਕੰਡੀਸ਼ਨ ਕਰਕੇ "ਸਿਵਕਨ ਕੋ ਸਿਵਗੁਣ ਸੁਖ ਦੀਓ" ਗੁਰਵਾਕ ਸਾਕਾਰ ਕੀਤਾ ਹੈ।