Sri Bhaini Sahib

Official website of central religious place for Namdhari Sect
RiseSet
05:45am07:01pm

News updates

  • Wreath – lying ceremony for the martyrs of Raikot concluded in the holy presence of Sri Satguru Uday Singh Ji

    Date: 15 Aug 2014

    In the divine presence of Sri Satguru Uday Singh Ji martyrs of raikot(Shaheed Mangal Singh, Shaheed Mastan Singh, Shaheed Gurmukh Singh) was commemorated yesterday. During this many prominent orators expressed their homage through vibrant speeches. His Holiness Sri Satguru Uday Singh Ji paid a warm tribute to these immortal martyrs. Satguru Ji encouraged whole sadh sangat to follow the gospels of Sri Satguru Jagjit Singh Ji. 

  • 47th Annual Samelan ( Vishva Namdhari Vidyak Samelan ) @ Sri Bhaini Sahib

    Date: 25 May 2014

    In memory of Sri Saguru Jagjit Singh Ji and under blessing of Sri Satguru Uday Singh Ji 47th annual sanmelan of Vishwa Namdhari Vidyak Jatha is going to be held from 13th to 16th June, 2014 at Sri Bhaini Sahib.

    Annual Vidyak Sanmelan 2014 Sri Bhaini Sahib
    Kindly find the syllabus in downloads section at:
    Sylabus for boys: Click to view
    Sylabus for Girls: Click to view

  • ੧੪ ਅਪ੍ਰੈਲ ੨੦੧੪, ਵਿਸਾਖੀ ਦਾ ਪ੍ਰੋਗਰਾਮ

    Date: 24 Mar 2014

    ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ

    ੧੪ ਅਪ੍ਰੈਲ ੨੦੧੪, ਵਿਸਾਖੀ ਦਾ ਪ੍ਰੋਗਰਾਮ

    ਸਵੇਰੇ ਆਸਾ ਦੀ ਵਾਰ
    ਦੀਵਾਨ ਸਵੇਰੇ ੯ ਵਜੇ ਤੋਂ ੨ ਵਜੇ ਤੱਕ
    ਨਿਤਨੇਮ ਦੁਪਿਹਰ ੨ ਵਜੇ ਤੋਂ ੩ ਵਜੇ
    ਕੀਰਤਨ ੩ ਵਜੇ ਤੋਂ ੪ ਵਜੇ
    ਰਾਤ ਦੇ ਦੀਵਾਨ ੭ ਵਜੇ ਤੋਂ ੯ ਵਜੇ ਤੱਕ 
       
    ਸਵੇਰ ਦੇ ਦੀਵਾਨਾਂ ਦਾ ਵੇਰਵਾ
    ਨਾਮ ਸਮਾਂ
    ਜਥੇਦਾਰ ਬਲਵੀਰ ਸਿੰਘ ੯ ਵਜੇ ਤੋਂ ੯:੫੦ ਵਜੇ
    ਕਥਾਵਾਚਕ ਭਜਨ ਸਿੰਘ ੯:੫੦ ਵਜੇ ਤੋਂ ੧੦:੪੦ ਵਜੇ
    ਕਵੀਸ਼ਰ ਗੁਰਸੇਵਕ ਸਿੰਘ ੧੦:੪੦ ਵਜੇ ਤੋਂ ੧੧:੩੦ ਵਜੇ
    ਜਥੇਦਾਰ ਪ੍ਰੀਤਮ ਸਿੰਘ ੧੧:੩੦ ਵਜੇ ਤੋਂ ੧੨:੨੦ ਵਜੇ
    ਸੂਬਾ ਮੋਹਕਮ ਸਿੰਘ ੧੨:੨੦ ਵਜੇ ਤੋਂ ੧:੧੦ ਵਜੇ
    ਜਥੇਦਾਰ ਗੁਰਲਾਲ ਸਿੰਘ ੧:੧੦ ਵਜੇ ੨:੦੦ ਵਜੇ
       
    ਰਾਤ ਦੇ ਦੀਵਾਨ
    ਨਾਮ ਸਮਾਂ
    ਗੁਰਲਾਲ ਸਿੰਘ ਕਵੀਸ਼ਰ ੭ ਵਜੇ ਤੋਂ ੮ ਵਜੇ ਤੋਂ
    ਜਥੇਦਾਰ ਕਮਾਲ ਸਿੰਘ ੮ ਵਜੇ ਤੋਂ ੯ ਵਜੇ ਤੋਂ
       
    ੧੫ ਅਪ੍ਰੈਲ ੨੦੧੪ ਸਵੇਰੇ ਆਸਾ ਦੀ ਵਾਰ ਉਪਰੰਤ ਅਨੰਦ ਕਾਰਜ ਮੇਲੇ ਦੀ ਸਮਾਪਤੀ
  • ਹੋਲਾ ਮੱਹਲਾ ੨੦੧੪, ੧੬ ਤੋਂ ੧੯ ਮਾਰਚ

    Date: 14 Mar 2014

    ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਛਤਰ ਛਾਇਆ ਹੇਠ ਵਿਸ਼ਵ ਸ਼ਾਂਤੀ ਅਤੇ ਰੂਹਾਨੀਅਤ ਦਾ ਪੁਰਬ ਹੋਲਾ ਮੱਹਲਾ ੩ ਤੋਂ ੬ ਚੇਤਰ ੨੦੭੦ ਮੁਤਾਬਕ ੧੬ ਤੋਂ ੧੯ ਮਾਰਚ ੨੦੧੪

  • Schedule for 13 Dec mela at Sri Bhaini Sahib

    Date: 09 Dec 2013

    Mela on 13 December 2013 at Sri Bhaini Sahib

    Programme Schedule

    05:00 am - Asa Di Vaar
    07:00 am - 30 mins Katha (After Asa Di Vaar)
    10:45 am - Kavishari Gursewak Singh
    11:30 am - Kavishari Gurlal Singh
    12:15 pm - Katha Bhajan Singh
    12:45 pm - Diwan Gurbachan Singh Veeroke
    01:30 pm - Diwan Gurlal Singh Sri Bhaini Sahib
    02:15 pm - Nitnem (Updesh)
    03:15 pm - Kirtan Hazuri Raagi
    05:40 pm - Katha Sant Nishan Singh Ji (Daily Naam Simran)
    06:28 pm - 10 mins Naam Simran (Updesh Satguru Jagjit Singh Ji)
    06:38 pm - Kids Sri Bhaini Sahib
    07:15 pm - Kavi Darbar
    09:15 pm - Diwan
    10:00 pm - Samapati Ardaas

  • ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ-ਪਵਿੱਤਰ ਯਾਦ ਵਿਚ ਸਿਮਰਤੀ ਸਮਾਗਮ

    Date: 28 Sep 2013

    ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ-ਪਵਿੱਤਰ ਯਾਦ ਵਿਚ ਸਿਮਰਤੀ ਸਮਾਗਮ ਮਿਤੀ ੧੩-੧੦-੨੦੧੩ ਮੁਤਾਬਿਕ ੨੮ ਅੱਸੂ ੨੦੭੦ ਬਿਕਰਮੀ ਦਿਨ ਐਤਵਾਰ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ ਵਿੱਚ ਹੋਵੇਗਾ। ਸਵੇਰੇ ਆਸਾ ਦੀ ਵਾਰ ਦੀ ਸਮਾਪਤੀ ਸਮੇਂ ਪਾਠਾਂ ਦੇ ਭੋਗ ਪਾਉਣ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਅਤੇ ਰਾਤ ਨੂੰ ਕਵੀ ਦਰਬਾਰ ਹੋਵੇਗਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਸਾਧ ਸੰਗਤ ਆਪਣੇ ਘਰੋਂ ਆਪ ਪਾਠ ਕਰਕੇ ਲਿਆਵੇ ਤਾਂ ਜੋ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।

  • ਦਸਤਾਰਬੰਦੀ ਮੇਲਾ - ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

    Date: 07 Sep 2013

    ਦਸਤਾਰਬੰਦੀ ਮੇਲਾ - ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
     ਦਿਨ ਅੈਤਵਾਰ, ੮ ਸਤੰਬਰ ੨੦੧੩ ਨੂੰ
     ਗੁਰਦੁਆਰਾ ਰਮੇਸ਼ ਨਗਰ, ਨਵੀਂ ਦਿੱਲੀ
     ਵਿਖੇ ਮਨਾਇਆ ਜਾਵੇਗਾ।

  • ਪ੍ਰੋਗਰਾਮ: ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ

    Date: 23 Aug 2013

    ਸ੍ਰੀ ਸਤਿਗੁਰੂ ਉਦੈ ਸਿੰਘ ਜੀ ਆਪਣੇ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵਾਪਸੀ ਭਾਰਤ ੧੯ ਅਗਸਤ, ੨੦੧੩ ਮੁਤਾਬਿਕ ੪ ਭਾਦਰੋਂ ੨੦੭੦ ਦਿਨ ਸੋਮਵਾਰ ਹਵਾਈ ਸਫ਼ਰ ਰਾਂਹੀ ਬੰਗਲੌਰ ਹਵਾਈ ਅੱਡੇ ਤੇ ਉੱਤਰੇ। ੨੦-੦੮-੨੦੧੩ ਨੂੰ ਬੰਗਲੌਰ ਦੇ ਹਸਪਤਾਲ ਵਿੱਚ ਸ੍ਰੀ ਸਤਿਗੁਰੂ ਜੀ ਦੀ ਬਾਂਹ ਦਾ ਸਫ਼ਲ ਉਪਰੇਸ਼ਨ ਹੋਇਆ ਅਤੇ ਸ੍ਰੀ ਸਤਿਗੁਰੂ ਜੀ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਵੀਰਵਾਰ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਦੁਪਿਹਰ ੧੨:੦੦ ਤੋਂ ੨:੦੦ ਇੱਕ ਭੋਗ ਸਮਾਗਮ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। ੩੦-੦੮-੨੦੧੩ ਮੁਤਾਬਿਕ ੧੫ ਭਾਦਰੋਂ ੨੦੭੦ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਭੈਣੀ ਸਾਹਿਬ ਅਤੇ ਦੁਪਿਹਰ ੧੨:੦੦ ਤੋਂ ੨:੦੦ ਸ੍ਰੀ ਸਤਿਗੁਰੂ ਜੀ ਸੰਤ ਕਰਮ ਸਿੰਘ ਜੀ ਦੇ ਸਲਾਨਾ ਮੇਲੇ ਹਿੰਮਤਪੁਰੇ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਹਿੰਮਤਪੁਰੇ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਮਸਤਾਨਗੜ੍ਹ (ਸਿਰਸਾ) ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇਣਗੇ। ੩੧-੦੮-੨੦੧੩ ਮੁਤਾਬਿਕ ੧੬ ਭਾਦਰੋਂ ੨੦੭੦ ਨੂੰ ਸੰਤਨਗਰ ਵਿਖੇ ੫ ਭਾਦਰੋਂ ਦੇ ਮੇਲੇ ਦੀ ਆਸਾ ਦੀ ਵਾਰ ਦੇ ਕੀਰਤਨ ਅਤੇ ਦੁਪਿਹਰ ੧੨:੦੦ ਤੋਂ ੨:੦੦ ਨਾਮ ਸਿਮਰਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਸ਼ਾਮ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਕੇ ੧-੦੯-੨੦੧੩ ਮੁਤਾਬਿਕ ੧੭ ਭਾਦਰੋਂ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਗੇ।
    ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਐਤਵਾਰ ੧੨:੦੦ ਤੋਂ ੨:੦੦ ਦੁਪਿਹਰ ਦਿੱਲੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ
    ੩੦-੦੮-੨੦੧੩ ਦਿਨ ਸੋਮਵਾਰ ਸਵੇਰੇ ਆਸਾ ਦੀ ਵਾਰ ਸ੍ਰੀ ਭੈਣੀ ਸਾਹਿਬ ਦੁਪਿਹਰ ੧੨:੦੦ ਤੋਂ ੨:੦੦ ਹਿੰਮਤਪੁਰਾ ਮੇਲਾ
    ਸ਼ਾਮ ੬:੦੦ ਵਜੇ ਮਸਤਾਨਗੜ੍ਹ (ਸਿਰਸਾ)
    ੩੧-੦੮-੨੦੧੩ ਸ਼ਨੀਵਾਰ ਸਵੇਰੇ ਆਸਾ ਦੀ ਵਾਰ ਸੰਤਨਗਰ
    ਦੁਪਿਹਰ ਨਾਮ ਸਿਮਰਨ ੧੨:੦੦ ਤੋਂ ੨:੦੦ ਮੇਲਾ ੫ ਭਾਦਰੋਂ ਦਾ ਸੰਤਨਗਰ ਸ਼ਾਮ ਵਾਪਸੀ ਸ੍ਰੀ ਭੈਣੀ ਸਾਹਿਬ
    ੧-੦੯-੨੦੧੩ ਦਿਨ ਐਤਵਾਰ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ।

  • ਸ੍ਰੀ ਸਤਿਗੁਰੂ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ

    Date: 31 Jul 2013

    ਅੱਜ ਮਿਤੀ ੧ ਅਗਸਤ ੨੦੧੩ ਮੁਤਾਬਿਕ ੧੭ ਸਾਵਣ ੨੦੭੦ ਬਿਕਰਮੀ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਸਵੇਰੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਆਸਾ ਦੀ ਵਾਰ ਦਾ ਕੀਰਤਨ ਰਾਗੀ ਮੋਹਣ ਸਿੰਘ ਅਤੇ ਸਾਥੀ ਕਰ ਰਹੇ ਸਨ। ਤਕਰੀਬਨ ੧੦ ਵਜੇ ਦੇ ਕਰੀਬ ਸ੍ਰੀ ਸਤਿਗੁਰੂ ਜੀ ਲੁਧਿਆਣਾ ਵਿਖੇ ਅਪੋਲੋ ਹਸਪਤਾਲ ਵਿੱਚ ਆਪਣੇ ਨਿੱਜੀ ਰੁਝੇਵੇਂ ਲਈ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਦੁਪਿਹਰ ਦੇ ਨਾਮ ਸਿਮਰਨ ਸਮੇਂ ਫਿਰ ਹਰੀ ਮੰਦਰ ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਿਵਾਜਿਆ, ਉਪਰੰਤ ਸ੍ਰੀ ਭੈਣੀ ਸਾਹਿਬ ਵਿਖੇ ਹੀ ਬਿਰਧਸ਼ਾਲਾ ਬਿਰਧਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਅਕਾਲ ਬੁੰਗੇ, ਰਾਮ ਮੰਦਰ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਥਾਪਤ ਅਮਰਲੋਹ ਨੂੰ ਨਮਸਕਾਰ ਕੀਤੀ। ਸ਼ਾਮ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਦੇ ਦੀਵਾਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ।

  • ਯਮੁਨਾਨਗਰ ਮੇਲੇ ਵਿੱਚ ਦਰਸ਼ਨ ਦੇ ਕੇ ਨਿਵਾਜਿਆ

    Date: 30 Jul 2013

    ਅੱਜ ਮਿਤੀ ੩੧-੭-੨੦੧੩ ਮੁਤਾਬਿਕ ੧੬ ਸਾਵਣ ੨੦੭੦ ਬਿਕਰਮੀ ਦਿਨ ਬੁੱਧਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਨਵੀਂ ਦਿੱਲੀ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਉਪਰੰਤ ਪ੍ਰਧਾਨ ਸੰਤ ਸਾਧਾ ਸਿੰਘ ਦੇ ਘਰ ਪ੍ਰਸ਼ਾਦਾ ਛਕਣ ਤੋਂ ਬਾਅਦ ਤਕਰੀਬਨ ੮:੨੦ ਤੇ ਸਿੱਖਾਂ ਸੇਵਕਾਂ ਸਹਿਤ ਕਮਰ ਕੱਸੇ ਕਰ ਅਰਦਾਸਾ ਸੋਧ ਯਮੁਨਾਨਗਰ ਲਈ ਚਾਲੇ ਪਾਏ। ੧੧:੧੫ ਵਜੇ ਯਮੁਨਾਨਗਰ ਵਿਖੇ ਸੰਤ ਸੁਖਦੇਵ ਸਿੰਘ ਸਮੇਤ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਕੀਤੇ ਜਾ ਰਹੇ ਯਾਦਗਰੀ ਮੇਲੇ ਵਿੱਚ ਸਾਧ ਸੰਗਤ ਨੂੰ ਦਰਸ਼ਨ ਦੇ ਨਿਵਾਜਿਆ। ਯਮੁਨਾਨਗਰ ਦੀ ਸਮੁੱਚੀ ਸਾਧ ਸੰਗਤ ਅਤੇ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਸ਼ਨਾਦਾਰ ਸਵਾਗਤ ਕੀਤਾ ਗਿਆ। ਜਥੇਦਾਰ ਇਕਬਾਲ ਸਿੰਘ ਸ੍ਰੀ ਭੈਣੀ ਸਾਹਿਬ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੀਵਾਨ ਲਾਇਆ। ਸ੍ਰੀ ਦਵਿੰਦਰ ਚਾਵਲਾ ਸੀਨੀਅਰ ਕਾਂਗਰਸੀ ਆਗੂ ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ। ੧ ਵਜੇ ਮੇਲੇ ਦੀ ਸਮਾਪਤੀ ਦੀ ਅਰਦਾਸ ਹੋਈ ਅਤੇ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਸ੍ਰੀ ਭੈਣੀ ਸਾਹਿਬ ਲਈ ਚੱਲ ਪਿਆ। ਸ੍ਰੀ ਭੈਣੀ ਸਾਹਿਬ ਤਕਰੀਬਨ ਪੌਣੇ ਪੰਜ ਵਜੇ ਪਹੁੰਚ ਕੇ ਸ੍ਰੀ ਸਤਿਗੁਰੂ ਜੀ ਨੇ ਗਰਾਊਂਡ ਵਿੱਚ ਪ੍ਰਕੈਟਸ ਕਰ ਰਹੇ ਹਾਕੀ ਖਿਡਾਰੀਆਂ ਨੂੰ ਦਰਸ਼ਨ ਦਿੱਤੇ ਅਤੇ ਸ਼ਾਮ ਨੂੰ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।

Pages