News updates
-
ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ
Date: 14 Jul 2013ਅੱਜ ਮਿਤੀ ੧੫-੦੭-੨੦੧੩ ਮੁਤਾਬਿਕ ੩੨ ਹਾੜ੍ਹ ੨੦੭੦ ਦਿਨ ਸੋਮਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ੪:੪੦ ਮਿੰਟ ਤੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਈਸ਼ਰ ਸਿੰਘ ਤੇ ਇਕਬਾਲ ਸਿੰਘ ਦੋਨੋ ਭਰਾ ਕਰ ਰਹੇ ਸਨ। ਵਾਰ ਦੇ ਭੋਗ ਉਪਰੰਤ ਤਕਰੀਬਨ ੫.੪੫ ਵਜੇ ਸ੍ਰੀ ਸਤਿਗੁਰੂ ਜੀ ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਵਾਪਸ ਸ੍ਰੀ ਭੈਣੀ ਸਾਹਿਬ ਆਣ-ਪ੍ਰਸ਼ਾਦਾ ਛਕਣ ਉਪਰੰਤ ੧੨ ਵਜੇ ਦੁਪਹਿਰ ਦਿੱਲੀ ਦੀ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਕਮਰ-ਕੱਸੇ ਕਰ ਅਰਦਾਸਾ ਸੋਧ ਚਾਲੇ ਪਾਏ। ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਵਿਖੇ ਸ਼ਾਮ ਨੂੰ ਪੰਜ ਤੋਂ ਛੇ ਵਜੇ ਤੱਕ ਨਾਮ ਸਿਮਰਨ ਹੋਇਆ। ਪਿਛਲੇ ਪਹਿਰ ਦਾ ਕੀਰਤਨ ਰਾਗੀ ਬਲਵੰਤ ਸਿੰਘ ਅਤੇ ਸਾਥੀਆਂ ਨੇ ਕੀਤਾ, ਉਪਰੰਤ ਜਥੇਦਾਰ ਸੇਵਾ ਸਿੰਘ ਦਿੱਲੀ ਨੇ ਕਥਾ ਕੀਤੀ। ਇਸ ਪ੍ਰੋਗਰਾਮ ਵਿਖੇ ਪੂਜਯ ਮਾਤਾ ਜੀ ਨੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੁਝ ਘਰਾਂ ਵਿਚ ਚਰਨ ਪਾਉਣ ਉਪਰੰਤ ਡੇਰਾ ਹੰਸਪਾਲ ਜੀ ਦੇ ਘਰ ਸੀ, ਉਥੇ ਪਹੁੰਚ ਆਰਾਮ ਕੀਤਾ।
-
ਜਲੰਧਰ ਅਤੇ ਲੁਧਿਆਣਾ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ
Date: 13 Jul 2013ਅੱਜ ਮਿਤੀ ੧੪ ਜੁਲਾਈ ੨੦੧੩ ਮੁਤਾਬਿਕ ੩੧ ਹਾੜ੍ਹ ੨੦੭੦ ਬਿਕਰਮੀ ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਹੋ ਰਹੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦਿੱਤੇ। ਅਸਾ ਦੀ ਵਾਰ ਦਾ ਕੀਰਤਨ ਸੰਤ ਹਰਬੰਸ ਸਿੰਘ ਘੁੱਲਾ ਹਜ਼ੂਰੀ ਰਾਗੀ ਦੀ ਅਗਵਾਈ ਵਿੱਚ ਰਾਗੀ ਸਿੰਘ ਕਰ ਰਹੇ ਸਨ। ਅੱਜ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇੱਕ ਅਨੰਦ ਕਾਰਜ ਵੀ ਹੋਇਆ। ੭:੪੦ ਤੇ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲੰਧਰ ਵਿਖੇ ਵਿਦਿਅਕ ਜਥੇ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਦਰਸ਼ਨ ਦੇਣ ਲਈ ਸ੍ਰੀ ਭੈਣੀ ਸਾਹਿਬ ਤੋਂ ਰਵਾਨਾ ਹੋਏ। ਯਾਦਗਰੀ ਸਮਾਗਮ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਸਵਾਗਤ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਕੇ.ਕੇ ਭੰਡਾਰੀ ਨੇ ਕੀਤਾ ਅਤੇ ਜਗਦੀਸ਼ ਸਿੰਘ ਵਰਿਆਮ ਜਨਰਲ ਸਕੱਤਰ ਨਾਮਧਾਰੀ ਦਰਬਾਰ ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ। ਸਮਾਗਮ ਸਮਾਪਤੀ ਤੋਂ ਬਾਅਦ ਸ੍ਰੀ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ ਅਤੇ ਵਰਿਆਮ ਜੀ ਅਤੇ ਹੋਰ ਦੋ ਘਰਾਂ ਵਿੱਚ ਚਰਨ ਪਾਉਣ ਉਪਰੰਤ ਜਲੰਧਰ ਤੋਂ ਵਾਪਸੀ ਕਰ ਲਈ।
ਅੱਜ ਹੀ ਦੁਪਿਹਰ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਲੁਧਿਆਣਾ ਸ਼ਹੀਦੀ ਸਮਾਰਕ ਵਿਖੇ ਸੰਤ ਮਾਨ ਸਿੰਘ ਪਨੇਸਰ ਜੋ ਕਿ ਭਾਈ ਜੀ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਪਿਤਾ ਸਨ, ਉਹਨਾਂ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਸਾਧ ਸੰਗਤ ਅਤੇ ਹੋਰ ਪਤਵੰਤੇ ਸੱਜਣ ਕਾਫੀ ਵੱਡੀ ਤਦਾਦ ਵਿੱਚ ਹਾਜ਼ਰ ਸਨ। ਹਜ਼ੂਰੀ ਰਾਗੀ ਬਲਵੰਤ ਸਿੰਘ ਦੀ ਅਗਵਾਈ ਵਿੱਚ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਪਾਠ ਦਾ ਭੋਗ ਪਾਇਆ ਗਿਆ। ਇਸ ਸਮੇਂ ਰਜਿੰਦਰ ਭੰਡਾਰੀ ਭਾਜਪਾ ਆਗੂ, ਸ: ਮਲਕੀਤ ਸਿੰਘ ਦਾਖਾਂ ਕਾਂਗਰਸ ਪਾਰਟੀ, ਸ: ਅਮਰਜੀਤ ਸਿੰਘ ਭਾਟੀਆ, ਹੀਰਾ ਸਿੰਘ ਗਾਬੜੀਆ ਅਕਾਲੀ ਆਗੂ ਵੀ ਹਾਜ਼ਰ ਸਨ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਸ੍ਰੀ ਭੈਣੀ ਸਾਹਿਬ ਵਾਪਸ ਆਣ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ।
-
ਸ੍ਰੀ ਭੈਣੀ ਸਾਹਿਬ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ
Date: 13 Jun 2013ਮਿਤੀ ੧੪-੬-੨੦੧੩ ਮੁਤਾਬਿਕ ੧ ਹਾੜ੍ਹ ੨੦੭੦ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਹਰੀ ਮੰਦਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਅੱਜ ਸ੍ਰੀ ਭੈਣੀ ਸਾਹਿਬ ਹੀ ਰਹਿ ਕੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ। ਦੁਪਿਹਰ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ੨ ਤੋਂ ੩ ਵਜੇ ਗੁਰਮੀਤ ਸਿੰਘ ਦਰੋਗਾ ਮੁਠੱਡਾ ਜੋ ਕੇ ਕਾਫੀ ਲੰਬਾਂ ਸਮਾਂ ਗੁਰੂ ਘਰ ਦਾ ਉਘਰਾਈਆ ਰਿਹਾ ਉਸ ਨਮਿਤ ਭੋਗ ਪਿਆ। ਅੱਜ ਉਚੇਚੇ ਤੌਰ ਤੇ ਸਿੱਖ ਜਗਤ ਦੇ ਨਾਮਵਰ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ। ਭਾਈ ਬਲਬੀਰ ਸਿੰਘ ਜੀ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਬਖਸ਼ਿਸਾਂ ਦਾ ਉਚੇਚਾ ਵਰਣਨ ਕੀਤਾ। ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਭਾਈ ਬਲਬੀਰ ਸਿੰਘ ਰਾਗੀ ਨੂੰ ਸਿਰੋਪਾ ਅਤੇ ਸਨਮਾਨ ਦੇ ਕੇ ਨਿਵਾਜਿਆ।
-
ਸੰਤਨਗਰ, ਪਿੰਡ ਖੋਟੇ ਅਤੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਦਰਸ਼ਨ ਦਿੱਤੇ
Date: 12 Jun 2013ਮਿਤੀ ੧੩-੬-੨੦੧੩ ਦਿਨ ਵੀਰਵਾਰ ੩੧ ਜੇਠ ੨੦੭੦ ਸਵੇਰੇ ੪:੩੨ ਮਿੰਟ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸੰਤਨਗਰ ਸੰਤ ਸਤਨਾਮ ਸਿੰਘ ਮੁਕਤਾ ਦੇ ਘਰ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ। ੫ ਪਾਠਾਂ ਦੇ ਭੋਗ ਪਾਏ ਗਏ। ਇਹ ਮੇਲਾ ਪਰਿਵਾਰ ਵੱਲੋਂ ਸੂਬਾ ਧਰਮ ਸਿੰਘ ਦੀ ਯਾਦ ਵਿੱਚ ਕੀਤਾ ਗਿਆ। ੬ ਵਜੇ ਸੰਤਨਗਰ ਤੋਂ ਚੱਲ ਕੇ ੮:੩੦ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਖੋਟੇ ਜ਼ਿਲ੍ਹਾ ਮੋਗਾ (ਪੰਜਾਬ) ਵਿਖੇ ਆਣ ਕੇ ਪ੍ਰਸ਼ਾਦਾ ਛਕਣ ਉਪਰੰਤ ਦੀਵਾਨ ਵਿੱਚ ਦਰਸ਼ਨ ਦਿੱਤੇ। ਇਹ ਮੇਲਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਰੰਭੀ ਅਨੰਦ ਕਾਰਜ ਦੀ ਮਰਿਯਾਦਾ ਨਮਿਤ ਸੀ ਜੋ ਪਿੰਡ ਖੋਟੇ ਤੋਂ ੩ ਜੂਨ ੧੮੬੩ ਨੂੰ ਆਰੰਭ ਕੀਤੀ ਸੀ। ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਸ੍ਰੀ ਭੈਣੀ ਸਾਹਿਬ ਤੋਂ ਚੱਲ ਕੇ ਆਣ ਪਹੁੰਚੇ ਸਨ। ਪ੍ਰੁੋਗਰਾਮ ਵੱਡੇ ਬਣੇ ਹੋਏ ਹਾਲ ਵਿੱਚ ਚਲ ਰਿਹਾ ਸੀ। ਬਾਹਰ ਭਾਰੀ ਬਾਰਿਸ਼ ਨਾਲ ਇੰਦਰ ਦੇਵਤਾ ਵੀ ਹਾਜ਼ਰੀ ਭਰ ਰਿਹਾ ਸੀ। ਇੱਥੋਂ ਹੀ ਤਕਰੀਬਨ ੧੧ ਵਜੇ ਚੱਲ ਕੇ ੧:੩੦ ਤੇ ਦੁਪਿਹਰੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸ: ਕੁਲਦੀਪ ਸਿੰਘ ਨਮਿਤ ਭੋਗ ਤੇ ਦਰਸ਼ਨ ਦਿੱਤੇ। ਭੋਗ ਉਪਰੰਤ ਘਰ ਚਰਨ ਪਾ ਕੇ ਪਿੰਡ ਕੁਤਬੇਵਾਲ ਵਿਖੇ ਸੂਬਾ ਸੁਰਜੀਤ ਸਿੰਘ ਦੇ ਘਰ ਚਰਨ ਪਾ ਵਾਪਿਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ।
-
ਐਲਨਾਬਾਦ, ਪ੍ਰਤਾਪਨਗਰ, ਸੰਤਨਗਰ ਤੇ ਰਾਣੀਆਂ ਵਿਖੇ ਦਰਸ਼ਨ ਅਤੇ ਚਰਨ ਪਾਉਣ ਦੀ ਕਿਰਪਾ
Date: 11 Jun 2013ਅੱਜ ਮਿਤੀ ੧੨-੬-੨੦੧੩ ਮੁਤਾਬਿਕ ੩੦ ਜੇਠ ੨੦੭੦ ਦਿਨ ਬੁੱਧਵਾਰ ਸਵੇਰੇ ੪:੩੨ ਮਿੰਟ ਤੇ ਮਸਤਾਨਗੜ੍ਹ ਤੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਰਵਾਨਾ ਹੋ ਕੇ ਐਲਨਾਬਾਦ ਬਾਹਰ-ਵਾਰ ਖੇਤਾਂ ਵਿੱਚ ਸ: ਰੇਸ਼ਮ ਸਿੰਘ ਦੀ ਢਾਣੀ ਤੇ ਆਸਾ ਦੀ ਵਾਰ ਵਿੱਚ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਆਸਾ ਦੀ ਵਾਰ ਦਾ ਕੀਰਤਨ ਉਸਤਾਦ ਮਹਿਲ ਸਿੰਘ ਦੇ ਸ਼ਗਿਰਦ ਬੱਚੇ ਬੱਚੀਆਂ ਨੇ ਕੀਤਾ। ੫:੪੦ ਤੇ ਵਾਰ ਦੇ ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਐਲਨਾਬਾਦ ਤੋਂ ਕਿਸੇ ਨਿੱਜੀ ਰੁਝੇਵੇਂ ਕਾਰਨ ਮਸਤਾਨਗੜ੍ਹ ਵਾਪਿਸ ਆਏ। ਅੱਜ ਪਿੰਡ ਪ੍ਰਤਾਪਨਗਰ ਸਾਰੇ ਨਗਰ ਵਿੱਚ ਘਰ-ਘਰ ਚਰਨ ਪਾਉਣ ਦਾ ਪ੍ਰੋਗਰਾਮ ਸੀ। ਸ੍ਰੀ ਸਤਿਗੁਰੂ ਜੀ ਨੇ ਸਾਰੇ ਘਰਾਂ ਵਿੱਚ ਚਰਨ ਪਾਏ। ਨਗਰ ਨਿਵਾਸੀਆਂ ਵਿੱਚ ਪੂਰਾ ਉਤਸ਼ਾਹ ਤੇ ਚਾਅ ਸੀ। ਦੁਪਿਹਰ ੨ ਵਜੇ ਸ: ਸੁੱਚਾ ਸਿੰਘ ਸਾਬਕਾ ਸਰਪੰਚ ਨਕੌੜਾ ਦੇ ਘਰ ਜਲ-ਪਾਣੀ ਛਕਣ ਤੋਂ ਬਾਅਦ ਪਿੰਡ ਖੂਹ ਅੰਮ੍ਰਿਤਸਰੀਆ ਵਿਖੇ ੩ ਘਰਾਂ ਵਿੱਚ ਚਰਨ ਪਾਉਣ ਬਾਅਦ ਮਸਤਾਨਗੜ੍ਹ ਆਣ ਆਰਾਮ ਕੀਤਾ। ਸ਼ਾਮ ੬ ਵਜੇ ਸੰਤਨਗਰ ਵਿਖੇ ਕੁਝ ਘਰਾਂ ਵਿੱਚ ਚਰਨ ਪਾ ਕੇ ਵੱਡੇ ਮੰਦਰ ਵਿੱਚ ਹੋ ਰਹੇ ਨਾਮ ਸਿਮਰਨ ਵਿੱਚ ਦਰਸ਼ਨ ਦਿੱਤੇ। ਉਪਰੰਤ ਰਾਣੀਆਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੋ ਰਹੇ ਸਮਾਗਮ ਵਿੱਚ ਸਾਧ ਸੰਗਤ ਨੂੰ ਦਰਸ਼ਨ ਦਿੱਤੇ।
-
ਸਿਰਸਾ ਵਿਖੇ ਘਰਾਂ ਵਿੱਚ ਚਰਨ ਪਾਏ
Date: 10 Jun 2013ਅੱਜ ਮਿਤੀ ੧੧-੫-੨੦੧੩ ਮੁਤਾਬਿਕ ੨੯ ਜੇਠ ੨੦੭੦ ਦਿਨ ਮੰਗਲਵਾਰ ਮਸਤਾਨਗੜ੍ਹ ਤੋਂ ੪:੧੦ ਤੇ ਸਵੇਰੇ ਚੱਲ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸੇਵਕਾਂ ਦੇ ਕਾਫਲੇ ਸਹਿਤ ੪:੫੦ ਤੇ ਸਿਰਸਾ ਨਾਮਧਾਰੀ ਧਰਮਸ਼ਾਲਾ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ। ਕੀਰਤਨ ਸਥਾਨਕ ਜਥੇ ਵੱਲੋਂ ਕੀਤਾ ਗਿਆ। ਭੋਗ ਉਪਰੰਤ ਸਿਰਸਾ ਸ਼ਹਿਰ ਦੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਿਰਸਾ ਵਿਖੇ ਹੀ ਸ੍ਰੀ ਸਤਿਗੁਰੂ ਜੀ ਨੇ ਕਵਲਜੀਤ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦਿੱਤੇ। ਉਪਰੰਤ ਦੁਪਿਹਰ ੧੨:੩੦ ਤੇ ਪਿੰਡ ਹਾਰਨੀਆਂ ਸ: ਸਰਿੰਦਰ ਸਿੰਘ ਦੇ ਨਮਿਤ ਪਏ ਭੋਗ ਤੇ ਦਰਸ਼ਨ ਦੇਣ ਤੋਂ ਬਾਅਦ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ਆਣ ਆਰਾਮ ਕੀਤਾ। ਕੁੱਝ ਦੇਰ ਬਾਅਦ ਹੀ ਸ੍ਰੀ ਸਤਿਗੁਰੂ ਜੀ ਦੀ ਆਮਦ ਤੇ ਇੰਦਰ ਦੇਵਤਾ ਨੇ ਮਿੰਨੀ- ਮਿੰਨੀ ਫੁਹਾਰ ਪਾ ਕੇ ਮੌਸਮ ਨੂੰ ਖੁਸ਼-ਗਵਾਰ ਬਣਾ ਦਿੱਤਾ ਅਤੇ ਸਮੁੱਚੇ ਇਲਾਕੇ ਨੇ ਤਪਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸ਼ਾਮ ਨੂੰ ਪਿੰਡ ਅਮ੍ਰਿਤਸਰ ਖੁਰਦ ਵਿਖੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।
-
ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਨੂੰ ਘਰਾਂ ਵਿੱਚ ਚਰਨ ਪਾਏ
Date: 09 Jun 2013ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਦਿਨ ਸੋਮਵਾਰ ਅਮ੍ਰਿੰਤ ਵੇਲੇ ਹਰੀ ਮੰਦਰ ਚ’ ਆਸਾ ਦੀ ਵਾਰ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦਿੱਤੇ ਭੋਗ ਉਪਰੰਤ ਪਾਠਾਂ ਵਾਲੇ ਅਸਥਾਨ ਤੇ ਇੱਕ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ੧੦:੧੫ ਵਜੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸ੍ਰੀ ਜੀਵਨ ਨਗਰ ਦੇ ਇਲਾਕੇ ਲਈ ਚਾਲੇ ਪਾਏ। ਰਸਤੇ ਵਿੱਚ ਬਰਨਾਲਾ ਸ: ਮਹਿੰਦਰ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕਰ ਦੁਪਿਹਰ ੨ ਵਜੇ ਸਿਰਸਾ ਜ਼ਿਲੇ੍ਹ ਦੇ ਪਿੰਡ ਮਸੀਤਾਂ ਸੰਤ ਮੱਘਰ ਸਿੰਘ ਉਗਰਾਈਏ ਦੇ ਲੜਕੇ ਮੁਖਤਿਆਰ ਸਿੰਘ ਅਤੇ ਭੋਲਾ ਸਿੰਘ ਦੇ ਘਰ ਚਰਨ ਪਾਏ। ਰਸਤੇ ਵਿੱਚ ਸੰਤਨਗਰ ਪਿੰਡ ਦੀ ਢਾਣੀ ਤੇ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ੪ ਵਜੇ ਪਹੁੰਚ ਕੇ ਆਰਾਮ ਕਰਨ ਉਪਰੰਤ ਪਿੰਡ ਮਿਰਜਾਪੁਰ ਥੇੜ੍ਹ ਵਿੱਚ ਸਾਰੇ ਨਗਰ ਦੇ ਘਰਾਂ ਵਿੱਚ ਚਰਨ ਪਾ ਰਾਤ ਮਸਤਾਨਗੜ੍ਹ ਆਣ ਬਿਰਾਜੇ।
-
ਪਿੰਡ ਸਿਆੜ੍ਹ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਵਿਚ ੧੫੦ ਬੀਬੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ
Date: 08 Jun 2013ਪਿੰਡ ਸਿਆੜ੍ਹ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਦੇ ੧੫੦ਵੇਂ ਵਰੇ੍ਹ ਦਾ ਮੇਲਾ ਨਾਮਧਾਰੀ ਇਤਿਹਾਸ ਦਾ ਸੁਨਿਹਰੀ ਪੰਨਾ ੧ ਜੂਨ ੧੮੬੩ਈ: ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਪਿੰਡ ਸਿਆੜ੍ਹ (ਜਿਲਾ ਲੁਧਿਆਣਾ) ਵਿਖੇ ੧੫੦ ਸਾਲ ਪਹਿਲਾਂ ਬੀਬੀਆਂ ਤੇ ਕੀਤਾ ਪਰਉਪਕਾਰ ਭਾਵੇਂ ਅੰਮ੍ਰਿਤ ਦੀ ਦਾਤ ਬਖਸ਼ੀ। ਅੱਜ ਵਰਤਮਾਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਵੱਲੋਂ ਸ੍ਰੀ ਭੈਣੀ ਸਾਹਿਬ ਤੋਂ ਤਕਰੀਬਨ ਸਾਡੇ ਚਾਰ ਵਜੇ ਚੱਲ ਕੇ ਸਿਆੜ੍ਹ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਦਰਸ਼ਨ ਦਿੱਤੇ। ਨਗਰ ਨਿਵਾਸੀਆਂ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਭਰਭੂਰ ਸੁਆਗਤ ਕੀਤਾ ਗਿਆ। ਵਿਦਵਾਨਾਂ ਤੇ ਭਾਸ਼ਨਾਂ ਤੋਂ ਬਾਅਦ ਪਵਿੱਤਰ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ। ਅੱਜ ਦੇ ਇਤਿਹਾਸਿਕ ਦਿਨ ਤੇ ੧੫੦ਵਰ੍ਹੇ ਦਾ ਮੇਲਾ ਮਨਾਉਂਦੇ ਹੋਏ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਵਿਚ ੧੫੦ ਬੀਬੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਿਆੜ੍ਹ ਤੋਂ ਸ੍ਰੀ ਸਤਿਗੁਰੂ ਜੀ ਸਿੱਖਾਂ-ਸੇਵਕਾਂ ਸਹਿਤ ੧੦.੧੫ ਤੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਪਧਾਰੇ। ਸ੍ਰੀ ਭੈਣੀ ਸਾਹਿਬ ਦੁਪਹਿਰ ੧੨.੦੦ਤੋਂ ੧.੦੦ ਤੱਕ ਨਾਮ-ਸਿਮਰਨ ਉਪਰੰਤ ਵਿਦਵਾਨਾਂ ਦੇ ਭਾਸ਼ਨ, ਕਵੀਤਾਵਾਂ ਅਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਪਵਿੱਤਰ ੳਪਦੇਸ਼ ਉਪਰੰਤ ਕੀਰਤਨ ਤੋਂ ਬਾਅਦ ਮੇਲੇ ਦੀ ਸਮਾਪਤੀ ਹੋਈ। ਸਾਧ-ਸੰਗਤ ਨੇ ਸਵੇਰ ਤੋਂ ਠੰਡੀ-ਮਿੱਠੀ ਸ਼ਰਦਾਈ ਦੀ ਛਬੀਲ ਦਾ ਭਰਭੂਰ ਗਰਮੀ ਵਿਚ ਭਰਭੂਰ ਅਨੰਦ ਮਾਨਿਆ।
-
ਭੋਗ ਸਮੇਂ ਦਰਸ਼ਨ ਅਤੇ ਉਪਰੰਤ ਪਾਵਨ ਪਵਿਤੱਰ ਉੱਪਦੇਸ਼ ਦੀ ਕ੍ਰਿਪਾ
Date: 07 Jun 2013ਅੱਜ ਮਿੱਤੀ ੦੮/੦੬/੨੦੧੩ ਦਿਨ ਸ਼ਨੀਵਾਰ ਮੁਤਾਬਿਕ ੨੬ ਜੇਠ ੨੦੭੦ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਹਵਾਈ ਸਫਰ ਕਰਕੇ ਬੰਗਲੋਰ ਤੋ ਚੰਡੀਗੜ ਉੱਤਰੇ ।ਚੰਡੀਗੜ ਸੰਤ ਹਰਜੀਤ ਸਿੰਘ ਧੂਅਰ ਕਲਾਥ ਹਾਉਸ ਦੇ ਘਰ ਚਰਨ ਪਾ ਕੇ ੦੧:੫੦ ਦੁਪਿਹਰ ਸ੍ਰੀ ਭੈਣੀ ਸਾਹਿਬ ਆਣ ਦਰਸ਼ਨ ਦਿੱਤੇ । ਹਰੀ ਮੰਦਿਰ ਵਿੱਚ ਨਾਮ ਸਿਮਰਨ ਸਮੇਂ ਸੰਤ ਲਛਮਣ ਸਿੰਘ ਫਗਵਾੜਾ ਨਮਿਤ ਪੈ ਰਹੇ ਭੋਗ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਭੋਗ ਉਪਰੰਤ ਪਾਵਨ ਪਵਿਤੱਰ ਉੱਪਦੇਸ਼ ਦੇਣ ਦੀ ਕ੍ਰਿਪਾ ਕੀਤੀ ।
-
ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੇ ਡੇਢ ਸੌ ਸਾਲ
Date: 26 May 2013ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀ ਛਤਰ ਛਾਇਆ ਹੇਠ ਮਿਤੀ 9 ਜੂਨ 2013 ਐਤਵਾਰ (27 ਜੇਠ 2070) ਨੂੰ ਮਹਾਨ ਸਮਾਗਮ
ਅੰਮ੍ਰਿਤ ਵੇਲੇ ਆਸਾ ਦੀ ਵਾਰ
ਸਥਾਨ : ਨਾਮਧਾਰੀ ਗੁਰਦੁਆਰਾ ਪਿੰਡ ਸਿਆੜ੍ਹ, ਜਿਲਾ ਲੁਧਿਆਣਾ ਪੰਜਾਬਬਾਕੀ ਸਾਰੇ ਦਿਨ ਦਾ ਪ੍ਰੋਗਰਾਮ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾੲੇਗਾ
ਇਸ ਦਿਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬੀਬੀਆਂ ਨੂੰ ਪਹਿਲੀ ਵਾਰ ਅੰਮ੍ਰਿਤ ਛਕਾ ਕੇ ਪੰਜ ਕਕਾਰ ਦੇ ਧਾਰਨੀ, ਗੁਰਸਿੱਖੀ ਮਰਯਾਦਾ ਰੱਖਣ ਵਾਲੀਆਂ ਸਿੰਘਣੀਆਂ ਬਣਨ ਦਾ ਮਾਣ ਬਖਸ਼ਿਆ ਸੀ। ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਇਸ ਪਰਉਪਾਰ ਨੂੰ ਯਾਦ ਕਰਨ ਲਈ ਹੁੰਮਹੁਮਾ ਕੇ ਦਰਸ਼ਨ ਦੇਵੇ।