News updates
-
ਹਿਮਾਚਲ ਪ੍ਰਦੇਸ਼ ਦਾ ਪਲੇਠਾ ਦੌਰਾ
Date: 12 May 2013ਮਿਤੀ ੧੨-੦੫-੨੦੧੩ ਮੁਤਾਬਿਕ ੨੭ਵੈਸਾਖ ੨੦੭੦, ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਵੇਰੇ ੪:੩੨ ਮਿੰਟ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਪਲੇਠੇ ਦੌਰੇ ਲਈ ਸ੍ਰੀ ਭੈਣੀ ਸਾਹਿਬ ਤੋਂ ਸਮੇਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕਾਂ ਸਹਿਤ ਰਵਾਨਾ ਹੋਏ। ਨਵਾਂ ਸ਼ਹਿਰ, ਗੜਸ਼ੰਕਰ, ਊਨਾ ਹੁੰਦੇ ਹੋਏ ੯:੨੫ ਤੇ ਸਲਾਪੜ ਪਹੁੰਚੇ ਜਿੱਥੇ ਨਾਮਧਾਰੀ ਸਾਧ ਸੰਗਤ ਨੇ ਬੜੀ ਗਰਮਜੋਸ਼ੀ ਨਾਲ ਸ੍ਰੀ ਸਤਿਗੁਰੂ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ। ਸੁੰਦਰਨਗਰ ਨਾਮਧਾਰੀ ਧਰਮਸ਼ਾਲਾ ਵਿਖੇ ੧:੩੦ ਮਿੰਟ ਤੇ ਪਹੁੰਚੇ ਜਿੱਥੇ ਇਲਾਕੇ ਦੀ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜੀ ਨੂੰ ਆਦਰ ਸਹਿਤ ਨਮਸਕਾਰ ਕਰਕੇ ਆਪਣੇ ਧੰਨ ਭਾਗ ਸਮਝੇ।
ਸੁੰਦਰਨਗਰ ਤੋਂ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਕਾਫੀ ਵੱਡੀ ਤਦਾਦ ਵਿੱਚ ਸੀ। ਮੰਡੀ ਮੇਨ ਬਜ਼ਾਰ ਦੇ ਰਸਤੇ ਹੁੰਦੇ ਹੋਏ ਸ੍ਰੀ ਸਤਿਗੁਰੂ ਜੀ ਨੇ ੧੨ ਵੱਜ ਕੇ ੧੩ ਮਿੰਟ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਚਰਨਸ਼ੋਹ ਪ੍ਰਪਾਤ ਅਤੇ ਨਿਵਾਸ ਅਸਥਾਨ ਬਿਆਸ ਦਰਿਆ ਦੇ ਕੰਡੇ ਵਾਲੀ ਕੋਠੀ ਜਿਸ ਨੂੰ ਹੁਣ ਨਵੀਂ ਦਿਖ ਪ੍ਰਦਾਨ ਕੀਤੀ ਹੈ ਵਿਖੇ ਪਹੁੰਚੇ। ਸਾਧ ਸੰਗਤ ਕਾਫੀ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ ਅਤੇ ਨੌਜਵਾਨ ਸ੍ਰੀ ਸਤਿਗੁਰੂ ਜੀ ਦੇ ਸਵਾਗਤ ਲਈ ਹਾਜ਼ਰ ਸਨ। ਨੌਜਵਾਨਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਨੂੰ ਜੀ ਆਇਆਂ ਆਖਿਆ। ਇੱਥੇ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਰਾਮ ਹਰੀ ਮੋਟਰਜ਼ ਰਾਣੀ ਬਾਈ ਸੰਤ ਗੁਰਦੇਵ ਸਿੰਘ ਚੰਨ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪੰਡੋਹ ਵਿਖੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਮੰਡੀ ਵਿਖੇ ਡਾ: ਜੈਇੰਦਰ ਸਿੰਘ ਸਪੁੱਤਰ ਸੂਬਾ ਜੈਮਲ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਮੰਡੀ ਕੋਠੀ ਵਿਖੇ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਿਮਾਚਲ ਪ੍ਰਦੇਸ਼ ਠਾਕੁਰ ਕੌਲ ਸਿੰਘ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ।
ਸ਼ਾਮ ਨਾਮ ਸਿਮਰਨ ਦਾ ਪ੍ਰੋਗਰਾਮ ਰਾਮ ਹਰੀ ਮੰਦਰ ਰਾਣੀ ਬਾਈ ਵਿਖੇ ਸੀ। ਨਾਮ ਮਿਰਨ ੩:੧੦ ਤੋਂ ੭:੧੦ ਤੱਕ ਹੋਇਆ , ਉਪਰੰਤ ਕੀਰਤਨ ਸਮਾਪਤੀ ਤੋਂ ਬਾਅਦ ਸਤਿੰਦਰ ਸਿੰਘ ਨੇ ਬੜੇ ਹੀ ਭਾਵ ਪੂਰਵਕ ਸ਼ਬਦਾਂ ਵਿੱਚ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਮੰਡੀ ਦਰਸ਼ਨ ਦੇਣ ਤੇ ਜੀ ਆਇਆ ਆਖਿਆਂ ਅਤੇ ਧੰਨਵਾਦ ਕੀਤਾ। ਸੰਤ ਮਨਜੀਤ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਸਤਿਗੁਰੂ ਸ਼ਬਦ ਦੀ ਮਹਾਨਤਾ ਬਾਰੇ ਦੱਸਿਆ। ਜ: ਸਾਧਾ ਸਿੰਘ ਦੇ ਪ੍ਰੋਗਰਾਮ ਅਨਾਊਸ ਕਰਨ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸਾਧ ਸੰਗਤ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ।
-
ਦਿੱਲੀ, ਚੰਡੀਗੜ੍ਹ ਅਤੇ ਰੋਪੜ ਵਿਖੇ ਚਰਨ ਪਾਏ
Date: 10 May 2013ਮਿਤੀ ੧੧/੫/੨੦੧੩ ਮੁਤਾਬਿਕ ੨੯ਵੈਸਾਖ,੨੦੭੦ ਦਿਨ ਸ਼ਨੀਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਵੇਲੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਦਰਸ਼ਨ ਦੇਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਜੈਟ ਏਅਰਵੇਜ਼ ਦੀ ਹਵਾਈ ਉਡਾਣ ਰਾਹੀਂ ੭.੩੦ ਮਿੰਟ ਤੇ ਚੰਡੀਗੜ੍ਹ ਹਵਾਈ ਅੱਡੇ ਤੇੇ ਉੱਤਰੇ। ਸ੍ਰੀ ਭੈਣੀ ਸਾਹਿਬ ਤੋਂ ਸਮੇਤ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕ ਚੰਡੀਗੜ੍ਹ ਹਵਾਈ ਅੱਡੇ ਤੇ ਆਪ ਜੀ ਦੀ ਉਡੀਕ ਕਰ ਰਹੇ ਸਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਚੰਡੀਗੜ੍ਹ ੩-੪ ਘਰਾਂ ਵਿੱਚ ਚਰਨ ਪਾਉਣ ਤੋਂ ਬਾਅਦ ਗੱਡੀਆਂ ਦਾ ਕਾਫਲਾ ਰੋਪੜ ਵੱਲ ਹੋ ਤੁਰਿਆ।
ਸੂਬਾ ਮਨੀ ਸਿੰਘ ਜੀ ਰੋਪੜ ਦੇ ਮੁਤਾਬਿਕ ਅੱਜ ਜਿਲ੍ਹਾ ਰੋਪੜ ਦੇ ਪਿੰਡਾਂ ਦਾ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ ਸੀ। ਕੁਰਾਲੀ ਦੇ ਕੋਲ ਜਿੱਥੇ ਸੂਬਾ ਮਨੀ ਸਿੰਘ ਜੀ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਦਾ ਇੰਤਜ਼ਾਰ ਕਰ ਰਹੇ ਸਨ ਪਿੰਡ ਭਾਗੋਮਾਜਰਾ ਵਿਖੇ ਸ: ਕੁਲਦੀਪ ਸਿੰਘ ਦੀ ਆਟਾ ਚੱਕੀ ਤੇ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਇੱਥੇ ਹੀ ਸ: ਹਰਜੀਤ ਸਿੰਘ ਦੇ ਘਰ ਚਰਨ ਪਾ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ: ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੋਪੜ ਵਿਖੇ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਕੂਲ ਦੇ ਸਟਾਫ ਅਤੇ ਪ੍ਰਬੰਧਕ ਵਰਗ ਨੇ ਚਰਨਾਂ ਤੇ ਸਿਰ ਝੁਕਾ ਕੇ ਮੱਥਾ ਟੇਕਣ ਉਪਰੰਤ ਸ੍ਰੀ ਸਤਿਗੁਰੂ ਜੀ ਤੋਂ ਬਖਸ਼ਿਸ ਮੰਗੀ। ਸਕੂਲ ਤੋਂ ਬਾਅਦ ਸ: ਦਰਸ਼ਨ ਸਿੰਘ ਦੀ ਪਲਾਈਵੁੱਡ ਦੀ ਫੈਕਟਰੀ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ ਅਤੇ ਜਗਜੀਤ ਹਾਰਡਵੇਅਰ ਸਟੋਰ ਤੇ ਦਰਸ਼ਨ ਦਿੱਤੇ।
ਇਸ ਤੋਂ ਬਾਅਦ ਵਾਰੀ ਸੀ ਰੋਪੜ ਸ਼ਹਿਰ ਵਿੱਚ ਵਸਦੇ ਘਰਾਂ ਵਿੱਚ ਚਰਨ ਪਾਉਣ ਦੀ ਅਤੇ ਪ੍ਰਸ਼ਾਦਾ ਪਾਣੀ ਸੂਬਾ ਮਨੀ ਸਿੰਘ ਜੀ ਦੇ ਗ੍ਰਹਿ ਵਿਖੇ ਛਕਣ-ਛਕਾਉਣ ਦੀ। ਪ੍ਰਸ਼ਾਦਾ ਛਕਣ ਉਪਰੰਤ ਸੂਬਾ ਮਨੀ ਸਿੰਘ ਜੀ ਦੇ ਭਰਾ ਦਰਸ਼ਨ ਸਿੰਘ, ਹਰਭਜਨ ਸਿੰਘ , ਹਰਦਿਆਲ ਸਿੰਘ ਅਤੇ ਗੁਰਦੇਵ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸ: ਭਗਵੰਤ ਸਿੰਘ ਸੂਬਾ ਸੁਰਿੰਦਰ ਕੌਰ ਖਰਲ, ਸ਼ਿਗਾਰਾ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਤ੍ਰਿਲੋਚਨ ਸਿੰਘ, ਗੁਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਗੁਰਮੁਖ ਸਿੰਘ, ਕੇਸਰ ਸਿੰਘ, ਸੁਵਰਨ ਸਿੰਘ, ਭਾਗ ਸਿੰਘ, ਬਲਬੀਰ ਸਿੰਘ, ਬਹਾਦਰ ਸਿੰਘ ਅਤੇ ਹੋਰ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਪਿੰਡ ਮੌਜਲੀਪੁਰ ਸ: ਦਰਸ਼ਨ ਸਿੰਘ, ਇਕਬਾਲ ਸਿੰਘ ਦੇ ਘਰ ਚਰਨ ਪਾਉਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਆਂ ਗੱਡੀਆਂ ਦਾ ਕਾਫਲਾ ਵਾਇਆ ਬੇਲਾ ਹੁੰਦਾ ਹੋਇਆ ਸ੍ਰੀ ਭੈਣੀ ਸਾਹਿਬ ਤਕਰੀਬਨ ੪ ਵਜੇ ਬਾਅਦ ਦੁਪਿਹਰ ਪਹੁੰਚਿਆ।
-
ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ
Date: 05 May 2013ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਬਾਅਦ ਦੁਪਿਹਰ ਸਤਿਗੁਰੂ ਜੀ ਨੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਸੰਤ ਨਿਸ਼ਾਨ ਸਿੰਘ ਕਥਾਵਾਚਕ ਜੀ ਦੇ ਮਾਤਾ ਸਵਿੰਦਰ ਕੌਰ ਨਮਿਤ ਭੋਗ ਸਮੇਂ ਦਰਸ਼ਨ ਦਿੱਤੇ। ਇਸ ਸਮੇਂ ਜਥੇਦਾਰ ਸੇਵਾ ਸਿੰਘ ਦਿੱਲੀ ਵਾਲਿਆਂ ਕਥਾ ਕੀਤੀ ਅਤੇ ਰਾਗੀ ਬਲਵੰਤ ਸਿੰਘ, ਮੋਹਨ ਸਿੰਘ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਉਪਰੰਤ ਸ਼ਾਮ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਬਿਰਧਸ਼ਾਲਾ ਜਾ ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ।
-
ਭਾਣਾ ਮੰਨਣ ਦਾ ਉਪਦੇਸ਼
Date: 05 May 2013ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਅੰਮ੍ਰਿਤ ਵੇਲੇ ਹਰੀ ਮੰਦਰ ਵਿਖੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਸਵਾ ੬ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸਹਿਤ ਰਾਮਪੁਰਾ ਫੂਲ ( ਜਿਲ੍ਹਾ ਬਠਿੰਡਾ) ਵਿਖੇ ਸ: ਮੇਜਰ ਸਿੰਘ ਦੇ ਘਰ ਉਹਨ੍ਹਾਂ ਦੇ ਨੌਜਵਾਨ ਪੁੱਤਰ ਮਨਜੀਤ ਸਿੰਘ ਦੇ ਚੜ੍ਹਾਈ ਕਰ ਜਾਣ ਤੇ ਪਰਿਵਾਰ ਅਤੇ ਬੱਚਿਆਂ ਨੂੰ ਦਿਲਾਸਾ ਦੇਣ ਅਤੇ ਭਾਣਾ ਮੰਨਣ ਦਾ ਉਪਦੇਸ਼ ਦੇ ਕੇ ਨਿਵਾਜਿਆ। ਰਾਮਪੁਰਾ ਫੂਲ ਤੋਂ ਵਾਪਸੀ ਸਮੇਂ ਲੁਧਿਆਣਾ ਵਿਖੇ ਸ: ਸ਼ੇਰ ਸਿੰਘ ਦੇ ਪੁੱਤਰ ਕਾਕਾ ਹਰਪਾਲ ਸਿੰਘ ਦੇ ਅਚਾਨਕ ਵਿਛੋੜਾ ਦੇ ਜਾਣ ਤੇ ਪਰਿਵਾਰ ਨੂੰ ਧਰਵਾਸਾ ਦੇਣ ਉਪਰੰਤ ਵਾਪਸ ਸ੍ਰੀ ਭੈਣੀ ਸਾਹਿਬ ਪਧਾਰੇ।
-
ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ
Date: 04 May 2013ਮਿਤੀ ੫/੫/੨੦੧੩ ਮੁਤਾਬਿਕ ੨੩ ਵੈਸਾਖ,੨੦੭੦ ਦਿਨ ਐਤਵਾਰ ਨੂੰ ਦਿੱਲੀ ਵਿਖੇ ਸਿੱਖਾਂ ਦੇ ਘਰੀਂ ਚਰਨ ਪਾਉਣ ਉਪਰੰਤ ਸ੍ਰੀ ਸਤਿਗੁਰੂੂ ਉਦੈ ਸਿੰਘ ਜੀ ਨੇ ਦੇਰ ਸ਼ਾਮ ਤਕਰੀਬਨ ਰਾਤ ੯ ਵਜੇ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ। ਸਾਧ ਸੰਗਤ ਕਾਫ਼ੀ ਸਮੇਂ ਤੋਂ ਸ੍ਰੀ ਸਤਿਗੁਰੂ ਜੀ ਦਾ ਇੰਤਜ਼ਾਰ ਕਰ ਰਹੀ ਸੀ। ਘਾਹ ਦੇ ਮੈਦਾਨ ਤੇ ਬੈਠ ਰਾਤ ਤੱਕ ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ।
-
Jagjit Mandir Foundation Stone
Date: 13 Apr 2013The foundation stone of Jagjit Mandir was laid by Sri Mata Chand Kaur Ji and Sri Satguru Uday Singh Ji on Vaisakhi 13-April-2013 @ Sri Bhaini Sahib
-
Tagore Rattan Award (Sangeet Natak Akademi New Delhi)
Date: 13 Apr 2013The Sangeet Natak Akademi of India conferred the prestigious fellowship of the Tagore Ratna to His Holiness Sri Satguru Jagjit Singh Ji in 2012. The Delegation from Sangeet Natak Akademi specially came to Sri Bhaini Sahib on the occasion of Vaisakhi 13 April 2013 to present the Tagore Ratna to Sri Mata Chand Kaur Ji in the holy presence of Sri Satguru Uday Singh Ji.
-
A Memorable Music Evening in Muscat
Date: 19 Apr 2013In Presence of Sri Satguru Uday Singh Ji
A Memorable Music Evening In the Loving Memory of HH Sri Satguru Jagjit Singh JiProgramme as Follow
26 April 2013
IST 08:30 PM
A Musical Journey
(A Short Documentry)
Live PerformanceIndian Classical MusicVocal Tribute
Hazuri Raagi Gurdwara Sri Bhaini Sahib
Instrumental
Pt. Niladri Kumar - Sitar
Pt. Yogesh Samsi - Tabla
Muscat Oman -
ਪਾਤਸ਼ਾਹ ਜੀ ਦੀ ਯਾਦ ਵਿੱਚ ਸਸਰਾਲੀ ਵਿਖੇ ਮੇਲਾ
Date: 09 Feb 2013ਅੱਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਵਿੱਚ ਸੰਤ ਸਤਨਾਮ ਸਿੰਘ ਜੀ ਵੱਲੋਂ ਸਸਰਾਲੀ ਕਲੋਨੀ ਵਿਖੇ ਮੇਲਾ ਕਰਵਾਇਆ ਜਾ ਰਿਹਾ ਹੈ। ਆਪ ਜੀ ਨੂੰ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ|
-
ਰਾਜ ਪੱਧਰੀ ਸ਼ਹੀਦੀ ਸਮਾਗਮ
Date: 14 Jan 2013ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ|ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ||ਸ੍ਰੀ ਸਤਿਗੁਰੂ ਰਾਮ ਸਿੰਘ ਜੀਵੱਲੋਂ ਆਰੰਭੇ ਸਰਵ ਪ੍ਰਥਮ ਕੂਕਾ ਅੰਦੋਲਨ ਤਹਿਤ ਪਹਿਲੇ ਆਜ਼ਾਦੀਸੰਗਰਾਮ ਦੌਰਾਨ 17-18 ਜਨਵਰੀ 1872 ਈ: ਨੂੰ ਵਿਸ਼ਵ ਇਤਿਹਾਸਵਿੱਚ ਲਾਸਾਨੀ ਕੁਰਬਾਨੀ ਦੀ ਮਿਸਾਲ ਪੈਦਾ ਕਰਨ ਵਾਲੇ ਦੇਸ਼ ਦੀਆਜ਼ਾਦੀ ਲਈ ਸ਼ਹੀਦ ਹੋਏ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ
ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਛਤਰ-ਛਾਇਆ ਹੇਠ ਅਤੇ
ਮਾਨਯੋਗ ਸ. ਪਰਕਾਸ਼ ਸਿੰਘ ਬਾਦਲਮੁੱਖ ਮੰਤਰੀ, ਪੰਜਾਬ ਦੀ ਅਗਵਾਈ ਵਿਚ
ਰਾਜ ਪੱਧਰੀ ਸ਼ਹੀਦੀ ਸਮਾਗਮ
17 ਜਨਵਰੀ 2013 ਦਿਨ ਵੀਰਵਾਰ ਨੂੰ ਸਵੇਰੇ 11.00 ਵਜੇ ਤੋਂ 4.00 ਵਜੇ ਤੱਕਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ ਹੈ|ਇਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ
ਸ. ਪਰਮਿੰਦਰ ਸਿੰਘ ਢੀਂਡਸਾ
ਵਿੱਤ ਮੰਤਰੀ, ਪੰਜਾਬ
ਸ. ਸ਼ਰਨਜੀਤ ਸਿੰਘ ਢਿਲੋਂ
ਲੋਕ ਨਿਰਮਾਣ ਮੰਤਰੀ, ਪੰਜਾਬਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ|
ਇੰਨ੍ਹਾਂ ਤੋਂ ਇਲਾਵਾ ਉੱਘੀਆਂ ਧਾਰਮਿਕ ਸ਼ਖਸੀਅਤਾਂ, ਸਮਾਜਿਕ ਆਗੂ ਅਤੇ ਰਾਜਨੀਤਕਨੇਤਾ ਵੀ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ ਭੇਟ ਕਰਨ ਲਈ ਪਹੁੰਚ ਰਹੇ ਹਨ|ਆਪ ਜੀ ਨੂੰ ਇਸ ਸਮਾਗਮ ਵਿਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ|
ਡੀ.ਐਸ. ਮਾਂਗਟ ਕੁਮਾਰ ਰਾਹੁਲ, ਆਈ.ਏ.ਐਸ.ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਡਿਪਟੀ ਕਮਿਸ਼ਨਰ, ਸੰਗਰੂਰ