News updates
-
ਸ੍ਰੀ ਸਤਿਗੁਰੂ ਜੀ ਦੀ ਦੇਹ ਅਰੋਗਤਾ ਨਮਿਤ 15 ਦਸੰਬਰ 2011 ਤੋਂ 1 ਜਨਵਰੀ 2012 ਤੱਕ ਸ੍ਰੀ ਭੈਣੀ ਸਾਹਿਬ ਵਿਖੇ ਅਖੰਡ ਪਾਠਾਂ ਦਾ ਪ੍ਰਵਾਹ
Date: 31 Dec 2011ਇਹ ਅਖੰਡ ਪਾਠਾਂ ਦਾ ਪ੍ਰਵਾਹ ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਚ 21 ਅਖੰਡ ਪਾਠਾਂ ਦੇ ਭੋਗ ਨਾਲ ਸਮਾਪਤ ਹੋਇਆ | ਕੁਲ 202 ਅਖੰਡ ਪਾਠ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਤੇ ਇਕ ਅਖੰਡ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵੀ ਕੀਤਾ ਗਿਆ | ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਪਾਠੀ ਸਿੰਘਾਂ ਨੂੰ ਤੇ ਹੋਰ ਸਰੀਰ, ਜਿਹੜੇ ਵੀ ਮਾਈ-ਭਾਈ ਇਸ ਕੁਂਭ ਦੀ ਸੇਵਾ ਚ ਲੱਗੇ ਸਾਰਿਆ ਨੂੰ ਖੁਸ਼ੀਆਂ ਬਖਸ਼ੀਆਂ | ਮਾਈਆਂ ਨੇ ਵੀ ਇਸ ਯੱਗ ਚ 202 ਸਧਾਰਣ ਪਾਠ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਕਰ ਕੇ ਹਿੱਸਾ ਪਾਇਆ | ਸਮਾਪਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਜੀ ਨੇ ਕੀਤੀ |
-
ਸ੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੇ ਅਖੰਡਾਂ ਪਾਠਾਂ ਦਾ ਪ੍ਰਵਾਹ ਆਰੰਭ
Date: 19 Dec 2011ਸ੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੇ ਅਖੰਡਾਂ ਪਾਠਾਂ ਦਾ ਪ੍ਰਵਾਹ ਆਰੰਭ
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਸ੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੇ ਪਵਿੱਤਰ ਗੁਰਬਾਣੀ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦਾ ਪ੍ਰਵਾਹ ਆਰੰਭ ਹੋਇਆ। ਸ੍ਰੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਦੇ ਪ੍ਰਬੰਧ ਹੇਠ ਉਲੀਕੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਅਖੰਡ ਪਾਠਾਂ ਦੇ ਮਹਾਨ ਇਸ ਪ੍ਰਯੋਗ ਵਿੱਚ ਆਪੋ-ਆਪਣਾ ਯੋਗਦਾਨ ਪਾਉਣ ਲਈ ੧੫ ਦਸੰਬਰ ਤੱਕ ਸ੍ਰੀ ਭੈਣੀ ਪਹੁੰਚਣ ਲਈ ਸੱਦਾ ਦਿੱਤਾ ਗਿਆ ਸੀ। ਪਾਠੀ, ਧੂਪੀਏ ਅਤੇ ਸੇਵਾਦਾਰ ਇਸ ਮਹਾਨ ਕਾਰਜ ਵਿੱਚ ਹਿੱਸਾ ਲੈਣ ਲਈ ਬੜੇ ਉਤਸ਼ਾਹ ਨਾਲ ਪਹੁੰਚ ਰਹੇ ਸਨ। ਰਾਮ ਸਰੋਵਰ ਦੇ ਕੰਢੇ ਬਣੇ ਹਵਨ ਮੰਡਪ ਨੂੰ ਉਚੇਚੇ ਤੌਰ ਤੇ ਇਸ ਕਾਰਜ ਲਈ ਤਿਆਰ ਕੀਤਾ ਗਿਆ ਸੀ। ਮੌਸਮ ਦੀ ਨਜ਼ਾਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਥਾਨ ਨੂੰ ਵਾਟਰ ਪਰੂਫ ਕੀਤਾ ਗਿਆ। ੧੬ ਦਿਸੰਬਰ ਨੂੰ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਸਾਰੇ ਪਾਠੀ ਸਿੰਘ ਸੁੱਚ-ਸੋਧ ਮਰਿਯਾਦਾ ਦੇ ਧਾਰਨੀ ਹੋ ਕੇ ਤਿਆਰ ਸਨ। ਸਾਰੀ ਤਿਆਰੀ ਹੋਣ ਉਪਰੰਤ ਦੁਪਿਹਰ ੨ ਵੱਜ ਕੇ ੪੦ ਮਿੰਟ ਤੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠਾਂ ਲਈ ਤਿਆਰ ਕੀਤੇ ਕੰਪਲੈਕਸ ਵਿੱਚ ਪਾਠੀ ਸਿੰਘਾਂ ਨੂੰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਵੱਲੋਂ ਉਚੇਚੇ ਆਪਣੇ ਵਿਦੇਸ਼ ਤੋਂ ਲਿਖੇ ਹੋਏ ਹੁਕਮਨਾਮੇ ਵਿੱਚ ਦਰਸਾਈ ਸੁੱਚ ਸੋਧ ਦੀ ਮਰਿਯਾਦਾ ਅਨੁਸਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਆਰੰਭ ਸਮੇਂ ੨੧ ਅਖੰਡ ਪਾਠ ਆਰੰਭ ਕੀਤੇ ਗਏ। ਸ੍ਰੀ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਆਰੰਭ ਹੋਏ ਇਹਨਾਂ ਅਖੰਡ ਪਾਠਾਂ ਦੇ ਪ੍ਰਵਾਹ ਦੀ ਸਮਾਪਤੀ ਮਿਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ੧ ਜਨਵਰੀ ੨੦੧੨ ਦਿਨ ਐਤਵਾਰ ਨੂੰ ਹੋਵੇਗੀ।
ਰਿਪੋਰਟ - ਸੂਬਾ ਬਲਵਿੰਦਰ ਸਿੰਘ ਝੱਲ
-
ਸ੍ਰੀ ਸਤਿਗੁਰੂ ਜੀ ਦੀ ਦੇਹ ਅਰੋਗਤਾ ਨਮਿਤ 15 ਦਸੰਬਰ 2011 ਤੋਂ 1 ਜਨਵਰੀ 2012 ਤੱਕ ਸ੍ਰੀ ਭੈਣੀ ਸਾਹਿਬ ਵਿਖੇ ਅਖੰਡ ਪਾਠਾਂ ਦਾ ਪ੍ਰਵਾਹ
Date: 14 Nov 2011ਸ੍ਰੀ ਭੈਣੀ ਸਾਹਿਬ 15 ਨਵੰਬਰ 2011- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਲਈ 15 ਦਸੰਬਰ 2011 ਤੋਂ 1 ਜਨਵਰੀ 2012 ਤੱਕ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਸਾਧਾਰਨ ਪਾਠ ਅਤੇ ਭਜਨ ਦੀ ਵਰਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਇਸ ਬਾਬਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਵਲੋਂ ਇਸ ਸੰਬੰਧੀ ਨਿਰਨਾ ਕੀਤਾ ਗਿਆ। ਦੇਸ਼ ਵਿਦੇਸ਼ ਦੇ ਸਮੂਹ ਮਾਈ-ਭਾਈ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚ ਕੇ ਇਸ ਯੱਗ ਵਿਚ ਆਪਣਾ ਹਿੱਸਾ ਪਾਇਆ ਜਾਵੇ। ਗੁਰਮੁਖੀ ਪੜ੍ਹੀਆਂ ਬੀਬੀਆਂ ਸਾਧਾਰਨ ਪਾਠਾਂ ਦੀ ਸੇਵਾ ਵਿੱਚ ਲੱਗ ਸਕਣਗੀਆਂ। ਬਾਕੀ ਬੀਬੀਆਂ ਭਜਨ ਦੀ ਵਰਨੀ ਵਿੱਚ ਹਿੱਸਾ ਲੈ ਕੇ ਆਪਣਾ ਜਨਮ ਸਫਲਾ ਕਰ ਸਕਣਗੀਆਂ। ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਦੀ ਸਮੁੱਚੀ ਸਾਧ-ਸੰਗਤ, ਸੂਬੇ ਸਾਹਿਬਾਨ, ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਇਸ ਸਮੇਂ ਦੌਰਾਨ ਅਖੰਡ ਪਾਠ, ਸਾਧਾਰਨ ਪਾਠ ਜਾਂ ਕੋਈ ਵੀ ਹੋਰ ਸਮਾਗਮ ਨਾ ਕੀਤਾ ਜਾਏ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚ ਕੇ ਗਰੀਬ ਨਿਵਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਪਾਠੀਆਂ ਤੋਂ ਬਿਨਾਂ ਲਾਂਗਰੀ ਅਤੇ ਪਹਿਰੇ ਦੀ ਸੇਵਾ ਕਰਨ ਵਾਲੇ ਸਿੰਘਾਂ ਨੂੰ ਵੀ ਸਮੇਂ ਸਿਰ ਸ੍ਰੀ ਭੈਣੀ ਸਾਹਿਬ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਾਰਾ ਸਮਾਗਮ ਸੋਧ-ਮਰਯਾਦਾ ਅਨੁਸਾਰ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਮਾਸਟਰ ਦਰਸ਼ਨ ਸਿੰਘ ਜੀ ਨਾਲ ਫੋਨ ਨੰਬਰ o9872730098 ਅਤੇ ਸੰਤ ਨਿਸ਼ਾਨ ਸਿੰਘ ਜੀ ਨਾਲ 09463246448 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Email: info@sribhainisahib.com -
Prakash Purab Sri Satguru Ji
Date: 31 Oct 2011We would like to INVITE you all to CELEBRATE the auspicious occasion of the 92nd Prakash Purab of Hazra Hazoor His Holiness Sri Satguru Ji
A Musical Event "Sangeetmaee Sham" is being organized on Sunday November 6th, 2011
Time: 5:00pm
Venue: Partap Mandir, Sri Bhaini Sahib -
Satguru Ram SIngh Miniature Park Inauguration
Date: 10 Oct 2011His Holiness Sri Satguru Ji Inaugurated Satguru Ram Singh Miniature Park this morning.
Park will be open for public from 12-10-2011 7am onwards!
Park Timings will be announced on Stage in Partarp Mandir during important announcements
-
PARAM PRATAPI PRATIMAVLI "A PHOTOGRAPHIC COLLECTION"
Date: 04 Oct 2011PARAM PRATAPI PRATIMAVLI
A PHOTOGRAPHIC COLLECTION
of
SATGURU PARTAP SINGH JI
An unparalleled collection of over 400 historic photographs
of Sri Satguru Partap Singh Ji, apostle of peace and unity who
spent his spiritual life as a saviour of the poor and the cow
during the defining years of Independent India.
This exquisitely designed special commemorative volume
follows in Satguru Ji’s divine footsteps across India, Thailand,
Singapore and East Africa.
This masterpiece will be released by Sri Satguru Jagjit
Singh Ji on 15th October 2011 in Sri Bhaini Sahib during Asu
da Mela 2011.For more information contact :Harminder Singh Chana (UK)
Phone : +44 7834 946242
E-mail : harminder_chana@hotmail.com
Rashpal Singh Bhatti (Singapore)
E-mail : Rashpal_bhatti@hotmail.com -
Nitnem Time Changed
Date: 21 Sep 2011Nitnem during Jap-Paryog
Starts @ 1:45pm IST
Finishes @ 2:45pm IST
Kirtan from 2:45pm IST onwards -
ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਚ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ |
Date: 16 Sep 2011WITH THE DIVINE BLESSINGS OF HIS HOLINESS SRI SATGURU JI, ANNUAL JAP PARYOG COMMENCED TODAY MORNING AT 3:00 AM IST, 17th DAY OF SEPTEMBER, 2011
HIS HOLINESS SRI SATGURU JI BLESSED THE SANGAT DURING ASA DI VAAR
ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਚ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ |
-
Event Dates ਅੱਸੂ ਦਾ ਮੇਲਾ 2011 @ Sri Bhaini Sahib
Date: 14 Aug 2011ਜਪ ਪ੍ਰਯੋਗ
Event Date:
Saturday, 17 September 2011 - 2:00am - Thursday, 13 October 2011 - 7:00amਅੱਸੂ ਦਾ ਮੇਲਾ
Event Date:
Saturday, 17 September 2011 - 2:00am - Monday, 17 October 2011 - 8:00am -
Raikot Shaheedi Mela 2011 @ Raikot
Date: 31 Jul 2011