News updates
-
ਇਲਾਕਾ ਸ੍ਰੀ ਜੀਵਨ ਨਗਰ ਦੇ ਹੜ੍ਹ ਮਾਰੇ ਪਿੰਡਾਂ ਵਿੱਚ ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮਾਤਾ ਜੀ ਨੇ ਧਰਵਾਸ ਦਿੱਤਾ
Date: 26 Jul 2010ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਮਾਤਾ ਚੰਦ ਕੌਰ ਜੀ ਅਤੇ ਸੰਤ ਜੈ ਸਿੰਘ ਨੇ ਰਾਣੀਆਂ ਤਹਿਸੀਲ ਦੇ ਹੜ੍ਹ ਮਾਰੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਬਾਅਦ ਵਿੱਚ ਐਲਨਾਬਾਦ ਸ਼ਹਿਰ ਅਤੇ ਇਸ ਤਹਿਸੀਲ ਦੇ ਪਿੰਡਾਂ ਵਿੱਚ ਵੀ ਹੜ੍ਹ ਰੋਕੂ ਪ੍ਰਬੰਧ ਵਿੱਚ ਸਹਾਇਤਾ ਕਰਨ ਵਾਲੇ ਸਿੰਘਾਂ ਦਾ ਧੰਨਵਾਦ ਕੀਤਾ। ਉਹਨਾਂ ਪੀੜਤਾਂ ਦੇ ਮੁੜ ਵਸੇਬੇ ਲਈ ਰਾਹਤ ਕਾਰਜਾਂ ਵਿੱਚ ਜੀਅ-ਜਾਨ ਨਾਲ ਜੁਟ ਜਾਣ ਦਾ ਸ੍ਰੀ ਸਤਿਗੁਰੂ ਜੀ ਦਾ ਉਪਦੇਸ਼ ਦ੍ਰਿੜ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਸ੍ਰੀ ਸਤਿਗੁਰੂ ਜੀ ਨੇ ਮਾਤਾ ਜੀ ਅਤੇ ਹੋਰ ਸਿੱਖਾਂ ਸੇਵਕਾਂ ਹੜ੍ਹ ਪੀੜਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਹੁਕਮ ਕਰਕੇ ਭੇਜਿਆ ਹੈ। ਸੂਬਾ ਜਗੀਰ ਸਿੰਘ ਕਾਫੀ ਦਿਨਾਂ ਤੋਂ ਮਸਤਾਨਗੜ੍ਹ ਪਹੁੰਚੇ ਹੋਏ ਹਨ ਅਤੇ ਉਹ ਹੜ੍ਹ ਪੀੜਤ ਲੋਕਾਂ ਮਾਈਕ ਸਹਾਇਤਾ ਦੇ ਨਾਲ ਨਾਲ ਅੰਨ-ਦਾਣਾ ਵੀ ਵੰਡ ਰਹੇ ਹਨ।
-
ਰਾਏਕੋਟ ਦੇ ਨਾਮਧਾਰੀ ਸ਼ਹੀਦਾਂ ਨਮਿਤ ਮੇਲਾ 8 ਅਗਸਤ ਨੂੰ
Date: 04 Aug 2010ਸ੍ਰੀ ਭੈਣੀ ਸਾਹਿਬ - ਰਾਏਕੋਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਟਾਹਲੀਆਣਾ ਦੇ ਕੋਲ ਅੰਗਰੇਜ਼ ਸਰਕਾਰ ਵਲੋਂ ਖੋਲ੍ਹੇ ਬੁੱਚਵਖਾਨੇ ਨੂੰ ਬੰਦ ਕਰਵਾਉਣ ਲਈ ਕੀ ਕਾਰਵਾਈ ਕਾਰਨ ਤਿੰਨ ਨਾਮਧਾਰੀ ਸਿੰਘਾਂ - ਸੰਤ ਮੰਗਲ ਸਿੰਘ, ਸੰਤ ਮਸਤਾਨ ਸਿੰਘ ਅਤੇ ਸੰਤ ਗੁਰਮੁਖ ਸਿੰਘ ਨੂੰ 5 ਅਗਸਤ 1871 ਨੂੰ ਫਾਂਸੀ ਦਿੱਤੀ ਗਈ। ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਗ ਜੀ ਦੀ ਛਤਰ ਛਾਇਆ ਹੇਣ ਸ੍ਰੀ ਭੈਣੀ ਸਾਹਿਬ ਵਿਖੇ 8 ਅਗਸਤ 2010 (ਐਤਵਾਰ) ਨੂੰ ਮੇਲਾ ਮਨਾਇਆ ਜਾ ਰਿਹਾ ਹੈ।
-
ਚੰਡੀਗੜ੍ਹ ਵਿਖੇ ਪਾਠਾਂ ਦੇ ਭੋਗ
Date: 03 Jul 2010ਚੰਡੀਗੜ੍ਹ, ੪ ਜੁਲਾਈ-ਨਾਮਧਾਰੀ ਗੁਰਦੁਆਰਾ ਚੰਡੀਗੜ੍ਹ ਵਿਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਸ੍ਰੀ ਆਦਿ ਗ੍ਰੰਥ ਸਾਹਿਬ ਦੇ ੩੧ ਸਧਾਰਨ ਪਾਠਾਂ ਦੇ ਭੋਗ ਪਾਏ ਗਏ ਅਤੇ ਹਫਤਾਵਾਰੀ ਮੇਲਾ ਮਨਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ੩ ਜੁਲਾਈ ਸ਼ਨੀਵਾਰ ਨੂੰ ਰਾਤੀਂ ਅੱਠ ਵਜੇ ਕੀਤੀ ਗਈ। ਜਿਸ ਵਿਚ ਸਥਾਨਕ ਬੀਬੀਆਂ ਤੇ ਬੱਚਿਆਂ ਵਲੋਂ ਸ਼ਬਦ ਅਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਹ ਪ੍ਰੋਗਰਾਮ ਰਾਤ ਸਾਢੇ ਦਸ ਵਜੇ ਤਕ ਚੱਲਿਆ। ਦੂਸਰੇ ਦਿਨ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਨੇ ਕੀਤਾ। ਵਾਰ ਦੇ ਭੋਗ ਤੋਂ ਬਾਅਦ ਜਥੇਦਾਰ ਦਵਿੰਦਰ ਸਿੰਘ, ਜਥੇਦਾਰ ਜੀਤ ਸਿੰਘ ਅਤੇ ਜਥੇਦਾਰ ਵਰਿੰਦਰਪਾਲ ਸਿੰਘ ਨੇ ਆਪੋ ਆਪਣੇ ਰੰਗ ਵਿਚ ਹੱਲੇ ਦਾ ਦਿਵਾਨ ਸਜਾ ਕੇ ਗੁਰ ਇਤਿਹਾਸ ਸੁਣਾਇਆ। ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਨਾਲ ਮੇਲੇ ਦੀ ਸਮਾਪਤੀ ਹੋਈ।
-
ਦਿੱਲੀ ਵਿਚ ਮਿੰਨੀ ਗੁਰਮਤ ਸੰਮੇਲਨ
Date: 22 Jul 2010ਨਵੀਂ ਦਿੱਲੀ- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ੧੯੫੯ ਈ. ਵਿਚ ਨਾਮਧਾਰੀ ਨੌਜਵਾਨਾਂ ਤੇ ਅਪਾਰ ਕਿਰਪਾ ਕਰਦਿਆਂ ਵਿਦਿਅਕ ਜਥੇ ਦੀ ਸਥਾਪਨਾ ਕੀਤੀ। ਵਿਦਿਅਕ ਜਥੇ ਦਾ ਇਹ ਬੂਟਾ ਸਮੇਂ ਅਨੁਸਾਰ ਤਰੱਕੀ ਕਰਦਾ ਰਿਹਾ ਤੇ ਅੱਜ ਵਿਸ਼ਵ ਨਾਮਧਾਰੀ ਵਿਦਿਅਕ ਜਥੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਬੀਬੀਆਂ ਤੇ ਵੀ ਆਪਣੀ ਬਖਸ਼ਿਸ਼ ਦੇ ਭੰਡਾਰੇ ਖੋਲ੍ਹਿ ਦਆਂ ਵਿਸ਼ਵ ਨਾਮਧਾਰੀ ਇਸਤਰੀ ਵਿਦਿਅਕ ਜਥੇ ਦੀ ਸਥਾਪਨਾ ਕੀਤੀ।ਅੱਜ ਇਹ ਦੋਵੇਂ ਜਥੇ ਸ੍ਰੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਨਾਮਧਾਰੀ ਪੰਥ ਦਾ ਪ੍ਰਚਾਰ ਪਰਸਾਰ ਕਰ ਰਹੇ ਹਨ।
ਇਸ ਪ੍ਰਚਾਰ ਪਰਸਾਰ ਲਈ ਦੋਨਾਂ ਜਥਿਆਂ ਵਲੋਂ ਜ਼ੋਨਲ ਪੱਧਰ ਤੇ ਗੁਰਮਤ ਸੰਮਲਨ ਕਰਵਾਏ ਜਾਂਦੇ ਹਨ, ਜਿਹਨਾਂ ਵਿਚ ਬੱਚੇ ਬੱਚੀਆਂ ਭਾਗ ਲੈ ਕੇ ਸ੍ਰੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਹਨਾਂ ਸੰਮਲਨਾਂ ਵਿਚ ਵੱਖ ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।
-
ਵਿਸਨੂੰ ਗਾਰਡਨ ਨਵੀਂ ਦਿੱਲੀ ਵਿੱਖੇ ਬਸੰਤ ਪੰਚਮੀ ਮੇਲਾ
Date: 29 Jan 2010ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ੧੯੫ਵਾਂ ਪ੍ਰਕਾਸ਼ ਪੂਰਬ ਬਸੰਤ ਪੰਚਮੀ ਮੇਲਾ ਵਿਸ਼ਨੂੰ ਗਾਰਡਨ, ਚਾਂਦ ਨਗਰ, ਸ਼ਾਮ ਨਗਰ ਦੀ ਸਾਧ ਸੰਗਤ ਨੇ ੩੦ ਜਨਵਰੀ, ੨੦੧੦ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਾਰਗ, ਜੀ ਬਲਾਕ, ਵਿਸ਼ਨੂੰ ਗਾਰਡਨ ਵਿਖੇ ਸ਼ਾਮੀਂ ੬:੩੦ ਤੋਂ ਰਾਤ ੧੦:੩੦ ਵਜੇ ਤੱਕ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ। ਜਿਸ ਵਿੱਚ ਪਤਵੰਤੇ ਸਜਣਾਂ ਨਾਲ ਸ. ਐੱਚ. ਐੱਸ ਹੰਸਪਾਲ ਪ੍ਰਧਾਨ ਨਾਮਧਾਰੀ ਦਰਬਾਰ, ਸੂਬਾ ਸੁਖਦੇਵ ਸਿੰਘ, ਸੂਬਾ ਅਰਵਿੰਦ ਸਿੰਘ, ਪ੍ਰਧਾਨ ਸਾਧਾ ਸਿੰਘ, ਪ੍ਰਧਾਨ ਵੱਸਣ ਸਿੰਘ ਅਤੇ ਇਲਾਕੇ ਦੇ ਐੱਮ. ਪੀ. ਸ੍ਰੀ ਮਹਾਂਬਲ ਮਿਸ਼ਰਾ ਨੇ ਸ਼ਾਮਲ ਹੋ ਕੇ ਮੇਲੇ ਦੀ ਸੋਭਾ ਨੂੰ ਵਧਾਇਆ।
ਮੇਲੇ ਵਿੱਚ ਹਜੂਰੀ ਰਾਗੀ ਹਰਬੰਸ ਸਿੰਘ ਘੁੱਲਾ ਅਤੇ ਜਥੇਦਾਰ ਗੁਰਦੀਪ ਸਿੰਘ ਨੇ ਸ੍ਰੀ ਭੈਣੀ ਸਾਹਿਬ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਕੀਰਤਨ ਕੀਤਾ। ਇਸ ਸਮੇਂ ਨਾਮਧਾਰੀ ਇਤਿਹਾਸ ਨਾਲ ਸੰਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸਾਧ ਸੰਗਤ ਨੇ ਬਹੁਤ ਸਲਾਹਿਆ। ਆਏ ਪਤਵੰਤੇ ਸੱਜਣਾਂ ਦਾ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਸਾਧ ਸੰਗਤ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਈ।
-
Medical Update
Date: 06 May 2010His Holiness Sri Satguru ji was having fever for last few days and got admitted to SPS apollo hospital on 23rd April 2010. Doctors did all the relevant tests and administered antibiotics. His Holiness responded well to the treatment but during the stay in hospital, Satguru Ji had dislocation of hip joint due to osteoporosis. Doctors had to apply skin traction to treat the joint, Sri Satguru Ji has responded to the treatment and may return to Sri Bhaini Sahib next week.
-
Photographs of Chandi Di Vaar Yag
Date: 27 Mar 2010Digital copies can be requsted by sending email to info@sribhainisahib.com. You can click here to view catalogue of images.