News updates
-
ਚੌਪਈ ਪਾਤਸ਼ਾਹੀ ੧੦ ਵੀਂ ਦੇ ਸਵਾ ਲੱਖ ਪਾਠਾਂ ਦੇ ਮਹਾਨ ਕਾਰਜ ਦਾ ਛੇਵਾਂ ਦਿਨ ੧੩ ਪੋਹ ੨੦੬੭
Date: 27 Dec 2010ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ ਦੁਆਰਾ ਆਰੰਭ ਚੌਪਈ ਪਾਤਸ਼ਾਹੀ ੧੦ ਵੀਂ ਦੇ ਸਵਾ ਲੱਖ ਪਾਠਾਂ ਦਾ ਮਹਾਨ ਕਾਰਜ ਅੱਜ ਛੇਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜਿਸ ਦਿਨ ਇਹ ਕਾਰਜ ਆਰੰਭ ਹੋਇਆ ਸੀ ਉਸ ਦਿਨ ਮੌਸਮ ਦੀ ਸਖਤੀ ਨੂੰ ਦੇਖਦੇ ਹੋਏ ਕੁੱਝ ਮੁਸ਼ਕਿਲ ਜਾਪਦਾ ਸੀ ਪਰ ਸ੍ਰੀ ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਪਾਠੀ ਸਿੰਘਾਂ ਦਾ ਉਤਸ਼ਾਹ ਅਤੇ ਮਨੋਬਲ ਹੋਰ ਮਜਬੂਤ ਹੋਇਆ। ਸਾਰੇ ਬੜੀ ਖੁਸ਼ੀ ਅਤੇ ਚਾਅ ਨਾਲ ਵੱਧ ਚੜ੍ਹ ਕੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ੨੭ ਦਸੰਬਰ ਦੇ ਪਿਛਲੇ ਜੋੜ ੧੬੪੦੦੬ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱਲੋਂ ੪੬੫੭ ਪਾਠ, ਦੂਸਰੀ ਰੌਲ ੭੩੮੭, ਤੀਸਰੀ ਰੌਲ ੪੦੮੩, ਚੌਥੀ ਰੌਲ ੯੯੦੬, ਪੰਜਵੀਂ ਰੌਲ ੭੫੮੫ ਅਤੇ ਫੁਟਕਲ ੩੭੬ ਪਾਠਾਂ ਦੇ ਯੋਗਦਾਨ ਨਾਲ ਕੁੱਲ ਜੋੜ ੩੩੯੯੪ ਪਾਠਾਂ ਨੂੰ ਜਮ੍ਹਾਂ ਕਰਦੇ ਹੋਏ ੨੮ ਦਸੰਬਰ ਰਾਤ ੧੨ ਵਜੇ ਤੱਕ ੧੯੮੦੦੦ ਪਾਠ ਹੋ ਚੁੱਕੇ ਹਨ। ਰੋਜ਼ਾਨਾ ਦੀਆਂ ਗਤੀ ਵਿਧੀਆਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ,ਦੁਪਿਹਰੇ ਨਾਮ ਸਿਮਰਨ ਅਤੇ ਕਥਾ ਉਪਰੰਤ ਜੋਟੀਆਂ ਦੇ ਸ਼ਬਦਾਂ ਦਾ ਸਮੁੱਚਾ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ। ਨਾਮ ਸਿਮਰਨ ਦੀ ਸਮਾਪਤੀ ਉਪਰੰਤ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਨਿਹਾਲ ਕੀਤਾ। ਸਭਨਾਂ ਨੇ ਆਦਰ ਸਤਿਕਾਰ ਅਤੇ ਸ਼ਰਧਾ ਸਹਿਤ ਸ੍ਰੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਿਰ ਝੁਕਾ ਕੇ ਨਮਸਕਾਰ ਕੀਤੀ ਅਤੇ ਸ੍ਰੀ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ।
ਰਿਪੋਟਰ – ਸੂਬਾ ਬਲਵਿੰਦਰ ਸਿੰਘ ਜੀ
-
ਸ੍ਰੀ ਭੈਣੀ ਸਾਹਿਬ ਵਿਖੇ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ 12 ਪੋਹ 2067
Date: 26 Dec 2010ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦੁਆਰਾ 23 ਦਸੰਬਰ 2010 ਤੋਂ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਲਗਾਤਾਰ ਚੱਲਦੇ ਹੋਏ ਅੱਜ 27 ਦਸੰਬਰ 2010 ਦਿਨ ਸੋਮਵਾਰ ਨੂੰ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਪਾਠੀ ਸਿੰਘ ਪੂਰੇ ਤਨ ਅਤੇ ਮਨ ਨਾਲ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ, ਦੁਪਹਿਰੇ ਨਾਮ ਸਿਮਰਨ ਤੇ ਗੁਰ ਇਤਿਹਾਸ ਦੀ ਕਥਾ, ਜੋਟੀਆਂ ਦੇ ਸ਼ਬਦ ਸਾਰਾ ਵਾਤਾਵਰਨ ਹੀ ਸਤਿਜੁਗੀ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਪਿਛਲੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਦੇ ਪਾਠੀਆਂ ਵੱੱਲੋਂ 5515 ਪਾਠ, ਦੂਸਰੀ ਰੌਲ 10417, ਤੀਸਰੀ ਰੌਲ 5176, ਚੌਥੀ ਰੌਲ 5721 ਅਤੇ ਪੰਜਵੀਂ ਰੌਲ 5849 ਪਾਠ ਅਤੇ ਫੁਟਕਲ 568 ਪਾਠਾਂ ਮੁਤਾਬਿਕ 33264 ਪਾਠ ਹੋਏ ਹਨ। ਪਿਛਲੇ ਜੋੜ ਨੂੰ ਵਿੱਚ ਸ਼ਾਮਿਲ ਕਰਦੇ ਹੋਏ ਅੱਜ ਰਾਤ 12 ਵਜੇ ਤੱਕ 164006 ਪਾਠ ਹੋ ਚੁੱਕੇ ਹਨ। ਰੋਜ਼ ਦੀ ਤਰ੍ਹਾਂ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਦਰਸ਼ਨ ਦੇ ਕੇ ਨਿਵਾਜਿਆ। ਸਭਨਾਂ ਦੀ ਇਹੀ ਦਿਲੀ ਖਾਹਿਸ਼ ਹੈ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਕ੍ਰਿਪਾ ਕਰਨ ਇਹ ਸਾਰਾ ਕਾਰਜ ਨਿਰਵਿਘਨਤਾ ਸਹਿਤ ਨੇਪਰੇ ਚੜ੍ਹੇ।
ਰਿਪੋਟਰ – ਸੂਬਾ ਬਲਵਿੰਦਰ ਸਿੰਘ ਜੀ
-
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ
Date: 25 Dec 2010ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਏ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦਾ ਪ੍ਰਵਾਹ ਅੱਜ ਲਗਾਤਾਰ ਚਲਦਿਆਂ ਹੋਇਆਂ 26/12/2010 ਨੂੰ ਚੌਥੇ ਦਿਨ ਵੀ ਨਿਰੰਤਰ ਜਾਰੀ ਸੀ। ਪਾਠੀ ਸਿੰਘਾਂ ਦਾ ਜੋਸ਼ ਅਤੇ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਆਪੋ-ਆਪਣੀ ਵਾਰੀ ਅਨੁਸਾਰ ਬੜੇ ਉਤਸ਼ਾਹ ਨਾਲ ਆਪਣੀ ਰੌਲ ਦੀ ਉਡੀਕ ਵਿੱਚ ਹੁੰਦੇ ਹਨ। 97679 ਪਾਠਾਂ ਦੇ ਹੋ ਚੁੱਕੇ ਜੋੜ ਤੋਂ ਅੱਗੇ ਵਧਦੇ ਹੋਏ ਪਹਿਲੀ ਰੌਲ ਨੇ 26/12/2010 ਰਾਤ ਦੇ 12 ਵਜੇ ਤੱਕ 7429 ਪਾਠ, ਦੂਸਰੀ ਰੌਲ ਵੱਲੋਂ 6363 ਪਾਠ, ਤੀਸਰੀ ਰੌਲ 3992 ਪਾਠ, ਚੌਥੀ ਰੌਲ 6917 ਪਾਠ ਅਤੇ ਪੰਜਵੀਂ ਰੌਲ 7734 ਪਾਠ ਅਤੇ ਫੁਟਕਲ ਪਾਠ 546 ਨੂੰ ਮਿਲਾ ਕੇ ਅੱਜ ਕੁੱਲ ਪਾਠਾਂ 33081 ਦਾ ਯੋਗਦਾਨ ਪਾਇਆ ਗਿਆ। ਇਸ ਤਰ੍ਹਾਂ ਅੱਜ ਤੱਕ 130760 ਪਾਠ ਹੋ ਚੁੱਕੇ ਹਨ। ਇਸ ਤਰ੍ਹਾਂ ਅੱਜ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਨਾਮਧਾਰੀ ਪੰਥ ਦੀ ਪ੍ਰੰਪਰਾਗਤ ਸ਼ੈਲੀ ਢੋਲਕੀ ਛੈਣਿਆਂ ਨਾਲ ਵਾਰੇ ਦੇ ਰੂਪ ਵਿੱਚ ਪਾਠੀ ਸਿੰਘਾਂ ਦੇ ਜਥੇ ਵੱਲੋਂ ਕੀਤਾ ਗਿਆ। ਦੁਪਹਿਰ ਸਵਾ ਬਾਰ੍ਹਾਂ ਵਜੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਦੁਪਹਿਰ ਨਾਮ ਸਿਮਰਨ ਦੇ ਦੌਰਾਨ ਗੁਰ ਇਤਿਹਾਸ ਦੀ ਕਥਾ ਪੰਡਿਤ ਹਰਭਜਨ ਸਿੰਘ ਝੱਲਾਂ ਵਾਲਿਆਂ ਨੇ ਕੀਤੀ। ਇਸ ਤਰ੍ਹਾਂ ਚੱਲ ਰਿਹਾ ਇਹ ਮਹਾਨ ਕਾਰਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕ੍ਰਿਪਾ ਸਦਕਾ ਨਿਰੰਤਰ ਜਾਰੀ ਹੈ।
ਰਿਪੋਟਰ- ਸੂਬਾ ਬਲਵਿੰਦਰ ਸਿੰਘ ਜੀ
-
ਚੌਪਈ ਪਾਤਸ਼ਾਹੀ 10 ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦੀ ਪ੍ਰਵਾਹ ਮਿਤੀ 10 ਪੋਹ 2067
Date: 24 Dec 2010ਸ੍ਰੀ ਭੈਣੀ ਸਾਹਿਬ ਦੀ ਤਪੋ-ਭੂਮੀ ਰਾਮਸਰ ਸਰੋਵਰ ਦੇ ਕੰਡੇ ਬਣੇ ਇਤਿਹਾਸਿਕ ਹਵਨ ਮੰਡਪ ਵਿੱਚ ਚੱਲ ਰਹੇ ਚੌਪਈ ਪਾਤਸ਼ਾਹੀ 10 ਵੀਂ ਦੇ ਸਵਾ ਲੱਖ ਪਾਠਾਂ ਦੇ ਪ੍ਰਵਾਹ ਦਾ ਨਜ਼ਾਰਾ ਇੱਕ ਪੁਰਾਤਨ ਰਿਸ਼ੀਆਂ ਦੇ ਆਸ਼ਰਮ ਵਰਗਾ ਨਜ਼ਾਰਾ ਪੇਸ਼ ਕਰਦਾ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਰਾਤ ਦਿਨ ਲਗਾਤਾਰ ਚੱਲ ਰਹੇ ਇਸ ਮਹਾਨ ਕਾਰਜ ਵਿੱਚ ਆਏ ਹੋਏ ਸਾਰੇ ਪਾਠੀ ਸਿੰਘ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਪ੍ਰਚਿੱਲਤ ਸੁੱਚ ਸੋਧ ਦੀ ਮਰਿਯਾਦਾ ਦੇ ਧਾਰਨੀ ਹੋ ਕੇ ਹਿੱਸਾ ਲੈ ਰਹੇ ਹਨ। ਪਾਠਾਂ ਦੇ ਪਿਛਲੇ ਕੁੱਲ ਜੋੜ 58869 ਪਾਠਾਂ ਤੋਂ ਅੱਗੇ ਚੱਲਦੇ ਹੋਏ 25 ਦਸੰਬਰ 2010 ਦਿਨ ਸ਼ਨੀਵਾਰ ਰਾਤ 12 ਵਜੇ ਤੱਕ ਪਹਿਲੀ ਰੌਲ ਵੱਲੋਂ ਆਪਣੀ ਵਾਰੀ ਅਨੁਸਾਰ 7281 ਪਾਠ, ਦੂਸਰੀ ਰੌਲ 6969, ਤੀਸਰੀ ਰੌਲ 5949, ਚੌਥੀ ਰੌਲ 11031, ਪੰਜਵੀਂ ਰੌਲ 7063 ਅਤੇ ਫੁਟਕਲ 519 ਪਾਠਾਂ ਦਾ ਯੋਗਦਾਨ ਪਾਇਆ ਗਿਆ। ਅੱਜ ਦੇ ਕੁੱਲ ਪਾਠ 38810 ਹੋਏ ਹਨ ਅਤੇ ਇਸ ਤਰ੍ਹਾਂ ਪਿਛਲੇ ਜੋੜ ਨੂੰ ਵਿੱਚ ਸ਼ਾਮਿਲ ਕਰਦੇ ਹੋਏ 97679 ਪਾਠ ਹੋ ਚੁੱਕੇ ਹਨ। ਦੁਪਹਿਰ ਸਮੇਂ ਇੱਕ ਘੰਟਾ ਨਾਮ ਸਿਮਰਨ ਦੌਰਾਨ ਸੰਤ ਬਚਿੱਤਰ ਸਿੰਘ ਬੀੜ ਵਾਲਿਆਂ ਨੇ ਕਥਾ ਕੀਤੀ ਅਤੇ ਕਥਾ ਸਮੇਂ ਹੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਪਾਠੀ ਸਿੰਘਾਂ ਨੂੰ ਨਿਹਾਲ ਕੀਤਾ।
ਰਿਪੋਟਰ- ਸੂਬਾ ਬਲਵਿੰਦਰ ਸਿੰਘ ਜੀ
-
ਚੌਪਈ ਪਾਤਸ਼ਾਹੀ ੧੦ ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦਾ ਦੂਸਰਾ ਦਿਨ ੯ ਪੋਹ ੨੦੬੭
Date: 23 Dec 2010ਅੱਜ ਮਿਤੀ ੨੪/੧੨/੨੦੧੦ ਚੌਪਈ ਪਾਤਸ਼ਾਹੀ ੧੦ ਵੀਂ ਦੇ ਹੋ ਰਹੇ ਸਵਾ ਲੱਖ ਪਾਠਾਂ ਦੇ ਦੂਸਰੇ ਦਿਨ ਕਾਫੀ ਉਤਸ਼ਾਹ ਪੂਰਵਕ ਮਾਹੌਲ ਸੀ। ਸਾਰੇ ਪਾਠੀ ਸਿੰਘ ਨਿਯਮਤ ਦਾਇਰੇ ਦੇ ਅੰਦਰ ਰਹਿ ਕੇ ਆਪੋ-ਆਪਣੀ ਸੇਵਾ ਨਿਭਾ ਰਹੇ ਹਨ। ਸਭਨਾਂ ਦੇ ਮਨਾਂ ਅੰਦਰ ਆਪਣੇ ਮਹਿਬੂਬ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਚਾਅ ਸੀ। ਅੱਜ ਪਹਿਲੀ ਰੌਲ ਦੇ ਪਾਠੀਆਂ ਨੇ ੮੯੬੬ ਪਾਠ, ਦੂਸਰੀ ਰੌਲ ਦੇ ਪਾਠ ੮੮੫੫, ਤਸਿਰੀ ਰੌਲ ਦੇ ਪਾਠ ੩੮੨੮, ਚੌਥੀ ਰੌਲ ਦੇ ਪਾਠ ੬੪੪੪ ਅਤੇ ਪੰਜਵੀਂ ਰੌਲ ਦੇ ੬੬੧੦ ਪਾਠਾਂ ਦਾ ਯੋਗਦਾਨ ਸੀ। ਫੁਟਕਲ ੫੫੩ ਪਾਠ ਕੀਤੇ ਗਏ। ਪਿਛਲਾ ਜੋੜ ੨੩੬੧੩ ਅਤੇ ਅੱਜ ਦੇ ਕੁੱਲ ਪਾਠ ੩੫੨੫੬ ਸਨ। ੨੪ ਤਰੀਕ ਰਾਤ ੧੨ ਵਜੇ ਤੱਕ ਕੁੱਲ ਪਾਠ ੫੮੮੬੯ ਹੋ ਚੁੱਕੇ ਹਨ। ਪਾਠਾਂ ਦੇ ਕੰਪਲੈਕਸ ਵਿੱਚ ਪੂਰਾ ਮਾਹੌਲ ਸਤਿਜੁਗੀ ਅਤੇ ਰਿਸ਼ੀਆਂ ਦੇ ਆਸ਼ਰਮ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਦੁਪਹਿਰ ਇੱਕ ਵਜੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠੀ ਸਿੰਘਾਂ ਨੂੰ ਪਾਵਨ ਪਵਿੱਤਰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ। ਦੁਪਹਿਰ ੧ ਵਜੇ ਤੋਂ ੨ ਵਜੇ ਤੱਕ ਦਾ ਨਾਮ ਸਿਮਰਨ ਸਾਰੇ ਪਾਠੀ ਸਿੰਘਾਂ ਨੇ ਸਾਧ ਸੰਗਤ ਦੇ ਰੂਪ ਵਿੱਚ ਇਕੱਤਰ ਹੋ ਕੇ ਕੀਤਾ ਅਤੇ ਸੰਤ ਬਚਿੱਤਰ ਸਿੰਘ ਜੀ ਬੀੜ ਵਾਲਿਆਂ ਨੇ ਕਥਾ ਕੀਤੀ। ਸਮੁੱਚਾ ਪ੍ਰਬੰਧਕ ਵਰਗ ਆਪੋ-ਆਪਣੀਆਂ ਜਿੰਮੇਵਾਰੀਆਂ ਬਾ-ਖੂਬੀ ਨਿਭਾ ਰਿਹਾ ਹੈ। ਸਮੁੱਚਾ ਕਾਰਜ ਵਧੀਆ ਢੰਗ ਨਾਲ ਚੱਲਣ ਪਿੱਛੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਦਾ ਹੱਥ ਹੈ।
ਰਿਪੋਟਰ-ਸੂਬਾ ਬਲਵਿੰਦਰ ਸਿੰਘ ਝੱਲ
-
ਸ੍ਰੀ ਭੈਣੀ ਸਾਹਿਬ ਵਿਖੇ ਚੌਪਈ ਦੇ ਸਵਾ ਲੱਖ ਪਾਠਾਂ ਦਾ ਮਹਾਨ ਕਾਰਜ ਆਰੰਭ
Date: 22 Dec 2010ਅੱਜ ਮਿਤੀ ੨੩ ਦਸੰਬਰ ੨੦੧੦ ਮੁਤਾਬਿਕ ੯ ਪੋਹ ੨੦੬੭ ਨੂੰ ਸਵੇਰੇ ਅੰਮ੍ਰਿਤ ਵੇਲੇ ਸਾਰੀ ਤਿਆਰੀ ਮੁਕੰਮਲ ਕਰਕੇ ਸਵਾ ਪੰਜ ਵਜੇ ਸਾਰੇ ਪਾਠੀ ਸਿੰਘ ਸੁੱਚ ਸੋਧ ਦੇ ਧਾਰਨੀ ਹੋ ਕੇ ਹਵਨ ਮੰਡਪ ਵਾਲੀ ਜਗ੍ਹਾ ਤੇ ਹਾਜ਼ਰ ਸਨ। ੨੨ ਦਸੰਬਰ ਦੇਰ ਸ਼ਾਮ ਤੱਕ ਵੱਖ-ਵੱਖ ਇਲਾਕਿਆਂ ਤੋਂ ਤਕਰੀਬਨ ੩੪੦ ਪਾਠੀ ਪਹੁੰਚ ਚੁੱਕੇ ਸਨ। ਤਰਤੀਬਵਾਰ ਸਾਰੇ ਪਾਠੀਆਂ ਨੂੰ ਪੰਜ ਰੌਲਾਂ ਵਿੱਚ ਵੰਡਿਆ ਗਿਆ। ਇੱਕ ਰੌਲ ਵਿੱਚ ੬੦ ਤੋਂ ੭੦ ਦੇ ਕਰੀਬ ਸੋਧੀ ਪਾਠੀ ਸਿੰਘ ਬੈਠਦੇ ਹਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕ੍ਰਿਪਾ ਸਦਕਾ ਸਾਰੇ ਪਾਠੀ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਮਹਾਨ ਕਾਰਜ ਵਿੱਚ ਆਪਣੀ ਹਾਜ਼ਰੀ ਭਰ ਰਹੇ ਹਨ। ੨੩ ਦਸੰਬਰ ਰਾਤ ੧੨ ਵਜੇ ਤੱਕ ੨੩੬੧੩ ਪਾਠ ਹੋ ਚੁੱਕੇ ਸਨ। ਪਹਿਲੀ ਰੌਲ ਦੇ ਪਾਠ ੩੮੧੫, ਦੂਸਰੀ ਰੌਲ ਦੇ ਪਾਠ ੫੦੭੮, ਤੀਸਰੀ ਰੋਲ ਦੇ ਪਾਠ ੩੫੯੫, ਚੌਥੀ ਰੌਲ ਦੇ ਪਾਠ ੫੦੭੭, ਪੰਜਵੀ ਰੌਲ਼ ਦੇ ਪਾਠ ੫੬੦੪ ਅਤੇ ਫੁਟਕਲ ੪੪੪ ਪਾਠ ਰਾਤ ੧੨ ਵਜੇ ਤੱਕ ਹੋ ਚੁੱਕੇ ਹਨ। ਪਾਠੀ ਸਿੰਘਾਂ ਦੀ ਹਰ ਪ੍ਰਕਾਰ ਦੀ ਸੁੱਖ-ਸੁਵਿਧਾਵਾਂ ਦੀ ਦੇਖ ਰੇਖ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਆਪ ਖੁਦ ਕਰ ਰਹੇ ਹਨ ਕਿ ਪਾਠੀ ਸਿੰਘਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ। ਚੌਪਈ ਪਾਤਸ਼ਾਹੀ ੧੦ ਵੀਂ ਦੇ ਇਹ ਪਾਠ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਲਈ ਹੋ ਰਹੇ ਹਨ।
ਰਿਪੋਟਰ-ਸੂਬਾ ਬਲਵਿੰਦਰ ਸਿੰਘ ਝੱਲ
-
ਚੌਪਈ ਦੇ ਪਾਠ
Date: 18 Dec 2010ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਦਸੰਬਰ ਮਹੀਨੇ ਦੇ ਆਖਰੀ ਹਫਤੇ ਲਗਾਤਾਰ ਚੌਪਈ ਦੇ ਪਾਠ ਹੋਣੇ ਹਨ। ਇਹਨਾਂ ਪਾਠਾਂ ਵਾਸਤੇ ਚੌਪਈ ਦੀਆਂ ਵਿਸ਼ੇਸ਼ ਪੋਥੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪਾਠਾਂ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਾਧ ਤੇ ਮਾਈਆਂ ਬੀਬੀਆਂ ੨੧ ਦਸੰਬਰ ੨੦੧੦ ਪਿਛਲੇ ਪਹਿਰ ਤੱਕ ਸ੍ਰੀ ਭੈਣੀ ਸਾਹਿਬ (ਪੰਜਾਬ) ਵਿਖੇ ਪਹੁੰਚ ਜਾਣ। ਅਗਲੇ ਦਿਨ ਉਹਨਾਂ ਪਾਠਾਂ ਸੰਬੰਧੀ ਪੂਰੀ ਤਿਆਰੀ ਕਰਵਾਈ ਜਾਏਗੀ। ਪਾਠੀ ਸਿੰਘ ਆਪਣੇ ਸੁੱਚ ਸੋਧ ਦੇ ਬਸਤਰਾਂ ਸਹਿਤ ਪੂਰੀ ਸੋਧ ਮਰਯਾਦਾ ਦੀ ਤਿਆਰੀ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚਣ ਦਾ ਉੱਦਮ ਕਰਨ ਅਤੇ ਉਹ ਪ੍ਰਬੰਧਕਾਂ ਮਿਲ ਕੇ ਅਗਲੇਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ।
-
ਦਿੱਲੀ ਵਿਖੇ ਸ੍ਰੀ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ
Date: 22 Nov 2010ਦਿੱਲੀ, ੨੧ ਨਵੰਬਰ ੨੦੧੦-ਅੱਜ ਏਥੇ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿੱਚ ਸਾਧ ਸੰਗਤ ਵਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਤਰਲੋਚਨ ਸਿੰਘ, ਰਾਗੀ ਮਨਜੀਤ ਸਿੰਘ ਅਤੇ ਸੰਤ ਦਰਸ਼ਨ ਸਿੰਘ ਵਲੋਂ ਕੀਤਾ ਗਿਆ। ਉਪਰੰਤ ਰਾਗੀ ਮਨਜੀਤ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੀ ਮਹਿਮਾ ਵਿੱਚ ਦੋ ਗੀਤ ਪੜ੍ਹੇ। ਸੰਤ ਸੇਵਾ ਸਿੰਘ ਨਾਮਧਾਰੀ, ਸ. ਜਸਵੰਤ ਸਿੰਘ ਜੱਸ, ਸੰਤ ਗੁਰਮੁਖ ਸਿੰਘ ਅਨੇਜਾ, ਬੀਬੀ ਸਿੰਦਰ ਕੌਰ ਅਤੇ ਬੀਬੀ ਗੁਰਮੀਤ ਕੌਰ ਵਲੋਂ ਕਵਿਤਾਵਾਂ ਰਾਹੀਂ ਸ੍ਰੀ ਸਤਿਗੁਰੂ ਜੀ ਦਾ ਗੁਣਗਾਣ ਕੀਤਾ ਗਿਆ। ਜਥੇਦਾਰ ਸੇਵਾ ਸਿੰਘ ਦਿੱਲੀ ਨੇ ਹੱਲੇ ਦਾ ਦਿਵਾਨ ਸਜਾ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਾਰੇ ਦੱਸਿਆ। ਜਥੇਦਾਰ ਜੀ ਨੇ ਆਪ ਜੀ ਦੀਆਂ ਸਾਧ ਸੰਗਤ ਤੇ ਬਖਸ਼ਸ਼ਾਂ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ ਦੇ ਪਾਠ ਤੋਂ ਬਾਅਦ ਸਧਾਰਨ ਪਾਠਾਂ ਦੇ ਭੋਗ ਪਾਏ ਗਏ। ਰਾਤ ਨਾਮ ਸਿਮਰਨ ਦੌਰਾਨ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਵੀਡੀਓ ਉਪਦੇਸ਼ ਸਰਵਣ ਕੀਤਾ। ਸੰਤ ਸਾਜਨ ਸਿੰਘ ਅਤੇ ਸੰਤ ਗੁਰਚਰਨ ਸਿੰਘ ਵਲੋਂ ਗਾਇਨ ਗੁਰਬਾਣੀ ਕੀਰਤਨ ਤੋਂ ਬਾਅਦ ਮੇਲੇ ਦੀ ਸਮਾਪਤੀ ਕੀਤੀ ਗਈ।
-
ਸਵਾ ਲੱਖ ਪਾਠ ਕਰਨ ਵਾਲਿਆਂ ਦੀ ਸੂਚੀ
Date: 30 Oct 2010ਚੌਪਈ ਸਾਹਿਬ ਦੇ ਸਵਾ ਲੱਖ ਪਾਠ ਕਰਨ ਵਾਲਿਆਂ ਦੀ ਸੂਚੀ ਸੂਬਾ ਸਾਹਿਬਾਨ 10 ਨਵੰਬਰ ਤੱਕ ਸ੍ਰੀ ਭੈਣੀ ਸਾਹਿਬ ਭੇਜਣ।
ਸਮੂਹ ਸੂਬਾ ਸਾਹਿਬਾਨ ਚੌਪਈ ਦੇ ਸਵਾ ਲੱਖ ਪਾਠਾਂ ਵਿੱਚ ਹਿੱਸਾ ਲੈਣ ਵਾਲੇ
ਸਿੰਘਾਂ ਸਿੰਘਣੀਆਂ ਦੀ ਪੱਕੀ ਸੂਚੀ ਤਿਆਰ ਕਰਨ। ਜਿਨ੍ਹਾਂ ਨੇ 21 ਦਸੰਬਰ 2010 ਸਵੇਰ
ਤੱਕ ਸ੍ਰੀ ਭੈਣੀ ਸਾਹਿਬ ਪਹੁੰਚ ਜਾਣਾ ਹੋਵੇ, ਉਹਨਾਂ ਦੀ ਸੂਚੀ 10 ਨਵੰਬਰ 2010 ਬੁੱਧਵਾਰ
ਤੱਕ ਹੇਠ ਲਿਖੇ ਟੈਲੀਫੋਨ / ਈ-ਮੇਲ 'ਤੇ ਭੇਜਣ ਦੀ ਕਿਰਪਾ ਕਰਨ। ਇਸ ਨਾਲ ਪਾਠੀਆਂ ਲਈ
ਲੋੜੀਂਦੇ ਪ੍ਰਬੰਧ ਕਰਨ ਵਿਚ ਪ੍ਰਬੰਧਕਾਂ ਨੂੰ ਮਦਦ ਮਿਲੇਗੀ।ਸਿੰਘ ਇਹਨਾਂ ਨੰਬਰਾਂ ਤੇ ਸੰਪਰਕ ਕਰਨ:
ਮਾਸਟਰ ਦਰਸ਼ਨ ਸਿੰਘ ਜੀ: +91-9872730098
ਸੰਤ ਨਿਸ਼ਾਨ ਸਿੰਘ ਜੀ: +91-9463246448ਬੀਬੀਆਂ ਇਹਨਾਂ ਨੰਬਰਾਂ ਤੇ ਸੰਪਰਕ ਕਰਨ:
+91-9872625700
+91-9464911702
+91-8146193387 -
Pahths of Chaupai Sahib at Sri Bhaini Sahib will held from 23rd to 30th December
Date: 26 Oct 2010As per the announcement during Assu da mela, recitation of Chaupai
Sahib pahths for the good health and wellness of Sri Satguru Jagjit
Singh Ji will held from 23rd to 30th December 2010. As sadh sangat has
done pahths of Chadi di Vaar in Feburary 2010, in similar way Chaupai
Sahib pahths will be done 24 hours with pureness and while following
maryada on it's fullest. During this recitation, only those pahthis can
take part those will stay at Sri Bhaini Sahib during time period of
23-30 December. Singhs who are coming from foreign countries, should
inform before hand so that well arrangements can be done. Pahthis who
are to take part in recitation must visit Sri Bhaini Sahib on 21st
December to get their recitation corrected and get knowledge
about maryada to be followed.For any other information you can contact as below:
Mastar Dharshan Singh Ji (+91-9872730098)
Sant Nishan Singh Ji (+91-9463246448)